Bible

Proverbs 15 - WEB (Punjabi)

1 A gentle answer turns away wrath, But a harsh word stirs up anger.ਨਿਮਰਤਾ ਨਾਲ ਦਿੱਤਾ ਗਿਆ ਇੱਕ ਜਵਾਬ ਕ੍ਰੋਧ ਨੂੰ ਘਟਾਉਂਦਾ ਹੈ, ਪਰ ਰੁੱਖੇ ਸ਼ਬਦ ਗੁੱਸੇ ਨੂੰ ਵੱਧਾਅ ਦਿੰਦੇ ਹਨ।

2 The tongue of the wise commends knowledge, But the mouth of fools gush out folly.ਸਿਆਣੇ ਵਿਅਕਤੀ ਦਾ ਉਪਦੇਸ਼ ਸਮਝਦਾਰੀ ਨੂੰ ਇਛਿੱਤ ਬਣਾਉਂਦਾ ਪਰ ਮੂਰੱਖਾਂ ਦਾ ਮੂੰਹ ਬੇਵਕੂਫ਼ੀ ਆਖਦਾ ਹੈ।

3 Yahweh's eyes are everywhere, Keeping watch on the evil and the good.ਯਹੋਵਾਹ ਦੀਆਂ ਅੱਖਾਂ ਹਰ ਪਾਸੇ ਹਨ, ਉਹ ਜਿਹੜੇ ਬਦ ਹਨ ਅਤੇ ਜਿਹੜੇ ਚੰਗੇ ਹਨ ਦੋਵਾਂ ਨੂੰ ਵੇਖਦਾ ਹੈ।

4 A gentle tongue is a tree of life, But deceit in it crushes the spirit.ਸ਼ਬਦ ਜਿਹੜੇ ਜ਼ਖਮਾਂ ਨੂੰ ਰਾਜੀ ਕਰ ਸੱਕਦੇ ਹਨ ਜੀਵਨ ਦੇ ਰੁੱਖ ਵਾਂਗ ਹੁੰਦੇ ਹਨ, ਪਰ ਘ੍ਰਿਣਾਯੋਗ ਸ਼ਬਦ ਆਦਮੀ ਦੇ ਆਤਮੇ ਨੂੰ ਤਬਾਹ ਕਰ ਦਿੰਦੇ ਹਨ।

5 A fool despises his father's correction, But he who heeds reproof shows prudence.ਇੱਕ ਮੂਰਖ ਵਿਅਕਤੀ ਆਪਣੇ ਪਿਉ ਦੀਆਂ ਝਿੜਕਾਂ ਨੂੰ ਪਸੰਦ ਨਹੀਂ ਕਰਦਾ, ਪਰ ਜਿਹੜਾ ਵਿਅਕਤੀ ਝਿੜਕ ਨੂੰ ਪ੍ਰਵਾਨ ਕਰੇ ਦਰਸਾਉਂਦਾ ਕਿ ਉਹ ਸਿਆਣਾ ਹੈ।

6 In the house of the righteous is much treasure, But the income of the wicked brings trouble.ਇੱਕ ਧਰਮੀ ਵਿਅਕਤੀ ਸਭ ਕੁਝ ਵਿੱਚ ਅਮੀਰ ਹੁੰਦਾ ਹੈ, ਪਰ ਇੱਕ ਬਦ ਆਦਮੀ ਦਾ ਧੰਨ ਉਸ ਲਈ ਮੁਸੀਬਤਾਂ ਲਿਆਉਂਦਾ ਹੈ।

7 The lips of the wise spread knowledge; Not so with the heart of fools.ਸਿਆਣੇ ਲੋਕਾਂ ਦੇ ਬੁਲ੍ਹ ਗਿਆਨ ਬਿਖੇਰਦੇ ਹਨ, ਪਰ ਮੂਰੱਖਾਂ ਦਾ ਦਿਮਾਗ਼ ਅਜਿਹਾ ਨਹੀਂ ਹੁੰਦਾ।

8 The sacrifice made by the wicked is an abomination to Yahweh, But the prayer of the upright is his delight.ਯਹੋਵਾਹ ਦੁਸ਼ਟ ਲੋਕਾਂ ਦੀਆਂ ਭੇਟਾਂ ਨੂੰ ਨਫ਼ਰਤ ਕਰਦਾ ਹੈ ਪਰ ਉਹ ਇਮਾਨਦਾਰ ਲੋਕਾਂ ਦੀਆਂ ਪ੍ਰਾਰਥਨਾ ਵਿੱਚ ਪ੍ਰਸੰਸਾ ਮਹਿਸੂਸ ਕਰਦਾ।

9 The way of the wicked is an abomination to Yahweh, But he loves him who follows after righteousness.ਯਹੋਵਾਹ ਦੁਸ਼ਟ ਲੋਕਾਂ ਦੇ ਜੀਵਨ ਢੰਗ ਨੂੰ ਨਫ਼ਰਤ ਕਰਦਾ ਹੈ।

10 There is stern discipline for one who forsakes the way: Whoever hates reproof shall die.ਜਿਹੜਾ ਵਿਅਕਤੀ ਸਹੀ ਰਾਹ ਨੂੰ ਛੱਡ ਦਿੰਦਾ ਹੈ, ਇੱਕ ਸਖਤ ਸਬਕ ਸਿੱਖੇਗਾ, ਅਤੇ ਕੋਈ ਵੀ ਜੋ ਸੁਧਾਰ ਨੂੰ ਨਫ਼ਰਤ ਕਰਦਾ ਹੈ, ਮਰੇਗਾ।

11 Sheol and Abaddon are before Yahweh-- How much more then the hearts of the children of men!ਕਿਉਂ ਜੋ ਪਰਮੇਸ਼ੁਰ ਜਾਣਦਾ ਕਿ ਮੌਤ ਦੀ ਜਗ੍ਹਾ ਕੀ ਵਾਪਰਦਾ ਹੈ, ਤਾਂ ਅਵੱਸ਼ ਹੀ ਉਹ ਜਾਣਦਾ ਕਿ ਲੋਕਾਂ ਦੇ ਮਨਾਂ ਵਿੱਚ ਕੀ ਵਾਪਰਦਾ ਹੈ।

12 A scoffer doesn't love to be reproved; He will not go to the wise.ਇੱਕ ਮਖੌਲੀ ਆਪਣੀ ਗ਼ਲਤੀ ਬਾਰੇ ਦੱਸੇ ਜਾਣ ਨੂੰ ਨਫ਼ਰਤ ਕਰਦਾ ਹੈ। ਅਤੇ ਉਹ ਬੰਦਾ ਸਿਆਣੇ ਲੋਕਾਂ ਦੀ ਸਲਾਹ ਲੈਣ ਤੋਂ ਇਨਕਾਰ ਕਰਦਾ ਹੈ।

13 A glad heart makes a cheerful face; But an aching heart breaks the spirit.ਜੇ ਕੋਈ ਵਿਅਕਤੀ ਪ੍ਰਸੰਨ ਹੈ, ਤਾਂ ਉਸਦਾ ਚਿਹਰਾ ਪ੍ਰਸੰਨ ਨਜ਼ਰ ਆਵੇਗਾ। ਪਰ ਜੇ ਕੋਈ ਬੰਦਾ ਉਦਾਸ ਹੈ ਤਾਂ ਉਸਦਾ ਆਤਮਾ ਉਸ ਉਦਾਸੀ ਨੂੰ ਪ੍ਰਗਟ ਕਰ ਦੇਵੇਗਾ।

14 The heart of one who has understanding seeks knowledge, But the mouths of fools feed on folly.ਇੱਕ ਸੂਝਵਾਨ ਬੰਦਾ ਹੋਰ ਵੱਧੇਰੇ ਗਿਆਨ ਹਾਸਿਲ ਕਰਨ ਦੀ ਚੇਸ਼ਟਾ ਕਰਦਾ, ਪਰ ਮੂਰਖ ਹੋਰ ਵੱਧੇਰੇ ਮੂਰੱਖਤਾ ਨਿਗਲਦੇ ਹਨ।

15 All the days of the afflicted are wretched, But one who has a cheerful heart enjoys a continual feast.ਗਰੀਬ ਆਦਮੀ ਲਈ ਹਰ ਦਿਨ ਸੰਘਰਸ਼ ਹੈ, ਪਰ ਇੱਕ ਪ੍ਰਸੰਨਮਈ ਦਿਮਾਗ ਹਮੇਸ਼ਾ ਦਾਅਵਤ ਮਨਾਉਂਦਾ ਹੈ।

16 Better is little, with the fear of Yahweh, Than great treasure with trouble.ਥੋੜਾ ਪਾਕੇ, ਯਹੋਵਾਹ ਤੋਂ ਡਰਨਾ, ਅਮੀਰ ਹੋਕੇ ਦਂਗਾ ਕਰਨ ਨਾਲੋਂ ਵੱਧੀਆ ਹੈ।

17 Better is a dinner of herbs, where love is, Than a fattened calf with hatred.ਸਾਦਾ ਭੋਜਨ ਖਾਕੇ ਪਿਆਰ ਕੀਤੇ ਜਾਣਾ, ਦਾਅਵਤ ਕਰਕੇ ਨਫ਼ਰਤ ਕੀਤੇ ਜਾਣ ਨਾਲੋਂ ਵੱਧੀਆ ਹੈ।

18 A wrathful man stirs up contention, But one who is slow to anger appeases strife.ਜਿਹੜੇ ਲੋਕ ਛੇਤੀ ਗੁੱਸੇ ਵਿੱਚ ਆ ਜਾਂਦੇ ਹਨ ਉਹ ਦਲੀਲਬਾਜ਼ੀ ਪੈਦਾ ਕਰਦੇ ਹਨ। ਪਰ ਧੀਰਜਵਾਨ ਬੰਦਾ ਸ਼ਾਂਤੀ ਪੈਦਾ ਕਰਦਾ ਹੈ।

19 The way of the sluggard is like a thorn patch, But the path of the upright is a highway.ਇੱਕ ਸੁਸਤ ਬੰਦੇ ਦਾ ਰਸਤਾ ਕੰਡਿਆਂ ਨਾਲ ਭਰਿਆ ਹੁੰਦਾ ਹੈ, ਪਰ ਇੱਕ ਇਮਾਨਦਾਰ ਬੰਦੇ ਦਾ ਰਾਹ ਬਣਿਆ ਬਣਾਇਆ ਹੰਦਾ ਹੈ।

20 A wise son makes a father glad, But a foolish man despises his mother.ਸਿਆਣਾ ਪੁੱਤਰ ਆਪਣੇ ਪਿਤਾ ਲਈ ਖੁਸ਼ੀ ਦਾ ਸਰੋਤ ਹੁੰਦਾ ਹੈ। ਪਰ ਮੂਰਖ ਬੰਦਾ ਆਪਣੀ ਖੁਦ ਦੀ ਮਾਤਾ ਨੂੰ ਵੀ ਤਿਰਸੱਕਾਰਦਾ ਹੈ।

21 Folly is joy to one who is void of wisdom, But a man of understanding keeps his way straight.ਬੇਵਕੂਫ਼ੀ ਉਸ ਵਿਅਕਤੀ ਲਈ ਇੱਕ ਚੁਟਕਲਾ ਹੈ ਜਿਸ ਨੂੰ ਸੂਝ ਦੀ ਕਮੀ ਹੋਵੇ। ਪਰ ਸਿਆਣਾ ਬੰਦਾ ਉਹੋ ਗੱਲਾਂ ਕਰਨ ਦੀ ਸਾਵੱਧਾਨੀ ਵਰਤਦਾ ਹੈ ਜਿਹੜੀਆਂ ਸਹੀ ਹੁੰਦੀਆਂ ਹਨ।

22 Where there is no counsel, plans fail; But in a multitude of counselors they are established.ਯੋਜਨਾਵਾਂ ਅਸਫ਼ਲ ਹੋ ਜਾਂਦੀਆਂ ਹਨ ਜਿੰਨਾ ਚਿਰ ਕਿ ਉਪਯੁਕਤ ਸਲਾਹ-ਮਸ਼ਵਰਾ ਨਾ ਹੋਵੇ। ਪਰ ਉਹ ਕਾਮਯਾਬ ਹੋ ਜਾਂਦੀਆਂ ਹਨ ਜੇਕਰ ਓੱਥੇ ਕਾਫ਼ੀ ਸਾਰੇ ਸਲਾਹਕਾਰ ਹੋਣ।

23 Joy comes to a man with the reply of his mouth. How good is a word at the right time!ਬੰਦਾ ਉਦੋਂ ਪ੍ਰਸੰਨ ਹੁੰਦਾ ਹੈ ਜਦੋਂ ਉਹ ਚੰਗਾ ਉੱਤਰ ਦਿੰਦਾ ਹੈ ਅਤੇ ਸਹੀ ਸਮੇਂ ਬੋਲਿਆ ਸ਼ਬਦ ਬਹੁਤ ਚੰਗਾ ਹੁੰਦਾ ਹੈ।

24 The path of life leads upward for the wise, To keep him from going downward to Sheol.ਜਿਹੜੀਆਂ ਗੱਲਾਂ ਸਿਆਣਾ ਬੰਦਾ ਕਰਦਾ ਹੈ ਉਹ ਇੱਥੇ ਧਰਤੀ ਉੱਤੇ ਜੀਵਨ ਵੱਲ ਲੈ ਜਾਂਦੀਆਂ ਹਨ ਅਤੇ ਉਸ ਨੂੰ ਮਿਰਤੂ ਲੋਕ ਵੱਲ ਜਾਣ ਤੋਂ ਰੋਕਦੀਆਂ ਹਨ।

25 Yahweh will uproot the house of the proud, But he will keep the widow's borders intact.ਯਹੋਵਾਹ, ਘਮੰਡੀ ਵਿਅਕਤੀ ਦੇ ਘਰ ਨੂੰ ਤਬਾਹ ਕਰ ਦਿੰਦਾ ਹੈ, ਪਰ ਯਹੋਵਾਹ ਇੱਕ ਬੇਸਹਾਰਾ ਵਿਧਵਾ ਦੀ ਜਾਇਦਾਦ ਦੀ ਰੱਖਿਆ ਕਰਦਾ ਹੈ।

26 Yahweh detests the thoughts of the wicked, But the thoughts of the pure are pleasing.ਯਹੋਵਾਹ ਬਦ ਆਦਮੀ ਦੀਆਂ ਸੋਚਾਂ ਨੂੰ ਨਫ਼ਰਤ ਕਰਦਾ ਹੈ, ਪਰ ਪਾਕ ਲੋਕਾਂ ਦੀਆਂ ਸੋਚਾਂ ਵਿੱਚ ਪ੍ਰਸੰਸਾ ਮਹਿਸੂਸ ਕਰਦਾ ਹੈ।

27 He who is greedy for gain troubles his own house, But he who hates bribes will live.ਇੱਕ ਲੋਭੀ ਵਿਅਕਤੀ ਆਪਣੇ ਸਾਰੇ ਟੱਬਰ ਤੇ ਵਿਨਾਸ਼ ਲਿਆਉਂਦਾ, ਪਰ ਜਿਹੜਾ ਵਿਅਕਤੀ ਰਿਸ਼ਵਤ ਨੂੰ ਨਫ਼ਰਤ ਕਰਦਾ ਹੈ, ਜਿਉਵੇਂਗਾ।

28 The heart of the righteous weighs answers, But the mouth of the wicked gushes out evil.ਇੱਕ ਸੂਝਵਾਨ ਆਦਮੀ ਬੋਲਣ ਤੋਂ ਪਹਿਲਾਂ ਸੋਚਦਾ ਹੈ। ਪਰ ਦੁਸ਼ਟ ਲੋਕਾਂ ਦੇ ਮੂੰਹਾਂ ਚੋ ਸਿਰਫ਼ ਬਦੀ ਹੀ ਡੁਲ੍ਹਦੀ ਹੈ।

29 Yahweh is far from the wicked, But he hears the prayer of the righteous.ਯਹੋਵਾਹ ਦੁਸ਼ਟ ਲੋਕਾਂ ਤੋਂ ਬਹੁਤ ਦੂਰ ਰਹਿੰਦਾ ਹੈ, ਪਰ ਉਹ ਧਰਮੀ ਲੋਕਾਂ ਦੀਆਂ ਪ੍ਰਾਰਥਨਾ ਨੂੰ ਸੁਣਦਾ ਹੈ।

30 The light of the eyes rejoices the heart. Good news gives health to the bones.ਜਿਹੜਾ ਬੰਦਾ ਮੁਸਕਰਾਉਂਦਾ ਹੈ ਉਹ ਹੋਰਾਂ ਲੋਕਾਂ ਨੂੰ ਵੀ ਪ੍ਰਸੰਨ ਕਰਦਾ ਹੈ। ਸ਼ੁਭ ਸਮਾਚਾਰ ਹੱਡੀਆਂ ਨੂੰ ਤੰਦਰੁਸ਼ਤ ਬਣਾਉਂਦਾ ਹੈ।

31 The ear that listens to reproof lives, And will be at home among the wise.ਜਿਹੜਾ ਵਿਅਕਤੀ ਜੀਵਨ ਦੇਣ ਵਾਲੀਆਂ ਝਿੜਕਾਂ ਨੂੰ ਕਬੂਲਦਾ ਹੈ ਸਿਆਣਿਆਂ ਦਰਮਿਆਨ ਜਿਉਂਵੇਗਾ।

32 He who refuses correction despises his own soul, But he who listens to reproof gets understanding.ਜਿਹੜਾ ਝਿੜਕੇ ਜਾਣ ਨੂੰ ਪਸੰਦ ਨਹੀਂ ਕਰਦਾ, ਉਸ ਦੀ ਕੋਈ ਸ੍ਵੈ-ਇੱਜ਼ਤ ਨਹੀਂ ਪਰ ਜਿਹੜਾ ਵਿਅਕਤੀ, ਸੁਧਾਰ ਨੂੰ ਸੁਣਦਾ ਹੈ ਸਮਝਦਾਰੀ ਪ੍ਰਾਪਤ ਕਰਦਾ ਹੈ।

33 The fear of Yahweh teaches wisdom. Before honor is humility.ਯਹੋਵਾਹ ਦਾ ਭੈ, ਸਿਆਣਪ ਵਿੱਚ ਹਿਦਾਇਤ ਹੁੰਦਾ ਹੈ ਤੁਹਾਡੀ ਉਸਤਤ ਕੀਤੇ ਜਾਣ ਤੋਂ ਪਹਿਲਾਂ, ਤੁਹਾਨੂੰ ਨਿਮਾਣੇ ਬਣਾਇਆ ਜਾਣਾ ਚਾਹੀਦਾ ਹੈ।

Punjabi Bible