Numbers 3 - BBE (Punjabi)
1 Now these are the generations of Aaron and Moses, in the day when the word of the Lord came to Moses on Mount Sinai.ਹਾਰੂਨ ਦਾ ਜਾਜਕ ਪਰਿਵਾਰ ਇਹ ਹਾਰੂਨ ਅਤੇ ਮੂਸਾ ਦੇ ਪਰਿਵਾਰ ਦੇ ਉਸ ਵੇਲੇ ਦਾ ਇਤਿਹਾਸ ਹੈ ਜਦੋਂ ਯਹੋਵਾਹ ਨੇ ਮੂਸਾ ਨਾਲ ਸੀਨਈ ਪਰਬਤ ਉੱਤੇ ਗੱਲ ਕੀਤੀ ਸੀ।
2 These are the names of the sons of Aaron: Nadab the oldest, and Abihu, Eleazar, and Ithamar.ਹਾਰੂਨ ਦੇ ਚਾਰ ਪੁੱਤਰ ਸਨ। ਪਹਿਲੋਠਾ ਪੁੱਤਰ ਨਾਦਾਬ ਸੀ। ਫ਼ੇਰ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ।
3 These are the names of the sons of Aaron, the priests, on whom the holy oil was put, who were marked out as priests.ਇਹ ਪੁੱਤਰ ਚੁਣੇ ਹੋਏ ਜਾਜਕ ਸਨ। ਇਨ੍ਹਾਂ ਪੁੱਤਰਾਂ ਨੂੰ ਯਹੋਵਾਹ ਦੀ ਜਾਜਕਾਂ ਵਜੋਂ ਸੇਵਾ ਕਰਨ ਦਾ ਖਾਸ ਕੰਮ ਦਿੱਤਾ ਗਿਆ ਸੀ।
4 And Nadab and Abihu were put to death before the Lord when they made an offering of strange fire before the Lord, in the waste land of Sinai, and they had no children: and Eleazar and Ithamar did the work of priests before Aaron their father.ਪਰ ਨਾਦਾਬ ਅਤੇ ਅਬੀਹੂ ਦਾ ਯਹੋਵਾਹ ਦੀ ਸੇਵਾ ਕਰਦਿਆ ਦੇਹਾਂਤ ਹੋ ਗਿਆ ਕਿਉਂਕਿ ਉਨ੍ਹਾਂ ਨੇ ਵਰਜਿਤ ਅੱਗ ਨਾਲ ਭੇਟ ਚੜ੍ਹਾਈ ਸੀ। ਉਨ੍ਹਾਂ ਦੇ ਕੋਈ ਪੁੱਤਰ ਨਹੀਂ ਸਨ, ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਉਨ੍ਹਾਂ ਦੀ ਥਾਂ ਲੈ ਲਈ ਅਤੇ ਜਾਜਕਾਂ ਵਜੋਂ ਯਹੋਵਾਹ ਦੀ ਸੇਵਾ ਕੀਤੀ। ਇਹ ਗੱਲ ਉਦੋਂ ਵਾਪਰੀ ਜਦੋਂ ਉਨ੍ਹਾਂ ਦਾ ਪਿਤਾ ਹਾਰੂਨ, ਹਾਲੇ ਜਿਉਂਦਾ ਸੀ।
5 And the Lord said to Moses,ਜਾਜਕਾਂ ਦੇ ਸਹਾਇਕ-ਲੇਵੀ ਯਹੋਵਾਹ ਨੇ ਮੂਸਾ ਨੂੰ ਆਖਿਆ,
6 Make the tribe of Levi come near, and put them before Aaron the priest, to be his helpers,“ਲੇਵੀ ਦੇ ਘਰਾਣੇ ਵਿੱਚੋਂ ਸਾਰੇ ਲੋਕਾਂ ਨੂੰ ਲੈ ਕੇ ਆ, ਉਨ੍ਹਾਂ ਨੂੰ ਜਾਜਕ ਹਾਰੂਨ ਕੋਲ ਲੈ ਕੇ ਆ। ਉਹ ਲੋਕ ਹਾਰੂਨ ਦੇ ਸਹਾਇਕ ਹੋਣਗੇ।
7 In order that they may be responsible to him and to all Israel for the care of the Tent of meeting, and to do the work of the House;ਲੇਵੀ ਉਦੋਂ ਹਾਰੂਨ ਦੀ ਸਹਾਇਤਾ ਕਰਨਗੇ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰੇਗਾ। ਅਤੇ ਲੇਵੀ ਇਸਰਾਏਲ ਦੇ ਸਾਰੇ ਲੋਕਾਂ ਦੀ ਸਹਾਇਤਾ ਕਰਨਗੇ ਜਦੋਂ ਉਹ ਪਵਿੱਤਰ ਤੰਬੂ ਵਿਖੇ ਉਪਾਸਨਾ ਕਰਨ ਲਈ ਆਉਣਗੇ।
8 And they will have the care of all the vessels of the Tent of meeting, and will do for the children of Israel all the necessary work of the House.ਉਨ੍ਹਾਂ ਨੂੰ ਮੰਡਲੀ ਦੇ ਤੰਬੂ ਵਿੱਚਲੀਆ ਸਾਰੀਆਂ ਵਸਤਾਂ ਦੀ ਰਾਖੀ ਕਰਨੀ ਚਾਹੀਦੀ ਹੈ; ਇਹ ਉਨ੍ਹਾਂ ਦਾ ਫ਼ਰਜ਼ ਹੈ। ਪਰ ਲੇਵੀ ਇਨ੍ਹਾ ਚੀਜ਼ਾਂ ਦੀ ਦੇਖ-ਭਾਲ ਕਰਕੇ ਇਸਰਾਏਲ ਦੇ ਲੋਕਾਂ ਦੀ ਸੇਵਾ ਕਰਨਗੇ। ਉਹ ਪਵਿੱਤਰ ਤੰਬੂ ਵਿੱਚ ਸੇਵਾ ਕਰਨਗੇ।
9 Give the Levites to Aaron and his sons; so that they may be his without question from among the children of Israel.“ਤੂੰ ਲੇਵੀਆ ਨੂੰ ਹਾਰੂਨ ਅਤੇ ਉਸ ਦੇ ਪੁੱਤਰਾ ਦੇ ਹਵਾਲੇ ਕਰ ਦੇਵੇਗਾ। ਲੇਵੀਆ ਨੂੰ, ਇਸਰਾਏਲ ਦੇ ਸਮੂਹ ਲੋਕਾਂ ਵਿੱਚੋਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਸਹਾਇਤਾ ਕਰਨ ਲਈ ਚੁਣਿਆ ਗਿਆ ਸੀ।
10 And give orders that Aaron and his sons are to keep their place as priests; any strange person who comes near is to be put to death.“ਹਾਰੂਨ ਅਤੇ ਉਸ ਦੇ ਪੁੱਤਰ ਨੂੰ ਜਾਜਕ ਥਾਪੋ। ਉਨ੍ਹਾਂ ਨੂੰ ਆਪਣਾ ਫ਼ਰਜ਼ ਅਵੱਸ਼ ਪੂਰਾ ਕਰਨਾ ਚਾਹੀਦਾ ਹੈ ਅਤੇ ਜਾਜਕਾਂ ਵਜੋਂ ਸੇਵਾ ਕਰਨੀ ਚਾਹੀਦੀ ਹੈ। ਹੋਰ ਜਿਹੜਾ ਵੀ ਬੰਦਾ ਪਵਿੱਤਰ ਵਸਤਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਅਵੱਸ਼ ਹੀ ਮਾਰ ਦਿੱਤਾ ਜਾਵੇਗਾ।”
11 And the Lord said to Moses,ਯਹੋਵਾਹ ਨੇ ਮੂਸਾ ਨੂੰ ਆਖਿਆ:
12 See, I have taken the Levites out of the children of Israel to be mine in place of the first sons of the children of Israel;“ਮੈਂ ਤੁਹਾਨੂੰ ਆਖਿਆ ਸੀ ਕਿ ਇਸਰਾਏਲ ਦੇ ਹਰ ਪਰਿਵਾਰ ਨੂੰ, ਆਪਣਾ ਪਹਿਲੋਠਾ ਪੁੱਤਰ ਮੈਨੂੰ ਭੇਟ ਚੜ੍ਹਾਉਣਾ ਚਾਹੀਦਾ ਹੈ। ਪਰ ਹੁਣ ਮੈਂ ਲੇਵੀਆਂ ਦੀ ਚੋਣ ਆਪਣੀ ਸੇਵਾ ਕਰਨ ਲਈ ਕਰ ਰਿਹਾ ਹਾਂ। ਉਹ ਮੇਰੇ ਹੋਣਗੇ। ਇਸ ਲਈ ਇਸਰਾਏਲ ਦੇ ਹੋਰਨਾਂ ਲੋਕਾਂ ਨੂੰ ਆਪਣੇ ਪਹਿਲੋਠੇ ਪੁੱਤਰ ਮੈਨੂੰ ਭੇਟ ਨਹੀਂ ਕਰਨੇ ਪੈਣਗੇ।
13 For all the first sons are mine; on the day when I put to death all the first sons in the land of Egypt, I took for myself every first male birth of man and beast. They are mine; I am the Lord.ਜਦੋਂ ਤੁਸੀਂ ਮਿਸਰ ਵਿੱਚ ਸੀ, ਮੈਂ ਮਿਸਰੀ ਲੋਕਾਂ ਦੇ ਸਾਰੇ ਪਹਿਲੋਠੇ ਪੁੱਤਰਾਂ ਨੂੰ ਮਾਰ ਦਿੱਤਾ ਸੀ। ਉਸ ਸਮੇਂ ਮੈਂ ਇਸਰਾਏਲ ਦੇ ਸਾਰੇ ਪਹਿਲੋਠੇ ਪੁੱਤਰਾਂ ਨੂੰ ਅਪਨਾ ਲਿਆ ਸੀ। ਸਾਰੇ ਹੀ ਪਹਿਲੋਠੇ ਬੱਚੇ ਅਤੇ ਪਹਿਲੋਠੇ ਜਾਨਵਰ ਮੇਰੇ ਸਨ ਪਰ ਹੁਣ ਮੈਂ ਪਹਿਲੋਠੇ ਬੱਚਿਆ ਨੂੰ ਤੁਹਾਨੂੰ ਵਾਪਸ ਕਰ ਰਿਹਾ ਹਾਂ, ਅਤੇ ਮੈਂ ਲੇਵੀਆ ਨੂੰ ਆਪਣਾ ਬਣਾ ਰਿਹਾ ਹਾਂ। ਮੈਂ ਯਹੋਵਾਹ ਹਾਂ।”
14 And the Lord said to Moses in the waste land of Sinai,ਯਹੋਵਾਹ ਨੇ ਮੂਸਾ ਨਾਲ ਇੱਕ ਵਾਰ ਫ਼ੇਰ ਸੀਨਈ ਦੇ ਮਾਰੂਥਲ ਵਿੱਚ ਗੱਲ ਕੀਤੀ, ਯਹੋਵਾਹ ਨੇ ਆਖਿਆ,
15 Let all the children of Levi be numbered by their families and their fathers' houses; let every male of a month old and over be numbered.“ਲੇਵੀ ਦੇ ਪਰਿਵਾਰ-ਸਮੂਹ ਦੇ ਸਾਰੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾ ਦੀ ਗਿਣਤੀ ਕਰ। ਹਰੇਕ ਆਦਮੀ ਜਾਂ ਬੱਚੇ ਦੀ ਗਿਣਤੀ ਕਰ ਜਿਹੜਾ ਇੱਕ ਮਹੀਨੇ ਦਾ ਜਾਂ ਇਸਤੋਂ ਵੱਡੇਰਾ ਹੈ।”
16 So Moses did as the Lord said, numbering them as he had been ordered.ਇਸ ਲਈ ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ। ਉਸ ਨੇ ਉਨ੍ਹਾਂ ਸਾਰਿਆ ਦੀ ਗਿਣਤੀ ਕੀਤੀ।
17 These were the sons of Levi by name: Gershon and Kohath and Merari.ਲੇਵੀ ਦੇ ਤਿੰਨ ਪੁੱਤਰ ਸਨ। ਉਨ੍ਹਾਂ ਦੇ ਨਾਮ ਸਨ: ਗੇਰਸ਼ੋਨ, ਕਾਹਥ, ਅਤੇ ਮਰਾਰੀ।
18 And these are the names of the sons of Gershon, by their families: Libni and Shimei.ਹਰੇਕ ਪੁੱਤਰ ਕਈ ਪਰਿਵਾਰ-ਸਮੂਹਾ ਦਾ ਆਗੂ ਸੀ। ਗੇਰਸ਼ੋਨ ਪਰਿਵਾਰ ਦੇ ਸਮੂਹ ਸਨ: ਲਿਬਨੀ ਅਤੇ ਸ਼ਿਮਈ।
19 And the sons of Kohath, by their families: Amram and Izhar and Hebron and Uzziel.ਕਹਾਥ ਪਰਿਵਾਰ ਦੇ ਸਮੂਹ ਸਨ: ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ।
20 And the sons of Merari by their families: Mahli and Mushi. These are the families of the Levites in the order of their fathers' houses.ਮਰਾਰੀ ਪਰਿਵਾਰ-ਸਮੂਹ ਸਨ: ਮਹਲੀ ਅਤੇ ਮੂਸ਼ੀ। ਇਹ ਪਰਿਵਾਰ ਹਨ ਜਿਹੜੇ ਲੇਵੀ ਦੇ ਪਰਿਵਾਰ-ਸਮੂਹ ਦੇ ਸਨ।
21 From Gershon come the Libnites and the Shimeites; these are the families of the Gershonites.ਲਿਬਨੀ ਅਤੇ ਸ਼ਿਮਈ ਦੇ ਪਰਿਵਾਰ ਗੇਰਸ਼ੋਨ ਦੇ ਪਰਿਵਾਰਾਂ ਨਾਲ ਸੰਬੰਧਿਤ ਸਨ। ਉਹ ਗੇਰਸ਼ੋਨ ਪਰਿਵਾਰ ਦੇ ਸਮੂਹ ਸਨ।
22 Those who were numbered of them, the males from one month old and over, were seven thousand, five hundred.ਉਨ੍ਹਾਂ ਦੋਹਾਂ ਪਰਿਵਾਰ-ਸਮੂਹਾ ਵਿੱਚ 7,500 ਆਦਮੀ ਅਤੇ ਮੁੰਡੇ ਸਨ ਜਿਹੜੇ ਇੱਕ ਮਹੀਨੇ ਜਾਂ ਇਸਤੋਂ ਵੱਡੀ ਉਮਰ ਦੇ ਸਨ।
23 The tents of the Gershonites are to be placed at the back of the House, to the west.ਗੇਰਸ਼ੋਨੀ ਪਰਿਵਾਰ-ਸਮੂਹਾ ਨੂੰ ਪੱਛਮ ਵੱਲ ਡੇਰਾ ਲਾਉਣ ਲਈ ਆਖਿਆ ਗਿਆ। ਉਨ੍ਹਾਂ ਨੇ ਆਪਣਾ ਡੇਰਾ ਪਵਿੱਤਰ ਤੰਬੂ ਦੇ ਪਿੱਛੇ ਲਾਇਆ।
24 The chief of the Gershonites is Eliasaph, the son of Lael.ਗੇਰਸ਼ੋਨੀ ਲੋਕਾਂ ਦੇ ਪਰਿਵਾਰ-ਸਮੂਹਾ ਦਾ ਆਗੂ ਲਾਏਲ ਦਾ ਪੁੱਤਰ ਅਲਯਾਸਾਫ਼ ਸੀ।
25 In the Tent of meeting, the Gershonites are to have the care of the House, and the Tent with its cover, and the veil for the door of the Tent of meeting,ਮੰਡਲੀ ਵਾਲੇ ਤੰਬੂ ਵਿੱਚ, ਗੇਰਸ਼ੋਨੀ ਲੋਕਾਂ ਦਾ ਕੰਮ, ਪਵਿੱਤਰ ਤੰਬੂ, ਬਾਹਰਲੇ ਤੰਬੂ ਅਤੇ ਉੱਪਰ ਪਰਦੇ ਦੀ ਦੇਖ-ਭਾਲ ਕਰਨਾ ਸੀ। ਉਹ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਵਾਲੇ ਪਰਦੇ ਦੀ ਦੇਖ-ਭਾਲ ਵੀ ਕਰਦੇ ਸਨ।
26 And the hangings for the open space round the House and the altar, and the curtain for its doorway, and all the cords needed for its use.ਉਹ ਵਿਹੜੇ ਦੇ ਪਰਦੇ ਦੀ ਦੇਖ-ਭਾਲ ਕਰਦੇ ਸਨ। ਅਤੇ ਉਹ ਵਿਹੜੇ ਦੇ ਪ੍ਰਵੇਸ਼ ਵਾਲੇ ਪਰਦੇ ਦੀ ਦੇਖ-ਭਾਲ ਕਰਦੇ ਸਨ। ਇਹ ਵਿਹੜਾ ਪਵਿੱਤਰ ਤੰਬੂ ਅਤੇ ਜਗਵੇਦੀ ਦੇ ਆਲੇ-ਦੁਆਲੇ ਸੀ। ਅਤੇ ਉਹ ਉਨ੍ਹਾਂ ਸਾਰੇ ਰਸਿਆ ਅਤੇ ਹਰ ਉਸ ਚੀਜ਼ ਦੀ ਦੇਖ-ਭਾਲ ਕਰਦੇ ਸਨ ਜਿਹੜੀ ਪਰਦਿਆ ਨਾਲ ਵਰਤੀ ਜਾਂਦੀ ਸੀ।
27 From Kohath come the Amramites and the Izharites and the Hebronites and the Uzzielites; these are the families of the Kohathites.ਅਮਰਾਮ, ਯਿਸਾਹਾਰ, ਹਬਰੋਨ ਅਤੇ ਉੱਜ਼ੀਏਲ ਦੇ ਪਰਿਵਾਰ ਕਹਾਥ ਦੇ ਪਰਿਵਾਰ ਨਾਲ ਸੰਬੰਧਿਤ ਸਨ। ਉਹ ਕਹਾਥੀ ਪਰਿਵਰ-ਸਮੂਹ ਵਿੱਚੋਂ ਸਨ।
28 Those who were numbered of them, the males from one month old and over, were eight thousand, six hundred, who were responsible for the care of the holy place.ਇਸ ਪਰਿਵਾਰ ਸਮੂਹ ਵਿੱਚ 8,300 ਇੱਕ ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਬੱਚੇ ਅਤੇ ਆਦਮੀ ਸਨ। ਕਹਾਥੀ ਲੋਕਾਂ ਨੂੰ ਪਵਿੱਤਰ ਸਥਾਨ ਦੀਆਂ ਇਨ੍ਹਾਂ ਚੀਜ਼ਾਂ ਦੀ ਸਾਂਭ-ਸੰਭਾਲ ਦਾ ਕੰਮ ਸੌਂਪਿਆ ਗਿਆ ਸੀ।
29 The tents of the Kohathites are to be placed on the south side of the House.ਕਹਾਥੀ ਲੋਕ ਪਵਿੱਤਰ ਤੰਬੂ ਦੇ ਦੱਖਣ ਵਾਲੇ ਪਾਸੇ ਡੇਰਾ ਲਾਉਣ ਵਾਲੇ ਸਨ।
30 Their chief is Elizaphan, the son of Uzziel.ਕਹਾਥੀ ਪਰਿਵਾਰ-ਸਮੂਹਾਂ ਦਾ ਆਗੂ ਉੱਜ਼ੀਏਲ ਦਾ ਪੁੱਤਰ ਅਲੀਸਾਫ਼ਾਨ ਸੀ।
31 In their care are the ark, and the table, and the lights, and the altars, and all the vessels used in the holy place, and the veil, and all they are used for.ਉਨ੍ਹਾਂ ਦਾ ਕੰਮ ਪਵਿੱਤਰ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆ ਅਤੇ ਪਵਿੱਤਰ ਸਥਾਨ ਦੀਆ ਪਲੇਟਾਂ ਦੀ ਸਾਂਭ-ਸੰਭਾਲ ਕਰਨਾ ਸੀ। ਉਹ ਪਰਦਿਆ ਅਤੇ ਉਨ੍ਹਾਂ ਵਿੱਚ ਵਰਤੀਆ ਜਾਣ ਵਾਲੀਆਂ ਸਾਰੀਆਂ ਚੀਜ਼ਾਂ ਦੀ ਸਾਂਭ-ਸੰਭਾਲ ਵੀ ਕਰਦੇ ਸਨ।
32 Eleazar, the son of Aaron the priest, will be head over all the Levites and overseer of those responsible for the care of the holy place.ਲੇਵੀ ਲੋਕਾਂ ਦੇ ਆਗੂਆ ਦਾ ਆਗੂ ਜਾਜਕ ਹਾਰੂਨ ਦਾ ਪੁੱਤਰ ਅਲਆਜ਼ਾਰ ਸੀ। ਅਲਆਜ਼ਾਰ ਉਨ੍ਹਾਂ ਸਾਰੇ ਲੋਕਾਂ ਦਾ ਮੁਖੀਆ ਸੀ ਜਿਹੜੇ ਪਵਿੱਤਰ ਚੀਜ਼ਾ ਦੀ ਸਾਂਭ-ਸੰਭਾਲ ਕਰਦੇ ਸਨ।
33 From Merari come the Mahlites and the Mushites; these are the families of Merari.ਮਹਲੀ ਅਤੇ ਮੂਸ਼ੀ ਦੇ ਪਰਿਵਾਰ-ਸਮੂਹ ਮਰਾਰੀ ਪਰਿਵਾਰ ਨਾਲ ਸੰਬੰਧਿਤ ਸਨ। ਮਹਲੀ ਪਰਿਵਾਰ-ਸਮੂਹ ਵਿੱਚ 6,200 ਆਦਮੀ ਅਤੇ ਇੱਕ ਮਹੀਨੇ ਜਾਂ ਵਡੇਰੀ ਉਮਰ ਦੇ ਮੁੰਡੇ ਸਨ।
34 Those who were numbered of them, the males of a month old and over, were six thousand, two hundred.
35 The chief of the families of Merari was Zuriel, the son of Abihail: their tents are to be placed on the north side of the House.ਮਰਾਰੀ ਪਰਿਵਾਰ-ਸਮੂਹ ਦਾ ਆਗੂ ਅਬੀਹਾਯਿਲ ਦਾ ਪੁੱਤਰ ਸੂਰੀਏਲ ਸੀ। ਇਹ ਪਰਿਵਾਰ-ਸਮੂਹ ਪਵਿੱਤਰ ਤੰਬੂ ਦੇ ਉੱਤਰ ਵਾਲੇ ਪਾਸੇ ਡੇਰਾ ਲਾਉਣ ਵਾਲਾ ਸੀ।
36 And in their care are to be all the boards of the Tent, with their rods and pillars and bases, and all the instruments, and all they are used for,ਮਰਾਰੀ ਪਰਿਵਾਰ ਦੇ ਲੋਕਾਂ ਨੂੰ ਪਵਿੱਤਰ ਤੰਬੂ ਦੇ ਫ਼ਰੇਮਾ ਦੀ ਸਾਂਭ-ਸੰਭਾਲ ਦਾ ਕੰਮ ਦਿੱਤਾ ਗਿਆ ਸੀ। ਉਹ ਸਾਰੀਆਂ ਬਰੇਸਾ, ਥੜਿਆ ਥੰਮੀਆ ਅਤੇ ਉਸ ਹਰ ਚੀਜ਼ ਦੀ ਸਾਂਭ-ਸੰਭਾਲ ਕਰਦੇ ਸਨ ਜਿਹੜੀ ਪਵਿੱਤਰ ਤੰਬੂ ਦੇ ਫ਼ਰੇਮਾ ਨਾਲ ਵਰਤੀ ਜਾਂਦੀ ਸੀ।
37 And the pillars of the open space round it, with their bases and nails and cords.ਉਹ ਪਵਿੱਤਰ ਤੰਬੂ ਦੇ ਆਲੇ-ਦੁਆਲੇ ਦੇ ਵਿਹੜੇ ਵਿੱਚਲੀਆਂ ਥੰਮੀਆ ਦੀ ਦੇਖ-ਭਾਲ ਵੀ ਕਰਦੇ ਸਨ, ਇਸ ਵਿੱਚ ਸਾਰੇ ਥੜੇ, ਤੰਬੂ ਦੀਆਂ ਕਿੱਲੀਆਂ ਅਤੇ ਰੱਸੇ ਸ਼ਾਮਿਲ ਸਨ।
38 And those whose tents are to be placed on the east side of the House in front of the Tent of meeting, looking to the dawn, are Moses and Aaron and his sons, who will do the work of the holy place for the children of Israel; and any strange person who comes near will be put to death.ਮੂਸਾ, ਹਾਰੂਨ ਅਤੇ ਉਸ ਦੇ ਪੁੱਤਰਾ ਨੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਪਵਿੱਤਰ ਤੰਬੂ ਦੇ ਪੂਰਬ ਵੱਲ ਡੇਰਾ ਲਾਇਆ। ਉਨ੍ਹਾਂ ਨੂੰ ਪਵਿੱਤਰ ਸਥਾਨ ਦੀ ਸਾਂਭ-ਸੰਭਾਲ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਨੇ ਇਹ ਕੰਮ ਇਸਰਾਏਲ ਦੇ ਸਾਰੇ ਲੋਕਾਂ ਲਈ ਕੀਤਾ। ਹੋਰ ਜਿਹੜਾ ਵੀ ਪਵਿੱਤਰ ਸਥਾਨ ਦੇ ਨੇੜੇ ਆਉਂਦਾ ਉਸ ਨੇ ਮਾਰਿਆ ਜਾਣਾ ਸੀ।
39 All the Levites numbered by Moses and Aaron at the order of the Lord, all the males of one month old and over numbered in the order of their families, were twenty-two thousand.ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਦੇਸ਼ ਦਿੱਤਾ ਕਿ ਉਹ ਲੇਵੀ ਦੇ ਪਰਿਵਾਰ-ਸਮੂਹ ਦੇ ਸਾਰੇ ਆਦਮੀਆਂ ਅਤੇ ਇੱਕ ਮਹੀਨੇ ਜਾਂ ਇਸਤੋਂ ਵਡੇਰੇ ਮੁੰਡਿਆ ਦੀ ਗਿਣਤੀ ਕਰਨ। ਕੁੱਲ ਗਿਣਤੀ 22,000 ਸੀ।
40 And the Lord said to Moses, Let all the first male children be numbered, and take the number of their names.ਲੇਵੀ ਪਹਿਲੋਠੇ ਪੁੱਤਰਾ ਦਾ ਸਥਾਨ ਲੈਂਦੇ ਹਨ ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਸਾਰੇ ਪਹਿਲੋਠੇ ਆਦਮੀਆ ਅਤੇ ਉਨ੍ਹਾਂ ਮੁੰਡਿਆ ਦੀ ਗਿਣਤੀ ਕਰ ਜਿਹੜੇ ਘੱਟੋ-ਘੱਟ ਇੱਕ ਮਹੀਨੇ ਦੇ ਹਨ ਉਨ੍ਹਾਂ ਦੇ ਨਾਮ ਇੱਕ ਸੂਚੀ ਵਿੱਚ ਲਿਖ।
41 And give to me the Levites (I am the Lord) in place of the first sons of the children of Israel; and the cattle of the Levites in place of the first births among the cattle of the children of Israel.ਇਸਰਾਏਲ ਦੇ ਪਹਿਲੋਠੇ ਪੁੱਤਰਾ ਅਤੇ ਮੁੰਡਿਆ ਨੂੰ ਲੈਣ ਦੀ ਬਜਾਇ, ਮੈ ਯਹੋਵਾਹ, ਲੇਵੀਆਂ ਨੂੰ ਲਵਾਂਗਾ। ਮੈਂ ਹੋਰਨਾਂ ਲੋਕਾਂ ਦੇ ਪਹਿਲੋਠੇ ਜਾਨਵਰਾਂ ਨੂੰ ਲੈਣ ਦੀ ਬਜਾਇ ਲੇਵੀਆ ਦੇ ਪਹਿਲੋਠੇ ਜਾਨਵਰਾ ਨੂੰ ਲਵਾਗਾ।”
42 So Moses had all the first sons among the children of Israel numbered, as the Lord said to him.ਇਸ ਲਈ ਮੂਸਾ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਆਖਿਆ ਸੀ। ਮੂਸਾ ਨੇ ਇਸਆਏਲ ਦੇ ਲੋਕਾ ਦੇ ਸਾਰੇ ਪਹਿਲੋਠੇ ਬੱਚਿਆਂ ਦੀ ਗਿਣਤੀ ਕੀਤੀ।
43 Every first son from a month old and over was numbered by name, and the number came to twenty-two thousand, two hundred and seventy-three.ਮੂਸਾ ਨੇ ਸਾਰੇ ਪਹਿਲੋਠੇ ਆਦਮੀਆ ਅਤੇ ਇੱਕ ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਮੁੰਡਿਆ ਦੀ ਸੂਚੀ ਬਣਾਈ। ਇਸ ਸੂਚੀ ਵਿੱਚ 22,273 ਨਾਮ ਸਨ।
44 And the Lord said to Moses,ਯਹੋਵਾਹ ਨੇ ਮੂਸਾ ਨੂੰ ਇਹ ਵੀ ਆਖਿਆ,
45 Take the Levites in place of all the first sons of the children of Israel, and the cattle of the Levites in place of their cattle; the Levites are to be mine; I am the Lord.“ਮੈਂ, ਯਹੋਵਾਹ, ਇਹ ਆਦੇਸ਼ ਦਿੰਦਾ ਹਾਂ: ‘ਇਸਰਾਏਲ ਦੇ ਹੋਰਨਾ ਪਰਿਵਾਰਾਂ ਦੇ ਪਹਿਲੋਠੇ ਆਦਮੀਆ ਦੀ ਬਜਾਇ ਲੇਵੀਆ ਨੂੰ ਲੈ। ਅਤੇ ਮੈਂ ਹੋਰਨਾ ਲੋਕਾਂ ਦੇ ਜਾਨਵਰਾ ਦੀ ਬਜਾਇ ਲੇਵੀਆ ਦੇ ਜਾਨਵਰਾ ਨੂੰ ਲਵਾਗਾ। ਲੇਵੀ ਮੇਰੇ ਹਨ।
46 And the price you have to give for the two hundred and seventy-three first sons of the children of Israel which are in addition to the number of the Levites,ਲੇਵੀ 22,000 ਹਨ, ਪਰ ਹੋਰਨਾ ਪਰਿਵਾਰਾਂ ਦੇ ਪਹਿਲੋਠੇ ਪੁੱਤਰ 22,273 ਹਨ। ਇਸ ਨਾਲ ਲੇਵੀਆ ਨਾਲੋਂ 273 ਪਹਿਲੋਠੇ ਪੁੱਤਰ ਵੱਧੇਰੇ ਬੱਚਦੇ ਹਨ।
47 Will be five shekels for every one, by the scale of the holy place (the shekel is twenty gerahs);ਸਰਕਾਰੀ ਮਾਪ ਦੇ ਅਨੁਸਾਰ, ਵਾਧੂ 273 ਲੋਕਾਂ ਲਈ ਚਾਂਦੀ ਦੇ 5 ਸ਼ੈਕਲ (ਇੱਕ ਸ਼ੈਕਲ 20 ਗੇਰਾਹ ਦੇ ਬਰਾਬਰ ਹੈ) ਜਮ੍ਹਾ ਕਰ। ਇਸਰਾਏਲ ਦੇ ਲੋਕਾਂ ਕੋਲੋਂ ਉਹ ਚਾਂਦੀ ਇਕੱਠੀ ਕਰ।
48 And this money, the price of those over the number of the Levites, is to be given to Aaron and his sons.ਉਹ ਚਾਂਦੀ ਹਾਰੂਨ ਅਤੇ ਉਸ ਦੇ ਪੁੱਤਰ ਨੂੰ ਦੇ। ਇਹ ਇਸਰਾਏਲ ਦੇ 273 ਲੋਕਾਂ ਲਈ ਅਦਾਇਗੀ ਕਰ।’”
49 So Moses took the money, the price of those whose place had not been taken by the Levites;ਉੱਥੇ ਹੋਰਨਾਂ ਪਰਿਵਾਰ-ਸਮੂਹਾ ਦੇ 273 ਆਦਮੀਆ ਦੀ ਥਾਂ ਲੈਣ ਵਾਲੇ ਕਾਫ਼ੀ ਲੇਵੀ ਨਹੀਂ ਸਨ। ਇਸ ਲਈ ਮੂਸਾ ਨੇ ਇਨ੍ਹਾਂ 273 ਆਦਮੀਆ ਲਈ ਚਾਂਦੀ ਇਕੱਠੀ ਕੀਤੀ।
50 From the first sons of Israel he took it, a thousand, three hundred and sixty-five shekels, by the scale of the holy place;ਮੂਸਾ ਨੇ ਇਸਰਾਏਲ ਦੇ ਪਹਿਲੋਠੇ ਆਦਮੀਆਂ ਕੋਲੋਂ ਚਾਂਦੀ ਇਕੱਠੀ ਕੀਤੀ। ਉਸ ਨੇ ਸਰਕਾਰੀ ਮਾਪ ਅਨੁਸਾਰ 1,365 ਸ਼ੈਕਲ ਚਾਂਦੀ ਇਕੱਠੀ ਕੀਤੀ।
51 And he gave the money to Aaron and his sons, as the Lord had said.ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ। ਮੂਸਾ ਨੇ ਯਹੋਵਾਹ ਦੇ ਆਦੇਸ਼ ਅਨੁਸਾਰ ਚਾਂਦੀ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦਿੱਤੀ।
Punjabi Bible