Matthew 5:33 ਯਿਸੂ ਦਾ ਵਾਅਦੇ ਕਰਨ ਬਾਰੇ ਉਪਦੇਸ਼ “ਤੁਸੀਂ ਸੁਣਿਆ ਹੈ ਕਿ ਸਾਡੇ ਪੁਰਖਿਆਂ ਨੂੰ ਆਖਿਆ ਗਿਆ ਸੀ। ਜੇਕਰ ਤੁਸੀਂ ਵਾਅਦਾ ਕਰੋਂ ਤਾਂ ਇਸ ਨੂੰ ਨਾ ਤੋੜੋ। ਜੋ ਵਾਅਦੇ ਤੁਸੀਂ ਪ੍ਰਭੂ ਨਾਲ ਕੀਤੇ ਹਨ ਉਨ੍ਹਾਂ ਨੂੰ ਪੂਰਿਆਂ ਕਰਨਾ ਚਾਹੀਦਾ ਹੈ।
Matthew 5:33 in Other Translations
King James Version (KJV) Again, ye have heard that it hath been said by them of old time, Thou shalt not forswear thyself, but shalt perform unto the Lord thine oaths:
American Standard Version (ASV) Again, ye have heard that it was said to them of old time, Thou shalt not forswear thyself, but shalt perform unto the Lord thine oaths:
Bible in Basic English (BBE) Again, you have knowledge that it was said in old times, Do not take false oaths, but give effect to your oaths to the Lord:
Darby English Bible (DBY) Again, ye have heard that it has been said to the ancients, Thou shalt not forswear thyself, but shalt render to the Lord what thou hast sworn.
World English Bible (WEB) "Again you have heard that it was said to them of old time, 'You shall not make false vows, but shall perform to the Lord your vows,'
Young's Literal Translation (YLT) `Again, ye heard that it was said to the ancients: Thou shalt not swear falsely, but thou shalt pay to the Lord thine oaths;
Again,
Πάλιν
palin
PA-leen
ye have heard
ἠκούσατε
akouō
ah-KOO-oh
that
ὅτι
hoti
OH-tee
it hath been said
ἐῤῥέθη
rheō
RAY-oh
τοῖς
ho
oh
by them of old time,
ἀρχαίοις
archaios
ar-HAY-ose
not
Οὐκ
ou
oo
Thou shalt forswear thyself,
ἐπιορκήσεις
epiorkeō
ay-pee-ore-KAY-oh
shalt perform
ἀποδώσεις
apodidōmi
ah-poh-THEE-thoh-mee
but
δὲ
de
thay
the
τῷ
ho
oh
unto Lord
κυρίῳ
kyrios
KYOO-ree-ose
τοὺς
ho
oh
oaths:
ὅρκους
horkos
ORE-kose
thine
σου
sou
soo
Read Full Chapter :
Matthew 5
Cross Reference
ਅਸਤਸਨਾ 23:21
“ਜਦੋਂ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨਾਲ ਕੋਈ ਇਕਰਾਰ ਕਰੋ ਤਾਂ ਕਦੇ ਵੀ ਇਕਰਾਰ ਕੀਤੀ ਹੋਈ ਚੀਜ਼ ਦੇਣ ਵਿੱਚ ਢਿੱਲ ਨਾ ਲਾਉ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਮੰਗ ਕਰੇਗਾ ਕਿ ਤੁਸੀਂ ਉਸ ਨੂੰ ਅਦਾ ਕਰੋ। ਜੇ ਤੁਸੀਂ ਉਹ ਚੀਜ਼ਾਂ ਨਹੀਂ ਦੇਵੋਂਗੇ ਜਿਨ੍ਹਾਂ ਦਾ ਇਕਰਾਰ ਕੀਤਾ ਸੀ ਤਾਂ ਤੁਸੀਂ ਪਾਪ ਕਰ ਰਹੇ ਹੋਵੋਂਗੇ।
ਅਹਬਾਰ 19:12
ਤੁਹਾਨੂੰ (ਅਦਾਲਤ ਵਿੱਚ ਝੂਠੀ ਸਾਖੀ ਬਾਬਤ) ਮੇਰੇ ਨਾਂ ਤੇ ਝੂਠੀ ਕਸਮ ਨਹੀਂ ਖਾਣੀ ਚਾਹੀਦੀ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਆਪਣੇ ਪਰਮੇਸ਼ੁਰ ਦੇ ਨਾਮ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ।
ਅਸਤਸਨਾ 23:23
ਪਰ ਤੁਹਾਨੂੰ ਉਹ ਜ਼ਰੂਰ ਕਰਨਾ ਚਾਹੀਦਾ ਜੋ ਤੁਸੀਂ ਆਖਿਆ ਸੀ ਕਿ ਕਰੋਂਗੇ। ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਨਾਲ ਕੋਈ ਖਾਸ ਕਸਮ ਖਾਧੀ ਹੈ, ਇਹ ਤੁਸੀਂ ਹੀ ਸੀ ਜਿਨ੍ਹਾਂ ਨੇ ਖੁਦ ਆਪਣੀ ਇੱਛਾ ਕਸਮ ਖਾਧੀ ਸੀ। ਪਰਮੇਸ਼ੁਰ ਨੇ ਤੁਹਾਨੂੰ ਉਹ ਕਸਮ ਖਾਣ ਲਈ ਮਜ਼ਬੂਰ ਨਹੀਂ ਕੀਤਾ ਸੀ, ਇਸ ਲਈ ਤੁਹਾਨੂੰ ਇਸ ਨੂੰ ਪੂਰਾ ਕਰਨਾ ਚਾਹੀਦਾ ਹੈ।
ਵਾਈਜ਼ 5:4
ਜੇ ਤੁਸੀਂ ਪਰਮੇਸ਼ੁਰ ਨਾਲ ਕੋਈ ਇਕਰਾਰ ਕਰੋ। ਤਾਂ ਆਪਣੇ ਕੀਤੇ ਹੋਏ ਇਕਰਾਰ ਨੂੰ ਕਰਨ ਵਿੱਚ ਢਿੱਲ ਨਾ ਲਾਉ। ਪਰਮੇਸ਼ੁਰ ਮੂਰੱਖਾਂ ਨਾਲ ਪ੍ਰਸੰਨ ਨਹੀਂ ਹੁੰਦਾ। ਪਰਮੇਸ਼ੁਰ ਨੂੰ ਉਹੀ ਦਿਓ ਜਿਸ ਨੂੰ ਦੇਣ ਦਾ ਤੁਸੀਂ ਇਕਰਾਰ ਕੀਤਾ ਸੀ।
ਨਾ ਹੋਮ 1:15
ਯਹੂਦਾਹ, ਵੇਖ! ਪਹਾੜਾਂ ਉਪਰੋ ਦੀ ਇੱਕ ਸੰਦੇਸ਼ਵਾਹਕ ਖੁਸ਼ਖਬਰੀ ਲੈ ਕੇ ਆ ਰਿਹਾ ਹੈ। ਉਹ ਆਖਦਾ: ਉੱਥੇ ਸ਼ਾਂਤੀ ਹੈ। ਯਹੂਦਾਹ, ਆਪਣੇ ਪੁਰਬ ਮਨਾ ਤੇ ਆਪਣੇ ਕੀਤੇ ਇਕਰਾਰਾਂ ਨੂੰ, ਪੂਰੇ ਕਰ। ਇਹ ਦੁਸ਼ਟ ਲੋਕ ਮੁੜ ਤੇਰੇ ਉੱਪਰ ਹਮਲਾ ਨਾ ਕਰਨਗੇ ਕਿਉਂ ਕਿ ਉਹ ਸਾਰੇ ਬਦ ਲੋਕ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਹਨ।
ਜ਼ਬੂਰ 76:11
ਲੋਕੋ, ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਾਅਦੇ ਕੀਤੇ ਸਨ। ਹੁਣ ਉਸ ਨੂੰ ਉਹ ਭੇਟ ਕਰੋ ਜਿਸਦਾ ਤੁਸੀਂ ਇਕਰਾਰ ਕੀਤਾ ਸੀ। ਹਰ ਥਾਂ ਲੋਕ ਪਰਮੇਸ਼ੁਰ ਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ। ਅਤੇ ਉਹ ਉਸ ਕੋਲ ਸੁਗਾਤਾਂ ਨਾਲ ਆਉਣਗੇ।
ਗਿਣਤੀ 30:2
“ਜੇ ਕੋਈ ਬੰਦਾ ਪਰਮੇਸ਼ੁਰ ਨਾਲ ਖਾਸ ਇਕਰਾਰ ਕਰਨਾ ਚਾਹੁੰਦਾ ਹੈ ਜਾਂ ਜੇ ਕੋਈ ਬੰਦਾ ਪਰਮੇਸ਼ੁਰ ਨੂੰ ਕੋਈ ਖਾਸ ਚੀਜ਼ ਦੇਣ ਦਾ ਇਕਰਾਰ ਕਰਦਾ ਹੈ, ਤਾਂ ਉਸ ਨੂੰ ਅਜਿਹਾ ਕਰਨ ਦਿਉ ਪਰ ਉਸ ਬੰਦੇ ਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਇਕਰਾਰ ਕੀਤਾ ਸੀ!
ਜ਼ਬੂਰ 50:14
ਇਸ ਲਈ ਹੋਰਨਾਂ ਉਪਾਸਨਾ ਕਰਨ ਵਾਲਿਆਂ ਨਾਲ ਸਾਂਝਾ ਕਰਨ ਲਈ ਆਪਣੇ ਧੰਨਵਾਦ ਦੇ ਚੜ੍ਹਾਵੇ ਲਿਆਵੋ। ਅਤੇ ਪਰਮੇਸ਼ੁਰ ਦੇ ਨਾਲ ਹੋਣ ਲਈ ਆਵੋ। ਤੁਸਾਂ ਸਭ ਤੋਂ ਉੱਚੇ ਪਰਮੇਸ਼ੁਰ ਨੂੰ ਵਾਅਦੇ ਦਿੱਤੇ ਸੀ। ਇਸ ਲਈ ਉਹ ਚੀਜ਼ਾਂ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ ਅਰਪਣ ਕਰੋ।
ਖ਼ਰੋਜ 20:7
“ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਗਲਤ ਢੰਗ ਨਾਲ ਨਹੀਂ ਵਰਤਣਾ ਚਾਹੀਦਾ। ਜੇ ਕੋਈ ਬੰਦਾ ਯਹੋਵਾਹ ਦਾ ਨਾਮ ਗਲਤ ਢੰਗ ਨਾਲ ਵਰਤਦਾ ਹੈ, ਤਾਂ ਉਹ ਬੰਦਾ ਦੋਸ਼ੀ ਹੈ। ਅਤੇ ਯਹੋਵਾਹ ਉਸ ਨੂੰ ਨਿਰਦੋਸ਼ ਨਹੀਂ ਬਣਾਵੇਗਾ।
ਮੱਤੀ 23:16
“ਹੇ ਅੰਨ੍ਹੇ ਰਾਹ ਨੁਮਾਓ, ਤੁਹਾਡੇ ਤੇ ਲਾਹਨਤ! ਤੁਸੀਂ ਆਖਦੇ ਹੋ, ‘ਜੇਕਰ ਕੋਈ ਮੰਦਰ ਦੀ ਸੌਂਹ ਖਾਵੇ ਇਸਦਾ ਕੋਈ ਅਰਥ ਨਹੀਂ ਪਰ ਜੇਕਰ ਉਹ ਮੰਦਰ ਦੇ ਸੋਨੇ ਦੀ ਸੌਂਹ ਖਾਵੇ, ਤਾਂ ਉਹ ਸੌਂਹ ਬੱਧ ਹੈ।’
ਮੱਤੀ 5:27
ਯਿਸੂ ਦਾ ਜਿਨਸੀ ਪਾਪ ਬਾਰੇ ਉਪਦੇਸ਼ “ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, ‘ਕਿ ਤੂੰ ਬਦਕਾਰੀ ਦਾ ਪਾਪ ਨਾ ਕਰ।’