Bible

Daniel 11:36-45 in Punjabi

Daniel 11:36
ਜਿਹੜਾ ਪਾਤਸ਼ਾਹ ਖੁਦ ਦੀ ਪ੍ਰਸੰਸਾ ਕਰਦਾ “‘ਉੱਤਰੀ ਰਾਜਾ ਮਨ ਚਾਹੀਆਂ ਗੱਲਾਂ ਕਰੇਗਾ। ਉਹ ਆਪਣੇ-ਆਪ ਬਾਰੇ ਫ਼ਢ਼ਾਂ ਮਾਰੇਗਾ। ਉਹ ਆਪਣੀ ਤਾਰੀਫ਼ ਕਰੇਗਾ ਅਤੇ ਇਹ ਸੋਚੇਗਾ ਕਿ ਉਹ ਇੱਕ ਦੇਵਤੇ ਨਾਲੋਂ ਵੀ ਬਿਹਤਰ ਹੈ। ਉਹ ਅਜਿਹੀਆਂ ਗੱਲਾਂ ਆਖੇਗਾ ਜਿਹੜੀਆਂ ਕਿਸੇ ਨੇ ਵੀ ਕਦੀ ਨਹੀਂ ਸੁਣੀਆਂ। ਉਹ ਇਹ ਗੱਲਾਂ ਦੇਵਤਿਆਂ ਦੇ ਪਰਮੇਸ਼ੁਰ ਬਾਰੇ ਆਖੇਗਾ। ਉਹ ਅਜਿਹੇ ਸਮੇਂ ਤੱਕ ਸਫ਼ਲ ਹੋਵੇਗਾ ਜਦੋਂ ਤੱਕ ਉਸ ਦੇ ਖਿਲਾਫ਼ ਕਰੋਧ ਪੂਰੀ ਤਰ੍ਹਾਂ ਪੂਰਾ ਨਹੀਂ ਹੁੰਦਾ। ਜਿਸਦੀ ਯੋਜਨਾ ਪਰਮੇਸ਼ੁਰ ਨੇ ਬਣਾਈ ਹੈ, ਉਹ ਵਾਪਰੇਗੀ।

Daniel 11:37
“‘ਉਹ ਉੱਤਰੀ ਰਾਜਾ ਉਨ੍ਹਾਂ ਦੇਵਤਿਆਂ ਦੀ ਪ੍ਰਵਾਹ ਨਹੀਂ ਕਰੇਗਾ ਜਿਸ ਦੀ ਉਸ ਦੇ ਪੁਰਖਿਆਂ ਨੇ ਉਪਾਸਨਾ ਕੀਤੀ ਸੀ। ਉਹ ਉਨ੍ਹਾਂ ਬੁੱਤ-ਦੇਵਤਿਆਂ ਦੀ ਪ੍ਰਵਾਹ ਨਹੀਂ ਕਰੇਗਾ ਜਿਸਦੀ ਉਪਾਸਨਾ ਔਰਤਾਂ ਕਰਦੀਆਂ ਹਨ। ਉਹ ਕਿਸੇ ਵੀ ਦੇਵਤੇ ਦੀ ਪ੍ਰਵਾਹ ਨਹੀਂ ਕਰੇਗਾ। ਇਸਦੀ ਬਜਾਇ ਉਹ ਆਪਣੀ ਉਸਤਤ ਕਰੇਗਾ, ਅਤੇ ਆਪਣੇ-ਆਪ ਨੂੰ ਕਿਸੇ ਵੀ ਦੇਵਤੇ ਨਾਲੋਂ ਵੱਧੇਰੇ ਮਹੱਤਵਪੂਰਣ ਬਣਾਵੇਗਾ।

Daniel 11:38
ਉੱਤਰੀ ਰਾਜਾ ਕਿਸੇ ਵੀ ਦੇਵਤੇ ਦੀ ਉਪਾਸਨਾ ਨਹੀਂ ਕਰੇਗਾ, ਸਗੋਂ ਉਹ ਸ਼ਕਤੀ ਦੀ ਉਪਾਸਨਾ ਕਰੇਗਾ। ਸ਼ਕਤੀ ਅਤੇ ਮਜ਼ਬੂਤ ਹੀ ਉਸਦਾ ਦੇਵਤਾ ਹੋਵੇਗੀ। ਉਸ ਦੇ ਪੁਰਖਿਆਂ ਨੇ ਉਸ ਵਾਂਗ ਸ਼ਕਤੀ ਨੂੰ ਪਿਆਰ ਨਹੀਂ ਸੀ ਕੀਤਾ। ਉਹ ਸ਼ਕਤੀ ਦੀ ਦੇਵੀ ਦਾ ਆਦਰ, ਸੋਨੇ ਚਾਂਦੀ ਅਤੇ ਮਹਿੰਗੇ ਹੀਰਿਆਂ ਅਤੇ ਸੁਗਾਤਾਂ ਨਾਲ ਕਰਦਾ ਹੈ।

Daniel 11:39
“‘ਉਹ ਉੱਤਰੀ ਰਾਜਾ ਆਪਣੇ ਵਿਦੇਸ਼ੀ ਦੇਵਤੇ ਦੀ ਸਹਾਇਤਾ ਨਾਲ ਕਿਲਿਆਂ ਉੱਤੇ ਹਮਲਾ ਕਰੇਗਾ। ਉਹ ਉਨ੍ਹਾਂ ਵਿਦੇਸ਼ੀ ਹਾਕਮਾਂ ਨੂੰ ਵੱਧੇਰੇ ਆਦਰ ਦੇਵੇਗਾ ਜਿਹੜੇ ਉਸ ਨਾਲ ਰਲ ਜਾਣਗੇ। ਉਹ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਹਾਕਮਾਂ ਦੇ ਅਧੀਨ ਕਰੇਗਾ। ਉਹ ਉਨ੍ਹਾਂ ਹਾਕਮਾਂ ਨੂੰ ਉਸ ਧਰਤੀ ਦੀ ਕੀਮਤ ਦੇਣ ਲਈ ਮਜ਼ਬੂਤ ਕਰੇਗਾ ਜਿਸ ਉੱਤੇ ਉਹ ਹਕੂਮਤ ਕਰਦੇ ਹਨ।

Daniel 11:40
“‘ਅੰਤ ਕਾਲ ਵੇਲੇ, ਦੱਖਣੀ ਰਾਜਾ ਉੱਤਰੀ ਰਾਜੇ ਨਾਲ ਜੰਗ ਲੜੇਗਾ। ਉੱਤਰੀ ਰਾਜਾ ਉਸ ਉੱਤੇ ਹਮਲਾ ਕਰੇਗਾ। ਉਹ ਰੱਥਾਂ ਅਤੇ ਘੋੜ ਸਵਾਰ ਸਿਪਾਹੀਆਂ ਅਤੇ ਬਹੁਤ ਸਾਰੇ ਵੱਡੇ ਜਹਾਜ਼ਾਂ ਨਾਲ ਹਮਲਾ ਕਰੇਗਾ। ਉੱਤਰੀ ਰਾਜਾ ਧਰਤੀ ਉੱਤੋਂ ਹੜ੍ਹ ਵਾਂਗ ਗੁਜ਼ਰੇਗਾ।

Daniel 11:41
ਉੱਤਰੀ ਰਾਜਾ ਖੂਬਸੂਰਤ ਧਰਤੀ ਉੱਤੇ ਹਮਲਾ ਕਰੇਗਾ। ਬਹੁਤ ਸਾਰੇ ਦੇਸ ਉੱਤਰੀ ਰਾਜੇ ਕੋਲੋਂ ਹਾਰ ਜਾਣਗੇ। ਪਰ ਅਦੋਮ, ਮੋਆਬ ਅਤੇ ਅੰਮੋਨੀਆਂ ਦੇ ਆਗੂ ਉਸ ਕੋਲੋਂ ਬਚਾ ਲੇ ਜਾਣਗੇ।

Daniel 11:42
ਉੱਤਰੀ ਰਾਜਾ ਬਹੁਤ ਸਾਰੇ ਦੇਸਾਂ ਵਿੱਚ ਆਪਣੀ ਸ਼ਕਤੀ ਦਰਸਾਵੇਗਾ। ਮਿਸਰ ਵੀ ਜਾਣ ਜਾਵੇਗਾ ਕਿ ਉਹ ਕਿੰਨਾ ਸ਼ਕਤੀਸ਼ਾਲੀ ਹੈ।

Daniel 11:43
ਉਹ ਸੋਨੇ ਅਤੇ ਚਾਂਦੀ ਦੇ ਖਜ਼ਾਨੇ ਹਾਸਿਲ ਕਰੇਗਾ ਅਤੇ ਮਿਸਰ ਦੀਆਂ ਸਾਰੀਆਂ ਦੌਲਤਾਂ ਵੀ। ਲੂਬੀਆਂ ਅਤੇ ਕੂਸ਼ੀਆਂ ਦੇ ਦੇਸ ਉਸਦਾ ਹੁਕਮ ਮੰਨਣਗੇ।

Daniel 11:44
ਪਰ ਉਹ ਉੱਤਰੀ ਰਾਜਾ ਪੂਰਬ ਅਤੇ ਉੱਤਰ ਦੀਆਂ ਖਬਰਾਂ ਸੁਣੇਁਗਾ ਜੋ ਉਸ ਨੂੰ ਭੈਭੀਤ ਅਤੇ ਕ੍ਰੋਧਵਾਨ ਕਰਨਗੀਆਂ। ਉਹ ਬਹੁਤ ਸਾਰੀਆਂ ਕੌਮਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਜਾਵੇਗਾ।

Daniel 11:45
ਉਹ ਆਪਣਾ ਸ਼ਾਹੀ ਤੰਬੂ ਸਮੁੰਦਰਾਂ ਅਤੇ ਖੂਬਸੂਰਤ ਪਵਿੱਤਰ ਪਹਾੜੀਆਂ ਉੱਪਰ ਸਥਾਪਿਤ ਕਰੇਗਾ। ਪਰ ਆਖਿਰਕਾਰ, ਮੰਦਾ ਰਾਜਾ ਮਰ ਜਾਵੇਗਾ। ਜਦੋਂ ਉਸਦਾ ਅੰਤ ਆਵੇਗਾ ਤਾਂ ਉਸਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੋਵੇਗਾ।’”

Punjabi Bible