Lamentations 1:10 in Punjabi

Punjabi Punjabi Bible Lamentations Lamentations 1 Lamentations 1:10

Lamentations 1:10
ਦੁਸ਼ਮਣ ਨੇ ਆਪਣਾ ਹੱਥ ਫ਼ੈਲਾਇਆ। ਉਸ ਨੇ ਉਸ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਖੋਹ ਲਈਆਂ। ਦਰਅਸਲ, ਉਸ ਨੇ ਵਿਦੇਸ਼ੀ ਕੌਮਾਂ ਆਪਣੇ ਮੰਦਰ ਅੰਦਰ ਜਾਂਦੀਆਂ ਦੇਖੀਆਂ। ਅਤੇ ਯਹੋਵਾਹ ਜੀ, ਤੁਸੀਂ ਆਖਿਆ ਸੀ ਕਿ ਉਹ ਲੋਕ ਸਾਡੀ ਸਭਾ ਵਿੱਚ ਸ਼ਾਮਿਲ ਨਹੀਂ ਹੋ ਸੱਕਦੇ!

Lamentations 1:9Lamentations 1Lamentations 1:11

Lamentations 1:10 in Other Translations

King James Version (KJV)
The adversary hath spread out his hand upon all her pleasant things: for she hath seen that the heathen entered into her sanctuary, whom thou didst command that they should not enter into thy congregation.

American Standard Version (ASV)
The adversary hath spread out his hand upon all her pleasant things: For she hath seen that the nations are entered into her sanctuary, Concerning whom thou didst command that they should not enter into thine assembly.

Bible in Basic English (BBE)
The hand of her hater is stretched out over all her desired things; for she has seen that the nations have come into her holy place, about whom you gave orders that they were not to come into the meeting of your people.

Darby English Bible (DBY)
The adversary hath spread out his hand upon all her precious things; for she hath seen the nations enter into her sanctuary, concerning whom thou didst command that they should not enter into thy congregation.

World English Bible (WEB)
The adversary has spread out his hand on all her pleasant things: For she has seen that the nations are entered into her sanctuary, Concerning whom you did command that they should not enter into your assembly.

Young's Literal Translation (YLT)
His hand spread out hath an adversary On all her desirable things, For she hath seen -- Nations have entered her sanctuary, Concerning which Thou didst command, `They do not come into the assembly to thee.'

The
adversary
יָדוֹ֙yādôya-DOH
hath
spread
out
פָּ֣רַשׂpāraśPA-rahs
his
hand
צָ֔רṣārtsahr
upon
עַ֖לʿalal
all
כָּלkālkahl
her
pleasant
things:
מַחֲמַדֶּ֑יהָmaḥămaddêhāma-huh-ma-DAY-ha
for
כִּֽיkee
she
hath
seen
רָאֲתָ֤הrāʾătâra-uh-TA
heathen
the
that
גוֹיִם֙gôyimɡoh-YEEM
entered
בָּ֣אוּbāʾûBA-oo
into
her
sanctuary,
מִקְדָּשָׁ֔הּmiqdāšāhmeek-da-SHA
whom
אֲשֶׁ֣רʾăšeruh-SHER
command
didst
thou
צִוִּ֔יתָהṣiwwîtâtsee-WEE-ta
that
they
should
not
לֹאlōʾloh
enter
יָבֹ֥אוּyābōʾûya-VOH-oo
into
thy
congregation.
בַקָּהָ֖לbaqqāhālva-ka-HAHL
לָֽךְ׃lāklahk

Cross Reference

Jeremiah 51:51
“ਅਸੀਂ, ਯਹੂਦਾਹ ਦੇ ਲੋਕ ਸ਼ਰਮਸਾਰ ਹਾਂ। ਅਸੀਂ ਬੇਇੱਜ਼ਤ ਹੋਏ ਹਾਂ। ਕਿਉਂ? ਕਿਉਂ ਕਿ ਅਜਨਬੀ ਯਹੋਵਾਹ ਦੇ ਮੰਦਰ ਦੇ ਪਵਿੱਤਰ ਸਥਾਨਾਂ ਉੱਤੇ ਚੱਲੇ ਗਏ ਨੇ।”

Deuteronomy 23:3
“ਕੋਈ ਵੀ ਅੰਮੋਨੀ ਜਾਂ ਮੋਆਬੀ ਯਹੋਵਾਹ ਦੀ ਸਭਾ ਵਿੱਚ ਸ਼ਾਮਿਲ ਨਹੀਂ ਹੋ ਸੱਕਦਾ। ਉਨ੍ਹਾਂ ਦੀ 10ਵੀ ਪੀੜੀ ਦੇ ਉੱਤਰਾਧਿਕਾਰੀ ਜਾਂ ਉਸਤੋਂ ਵੱਧੇਰੇ ਵੀ ਕਦੇ ਵੀ ਯਹੋਵਾਹ ਦੇ ਸਮਾਜ ਦਾ ਹਿੱਸਾ ਨਹੀਂ ਹੋ ਸੱਕਦੇ।

Lamentations 1:7
ਯਰੂਸ਼ਲਮ ਆਪਣਾ ਅਤੀਤ ਯਾਦ ਕਰਦੀ ਹੈ। ਉਹ ਉਸ ਸਮੇਂ ਬਾਰੇ ਯਾਦ ਕਰਦੀ ਹੈ, ਜਦੋਂ ਉਹ ਗਰੀਬ ਸੀ ਅਤੇ ਉਨ੍ਹਾਂ ਸਾਰੀਆਂ ਚੰਗੀਆਂ ਚੀਜਾਂ ਬਾਰੇ ਤੰਗ ਕੀਤੀ ਗਈ ਸੀ ਜੋ ਅਤੀਤ ਵਿੱਚ ਉਸ ਕੋਲ ਸਨ। ਉਹ ਯਾਦ ਕਰਦੀ ਹੈ ਜਦੋਂ ਉਸ ਦੇ ਲੋਕ ਦੁਸ਼ਮਣਾਂ ਦੁਆਰਾ ਫ਼ੜੇ ਗਏ ਸਨ। ਉਹ ਯਾਦ ਕਰਦੀ ਹੈ ਜਦੋਂ ਇੱਥੇ ਉਸਦੀ ਸਹਾਇਤਾ ਕਰਨ ਵਾਲਾ ਕੋਈ ਵੀ ਨਹੀਂ ਸੀ। ਜਦੋਂ ਉਸ ਦੇ ਦੁਸ਼ਮਣਾਂ ਉਸ ਨੂੰ ਦੇਖਿਆ ਸੀ, ਉਹ ਹੱਸੇ ਸਨ। ਉਹ ਇਸ ਲਈ ਹੱਸੇ ਸਨ ਕਿ ਉਹ ਬਰਬਾਦ ਹੋ ਗਈ ਸੀ।

Isaiah 64:10
ਤੁਹਾਡੇ ਪਵਿੱਤਰ ਸ਼ਹਿਰ ਸੱਖਣੇ ਨੇ। ਉਹ ਸ਼ਹਿਰ ਹੁਣ ਮਾਰੂਬਲ ਵਾਂਗ ਨੇ। ਸੀਯੋਨ ਮਾਰੂਬਲ ਹੈ! ਯਰੂਸ਼ਲਮ ਤਬਾਹ ਹੈ!

Psalm 74:4
ਵੈਰੀਆਂ ਨੇ ਮੰਦਰ ਵਿੱਚ ਜੰਗਜੂ ਨਾਹਰੇ ਲਾਏ ਸਨ। ਉਨ੍ਹਾਂ ਨੇ ਇਹ ਦਰਸਾਉਣ ਲਈ ਮੰਦਰ ਉੱਤੇ ਝੰਡੇ ਗਡ ਦਿੱਤੇ ਸੀ ਕਿ ਉਨ੍ਹਾਂ ਨੇ ਜੰਗ ਜਿੱਤ ਲਈ ਸੀ।

Nehemiah 13:1
ਨਹਮਯਾਹ ਦਾ ਅਖੀਰੀ ਹੁਕਮ ਉਸ ਦਿਨ, ਮੂਸਾ ਦੀ ਪੋਥੀ ਸਾਰੇ ਲੋਕਾਂ ਨੂੰ ਉੱਚੀ ਪੜ੍ਹਕੇ ਸੁਣਾਈ ਗਈ ਅਤੇ ਉਨ੍ਹਾਂ ਨੂੰ ਇਸ ਵਿੱਚ ਇਹ ਲਿਖਿਆ ਮਿਲਿਆ: ਕਿਸੇ ਵੀ ਅੰਮੋਨੀ ਜਾਂ ਮੋਆਬੀ ਮਨੁੱਖ ਨੂੰ ਕਦੇ ਵੀ ਪਰਮੇਸ਼ੁਰ ਦੀ ਸਭਾ ਵਿੱਚ ਨਹੀਂ ਆਉਣਾ ਚਾਹੀਦਾ।

Mark 13:14
“ਤੁਸੀਂ ਉਸ ‘ਭਿਆਨਕ ਚੀਜ਼ ਨੂੰ ਵੇਖੋਂਗੇ ਜਿਹੜੀ ਤਬਾਹੀ ਲਿਆਉਂਦੀ ਹੈ।’ ਤੁਸੀਂ ਇਸ ਨੂੰ ਉਸ ਜਗ੍ਹਾ ਵੇਖੋਂਗੇ ਜਿੱਥੇ ਇਸ ਨੂੰ ਨਹੀਂ ਆਉਣਾ ਚਾਹੀਦਾ ਹੈ।” (ਤੁਸੀਂ ਜਿਹੜਾ ਇਸ ਨੂੰ ਪੜ੍ਹਦਾ ਸਮਝਣਾ ਚਾਹੀਦਾ ਕਿ ਇਸਦਾ ਕੀ ਅਰਥ ਹੈ।) “ਉਸ ਸਮੇਂ, ਯਹੂਦਿਯਾ ਵਿੱਚਲੇ ਲੋਕਾਂ ਨੂੰ ਪਹਾੜਾਂ ਵੱਲ ਨੂੰ ਭੱਜ ਜਾਣਾ ਚਾਹੀਦਾ ਹੈ।

Ezekiel 44:7
ਤੁਸੀਂ ਮੇਰੇ ਮੰਦਰ ਵਿੱਚ ਅਜਨਬੀਆਂ ਨੂੰ ਲਿਆਂਦਾ ਜੋ ਆਪਣੇ ਮਾਸ ਵਿੱਚ ਸੁੰਨਤੀੇ ਨਹੀਂ ਸਨ ਅਤੇ ਆਪਣੇ ਦਿਲ ਵਿੱਚ ਸੁੰਨਤੀਏ ਨਹੀਂ ਸਨ। ਇਸ ਤਰ੍ਹਾਂ ਤੁਸੀਂ ਮੇਰੇ ਮੰਦਰ ਨੂੰ ਕਲੰਕਤ ਕਰ ਦਿੱਤਾ। ਤੁਸੀਂ ਸਾਡੇ ਇਕਰਾਰਨਾਮੇ ਨੂੰ ਤੋੜਿਆ ਅਤੇ ਭਿਆਨਕ ਗੱਲਾਂ ਕੀਤੀਆਂ, ਅਤੇ ਫ਼ੇਰ ਤੁਸੀਂ ਮੇਰੇ ਅੱਗੇ ਰੋਟੀ, ਘਿਉ ਅਤੇ ਖੂਨ ਦੀਆਂ ਭੇਟਾਂ ਪੇਸ਼ ਕੀਤੀਆਂ।

Ezekiel 9:7
ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ, “ਇਸ ਮੰਦਰ ਨੂੰ ਨਾਪਾਕ ਕਰ ਦਿਓ-ਇਸ ਵਿਹੜੇ ਨੂੰ ਲਾਸ਼ਾਂ ਨਾਲ ਭਰ ਦਿਓ! ਹੁਣ ਜਾਓ!” ਇਸ ਲਈ ਉਹ ਗਏ ਅਤੇ ਸ਼ਹਿਰ ਦੇ ਲੋਕਾਂ ਨੂੰ ਮਾਰਨ ਲੱਗੇ।

Ezekiel 7:22
ਮੈਂ ਉਨ੍ਹਾਂ ਕੋਲੋਂ ਮੂੰਹ ਮੋੜ ਲਵਾਂਗਾ-ਮੈਂ ਉਨ੍ਹਾਂ ਵੱਲ ਨਹੀਂ ਦੇਖਾਂਗਾ। ਉਹ ਅਜਨਬੀ ਮੇਰੇ ਮੰਦਰ ਨੂੰ ਬਰਬਾਦ ਕਰ ਦੇਣਗੇ ਉਹ ਉਸ ਪਵਿੱਤਰ ਇਮਾਰਤ ਦੇ ਖੁਫ਼ੀਆ ਹਿਸਿਆ ਵਿੱਚ ਜਾਣਗੇ ਅਤੇ ਉਸ ਨੂੰ ਅਪਵਿੱਤਰ ਕਰ ਦੇਣਗੇ।

Jeremiah 52:17
ਬਾਬਲ ਦੀ ਫ਼ੌਜ ਨੇ ਮੰਦਰ ਦੇ ਕਾਂਸੀ ਦੇ ਬਮਲਿਆਂ ਨੂੰ ਤੋੜ ਦਿੱਤਾ। ਉਨ੍ਹਾਂ ਨੇ ਉਨ੍ਹਾਂ ਕੁਰਸੀਆਂ ਅਤੇ ਕਾਂਸੀ ਦੇ ਹੌਦ ਨੂੰ ਵੀ ਤੋੜ ਦਿੱਤਾ ਜਿਹੜੇ ਯਹੋਵਾਹ ਦੇ ਮੰਦਰ ਵਿੱਚ ਸਨ। ਉਹ ਸਾਰੀ ਕਾਂਸੀ ਬਾਬਲ ਲੈ ਗਏ।

Jeremiah 52:13
ਨਬੂਜ਼ਰਦਾਨ ਨੇ ਯਹੋਵਾਹ ਦਾ ਮੰਦਰ ਜਲਾ ਦਿੱਤਾ। ਉਸ ਨੂੰ ਰਾਜੇ ਦਾ ਮਹੱਲ ਅਤੇ ਯਰੂਸ਼ਲਮ ਦੇ ਸਾਰੇ ਘਰ ਵੀ ਸਾੜ ਦਿੱਤੇ। ਉਸ ਨੇ ਯਰੂਸਲਮ ਦੀ ਹਰ ਮਹੱਤਵਪੂਰਣ ਇਮਾਰਤ ਸਾੜ ਦਿੱਤੀ।

Jeremiah 20:5
ਯਰੂਸ਼ਲਮ ਦੇ ਲੋਕਾਂ ਨੇ ਸਖਤ ਮਿਹਨਤ ਕਰਕੇ ਚੀਜ਼ਾਂ ਬਣਾਈਆਂ ਸਨ ਅਤੇ ਅਮੀਰ ਹੋ ਗਏ ਸਨ। ਪਰ ਮੈਂ ਉਹ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ। ਯਰੂਸ਼ਲਮ ਦੇ ਰਾਜੇ ਕੋਲ ਬਹੁਤ ਖਜ਼ਾਨੇ ਹਨ। ਪਰ ਮੈਂ ਉਹ ਸਾਰੇ ਖਜ਼ਾਨੇ ਦੁਸ਼ਮਣ ਨੂੰ ਦੇ ਦਿਆਂਗਾ। ਦੁਸ਼ਮਣ ਉਨ੍ਹਾਂ ਚੀਜ਼ਾਂ ਨੂੰ ਖੋਹ ਲਵੇਗਾ ਅਤੇ ਉਨ੍ਹਾਂ ਨੂੰ ਦੂਰ ਬਾਬਲ ਦੇ ਦੇਸ਼ ਵਿੱਚ ਲੈ ਜਾਵੇਗਾ।

Jeremiah 15:13
ਯਹੂਦਾਹ ਦੇ ਲੋਕਾਂ ਕੋਲ ਬਹੁਤ ਸਾਰੇ ਖਜ਼ਾਨੇ ਨੇ। ਮੈਂ ਉਹ ਦੌਲਤਾਂ ਹੋਰਨਾਂ ਕੌਮਾਂ ਨੂੰ ਦੇ ਦੇਵਾਂਗਾ। ਉਨ੍ਹਾਂ ਹੋਰਨਾਂ ਲੋਕਾਂ ਨੂੰ ਉਨ੍ਹਾਂ ਨੂੰ ਖਰੀਦਣਾ ਨਹੀਂ ਪਵੇਗਾ। ਮੈਂ ਇਹ ਦੌਲਤਾਂ ਉਨ੍ਹਾਂ ਨੂੰ ਦੇ ਦੇਵਾਂਗਾ। ਕਿਉਂ? ਕਿਉਂ ਕਿ ਯਹੂਦਾਹ ਨੇ ਕਈ ਸਾਰੇ ਪਾਪ ਕੀਤੇ ਨੇ। ਯਹੂਦਾਹ ਦੇ ਹਰ ਭਾਗ ਵਿੱਚ ਲੋਕਾਂ ਨੇ ਪਾਪ ਕੀਤੇ ਨੇ।

Isaiah 63:18
ਤੁਹਾਡੇ ਲੋਕਾਂ ਨੇ ਤੁਹਾਡੀ ਪਵਿੱਤਰ ਜ਼ਮੀਨ ਉੱਤੇ ਸਿਰਫ ਬੋੜੇ ਹੀ ਸਮੇਂ ਲਈ ਕਬਜ਼ਾ ਕੀਤਾ ਅਤੇ ਹੁਣ ਸਾਡੇ ਦੁਸ਼ਮਣਾ ਨੇ ਤੁਹਾਡੇ ਮੰਦਰ ਨੂੰ ਮਿਧਿਆ ਹੈ।

Isaiah 5:13
ਯਹੋਵਾਹ ਆਖਦਾ ਹੈ, “ਮੇਰੇ ਲੋਕਾਂ ਨੂੰ ਫੜ ਲਿਆ ਜਾਵੇਗਾ ਅਤੇ ਦੂਰ ਲਿਜਾਇਆ ਜਾਵੇਗਾ। ਕਿਉਂ? ਕਿਉਂ ਕਿ ਉਹ ਅਸਲ ਵਿੱਚ ਮੈਨੂੰ ਜਾਣਦੇ ਨਹੀਂ। ਇਸਰਾਏਲ ਵਿੱਚ ਹੁਣ ਰਹਿਣ ਵਾਲੇ ਕੁਝ ਲੋਕ ਬਹੁਤ ਮਹੱਤਵਪੂਰਣ ਹਨ। ਉਹ ਆਪਣੇ ਸੁਖੀ ਜੀਵਨ ਨਾਲ ਬਹੁਤ ਪ੍ਰਸੰਨ ਹਨ। ਪਰ ਉਹ ਸਾਰੇ ਮਹਾਨ ਲੋਕ ਬਹੁਤ ਭੁੱਖੇ ਪਿਆਸੇ ਹੋ ਜਾਣਗੇ।

Psalm 79:1
ਆਸਾਫ਼ ਦਾ ਇੱਕ ਉਸਤਤਿ ਗੀਤ। ਹੇ ਪਰਮੇਸ਼ੁਰ, ਪਰਾਈਆਂ ਕੌਮਾਂ ਦੇ ਲੋਕ ਤੁਹਾਡੇ ਲੋਕਾਂ ਨਾਲ ਲੜਨ ਲਈ ਆਏ ਸਨ। ਉਨ੍ਹਾਂ ਨੇ ਤੁਹਾਡੇ ਪਵਿੱਤਰ ਮੰਦਰ ਨੂੰ ਦੂਸ਼ਿਤ ਕਰ ਦਿੱਤਾ। ਉਨ੍ਹਾਂ ਨੇ ਯਰੂਸ਼ਲਮ ਨੂੰ ਖੰਡਰ ਬਣਾ ਦਿੱਤਾ।