Zechariah 4:9
“ਜ਼ਰੁੱਬਾਬਲ ਮੇਰੇ ਮੰਦਰ ਦੀ ਨੀਂਹ ਪੱਥਰ ਰੱਖੇਗਾ। ਤੇ ਉਹ ਹੀ ਮੇਰੇ ਮੰਦਰ ਦੀ ਉਸਾਰੀ ਮੁਕੰਮਲ ਕਰੇਗਾ। ਤਦ ਤੁਸੀਂ ਜਾਣੋਂਗੇ ਕਿ ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ।
Zechariah 4:9 in Other Translations
King James Version (KJV)
The hands of Zerubbabel have laid the foundation of this house; his hands shall also finish it; and thou shalt know that the LORD of hosts hath sent me unto you.
American Standard Version (ASV)
The hands of Zerubbabel have laid the foundation of this house; his hands shall also finish it; and thou shalt know that Jehovah of hosts hath sent me unto you.
Bible in Basic English (BBE)
The hands of Zerubbabel have put the base of this house in place, and his hands will make it complete; and it will be clear to you that the Lord of armies has sent me to you.
Darby English Bible (DBY)
The hands of Zerubbabel have laid the foundation of this house; and his hands shall finish it: and thou shalt know that Jehovah of hosts hath sent me unto you.
World English Bible (WEB)
"The hands of Zerubbabel have laid the foundation of this house. His hands shall also finish it; and you will know that Yahweh of Hosts has sent me to you.
Young's Literal Translation (YLT)
Hands of Zerubbabel did found this house, And his hands do finish it, And thou hast known that Jehovah of Hosts Hath sent me unto you.
| The hands | יְדֵ֣י | yĕdê | yeh-DAY |
| of Zerubbabel | זְרֻבָּבֶ֗ל | zĕrubbābel | zeh-roo-ba-VEL |
| foundation the laid have | יִסְּד֛וּ | yissĕdû | yee-seh-DOO |
| of this | הַבַּ֥יִת | habbayit | ha-BA-yeet |
| house; | הַזֶּ֖ה | hazze | ha-ZEH |
| his hands | וְיָדָ֣יו | wĕyādāyw | veh-ya-DAV |
| it; finish also shall | תְּבַצַּ֑עְנָה | tĕbaṣṣaʿnâ | teh-va-TSA-na |
| and thou shalt know | וְיָ֣דַעְתָּ֔ | wĕyādaʿtā | veh-YA-da-TA |
| that | כִּֽי | kî | kee |
| Lord the | יְהוָ֥ה | yĕhwâ | yeh-VA |
| of hosts | צְבָא֖וֹת | ṣĕbāʾôt | tseh-va-OTE |
| hath sent | שְׁלָחַ֥נִי | šĕlāḥanî | sheh-la-HA-nee |
| me unto you. | אֲלֵיכֶֽם׃ | ʾălêkem | uh-lay-HEM |
Cross Reference
Ezra 6:14
ਇਸ ਤਰ੍ਹਾਂ, ਯਹੂਦੀ ਬਜ਼ੁਰਗ ਮੰਦਰ ਦੀ ਉਸਾਰੀ ਕਰਦੇ ਰਹੇ ਅਤੇ ਉਹ ਹੱਗਈ ਨਬੀ ਅਤੇ ਇਦ੍ਦੇ ਦੇ ਪੁੱਤਰ ਜ਼ਕਰਯਾਹ ਦੇ ਅਗੰਮ ਵਾਕ ਅਨੁਸਾਰ ਸਫਲ ਹੁੰਦੇ ਰਹੇ ਅਤੇ ਇਉਂ ਉਹ ਮੰਦਰ ਨੂੰ ਮੁਕੰਮਲ ਕਰਨ ਵਿੱਚ ਕਾਮਯਹਬ ਰਹੇ। ਇਹ ਸਭ ਕੁਝ ਇਸਰਾਏਲ ਦੇ ਪਰਮੇਸ਼ੁਰ ਦੇ ਹੁਕਮ ਨੂੰ ਅਤੇ ਕੋਰਸ਼, ਦਾਰਾ ਅਤੇ ਅਰਤਹਸ਼ਸਤਾਂ ਦੇ ਆਦੇਸ਼ਾਂ ਨੂੰ ਮੰਨਣ ਲਈ ਕੀਤਾ ਗਿਆ ਸੀ ਜੋ ਕਿ ਫਾਰਸ ਦੇ ਪਾਤਸ਼ਾਹ ਸਨ।
Zechariah 6:12
ਫ਼ਿਰ ਯਹੋਸ਼ੂਆ ਨੂੰ ਇਹ ਗੱਲਾਂ ਆਖ: ‘ਸਰਬ ਸ਼ਕਤੀਮਾਨ ਯਹੋਵਾਹ ਇਉਂ ਆਖਦਾ ਸੀ। ਇੱਕ ਮਨੁੱਖ ਹੈ ਜਿਸਦਾ ਨਾਂ ਸ਼ਾਖ ਹੈ ਉਹ ਤਾਕਤਵਰ ਹੋਵੇਗਾ ਅਤੇ ਉਹ ਯਹੋਵਾਹ ਦਾ ਮੰਦਰ ਬਣਾਵੇਗਾ।
Ezra 5:16
ਫ਼ੇਰ ਸ਼ੇਸਬੱਸਰ ਨੇ ਯਰੂਸ਼ਲਮ ਵਿੱਚ ਪਰਮੇਸ਼ੁਰ ਦੇ ਮੰਦਰ ਦੀ ਨੀਂਹ ਧਰੀ। ਉਸ ਵਕਤ ਤੋਂ ਹੁਣ ਤੀਕ ਇਹ ਬਣ ਰਿਹਾ ਹੈ ਅਤੇ ਅੱਜ ਤੀਕ ਮੁਕੰਮਲ ਨਹੀਂ ਹੋਇਆ।
Hebrews 12:2
ਸਾਨੂੰ ਸਦਾ ਯਿਸੂ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ। ਯਿਸੂ ਸਾਡੀ ਨਿਹਚਾ ਦਾ ਆਗੂ ਹੈ ਅਤੇ ਉਹੀ ਹੈ ਜੋ ਇਸ ਨੂੰ ਸੰਪੂਰਣ ਕਰਦਾ ਹੈ। ਉਸ ਨੇ ਸਲੀਬ ਉੱਤੇ ਮੌਤ ਦਾ ਸਾਹਮਣਾ ਕੀਤਾ। ਪਰ ਯਿਸੂ ਨੇ ਸਲੀਬ ਦੀ ਬੇਇੱਜ਼ਤੀ ਨੂੰ ਇਸ ਤਰ੍ਹਾਂ ਝੱਲਿਆ ਜਿਵੇਂ ਕਿ ਇਹ ਕੁਝ ਵੀ ਨਹੀਂ ਸੀ। ਉਸ ਨੇ ਅਜਿਹਾ ਉਸ ਹੁਲਾਸ ਲਈ ਕੀਤਾ ਜਿਹੜਾ ਪਰਮੇਸ਼ੁਰ ਨੇ ਉਸ ਦੇ ਸਾਹਮਣੇ ਰੱਖਿਆ ਸੀ। ਅਤੇ ਹੁਣ ਉਹ ਪਰਮੇਸ਼ੁਰ ਦੇ ਤਖਤ ਦੇ ਸੱਜੇ ਪਾਸੇ ਬੈਠਾ ਹੈ।
John 17:21
ਪਿਤਾ ਮੈਂ ਪ੍ਰਾਰਥਨਾ ਕਰਦਾ ਕਿ ਲੋਕ ਮੇਰੇ ਵਿੱਚ ਨਿਹਚਾ ਰੱਖਣ। ਉਹ ਇੱਕ ਜੁਟ ਹੋਕੇ ਰਹਿਣ। ਤੂੰ ਮੇਰੇ ਵਿੱਚ ਹੈਂ ਤੇ ਮੈਂ ਤੇਰੇ ਵਿੱਚ। ਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਲੋਕ ਵੀ ਸਾਡੇ ਵਿੱਚ ਇੱਕ ਹੋਕੇ ਰਹਿਣ। ਇਸ ਤਰ੍ਹਾਂ ਦੁਨੀਆਂ ਵਿਸ਼ਵਾਸ ਕਰੇਗੀ ਕਿ ਤੂੰ ਮੈਨੂੰ ਭੇਜਿਆ ਹੈ।
John 8:16
ਪਰ ਜੇ ਮੈਂ ਨਿਆਂ ਕਰਾਂ ਤਾਂ ਮੇਰਾ ਨਿਆਂ ਸੱਚਾ ਹੋਵੇਗਾ, ਕਿਉਂ ਕਿ ਮੈਂ ਇੱਕਲਾ ਨਹੀਂ ਹਾਂ, ਪਿਤਾ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ।
John 5:36
“ਪਰ ਜੋ ਸਾਖੀ ਮੈਂ ਆਪਣੇ ਬਾਰੇ ਦਿੰਦਾ ਹਾਂ ਉਹ ਯੂਹੰਨਾ ਦੀ ਸਾਖੀ ਨਾਲੋਂ ਵਡੇਰੀ ਹੈ। ਜੋ ਕਾਰਜ ਪਿਤਾ ਨੇ ਮੈਨੂੰ ਕਰਨ ਲਈ ਦਿੱਤਾ ਹੈ ਉਹ ਮੇਰੇ ਬਾਰੇ ਸਾਖੀ ਦਿੰਦਾ ਹੈ ਕਿ ਪਿਤਾ ਨੇ ਮੈਨੂੰ ਭੇਜਿਆ ਹੈ।
John 3:17
ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਦੁਨੀਆਂ ਵਿੱਚ ਭੇਜ ਦਿੱਤਾ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਇਸ ਦੁਨੀਆਂ ਅੰਦਰ ਲੋਕਾਂ ਨੂੰ ਦੋਸ਼ੀ ਠਹਿਰਾਣ ਲਈ ਨਹੀਂ ਭੇਜਿਆ ਸਗੋਂ ਉਸ ਨੇ ਆਪਣੇ ਪੁੱਤਰ ਨੂੰ ਦੁਨੀਆਂ ਨੂੰ ਉਸ ਰਾਹੀਂ ਬਚਾਉਣ ਲਈ ਭੇਜਿਆ।
Matthew 16:18
ਮੈਂ ਵੀ ਤੈਨੂੰ ਆਖਦਾ ਹਾਂ ਕਿ ਤੂੰ ਪਤਰਸ ਹੈਂ, ਅਤੇ ਮੈਂ ਆਪਣੀ ਕਲੀਸਿਯਾ ਇਸ ਚੱਟਾਨ ਉੱਪਰ ਬਨਾਵਾਂਗਾ। ਮੌਤ ਦੀ ਸ਼ਕਤੀ ਕਦੀ ਵੀ ਮੇਰੀ ਕਲੀਸਿਯਾ ਨੂੰ ਹਰਾਉਣ ਦੇ ਕਾਬਿਲ ਨਹੀਂ ਹੋਵੇਗੀ।
Zechariah 6:15
ਦੂਰ-ਦੁਰਾਡਿਓਁ ਲੋਕੀਂ ਆਕੇ ਇਸ ਮੰਦਰ ਨੂੰ ਬਨਾਉਣਗੇ ਤਦ ਤੁਸੀਂ ਅਵੱਸ਼ ਜਾਣ ਜਾਵੋਂਗੇ ਕਿ ਯਹੋਵਾਹ ਨੇ ਮੈਨੂੰ ਤੁਹਾਡੇ ਲਈ ਭੇਜਿਆ ਹੈ। ਇਹ ਸਭ ਕੁਝ ਤਾਂ ਹੋਵੇਗਾ ਜੇਕਰ ਤੁਸੀਂ ਯਹੋਵਾਹ ਦੇ ਕਹੇ ਮੁਤਾਬਕ ਕਰੋਂਗੇ।
Zechariah 2:11
ਉਸ ਵਕਤ ਬਹੁਤ ਸਾਰੇ ਰਾਜਾਂ ਵਿੱਚੋਂ ਲੋਕ ਮੇਰੇ ਵੱਲ ਪਰਤਣਗੇ। ਉਹ ਮੇਰੀ ਪਰਜਾ ਬਨਣਗੇ ਅਤੇ ਮੈਂ ਤੁਹਾਡੇ ਸ਼ਹਿਰ ’ਚ ਵਸਾਂਗਾ।” ਤਦ ਤੁਸੀਂ ਜਾਣੋਂਗੇ ਕਿ ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਭੇਜਿਆ ਹੈ।
Zechariah 2:8
ਕਿਉਂ ਕਿ ਤੁਹਾਨੂੰ ਦੁੱਖ ਦੇਣਾ ਪਰਮੇਸ਼ੁਰ ਦੀ ਅੱਖ ਦੀ ਕਾਕੀ ’ਚ ਚੁਭਣ ਵਾਂਗ ਹੈ।
Isaiah 48:16
ਇੱਥੇ ਆ ਤੇ ਮੇਰੀ ਗੱਲ ਸੁਣ! ਮੈਂ ਓੱਥੇ ਹੀ ਸਾਂ ਜਦੋਂ ਬਾਬਲ ਦਾ ਜਨਮ ਇੱਕ ਕੌਮ ਵਜੋਂ ਹੋਇਆ। ਤੇ ਆਦਿ ਤੋਂ ਹੀ, ਮੈਂ ਸਾਫ਼ ਤੌਰ ਤੇ ਆਖਿਆ ਸੀ ਤਾਂ ਜੋ ਲੋਕ ਜਾਣ ਸੱਕਣ ਕਿ ਮੈਂ ਕੀ ਆਖਿਆ ਸੀ।” ਫ਼ੇਰ ਯਸਾਯਾਹ ਨੇ ਆਖਿਆ, “ਹੁਣ, ਮੇਰਾ ਪ੍ਰਭੂ ਯਹੋਵਾਹ, ਮੈਨੂੰ ਅਤੇ ਉਸ ਦੇ ਆਤਮੇ ਨੂੰ, ਤੁਹਾਨੂੰ ਇਹ ਗੱਲਾਂ ਦੱਸਣ ਲਈ ਭੇਜਦਾ ਹੈ।
Ezra 3:8
ਤਦ ਉਨ੍ਹਾਂ ਦੇ ਪਰਮੇਸ਼ੁਰ ਦੇ ਮੰਦਰ ਵਿੱਚ, ਜੋ ਕਿ ਯਰੂਸ਼ਲਮ ਵਿੱਚ ਹੈ, ਪਹੁੰਚਣ ਤੋਂ ਮਗਰੋਂ ਦੂਜੇ ਸਾਲ ਦੇ ਦੂਜੇ ਮਹੀਨੇ ਵਿੱਚ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ ਅਤੇ ਯੋਸਾਦਕ ਦੇ ਪੁੱਤਰ ਯੇਸ਼ੂਆ ਨੇ ਅਤੇ ਉਨ੍ਹਾਂ ਦੇ ਬਾਕੀ ਭਰਾ ਜਾਜਕਾਂ ਅਤੇ ਲੇਵੀਆਂ ਨੇ ਅਤੇ ਉਨ੍ਹਾਂ ਨੇ ਜੋ ਕੈਦ ਤੋਂ ਮੁੜ ਕੇ ਯਰੂਸ਼ਲਮ ਨੂੰ ਆਏ ਸਨ ਕੰਮ ਸ਼ੁਰੂ ਕੀਤਾ। ਲੇਵੀਆਂ ਨੂੰ ਜੋ 20 ਸਾਲਾਂ ਦੇ ਜਾਂ ਇਸ ਤੋਂ ਵੱਧ ਉਮਰ ਦੇ ਸਨ ਨੂੰ ਯਾਹਵੇਹ ਦੇ ਮੰਦਰ ਦੇ ਕੰਮ ਦੀ ਦੇਖ ਭਾਲ ਉੱਪਰ ਲੱਗਾਇਆ।