Bible

Proverbs 10 - KJV (Punjabi)

1 The proverbs of Solomon. A wise son maketh a glad father: but a foolish son is the heaviness of his mother.ਸੁਲੇਮਾਨ ਦੀਆਂ ਕਹਾਉਤਾਂ ਇਹ ਕਹਾਉਤਾਂ ਸੁਲੇਮਾਨ ਦੀਆਂ ਹਨ: ਇੱਕ ਸਿਆਣਾ ਪੁੱਤਰ ਆਪਣੇ ਪਿਤਾ ਨੂੰ ਪ੍ਰਸੰਨ ਕਰਦਾ ਹੈ। ਪਰ ਇੱਕ ਮੂਰਖ ਪੁੱਤਰ ਆਪਣੀ ਮਾਤਾ ਨੂੰ ਬਹੁਤ ਗ਼ਮਗ਼ੀਨ ਕਰਦਾ ਹੈ।

2 Treasures of wickedness profit nothing: but righteousness delivereth from death.ਬਦ ਅਮਲਾਂ ਨਾਲ ਕਮਾਈ ਗਈ ਦੌਲਤ ਦੀ ਕੋਈ ਕੀਮਤ ਨਹੀਂ, ਪਰ ਧਰਮੀਅਤਾ ਤੁਹਾਨੂੰ ਮੌਤ ਤੋਂ ਬਚਾ ਸੱਕਦੀ ਹੈ।

3 The LORD will not suffer the soul of the righteous to famish: but he casteth away the substance of the wicked.ਯਹੋਵਾਹ ਕਦੇ ਵੀ ਇੱਕ ਚੰਗੇ ਵਿਅਕਤੀ ਨੂੰ ਭੁੱਖਿਆਂ ਨਹੀਂ ਮਰਨ ਦੇਵੇਗਾ, ਪਰ ਬੁਰੇ ਵਿਅਕਤੀ ਦੀਆਂ ਇੱਛਾਵਾਂ ਤੋਂ ਇਨਕਾਰ ਕਰਦਾ ਹੈ।

4 He becometh poor that dealeth with a slack hand: but the hand of the diligent maketh rich.ਇੱਕ ਸੁਸਤ ਬੰਦਾ ਗਰੀਬ ਹੋਵੇਗਾ। ਪਰ ਮਿਹਨਤੀ ਬੰਦਾ ਅਮੀਰ ਹੋ ਜਾਵੇਗਾ।

5 He that gathereth in summer is a wise son: but he that sleepeth in harvest is a son that causeth shame.ਇੱਕ ਸੂਝਵਾਨ ਪੁੱਤਰ ਗਰਮੀ ਵੇਲੇ ਫ਼ਸਲ ਇਕੱਠੀ ਕਰਦਾ ਹੈ, ਪਰ ਜਿਹੜਾ ਪੁੱਤਰ ਵਾਢੀ ਦੌਰਾਨ ਸੌਂ ਜਾਂਦਾ, ਬੇਇੱਜ਼ਤੀ ਲਿਆਉਂਦਾ ਹੈ।

6 Blessings are upon the head of the just: but violence covereth the mouth of the wicked.ਨੇਕ ਬੰਦੇ ਨੂੰ ਅਸੀਸ ਦੇਣ ਲੋਕ ਪਰਮੇਸ਼ੁਰ ਨੂੰ ਬੇਨਤੀ ਕਰਦੇ ਹਨ। ਬੁਰੇ ਬੰਦੇ ਵੀ ਭਾਵੇਂ ਉਹੋ ਜਿਹੀਆਂ ਸ਼ੁਭ ਗੱਲਾਂ ਆਖਣ, ਪਰ ਉਨ੍ਹਾਂ ਦੇ ਬੋਲ ਸਿਰਫ਼ ਉਨ੍ਹਾਂ ਦੀਆਂ ਮੰਦੀਆਂ ਵਿਉਂਤੀਆਂ ਗੱਲਾਂ ਨੂੰ ਹੀ ਛੁਪਾਂਦੇ ਹਨ।

7 The memory of the just is blessed: but the name of the wicked shall rot.ਇੱਕ ਧਰਮੀ ਵਿਅਕਤੀ ਹਮੇਸ਼ਾ ਪ੍ਰਸੰਨਤਾ ਨਾਲ ਯਾਦ ਕੀਤਾ ਜਾਵੇਗਾ ਪਰ ਇੱਕ ਦੁਸ਼ਟ ਵਿਅਕਤੀ ਦੇ ਨਾਮ ਦਾ ਜ਼ਿਕਰ ਕਰਨਾ ਸਿਰਫ਼ ਦੁਰਗੰਧ ਹੀ ਛੱਡੇਗਾ।

8 The wise in heart will receive commandments: but a prating fool shall fall.ਸਿਆਣਾ ਵਿਅਕਤੀ ਆਦੇਸ਼ਾਂ ਨੂੰ ਪ੍ਰਵਾਨ ਕਰ ਲੈਂਦਾ, ਪਰ ਇੱਕ ਮੂਰਖ ਜੋ ਆਪਣੇ ਮੂੰਹ ਤੇ ਕਾਬੂ ਨਹੀਂ ਰੱਖ ਸੱਕਦਾ ਡਿੱਗ ਪਵੇਗਾ।

9 He that walketh uprightly walketh surely: but he that perverteth his ways shall be known.ਇੱਕ ਇਮਾਨਦਾਰ ਆਦਮੀ ਹਮੇਸ਼ਾਂ ਸੁਰੱਖਿਅਤ ਰਹਿੰਦਾ, ਜਦਕਿ ਧੋਖੇਬਾਜ਼ ਵਿਅਕਤੀ ਫ਼ੜਿਆ ਜਾਂਦਾ।

10 He that winketh with the eye causeth sorrow: but a prating fool shall fall.ਉਹ ਬੰਦਾ ਜਿਹੜਾ ਸੱਚ ਨੂੰ ਛੁਪਾਉਂਦਾ, ਮੁਸੀਬਤ ਪੈਦਾ ਕਰਦਾ ਹੈ ਅਤੇ ਇੱਕ ਮੂਰਖ ਜਿਹੜਾ ਆਪਣੇ ਮੂੰਹ ਤੇ ਕਾਬੂ ਨਹੀਂ ਰੱਖ ਸੱਕਦਾ ਡਿੱਗ ਪਵੇਗਾ।

11 The mouth of a righteous man is a well of life: but violence covereth the mouth of the wicked.ਇੱਕ ਧਰਮੀ ਵਿਅਕਤੀ ਦੀ ਆਖਣੀ ਜੀਵਨ ਦਾ ਸਰੋਤ ਹੈ। ਪਰ ਦੁਸ਼ਟ ਲੋਕਾਂ ਦਾ ਮੂੰਹ ਹਿੰਸਾ ਲਈ ਢੱਕਣ ਹੁੰਦਾ ਹੈ।

12 Hatred stirreth up strifes: but love covereth all sins.ਨਫ਼ਰਤ ਦਲੀਲਬਾਜ਼ੀ ਵੱਧਾਉਂਦੀ ਹੈ ਜਦਕਿ ਪਿਆਰ ਹਰ ਗਲਤੀ ਨੂੰ ਮੁਆਫ ਕਰ ਦਿੰਦਾ ਹੈ।

13 In the lips of him that hath understanding wisdom is found: but a rod is for the back of him that is void of understanding.ਸਿਆਣਪ ਸਮਝਣ ਵਾਲੇ ਲੋਕਾਂ ਦੇ ਬੁਲ੍ਹਾਂ ਤੇ ਪਾਈ ਜਾਂਦੀ ਹੈ। ਪਰ ਜਿਸ ਵਿਅਕਤੀ ਨੂੰ ਸੂਝ ਦੀ ਕਮੀ ਹੈ ਉਸ ਨੂੰ ਮਾਰ ਦੀ ਜਰੂਰਤ ਹੈ।

14 Wise men lay up knowledge: but the mouth of the foolish is near destruction.ਸਿਆਣੇ ਲੋਕ ਹਮੇਸ਼ਾ ਗਿਆਨ ਹਾਸਿਲ ਕਰਦੇ ਰਹਿੰਦੇ ਹਨ, ਪਰ ਮੂਰਖ ਲੋਕਾਂ ਦੇ ਸ਼ਬਦ ਬਰਬਾਦੀ ਨੂੰ ਸੱਦਾ ਦਿੰਦੇ ਹਨ।

15 The rich man's wealth is his strong city: the destruction of the poor is their poverty.ਦੌਲਤ ਅਮੀਰ ਆਦਮੀ ਦੀ ਰੱਖਿਆ ਕਰਦੀ ਹੈ। ਅਤੇ ਗਰੀਬੀ ਗਰੀਬ ਆਦਮੀ ਨੂੰ ਤਬਾਹ ਕਰ ਦਿੰਦੀ ਹੈ।

16 The labour of the righteous tendeth to life: the fruit of the wicked to sin.ਇੱਕ ਧਰਮੀ ਵਿਅਕਤੀ ਦਾ ਕੰਮ ਇਨਾਮ ਵਜੋਂ ਜੀਵਨ ਕਮਾਉਣ ਦਾ ਹੈ, ਪਰ ਇੱਕ ਦੁਸ਼ਟ ਵਿਅਕਤੀ ਆਪਣੇ ਪਾਪਾਂ ਤੋਂ ਸਜ਼ਾ ਕਮਾਉਂਦਾ ਹੈ।

17 He is in the way of life that keepeth instruction: but he that refuseth reproof erreth.ਉਸ ਵਿਅਕਤੀ ਲਈ ਜਿਹੜਾ ਅਨੁਸ਼ਾਸ਼ਨ ਤੇ ਚੱਲਦਾ, ਜੀਵਨ ਦਾ ਰਾਹ ਬਹੁਤ ਸਾਫ਼ ਹੋ ਜਾਂਦਾ ਹੈ, ਪਰ ਜਿਹੜਾ ਵਿਅਕਤੀ ਸੁਧਾਰ ਨੂੰ ਨਾਮੰਜ਼ੂਰ ਕਰਦਾ ਹੈ, ਭਟਕ ਜਾਂਦਾ ਹੈ।

18 He that hideth hatred with lying lips, and he that uttereth a slander, is a fool.ਜਿਹੜਾ ਵਿਅਕਤੀ ਨਫ਼ਰਤ ਨੂੰ ਛੁਪਾਉਂਦਾ ਹੈ ਝੂਠਾ ਹੈ, ਪਰ ਜਿਹੜਾ ਅਫ਼ਵਾਹਾਂ ਫੈਲਾਉਂਦਾ ਹੈ ਮੂਰਖ ਹੈ।

19 In the multitude of words there wanteth not sin: but he that refraineth his lips is wise.ਬਹੁਤ ਜ਼ਿਆਦਾ ਬੋਲਣ ਦਾ ਨਤੀਜਾ, ਬਹੁਤਾ ਪਾਪ ਹੁੰਦਾ ਹੈ, ਪਰ ਜਿਹੜਾ ਆਪਣਾ ਮੂੰਹ ਬੰਦ ਰੱਖਦਾ, ਸਿਆਣਾ ਬਣ ਜਾਵੇਗਾ।

20 The tongue of the just is as choice silver: the heart of the wicked is little worth.ਨੇਕ ਬੰਦੇ ਦੇ ਸ਼ਬਦ ਸ਼ੁੱਧ ਚਾਂਦੀ ਵਰਗੇ ਹਨ। ਪਰ ਬੁਰੇ ਬੰਦੇ ਦੇ ਵਿੱਚਾਰਾਂ ਦੀ ਕੋਈ ਕੀਮਤ ਨਹੀਂ।

21 The lips of the righteous feed many: but fools die for want of wisdom.ਨੇਕ ਬੰਦੇ ਦੇ ਸ਼ਬਦ ਹੋਰ ਬਹੁਤ ਲੋਕਾਂ ਦਾ ਭਲਾ ਕਰਦੇ ਹਨ। ਪਰ ਮੂਰਖ ਬੰਦਾ ਸੂਝ ਦੀ ਕਮੀ ਕਾਰਣ ਮਰ ਜਾਂਦਾ ਹੈ।

22 The blessing of the LORD, it maketh rich, and he addeth no sorrow with it.ਯਹੋਵਾਹ ਦੀ ਅਸੀਸ, ਇਹੀ ਹੈ ਜੋ ਕਿਸੇ ਨੂੰ ਅਮੀਰ ਬਣਾਉਂਦੀ ਹੈ ਅਤੇ ਇਸ ਨਾਲ ਕੋਈ ਕਸ਼ਟ ਨਹੀਂ ਝੱਲਣਾ ਪੈਂਦਾ।

23 It is as sport to a fool to do mischief: but a man of understanding hath wisdom.ਮੂਰਖ ਬੰਦਾ ਗ਼ਲਤ ਕੰਮ ਕਰਕੇ ਖੁਸ਼ ਹੁੰਦਾ ਹੈ। ਪਰ ਸਮਝਦਾਰ ਆਦਮੀ ਸਿਆਣਪ ਤੋਂ ਪ੍ਰਸੰਨਤਾ ਪਾਉਂਦਾ ਹੈ।

24 The fear of the wicked, it shall come upon him: but the desire of the righteous shall be granted.ਜਿਸ ਚੀਜ਼ ਤੋਂ ਇੱਕ ਦੁਸ਼ਟ ਵਿਅਕਤੀ ਭੈ ਖਾਂਦਾ ਹੈ, ਉਹ ਉਸੇ ਉਤੇ ਆ ਜਾਂਦਾ ਹੈ। ਪਰ ਇੱਕ ਧਰਮੀ ਵਿਅਕਤੀ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ ਜਾਣਗੀਆਂ।

25 As the whirlwind passeth, so is the wicked no more: but the righteous is an everlasting foundation.ਦੁਸ਼ਟ ਆਦਮੀ ਅਚਾਨਕ ਆਲੋਪ ਹੋ ਜਾਣਗੇ ਜਿਵੇਂ ਕਿ ਹਨੇਰੀ ਦੁਆਰਾ ਉਡਾਏ ਗਏ ਹੋਣ, ਪਰ ਇੱਕ ਧਰਮੀ ਆਦਮੀ ਹਮੇਸ਼ਾ ਲਈ ਖੜ੍ਹਾ ਰਹੇਗਾ।

26 As vinegar to the teeth, and as smoke to the eyes, so is the sluggard to them that send him.ਕਦੇ ਵੀ ਸੁਸਤ ਬੰਦੇ ਕੋਲੋਂ ਆਪਣਾ ਕੰਮ ਨਾ ਕਰਾਓ, ਕਿਉਂ ਕਿ ਉਹ ਤੁਹਾਨੂੰ ਤੁਹਾਡੇ ਮੂੰਹ ਵਿੱਚ ਸਿਰਕੇ ਵਾਂਗ ਜਾਂ ਅੱਖਾਂ ਵਿੱਚ ਧੂੰਆਂ ਪੈ ਜਾਣ ਵਾਂਗ, ਖਿਝਾਵੇਗਾ।

27 The fear of the LORD prolongeth days: but the years of the wicked shall be shortened.ਯਾਹੋਵਾਹ ਲਈ ਇੱਜ਼ਤ ਜੀਵਨ ਵੱਧਾਉਂਦੀ ਹੈ, ਪਰ ਦੁਸ਼ਟ ਵਿਅਕਤੀ ਦੇ ਜੀਵਨ ਦੇ ਵਰ੍ਹੇ ਘਟਾ ਦਿੱਤੇ ਜਾਂਦੇ ਹਨ।

28 The hope of the righteous shall be gladness: but the expectation of the wicked shall perish.ਧਰਮੀ ਬੰਦੇ ਦੀ ਆਸ ਖੁਸ਼ੀ ਲਿਆਉਂਦੀ ਹੈ। ਪਰ ਦੁਸ਼ਟ ਲੋਕਾਂ ਦੀਆਂ ਆਸਾਂ ਬਰਬਾਦ ਕੀਤੀਆਂ ਜਾਣਗੀਆਂ।

29 The way of the LORD is strength to the upright: but destruction shall be to the workers of iniquity.ਇੱਕ ਇਮਾਨਦਾਰ ਆਦਮੀ ਲਈ, ਯਹੋਵਾਹ ਦਾ ਰਸਤਾ ਸ਼ਰਣ ਹੈ ਪਰ ਉਨ੍ਹਾਂ ਲਈ ਜੋ ਬਦੀ ਕਰਦੇ ਹਨ, ਇਹ ਤਬਾਹੀ ਹੈ।

30 The righteous shall never be removed: but the wicked shall not inhabit the earth.ਇੱਕ ਧਰਮੀ ਆਦਮੀ ਨੂੰ ਕਦੇ ਵੀ ਉਜਾੜਿਆ ਨਹੀਂ ਜਾਵੇਗਾ ਪਰ ਦੁਸ਼ਟ ਲੋਕਾਂ ਨੂੰ ਧਰਤੀ ਉੱਤੇ ਨਹੀਂ ਰਹਿਣ ਦਿੱਤਾ ਜਾਵੇਗਾ।

31 The mouth of the just bringeth forth wisdom: but the froward tongue shall be cut out.ਧਰਮੀ ਬੰਦੇ ਦਾ ਮੂੰਹ ਸਿਆਣਪ ਪੈਦਾ ਕਰਦਾ ਹੈ ਪਰ ਜਿਹੜੀ ਜੁਬਾਨ, ਬਗ਼ਾਵਤ ਲਈ ਬੋਲਦੀ ਹੈ ਕੱਟ ਦਿੱਤੀ ਜਾਵੇਗੀ।

32 The lips of the righteous know what is acceptable: but the mouth of the wicked speaketh frowardness.ਇੱਕ ਧਰਮੀ ਵਿਅਕਤੀ ਦੇ ਬੁਲ੍ਹ ਜਾਣਦੇ ਹਨ ਕਿ ਕੀ ਮੰਜੂਰਸ਼ੁਦਾ ਹੈ, ਪਰ ਇੱਕ ਦੁਸ਼ਟ ਵਿਅਕਤੀ ਬਗ਼ਾਵਤ ਲਈ ਬੋਲਦਾ ਹੈ।

Punjabi Bible