Proverbs 4 - BBE (Punjabi)
1 Give ear, my sons, to the teaching of a father; give attention so that you may have knowledge:ਸਿਆਣਪ ਦਾ ਮਹੱਤਵ ਪੁੱਤਰੋ, ਆਪਣੇ ਪਿਤਾ ਦੀਆਂ ਹਿਦਾਇਤਾਂ ਨੂੰ ਸੁਣੋ ਅਤੇ ਸਮਝਦਾਰੀ ਕਮਾਉਣ ਲਈ ਧਿਆਨ ਦੇਵੋ!
2 For I give you good teaching; do not give up the knowledge you are getting from me.ਮੈਂ ਤੁਹਾਨੂੰ ਇੱਕ ਚੰਗਾ ਸਬਕ ਦਿੰਦਾ ਹਾਂ। ਮੇਰੀਆਂ ਸਿੱਖਿਆਵਾਂ ਨੂੰ ਨਾ ਵਿਸਾਰੋ।
3 For I was a son to my father, a gentle and an only one to my mother.ਕਿਉਂ ਜੋ ਮੈਂ ਵੀ ਆਪਣੇ ਪਿਤਾ ਦਾ ਪੁੱਤਰ ਸਾਂ, ਆਪਣੀ ਮਾਂ ਦਾ ਇੱਕੋ ਇੱਕ ਪੁੱਤਰ,
4 And he gave me teaching, saying to me, Keep my words in your heart; keep my rules so that you may have life:ਅਤੇ ਉਸ ਨੇ ਮੈਨੂੰ ਸਿੱਖਾਇਆ ਅਤੇ ਆਖਿਆ, “ਹਮੇਸ਼ਾ ਮੇਰੀ ਸਲਾਹ ਨੂੰ ਆਪਣੇ ਦਿਲ ਵਿੱਚ ਰੱਖੋ ਅਤੇ ਜੇਕਰ ਤੁਸੀਂ ਮੇਰੇ ਹੁਕਮਾਂ ਦਾ ਪਾਲਣ ਕਰੋਂਗੇ ਤੁਸੀਂ ਜੀਵੋਂਗੇ!
5 Get wisdom, get true knowledge; keep it in memory, do not be turned away from the words of my mouth.ਸਿਆਣਪ ਹਾਸਿਲ ਕਰੋ! ਗਿਆਨ ਹਾਸਿਲ ਕਰੋ! ਮੇਰੇ ਸ਼ਬਦਾਂ ਨੂੰ ਨਾ ਭੁੱਲਣਾ। ਅਤੇ ਉਨ੍ਹਾਂ ਤੋਂ ਬਦਲ ਨਾ ਜਾਣਾ।
6 Do not give her up, and she will keep you; give her your love, and she will make you safe.ਸਿਆਣਪ ਤੋਂ ਬੇਮੁਖ ਨਾ ਹੋਣਾ ਤਦ ਉਹ ਤੁਹਾਡੀ ਰੱਖਿਆ ਕਰੇਗੀ। ਉਸ ਨੂੰ ਪਿਆਰ ਕਰੋ, ਅਤੇ ਉਹ ਤੁਹਾਨੂੰ ਸੁਰੱਖਿਅਤ ਰੱਖੇਗੀ।
7 The first sign of wisdom is to get wisdom; go, give all you have to get true knowledge.“ਸਿਆਣਪ ਨੂੰ ਹਾਸਿਲ ਕਰਨਾ ਸ਼ੁਰੂ ਕਰਨਾ ਹੀ ਸਿਆਣਪ ਦੀ ਸ਼ੁਰੂਆਤ ਹੈ। ਆਪਣੇ ਕੋਲ ਹੁੰਦੇ ਹਰ ਚੀਜ ਦੀ ਕੀਮਤ ਤੇ ਵੀ ਸਮਝਦਾਰੀ ਨੂੰ ਹਾਸਿਲ ਕਰੋ।
8 Put her in a high place, and you will be lifted up by her; she will give you honour, when you give her your love.ਅਕਲਮੰਦੀ ਨੂੰ ਕੁਝ ਮਹੱਤਵ ਦਿਓ, ਉਹ ਤੁਹਾਨੂੰ ਮਹਾਨ ਉਚਾਈਆਂ ਤੇ ਲੈ ਜਾਵੇਗੀ। ਇਸ ਨੂੰ ਗਲ ਲਾਓ, ਉਹ ਤੁਹਾਡਾ ਆਦਰ ਕਰੇਗੀ।
9 She will put a crown of grace on your head, giving you a head-dress of glory.ਉਹ ਤੁਹਾਡੇ ਸਿਰ ਤੇ ਖੂਬਸ਼ੂਰਤ ਫੁੱਲਾਂ ਦਾ ਹਾਰ ਪਾਵੇਗੀ ਅਤੇ ਤੁਹਾਨੂੰ ਮਹਿਮਾ ਦਾ ਇੱਕ ਤਾਜ ਦੇਵੇਗੀ।”
10 Give ear, O my son, and let your heart be open to my sayings; and long life will be yours.ਬੇਟੇ, ਮੇਰੀ ਗੱਲ ਧਿਆਨ ਨਾਲ ਸੁਣੋ। ਉਹੀ ਗੱਲਾਂ ਕਰੋ ਜੋ ਮੈਂ ਆਖਦਾ ਹਾਂ ਅਤੇ ਤੁਸੀਂ ਲੰਮੀ ਉਮਰ ਭੋਗੋਂਗੇ।
11 I have given you teaching in the way of wisdom, guiding your steps in the straight way.ਮੈਂ ਤੁਹਾਨੂੰ ਸਿਆਣਪ ਦਾ ਰਾਹ ਵਿਖਾਵਾਂਗਾ, ਅਤੇ ਸਿੱਧੇ ਰਾਹਾਂ ਤੇ ਤੁਹਾਡੀ ਅਗਵਾਈ ਕਰਾਂਗਾ।
12 When you go, your way will not be narrow, and in running you will not have a fall.ਜਿਵੇਂ ਤੁਸੀਂ ਇਸ ਰਾਹ ਤੇ ਤੁਰੋਗੇ, ਤੁਹਾਡੇ ਪੈਰ ਕਦੇ ਵੀ ਕਿਸੇ ਰੁਕਾਵਟ ਵਿੱਚ ਨਹੀਂ ਫ਼ਸਣਗੇ। ਤੁਸੀਂ ਦੌੜ ਸੱਕੋਂਗੇ ਅਤੇ ਡਿੱਗੋਂਗੇ ਨਹੀਂ। ਜੋ ਗੱਲਾਂ ਵੀ ਤੁਸੀਂ ਕਰਨ ਦੀ ਕੋਸ਼ਿਸ਼ ਕਰੋਂਗੇ ਤੁਸੀਂ ਸੁਰੱਖਿਅਤ ਰਹੋਂਗੇ।
13 Take learning in your hands, do not let her go: keep her, for she is your life.ਅਨੁਸ਼ਾਸ਼ਨ ਉੱਤੇ ਟਿਕੇ ਰਹੋ ਇਸ ਨੂੰ ਨਾ ਛੱਡੋ ਇਸਦੀ ਰੱਖਿਆ ਕਰੋ-ਇਹ ਤੁਹਾਡਾ ਜੀਵਨ ਹੈ।
14 Do not go in the road of sinners, or be walking in the way of evil men.ਦੁਸ਼ਟ ਲੋਕਾਂ ਦੇ ਰਾਹ ਤੇ ਨਾ ਚੱਲੋ, ਬਦ ਲੋਕਾਂ ਦੇ ਰਾਹ ਤੇ ਆਪਣੇ-ਆਪ ਦਾ ਨਿਰਦੇਸ਼ਨ ਨਾ ਕਰੋ।
15 Keep far from it, do not go near; be turned from it, and go on your way.ਇਸ ਤੋਂ ਦੂਰ ਰਹੋ ਇਸਤੇ ਸਫ਼ਰ ਨਾ ਕਰੋ ਮੁੜ ਵਾਪਸ ਚੱਲੇ ਜਾਓ। ਆਪਣੇ ਰਾਹ ਤੇ ਚੱਲੇ ਜਾਓ।
16 For they take no rest till they have done evil; their sleep is taken away if they have not been the cause of someone's fall.ਕਿਉਂ ਕਿ ਅਜਿਹੇ ਬੁਰੇ ਲੋਕ ਜੁਰਮ ਕੀਤੇ ਬਿਨਾ, ਸੌਂ ਨਹੀਂ ਸੱਕਦੇ। ਉਹ ਲੋਕ ਉਦੋਂ ਤੱਕ ਸੌਂ ਨਹੀਂ ਸੱਕਦੇ ਜਦੋਂ ਤੱਕ ਕਿ ਕਿਸੇ ਹੋਰ ਬੰਦੇ ਨੂੰ ਦੁੱਖੀ ਨਹੀਂ ਕਰਦੇ।
17 The bread of evil-doing is their food, the wine of violent acts their drink.ਉਹ ਲੋਕ ਮੰਦਾ ਕੰਮ ਕਰਨ ਅਤੇ ਹੋਰਨਾਂ ਨੂੰ ਦੁੱਖ ਦੇਣ ਤੋਂ ਬਿਨਾਂ ਜਿਉਂ ਨਹੀਂ ਸੱਕਦੇ।
18 But the way of the upright is like the light of early morning, getting brighter and brighter till the full day.ਪਰ ਧਰਮੀ ਲੋਕਾਂ ਦਾ ਰਾਹ ਪ੍ਰਭਾਤ ਦੀ ਰੋਸ਼ਨੀ ਵਰਗਾ ਹੈ ਜਿਹੜੀ ਪੂਰਾ ਦਿਨ ਚੜ੍ਹ੍ਹਨ ਤੀਕ ਉਜਵਲ ਹੁੰਦੀ ਜਾਂਦੀ ਹੈ।
19 The way of sinners is dark; they see not the cause of their fall.ਪਰ ਦੁਸ਼ਟ ਲੋਕਾਂ ਦਾ ਰਾਹ ਕਾਲੇ ਹਨੇਰੇ ਵਰਗਾ ਹੈ, ਉਹ ਨਹੀਂ ਜਾਣਦੇ ਉਹ ਕਾਹਦੇ ਉੱਤੇ ਡਿੱਗ ਪਏ।
20 My son, give attention to my words; let your ear be turned to my sayings.ਮੇਰੇ ਬੇਟੇ, ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਵੱਲ ਧਿਆਨ ਦਿਓ। ਮੇਰੇ ਸ਼ਬਦਾਂ ਨੂੰ ਗੌਰ ਨਾਲ ਸੁਣੋ।
21 Let them not go from your eyes; keep them deep in your heart.ਇਨ੍ਹਾਂ ਨੂੰ ਆਪਣੀ ਦ੍ਰਿਸ਼ਟੀ ਤੋਂ ਪਰ੍ਹਾਂ ਨਾ ਹੋਣ ਦਿਓ, ਇਨ੍ਹਾਂ ਨੂੰ ਧਿਆਨ ਨਾਲ ਆਪਣੇ ਦਿਲ ਵਿੱਚ ਰੱਖ ਲਵੋ।
22 For they are life to him who gets them, and strength to all his flesh.ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਉਨ੍ਹਾਂ ਨੂੰ ਭਾਲ ਲਿਆ ਕਿ ਉਹ ਜੀਵਨ ਹਨ। ਇਹ ਪੂਰੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ।
23 And keep watch over your heart with all care; so you will have life.ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਤੁਹਾਨੂੰ ਆਪਣੀਆਂ ਸੋਚਾਂ ਬਾਰੇ ਸਾਵੱਧਾਨ ਰਹਿਣਾ ਚਾਹੀਦਾ ਹੈ, ਕਿਉਂ ਕਿ ਇਹ ਨਿਸ਼ਚਾ ਕਰਦੀਆਂ ਹਨ ਕਿ ਤੁਹਾਡੇ ਜੀਵਨ ਵਿੱਚ ਕੀ ਵਾਪਰੇਗਾ।
24 Put away from you an evil tongue, and let false lips be far from you.ਬੇਈਮਾਨ ਗੱਲਾਂ ਨੂੰ ਆਪਣੇ-ਆਪ ਤੋਂ ਦੂਰ ਰੱਖੋ, ਗੁੰਝਲਦਾਰ ਸ਼ਬਦਾਂ ਨੂੰ ਕਿਤੇ ਵੀ ਆਪਣੇ ਨੇੜੇ ਨਾ ਹੋਣ ਦਿਓ।
25 Keep your eyes on what is in front of you, looking straight before you.ਸਿਰਫ਼ ਸਿੱਧੇ ਅਗਾਂਹ ਵੇਖੋ, ਆਪਣੀਆਂ ਅੱਖਾਂ ਸਿੱਧੀਆਂ ਆਪਣੇ ਸਾਹਮਣੇ ਨਿਰਧਾਰਿਤ ਕਰੋ।
26 Keep a watch on your behaviour; let all your ways be rightly ordered.ਆਪਣੇ ਪੈਰਾਂ ਲਈ ਰਾਹ ਦਾ ਸਰਵੇਖਣ ਕਰੋ ਅਤੇ ਤੁਹਾਡੇ ਸਾਰੇ ਰਾਹ ਦ੍ਰਿੜ ਹੋਣ।
27 Let there be no turning to the right or to the left, keep your feet from evil.ਸੱਜੇ ਜਾਂ ਖੱਬੇ ਨਾ ਮੁੜੋ। ਆਪਣੇ-ਆਪ ਨੂੰ ਬਦੀ ਤੋਂ ਦੂਰ ਰੱਖੋ।
Punjabi Bible