Bible

Malachi 2 - WEB (Punjabi)

1 "Now, you priests, this commandment is for you.ਜਾਜਕਾਂ ਲਈ ਬਿਧੀਆਂ “ਹੇ ਜਾਜਕੋ! ਮੇਰੀ ਗੱਲ ਸੁਣੋ! ਇਹ ਬਿਧੀ ਤੁਹਾਡੇ ਲਈ ਹੈ! ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਧਿਆਨ ਨਾਲ ਸੁਣੋ ਅਤੇ ਮੇਰੇ ਨਾਓਂ ਦੀ ਉਸਤਤ ਕਰੋ!

2 If you will not listen, and if you will not lay it to heart, to give glory to my name," says Yahweh of Hosts, "then will I send the curse on you, and I will curse your blessings. Indeed, I have cursed them already, because you do not lay it to heart.ਜੇਕਰ ਤੁਸੀਂ ਮੇਰੇ ਨਾਉਂ ਦਾ ਆਦਰ ਨਹੀਂ ਕਰੋਂਗੇ ਤਾਂ ਮੈਂ ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦੇਵਾਂਗਾ। ਤੁਸੀਂ ਅਸੀਸ ਮੰਗੋਂਗੇ ਤੇ ਤੁਹਾਨੂੰ ਸਰਾਪ ਮਿਲੇਗਾ ਕਿਉਂ ਕਿ ਤੁਸੀਂ ਮੇਰੇ ਨਾਉਂ ਦੀ ਇੱਜ਼ਤ ਨਹੀਂ ਕੀਤੀ। ਜੇ ਤੁਸੀਂ ਪ੍ਰਸੰਸਾ ਨਾ ਕਰੋਂਗੇ ਤਾਂ ਮੈਂ ਤੁਹਾਡੇ ਤੇ ਕਰੋਪੀ ਲਿਆਵਾਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫੁਰਮਾਇਆ।

3 Behold, I will rebuke your seed, and will spread dung on your faces, even the dung of your feasts; and you will be taken away with it.“ਵੇਖੋ, ਮੈਂ ਤੁਹਾਡੇ ਉਤਰਾਧਿਕਾਰੀਆਂ ਨੂੰ ਝਿੜਕਾਂਗਾ ਤੇ ਸਜ਼ਾ ਦੇਵਾਂਗਾ। ਛੁੱਟੀਆਂ ’ਚ ਤੁਹਾਡੇ ਜਾਜਕ ਮੈਨੂੰ ਬਲੀਆਂ ਚੜ੍ਹਾਉਂਦੇ ਹਨ। ਤੁਸੀਂ ਜਾਨਵਰਾਂ ਦੇ ਅੰਦਰਲੇ ਗੰਦਗੀ ਵਾਲੇ ਅੰਗਾਂ ਨੂੰ ਅਤੇ ਗੋਬਰ ਨੂੰ ਕੱਢ ਕੇ ਸੁੱਟ ਦਿੰਦੇ ਹੋ, ਪਰ ਮੈਂ ਉਹ ਗੋਬਰ ਤੁਹਾਡੇ ਚਿਹਰਿਆਂ ਤੇ ਲੇਪਾਂਗਾ ਅਤੇ ਇਸ ਗੰਦਗੀ ਸਮੇਤ ਤੁਸੀਂ ਵੀ ਸੁੱਟੇ ਜਾਵੋਂਗੇ।

4 You will know that I have sent this commandment to you, that my covenant may be with Levi," says Yahweh of Hosts.ਤਦ ਤੁਸੀਂ ਜਾਣੋਂਗੇ ਕਿ ਮੈਂ ਇਹ ਹੁਕਮ ਤੁਹਾਨੂੰ ਕਿਉਂ ਦੇ ਰਿਹਾ ਹਾਂ। ਮੈਂ ਇਹ ਹੁਕਮ ਤੁਹਾਨੂੰ ਇਸ ਲਈ ਦਿੱਤਾ ਤਾਂ ਜੋ ਲੇਵੀ ਨਾਲ ਮੇਰਾ ਇਕਰਾਰਨਾਮਾ ਰਹੇ, ਇਸੇ ਲਈ ਮੈਂ ਤੁਹਾਨੂੰ ਇਹ ਗੱਲਾਂ ਆਖੀਆਂ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।

5 "My covenant was with him of life and peace; and I gave them to him who he might be reverent toward me; and he was reverent toward me, and stood in awe of my name.ਯਹੋਵਾਹ ਨੇ ਆਖਿਆ, “ਮੈਂ ਲੇਵੀ ਨਾਲ ਇਹ ਇਕਰਾਰਨਾਮਾ ਕੀਤਾ। ਮੈਂ ਉਸ ਨੂੰ ਜੀਵਨ ਅਤੇ ਸ਼ਾਂਤੀ ਦੇਣ ਦਾ ਵਾਅਦਾ ਕੀਤਾ-ਅਤੇ ਮੈਂ ਉਸ ਨੂੰ ਇਹ ਦਿੱਤਾ। ਉਸ ਨੇ ਮੇਰਾ ਆਦਰ ਕੀਤਾ ਅਤੇ ਮੇਰਾ ਨਾਉਂ ਦਾ ਜੱਸ ਕੀਤਾ।

6 The law of truth was in his mouth, and unrighteousness was not found in his lips. He walked with me in peace and uprightness, and turned many away from iniquity.ਸਚਿਆਈ ਦੀ ਸਿੱਖਿਆ ਉਸ ਦੇ ਮੂੰਹ ਤੇ ਸੀ। ਲੇਵੀ ਨੇ ਝੂਠ ਨਾ ਪ੍ਰਚਾਰਿਆ। ਉਹ ਈਮਾਨਦਾਰ ਸੀ ਅਤੇ ਸ਼ਾਂਤੀ ਦਾ ਜਾਜਕ ਸੀ। ਲੇਵੀ ਨੇ ਮੇਰੀ ਸਿੱਖਿਆ ਦਾ ਅਨੁਸਰਣ ਕੀਤਾ, ਮੇਰੇ ਪਿੱਛੇ ਲੱਗਾ ਅਤੇ ਉਸ ਨੇ ਬੜੇ ਸਾਰੇ ਮਨੁੱਖਾਂ ਨੂੰ ਕੁਰਾਹੇ ਪੈਣ ਤੋਂ ਬਚਾਇਆ।

7 For the priest's lips should keep knowledge, and they should seek the law at his mouth; for he is the messenger of Yahweh of Hosts.ਇੱਕ ਜਾਜਕ ਨੂੰ ਪਰਮੇਸ਼ੁਰ ਦੀ ਬਿਵਸਬਾ ਦਾ ਗਿਆਨ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਉਸ ਕੋਲ ਜਾਣ ਅਤੇ ਪਰਮੇਸ਼ੁਰ ਦੀਆਂ ਸਿੱਖਿਆਵਾਂ ਦਾ ਗਿਆਨ ਹਾਸਿਲ ਕਰਨ। ਇੱਕ ਜਾਜਕ ਲੋਕਾਂ ਲਈ ਯਹੋਵਾਹ ਦੀ ਬਿਵਸਬਾ ਦੀ ਸਿੱਖਿਆ ਦਾ ਦੂਤ ਹੋਣਾ ਚਾਹੀਦਾ ਹੈ ਜੋ ਉਸ ਗਿਆਨ ਨੂੰ ਮਨੁੱਖਤਾ ਵਿੱਚ ਵੰਡੇ।”

8 But you have turned aside out of the way. You have caused many to stumble in the law. You have corrupted the covenant of Levi," says Yahweh of Hosts.ਯਹੋਵਾਹ ਨੇ ਆਖਿਆ, “ਪਰ ਤੁਸੀਂ ਜਾਜਕਾਂ ਨੇ ਮੇਰੀ ਬਿਵਸਬਾ ਨੂੰ ਨਹੀਂ ਮੰਨਿਆ ਸਗੋਂ ਤੁਸੀਂ ਬਿਵਸਬਾ ਨਾਲ ਲੋਕਾਂ ਨੂੰ ਗ਼ਲਤ ਸਮਝਾ ਕੇ ਉਨ੍ਹਾਂ ਨੂੰ ਕੁਰਾਹੇ ਪਾਇਆ। ਤੁਸੀਂ ਲੇਵੀ ਨਾਲ ਬਂਨੇ ਨੇਮ ਨੂੰ ਬਰਬਾਦ ਕਰਕੇ ਰੱਖ ਦਿੱਤਾ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਬਚਨ ਫਰਮਾਏ।

9 "Therefore I have also made you contemptible and base before all the people, according to the way you have not kept my ways, but have had respect for persons in the law.“ਤੁਸੀਂ ਮੇਰੇ ਪਾਏ ਰਾਹ ਤੇ ਨਾ ਤੁਰੇ। ਤੁਸੀਂ ਮੇਰੀ ਬਿਵਸਬਾ ਨੂੰ ਨਾ ਮੰਨਿਆ। ਇਸ ਲਈ ਮੈਂ ਤੁਹਾਨੂੰ ਨਖਿੱਧ ਕਰਾਰ ਦਿੰਦਾ ਹਾਂ-ਅਤੇ ਲੋਕ ਤੁਹਾਡਾ ਆਦਰ ਨਾ ਕਰਨਗੇ।”

10 Don't we all have one father? Hasn't one God created us? Why do we deal treacherously every man against his brother, profaning the covenant of our fathers?ਯਹੂਦਾਹ ਪਰਮੇਸ਼ੁਰ ਨਾਲ ਸੱਚਾ ਨਹੀਂ ਸੀ ਸਾਡਾ ਸਭ ਦਾ ਪਿਤਾ (ਪਰਮੇਸ਼ੁਰ) ਇੱਕ ਹੈ। ਉਸ ਨੇ ਹੀ ਸਾਨੂੰ ਸਾਰਿਆਂ ਨੂੰ ਸਾਜਿਆ ਹੈ। ਤਾਂ ਫ਼ਿਰ ਭਾਈ-ਭਾਈ ਨੂੰ ਕਿਉਂ ਧੋਖਾ ਦਿੰਦਾ ਹੈ? ਅਜਿਹੇ ਲੋਕ ਇਉਂ ਕਰਕੇ ਇਹ ਜਤਾਉਂਦੇ ਹਨ ਕਿ ਉਨ੍ਹਾਂ ਨੂੰ ਨੇਮ ਦਾ ਕੋਈ ਆਦਰ ਨਹੀਂ। ਉਨ੍ਹਾਂ ਨੂੰ ਉਸ ਬਿਵਸਬਾ ਦੀ ਕੋਈ ਇੱਜ਼ਤ ਨਹੀਂ ਜਿਹੜੀ ਸਾਡੇ ਪੁਰਖਿਆਂ ਨੇ ਪਰਮੇਸ਼ੁਰ ਨਾਲ ਬੰਨ੍ਹੀ ਸੀ।

11 Judah has dealt treacherously, and an abomination is committed in Israel and in Jerusalem; for Judah has profaned the holiness of Yahweh which he loves, and has married the daughter of a foreign god.ਯਹੂਦਾਹ ਦੇ ਲੋਕਾਂ ਨੇ ਦੂਜਿਆਂ ਲੋਕਾਂ ਨਾਲ ਧੋਖਾ ਕੀਤਾ। ਯਰੂਸ਼ਲਮ ਅਤੇ ਇਸਰਾਏਲ ਵਿੱਚ ਲੋਕਾਂ ਨੇ ਹਨੇਰ ਮਚਾਇਆ। ਪਰਮੇਸ਼ੁਰ ਉਸ ਮੰਦਰ ਨੂੰ ਪਿਆਰ ਕਰਦਾ ਹੈ ਪਰ ਯਹੂਦਾਹ ਦੇ ਮਨੁੱਖਾਂ ਨੇ ਯਹੋਵਾਹ ਦੇ ਪਵਿੱਤਰ ਮੰਦਰ ਵੱਲ ਕੋਈ ਆਦਰ ਨਾ ਪ੍ਰਗਟਾਇਆ ਸਗੋਂ ਯਹੂਦਾਹ ਦੇ ਲੋਕਾਂ ਨੇ ਵਿਦੇਸ਼ੀ ਦੇਵੀਆਂ ਦੀ ਉਪਾਸਨਾ ਸ਼ੁਰੂ ਕਰ ਦਿੱਤੀ।

12 Yahweh will cut off, to the man who does this, him who wakes and him who answers, out of the tents of Jacob, and him who offers an offering to Yahweh of Hosts.ਯਹੋਵਾਹ ਉਨ੍ਹਾਂ ਲੋਕਾਂ ਨੂੰ ਯਹੂਦਾਹ ਦੇ ਘਰਾਣੇ ਵਿੱਚੋਂ ਹਟਾਅ ਦੇਵੇਗਾ। ਭਾਵੇਂ ਉਹ ਲੋਕ ਫ਼ਿਰ ਯਹੋਵਾਹ ਲਈ ਭੇਟਾਂ ਤੇ ਤੋਹਫ਼ੇ ਲੈ ਕੇ ਆਉਣ-ਪਰ ਇਸ ਨਾਲ ਕੋਈ ਲਾਭ ਨਾ ਹੋਵੇਗਾ।

13 This again you do: you cover the altar of Yahweh with tears, with weeping, and with sighing, because he doesn't regard the offering any more, neither receives it with good will at your hand.ਤੁਸੀਂ ਰੋ-ਰੋ ਕੇ ਯਹੋਵਾਹ ਦੀ ਜਗਵੇਦੀ ਨੂੰ ਹੰਝੂਆਂ ਨਾਲ ਭਾਵੇਂ ਭਰ ਦੇਵੋਁ, ਪਰ ਉਹ ਤੁਹਾਡੀ ਭੇਟਾ ਸਵੀਕਾਰ ਨਾ ਕਰੇਗਾ। ਯਹੋਵਾਹ ਤੁਹਾਡੀਆਂ ਵਸਤਾਂ ਉੱਪਰ ਨਾ ਰੀਝੇਗਾ।

14 Yet you say, 'Why?' Because Yahweh has been witness between you and the wife of your youth, against whom you have dealt treacherously, though she is your companion, and the wife of your covenant.ਤੁਸੀਂ ਆਖਦੇ ਹੋ, “ਸਾਡੀਆਂ ਭੇਟਾ ਯਹੋਵਾਹ ਵੱਲੋਂ ਕਿਉਂ ਪ੍ਰਵਾਣ ਨਹੀਂ?” ਕਿਉਂ ਕਿ ਉਹ ਤੁਹਾਡੀਆਂ ਬਦੀਆਂ ਨੂੰ ਵੇਖਦਾ ਹੈ, ਅਤੇ ਉਹ ਤੁਹਾਡੀ ਬਦੀ ਦੇ ਖਿਲਾਫ਼ ਚਸ਼ਮਦੀਦ ਗਵਾਹ ਹੈ। ਉਸ ਨੇ ਤੈਨੂੰ ਤੇਰੀ ਪਤਨੀ ਨਾਲ ਬੇਵਫ਼ਾਈ ਕਰਦਿਆਂ ਵੇਖਿਆ। ਤੇਰੀ ਜਵਾਨੀ ਵਿੱਚ ਤੂੰ ਉਸ ਮੁਟਿਆਰ ਨਾਲ ਦੋਸਤੀ ਕੀਤੀ, ਆਪਣੀ ਸਾਬਣ-ਸਖੀ ਨੂੰ ਆਪਣੀ ਪਤਨੀ ਬਣਾਇਆ ਫ਼ਿਰ ਇੱਕ ਦੂਜੇ ਨਾਲ ਸੌਂਹਾਂ ਖਾਕੇ ਪਤੀ-ਪਤਨੀ ਬਣੇ ਪਰ ਫ਼ਿਰ ਤੂੰ ਉਸ ਨਾਲ ਧੋਖਾ ਕੀਤਾ।

15 Did he not make one, although he had the residue of the Spirit? Why one? He sought a godly seed. Therefore take heed to your spirit, and let none deal treacherously against the wife of his youth.ਪਰਮੇਸ਼ੁਰ ਪਤੀ-ਪਤਨੀ ਨੂੰ ਇੱਕ ਜਿਸਮ, ਇੱਕ ਰੂਹ ਵਜੋਂ ਵੇਖਣਾ ਚਾਹੁੰਦਾ ਹੈ ਤਾਂ ਜੋ ਉਨ੍ਹਾਂ ਨੂੰ ਪਵਿੱਤਰ ਬੱਚੇ ਪੈਦਾ ਹੋਣ। ਇਸ ਲਈ ਤੁਹਾਨੂੰ ਉਸ ਆਤਮਿਕ ਏਕਤਾ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਆਪਣੀ ਪਤਨੀ ਨਾਲ ਫ਼ਰੇਬ ਨਹੀਂ ਕਰਨਾ ਚਾਹੀਦਾ। ਉਹ ਜੁਆਨੀ ਤੋਂ ਤੇਰੇ ਅੰਗ-ਸੰਗ ਰਹੀ ਹੈ।

16 For I hate divorce," says Yahweh, the God of Israel, "and him who covers his garment with violence!' says Yahweh of Hosts. "Therefore take heed to your spirit, that you don't deal treacherously.ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, “ਮੈਂ ਤਲਾਕ ਨੂੰ ਨਫ਼ਰਤ ਕਰਦਾ ਹਾਂ ਅਤੇ ਜਿਹੜੇ ਆਦਮੀ ਜ਼ਾਲਿਮਾਨਾ ਹਰਕਤਾਂ ਕਰਦੇ ਹਨ ਮੈਂ ਉਸ ਤੋਂ ਘਿਰਣਾ ਖਾਂਦਾ ਹਾਂ। ਤੁਸੀਂ ਆਪਣੇ ਅੰਦਰ ਅਧਿਆਤਮਕ ਸ਼ਕਤੀ ਕਾਇਮ ਕਰੋ ਅਤੇ ਆਪਣੀ ਪਤਨੀ ਨਾਲ ਬੇਪਰਤੀਤੀ ਨਾ ਕਰੋ।”

17 You have wearied Yahweh with your words. Yet you say, 'How have we wearied him?' In that you say, 'Everyone who does evil is good in the sight of Yahweh, and he delights in them;' or 'Where is the God of justice?'ਨਿਆਂ ਦਾ ਵਿਸ਼ੇਸ਼ ਸਮਾਂ ਤੁਸੀਂ ਗ਼ਲਤ ਗੱਲਾਂ ਦਾ ਪ੍ਰਚਾਰ ਕੀਤਾ ਅਤੇ ਉਨ੍ਹਾਂ ਗ਼ਲਤ ਗੱਲਾਂ ਨੇ ਯਹੋਵਾਹ ਨੂੰ ਉਦਾਸ ਕੀਤਾ। ਤੁਸੀਂ ਲੋਕਾਂ ਵਿੱਚ ਗ਼ਲਤ ਪ੍ਰਚਾਰ ਕੀਤਾ ਕਿ ਬਦੀ ਕਰਨ ਵਾਲੇ ਲੋਕਾਂ ਨੂੰ ਪਰਮੇਸ਼ੁਰ ਪਸੰਦ ਕਰਦਾ ਹੈ ਤੁਸੀਂ ਪ੍ਰਚਾਰਿਆ ਕਿ ਅਜਿਹੇ ਮਨੁੱਖਾਂ ਨੂੰ ਪਰਮੇਸ਼ੁਰ ਭਲੇ ਸਮਝਦਾ ਹੈ। ਅਤੇ ਪਰਮੇਸ਼ੁਰ ਬਦੀ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਦਿੰਦਾ।

Punjabi Bible