Proverbs 1:20-32 in Punjabi
Proverbs 1:20
ਨੇਕ ਔਰਤ — ਸਿਆਣਪ ਸਿਆਣਪ ਰਾਹਾਂ ਤੇ ਰੋ ਰਹੀ ਹੈ, ਉਹ ਬਜ਼ਾਰਾਂ ਵਿੱਚ ਦੁਹਾਈ ਦੇ ਰਹੀ ਹੈ।
Proverbs 1:21
ਉਹ ਭੀੜ ਭਰੇ ਚੌਰਾਹਿਆਂ ਉੱਤੇ ਹੋਕਾ ਦੇ ਰਹੀ ਹੈ। ਉਹ ਸ਼ਹਿਰ ਦੇ ਫ਼ਾਟਕਾਂ ਦੇ ਨੇੜੇ ਖਲੋਤੀ ਹੈ ਅਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਸਿਆਣਪ ਆਖਦੀ ਹੈ:
Proverbs 1:22
“ਕਿੰਨਾ ਕੁ ਚਿਰ ਤੁਸੀਂ ਮੂਰਖ ਲੋਕੋ ਆਪਣੀ ਮੂਰਖਤਾ ਨੂੰ ਪਿਆਰ ਕਰਦੇ ਰਹੋਂਗੇ? ਤੁਸੀਂ ਮਖੌਲੀਏ ਕਿੰਨਾ ਕੁ ਚਿਰ ਹੋਰਨਾਂ ਦਾ ਮਖੌਲ ਉਡਾਉਂਗੇ? ਤੁਸੀਂ ਮੂਰੱਖੋ ਕਦੋਂ ਤੀਕ ਗਿਆਨ ਨੂੰ ਨਫ਼ਰਤ ਕਰੋਂਗੇ?
Proverbs 1:23
ਜੇ ਤੁਸੀਂ ਮੇਰੀ, ਤੁਹਾਨੂੰ ਸੁਧਾਰਨ ਦੀ ਪੁਕਾਰ ਦਾ ਜਵਾਬ ਦਿੱਤਾ ਹੁੰਦਾ ਮੈਂ ਤੁਹਾਨੂੰ ਉਹ ਹਰ ਗੱਲ ਦੱਸ ਦਿੰਦੀ ਜੋ ਮੈਂ ਜਾਣਦੀ ਸਾਂ। ਮੈਂ ਤੁਹਾਨੂੰ ਆਪਣਾ ਸਾਰਾ ਗਿਆਨ ਦੇ ਦਿੰਦੀ।
Proverbs 1:24
“ਪਰ ਤੁਸੀਂ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ। ਮੈਂ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਡੇ ਵੱਲ ਆਪਣਾ ਹੱਥ ਵੱਧਾਇਆ-ਪਰ ਤੁਸੀਂ ਮੇਰੀ ਸਹਾਇਤਾ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ।
Proverbs 1:25
ਤੁਸੀਂ ਮੂੰਹ ਫ਼ੇਰ ਲਿਆ ਅਤੇ ਮੇਰੀ ਤੁਹਾਨੂੰ ਸੁਧਾਰਨ ਦੀ ਕੋਸ਼ਿਸ ਨੂੰ ਤੁਸਾਂ ਅਣਗੌਲਿਆਂ ਕਰ ਦਿੱਤਾ। ਤੁਸੀਂ ਮੇਰੇ ਸ਼ਬਦਾਂ ਉੱਤੇ ਭਰੋਸਾ ਕਰਨ ਤੋਂ ਇਨਕਾਰ ਕਰ ਦਿੱਤਾ।
Proverbs 1:26
ਇਸ ਲਈ, ਮੈਂ ਤੁਹਾਡੀ ਬਿਪਤਾ ਉੱਤੇ ਹੱਸਾਂਗੀ। ਮੈਂ ਤੁਹਾਡਾ ਮਜ਼ਾਕ ਉਡਾਵਾਂਗੀ ਜਦੋਂ ਤੁਹਾਡੇ ਉੱਤੇ ਡਰ ਆਉਣ ਲੱਗੇਗਾ।
Proverbs 1:27
ਜਦੋਂ ਮੁਸੀਬਤਾਂ ਭਿਆਨਕ ਤੂਫ਼ਾਨ ਵਾਂਗ ਤੁਹਾਡੇ ਉੱਤੇ ਟੁੱਟ ਪੈਣਗੀਆਂ, ਜਦੋਂ ਮੁਸੀਬਤਾਂ ਤੁਹਾਡੇ ਉੱਪਰ ਆਉਣਗੀਆਂ ਜਦੋਂ ਮੁਸੀਬਤ ਅਤੇ ਗ਼ਮ ਤੁਹਾਨੂੰ ਦਬਾ ਲੈਣਗੇ।
Proverbs 1:28
“ਜਦੋਂ ਇਹ ਸਭ ਗੱਲਾਂ ਵਾਪਰਨਗੀਆਂ ਤਾਂ ਤੁਸੀਂ ਮੇਰੇ ਕੋਲੋਂ ਸਹਾਇਤਾ ਮੰਗੋਂਗੇ। ਮੈਂ ਤੁਹਾਡੀ ਸਹਾਇਤਾ ਨਹੀਂ ਕਰਾਂਗੀ। ਤੁਸੀਂ ਮੇਰੀ ਤਲਾਸ਼ ਕਰੋਂਗੇ ਪਰ ਮੈਂ ਤੁਹਾਨੂੰ ਨਹੀਂ ਮਿਲਾਂਗੀ।
Proverbs 1:29
ਕਿਉਂ ਕਿ ਉਨ੍ਹਾਂ ਨੇ ਗਿਆਨ ਨੂੰ ਨਫ਼ਰਤ ਕੀਤੀ ਅਤੇ ਤੁਸੀਂ ਯਹੋਵਾਹ ਤੋਂ ਡਰਨ ਤੋਂ ਇਨਕਾਰ ਕਰ ਦਿੱਤਾ।
Proverbs 1:30
ਕਿਉਂਕਿ ਉਨ੍ਹਾਂ ਨੇ ਮੇਰੀ ਸਲਾਹ ਦੀ ਇੱਛਾ ਨਹੀਂ ਕੀਤੀ ਅਤੇ ਮੇਰੀ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨੂੰ ਅਪ੍ਰਵਾਨ ਕਰ ਦਿੱਤਾ,
Proverbs 1:31
ਉਹ ਆਪਣੇ ਰਾਹਾਂ ਦਾ ਫ਼ਲ ਖਾਣਗੇ, ਅਤੇ ਆਪਣੀਆਂ ਹੀ ਸੱਕੀਮਾਂ ਨਾਲ ਭਰ ਜਾਣਗੇ!
Proverbs 1:32
“ਜੇਕਰ ਮੂਰਖ ਲੋਕ ਇਸਤੋਂ ਦੂਰ ਪਰਤ ਜਾਣਗੇ, ਇਹ ਉਨ੍ਹਾਂ ਨੂੰ ਮਾਰ ਦੇਵੇਗਾ, ਅਤੇ ਆਤਮ-ਸੰਤੁਸ਼ਟੀ ਮੂਰੱਖਾਂ ਨੂੰ ਤਬਾਹ ਕਰ ਦੇਵੇਗੀ।
Punjabi Bible