Bible

Job 13 - WEB (Punjabi)

1 "Behold, my eye has seen all this, My ear has heard and understood it.ਅੱਯੂਬ ਨੇ ਆਖਿਆ, “ਮੈਂ ਇਹ ਸਭ ਕੁਝ ਪਹਿਲਾਂ ਵੇਖਿਆ ਹੋਇਆ। ਮੈਂ ਪਹਿਲਾਂ ਵੀ ਰਹ ਗੱਲ ਸੁਣ ਚੁੱਕਿਆ ਹ੍ਹਾਂ ਜੋ ਤੁਸੀਂ ਆਖਦੇ ਹੋ। ਮੈਂ ਉਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਦਾ ਹਾਂ।

2 What you know, I know also. I am not inferior to you.ਮੈਂ ਤੁਹਾਡੇ ਜਿੰਨਾ ਹੀ ਜਾਣਦਾ ਹਾਂ। ਮੈਂ ਤੁਹਾਡੇ ਜਿੰਨਾ ਹੀ ਚਤੁਰ ਹਾਂ।

3 "Surely I would speak to the Almighty. I desire to reason with God.ਪਰ ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ। ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਨਾਲ ਗੱਲ ਕਰਨੀ ਚਾਹੁੰਦਾ ਹਾਂ। ਮੈਂ ਆਪਣੀਆਂ ਮੁਸੀਬਤਾਂ ਬਾਰੇ ਪਰਮੇਸ਼ੁਰ ਨਾਲ ਬਹਿਰ ਕਰਨੀ ਚਾਹੁੰਦਾ ਹਾਂ।

4 But you are forgers of lies. You are all physicians of no value.ਪਰ ਤੁਸੀਂ ਤਿੰਨੇ ਜਾਣੇ ਆਪਣੀ ਅਗਿਆਨਤਾ ਨੂੰ ਝੂਠ ਨਾਲ ਢੱਕਣਾ ਚਾਹੁੰਦੇ ਹੋ। ਤੁਸੀਂ ਉਨ੍ਹਾਂ ਨਿਕੰਮੇ ਹਕੀਮਾਂ ਵਰਗੇ ਹੋ ਜਿਹੜੇ ਕਿਸੇ ਦਾ ਵੀ ਇਲਾਜ ਨਹੀਂ ਕਰ ਸੱਕਦੇ।

5 Oh that you would be completely silent! Then you would be wise.ਕਾਸ਼ ਕਿ ਤੁਸੀਂ ਸਿਰਫ਼ ਖਾਮੋਸ਼ ਹੋ ਜਾਁਦੇ। ਇਹੀ ਸਭ ਤੋਂ ਸਿਆਣਪ ਭਰੀ ਗੱਲ ਹੁੰਦੀ ਜਿਹੜੀ ਤੁਸੀਂ ਕਰ ਸੱਕਦੇ ਸੀ।

6 Hear now my reasoning. Listen to the pleadings of my lips.“ਹੁਣ ਮੇਰੀ ਦਲੀਲ ਨੂੰ ਸੁਣੋ। ਜੋ ਵੀ ਮੈਂ ਤੁਹਾਨੂੰ ਆਖਦਾ ਹਾਂ ਸੁਣੋ।

7 Will you speak unrighteously for God, And talk deceitfully for him?ਕੀ ਤੁਸੀਂ ਪਰਮੇਸ਼ੁਰ ਲਈ ਝੂਠ ਬੋਲੋਁਗੇ? ਕੀ ਤੁਸੀਂ ਸੱਚਮੁੱਚ ਵਿਸ਼ਵਾਸ ਕਰਦੇ ਹੋ ਕਿ ਤੁਹਾਡਾ ਝੂਠ ਹੀ ਹੈ ਜੋ ਪਰਮੇਸ਼ੁਰ ਤੁਹਾਨੂੰ ਆਖਣਾ ਚਾਹੁੰਦਾ ਹੈ।

8 Will you show partiality to him? Will you contend for God?ਕੀ ਤੁਸੀਂ ਪਰਮੇਸ਼ੁਰ ਦਾ ਪੱਖ ਲੈ ਰਹੇ ਹੋ? ਕੀ ਤੁਸੀਂ ਉਸ ਖਾਤਰ ਉਸ ਦੇ ਮੁਕੱਦਮੇ ਲਈ ਦਲੀਲਬਾਜ਼ੀ ਕਰੋਂਗੇ।

9 Is it good that he should search you out? Or as one deceives a man, will you deceive him?ਜੇ ਪਰਮੇਸ਼ੁਰ ਨੇ ਬਹੁਤ ਬਾਰੀਕੀ ਨਾਲ ਤੁਹਾਡਾ ਨਿਰੀਖਣ ਕੀਤਾ ਕੀ ਉਹ ਤੁਹਾਨੂੰ ਦਰਸਾਵੇਗਾ ਕਿ ਤੁਸੀਂ ਠੀਕ ਹੋ? ਕੀ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਤੁਸੀਂ ਪਰਮੇਸ਼ੁਰ ਨੂੰ ਮੂਰਖ ਬਣਾ ਸੱਕਦੇ ਹੋ। ਉਵੇਂ ਹੀ ਜਿਵੇਂ ਤੁਸੀਂ ਲੋਕਾਂ ਨੂੰ ਮੂਰਖ ਬਣਾਉਂਦੇ ਹਨ।

10 He will surely reprove you If you secretly show partiality.ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਡੀ ਅਲੋਚਨਾ ਕਰੇਗਾ ਜੇ ਤੁਸੀਂ ਕਚਿਹਰੀ ਅੰਦਰ ਕਿਸੇ ਬੰਦੇ ਦੇ ਪੱਖ ਦੀ ਚੋਣ, ਇਸੇ ਲਈ ਕਰਦੇ ਹੋਂ ਕਿਉਂ ਕਿ ਉਹ ਮਹੱਤਵਪੂਰਣ ਹੈ।

11 Shall not his majesty make you afraid, And his dread fall on you?ਪਰਮੇਸ਼ੁਰ ਦੀ ਮਹਾਨਤਾ ਤੁਹਾਨੂੰ ਭੈਭੀਤ ਕਰਦੀ ਹੈ, ਤੁਸੀਂ ਉਸ ਤੋਂ ਡਰਦੇ ਹੋ।

12 Your memorable sayings are proverbs of ashes, Your defenses are defenses of clay.ਤੁਹਾਡੇ ਰਟੇ ਹੋਏ ਪਾਠ ਸਿਰਫ਼ ਅਰਬਹੀਣ ਕਹਾਉਤਾਂ ਹਨ। ਤੁਹਾਡੀਆਂ ਦਲੀਲਾਂ ਮਿੱਟੀ ਜਿੰਨੀਆਂ ਬੇਕਾਰ ਦਲੀਲਾਂ ਹੀ ਹਨ।

13 "Be silent, leave me alone, that I may speak. Let come on me what will.“ਖਾਮੋਸ਼ ਰਹੋ ਤੇ ਮੈਨੂੰ ਗੱਲ ਕਰਨ ਦਿਉ। ਮੈਂ ਉਸ ਨੂੰ ਪ੍ਰਵਾਨ ਕਰਦਾ ਹਾਂ ਜੋ ਵੀ ਮੇਰੇ ਨਾਲ ਵਾਪਰਦਾ ਹੈ।

14 Why should I take my flesh in my teeth, And put my life in my hand?ਮੈਂ ਆਪਣੇ-ਆਪ ਨੂੰ ਖਤਰੇ ਵਿੱਚ ਪਾਵਾਂਗਾ ਤੇ ਮੈਂ ਆਪਣੇ ਜੀਵਨ ਨੂੰ ਆਪਣੇ ਹੱਥਾਂ ਵਿੱਚ ਲੈ ਲਵਾਂਗਾ।

15 Behold, he will kill me; I have no hope. Nevertheless, I will maintain my ways before him.ਮੈਂ ਪਰਮੇਸ਼ੁਰ ਵਿੱਚ ਭਰੋਸਾ ਕਰਦਾ ਰਹਾਂਗਾ ਭਾਵੇਂ ਪਰਮੇਸ਼ੁਰ ਮੈਨੂੰ ਮਾਰ ਹੀ ਮੁਕਾਵੇ। ਪਰ ਮੈਂ ਉਸ ਦੇ ਮੁਖ ਲਈ ਆਪਣੇ-ਆਪ ਦਾ ਬਚਾਉ ਕਰਾਂਗਾ।

16 This also shall be my salvation, That a godless man shall not come before him.ਅਤੇ ਜੇ ਪਰਮੇਸ਼ੁਰ ਮੈਨੂੰ ਜਿਉਣ ਦਿੰਦਾ ਹੈ ਇਹ ਤਾਂ ਹੀ ਹੋਵੇਗਾ ਕਿਉਂਕਿ ਮੈਂ ਬੋਲਣ ਦੀ ਦਲੇਰੀ ਕੀਤੀ ਸੀ। ਕਈ ਵੀ ਬਦ ਆਦਮੀ ਕਦੇ ਪਰਮੇਸ਼ੁਰ ਨੂੰ ਆਮੋ੍ਹ ਸਾਹਮਣੇ ਮਿਲਣ ਦਾ ਹੌਸਲਾ ਨਹੀਂ ਕਰਦਾ।

17 Hear diligently my speech. Let my declaration be in your ears.ਧਿਆਨ ਨਾਲ ਸੁਣ ਜੋ ਵੀ ਮੈਂ ਆਖਦਾ ਹਾਂ। ਮੈਨੂੰ ਸਮਝਾਉਣ ਦੇ।

18 See now, I have set my cause in order. I know that I am righteous.ਮੈਂ ਹੁਣ ਆਪਣਾ ਬਚਾਉ ਕਰਨ ਲਈ ਤਿਆਰ ਹਾਂ। ਮੈਂ ਆਪਣੀਆਂ ਦਲੀਲਾਂ ਹੋਸ਼ਿਆਰੀ ਨਾਲ ਪੇਸ਼ ਕਰਾਂਗਾ। ਮੈਂ ਜਾਣਦਾ ਹਾਂ ਕਿ ਮੈਂ ਧਰਮੀ ਸਾਬਿਤ ਕੀਤਾ ਜਾਵਾਂਗਾ।

19 Who is he who will contend with me? For then would I hold my peace and give up the spirit.ਜੇ ਕੋਈ ਵੀ ਬੰਦਾ ਸਾਬਤ ਕਰ ਸੱਕਦਾ ਹੈ ਕਿ ਮੈਂ ਗਲਤ ਹਾਂ ਤਾਂ ਮੈਂ ਫੌਰਨ ਚੁੱਪ ਹੋ ਜਾਵਾਂਗਾ।

20 "Only don't do two things to me; Then I will not hide myself from your face:“ਹੇ ਪਰਮੇਸ਼ੁਰ ਬਸ ਦੋ ਚੀਜ਼ਾਂ ਮੈਨੂੰ ਦੇ ਫੇਰ ਮੈਂ ਤੈਥੋਂ ਨਹੀਂ ਛੁਪਾਂਗਾ:

21 Withdraw your hand far from me; And don't let your terror make me afraid.ਮੈਨੂੰ ਦੰਡ ਦੇਣਾ ਬੰਦ ਕਰ ਦੇ, ਤੇ ਮੈਨੂੰ ਤੇਰੇ ਖੌਫ਼ਾਂ ਰਾਹੀਂ ਭੈਭੀਤ ਕਰਨੋ ਰੁਕ ਜਾ।

22 Then call, and I will answer; Or let me speak, and you answer me.ਫ਼ੇਰ ਮੈਨੂੰ ਬੁਲਾ ਤੇ ਮੈਂ ਤੈਨੂੰ ਜਵਾਬ ਦੇਵਾਂਗਾ ਜਾਂ ਮੈਨੂੰ ਬੋਲਣ ਦੇ ਤੇ ਤੂੰ ਮੈਨੂੰ ਜਵਾਬ ਦੇ।

23 How many are my iniquities and sins? Make me know my disobedience and my sin.ਮੈਂ ਕਿੰਨੇ ਕੁ ਪਾਪ ਕੀਤੇ ਨੇ, ਮੈਂ ਕੀ ਗ਼ਲਤ ਕੀਤਾ ਹੈ, ਮੈਨੂੰ ਮੇਰੇ ਪਾਪ ਤੇ ਮੇਰੀਆਂ ਗਲਤੀਆਂ ਦਿਖਾ।

24 Why hide you your face, And hold me for your enemy?ਹੇ ਪਰਮੇਸ਼ੁਰ ਤੂੰ ਮੇਰੇ ਕੋਲੋਂ ਕਿਉਂ ਲਕੋ ਰੱਖਦਾ ਹੈਂ ਤੇ ਮੇਰੇ ਨਾਲ ਦੁਸ਼ਮਣਾਂ ਵਰਗਾ ਵਿਹਾਰ ਕਰਦਾ ਹੈ?

25 Will you harass a driven leaf? Will you pursue the dry stubble?ਕੀ ਤੂੰ ਮੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ? ਮੈਂ ਤਾਂ ਹਵਾ ਵਿੱਚ ਉਡਦਾ ਹੋਇਆ ਇੱਕ ਪੱਤਾ ਹਾਂ। ਤੂੰ ਇੱਕ ਨਿੱਕੇ ਤਿਨਕੇ ਉੱਤੇ ਹਮਲਾ ਕਰ ਰਿਹਾ ਹੈਂ।

26 For you write bitter things against me, And make me inherit the iniquities of my youth:ਹੇ ਪਰਮੇਸ਼ੁਰ ਤੂੰ ਮੇਰੇ ਖਿਲਾਫ਼ ਕੌੜੀਆਂ ਗੱਲਾਂ ਆਖਦਾ ਹੈਂ। ਕੀ ਤੂੰ ਮੈਨੂੰ ਉਨ੍ਹਾਂ ਪਾਪਾਂ ਲਈ ਦੁੱਖ ਦੇ ਰਿਹਾ ਹੈਂ ਜਿਹੜੇ ਮੈਂ ਜਵਾਨੀ ਵੇਲੇ ਕੀਤੇ ਸਨ।

27 You also put my feet in the stocks, And mark all my paths. You set a bound to the soles of my feet:ਤੂੰ ਮੇਰੇ ਪੈਰਾਂ ਵਿੱਚ ਸੰਗਲੀਆਂ ਪਾ ਦਿੱਤੀਆਂ ਨੇ, ਤੂੰ ਹਰ ਕਦਮ ਨੂੰ ਵੇਖਦਾ ਹੈਂ ਜੋ ਮੈਂ ਚੁੱਕਦਾ ਹਾਂ, ਤੂੰ ਮੇਰੇ ਵੱਧਾੇ ਹਰ ਕਦਮ ਨੂੰ ਵੇਖਦਾ ਹੈਂ।

28 Though I am decaying like a rotten thing, Like a garment that is moth-eaten.ਇਸ ਲਈ ਮੈਂ ਲੱਕੜ ਦੇ ਉਸ ਟੁਕੜੇ ਵਾਂਗ ਕਮਜ਼ੋਰ ਤੋਂ ਕਮਜ਼ੋਰ ਹੋ ਰਿਹਾ ਹਾਂ ਜੋ ਕੱਪੜੇ ਦੇ ਉਸ ਟੁਕੜੇ ਵਾਂਗ ਗਲ ਰਿਹਾ ਹੈ ਜਿਸ ਨੂੰ ਕੀੜੇ ਖਾ ਰਹੇ ਹੋਣ।”

Punjabi Bible