2 Samuel 7:10
ਅਤੇ ਮੈਂ ਆਪਣੇ ਲੋਕਾਂ, ਇਸਰਾਏਲੀਆਂ ਵਾਸਤੇ ਇੱਕ ਥਾਂ ਠਹਿਰਾ ਦੇਵਾਂਗਾ ਅਤੇ ਉੱਥੇ ਉਨ੍ਹਾਂ ਨੂੰ ਲਗਾਵਾਂਗਾ ਜਿੱਥੇ ਉਹ ਆਪਣੇ ਠੀਕ ਥਾਂ ਉੱਤੇ ਵਸਣ। ਪਹਿਲਾਂ ਮੈਂ ਆਪਣੇ ਲੋਕਾਂ ਇਸਰਾਏਲੀਆਂ ਨੂੰ ਚਲਾਉਣ ਲਈ ਨਿਆਂਕਾਰ ਭੇਜੇ ਪਰ ਦੁਸ਼ਟ ਲੋਕਾਂ ਨੇ ਉਨ੍ਹਾਂ ਨੂੰ ਬੜੇ ਦੁੱਖ ਦਿੱਤੇ। ਹੁਣ ਮੈਂ ਫ਼ਿਰ ਤੋਂ ਇੰਝ ਨਾ ਹੋਣ ਦੇਵਾਂਗਾ। ਹੁਣ ਮੈਂ ਤੈਨੂੰ ਤੇਰੇ ਸਾਰੇ ਦੁਸ਼ਮਣਾਂ ਵੱਲੋਂ ਸੁੱਖ-ਸ਼ਾਂਤੀ ਦਿੱਤੀ ਹੈ। ਮੈਂ ਬਚਨ ਦਿੰਦਾ ਹਾਂ ਕਿ ਮੈਂ ਤੇਰੇ ਘਰਾਣੇ ਨੂੰ ਪਾਤਸ਼ਾਹੀ ਘਰਾਣਾ ਤੇਰੇ ਲਈ ਘਰ ਬਣਾਵਾਂਗਾ।
Moreover I will appoint | וְשַׂמְתִּ֣י | wĕśamtî | veh-sahm-TEE |
a place | מָ֠קוֹם | māqôm | MA-kome |
for my people | לְעַמִּ֨י | lĕʿammî | leh-ah-MEE |
Israel, | לְיִשְׂרָאֵ֤ל | lĕyiśrāʾēl | leh-yees-ra-ALE |
and will plant | וּנְטַעְתִּיו֙ | ûnĕṭaʿtîw | oo-neh-ta-teeoo |
them, that they may dwell | וְשָׁכַ֣ן | wĕšākan | veh-sha-HAHN |
place a in | תַּחְתָּ֔יו | taḥtāyw | tahk-TAV |
move and own, their of | וְלֹ֥א | wĕlōʾ | veh-LOH |
no | יִרְגַּ֖ז | yirgaz | yeer-ɡAHZ |
more; | ע֑וֹד | ʿôd | ode |
neither | וְלֹֽא | wĕlōʾ | veh-LOH |
children the shall | יֹסִ֤יפוּ | yōsîpû | yoh-SEE-foo |
of wickedness | בְנֵֽי | bĕnê | veh-NAY |
afflict | עַוְלָה֙ | ʿawlāh | av-LA |
them any more, | לְעַנּוֹת֔וֹ | lĕʿannôtô | leh-ah-noh-TOH |
as | כַּֽאֲשֶׁ֖ר | kaʾăšer | ka-uh-SHER |
beforetime, | בָּרִֽאשׁוֹנָֽה׃ | bāriʾšônâ | ba-REE-shoh-NA |
Cross Reference
Amos 9:15
ਮੈਂ ਆਪਣੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਤੇ ਲਾਵਾਂਗਾ ਅਤੇ ਫ਼ਿਰ ਉਹ ਮੇਰੀ ਦਿੱਤੀ ਹੋਈ ਧਰਤੀ ਤੋਂ ਮੁੜ ਕਦੇ ਨਾ ਪੁੱਟੇ ਜਾਣਗੇ।” ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਉਂ ਆਖਿਆ।
Jeremiah 24:6
ਮੈਂ ਉਨ੍ਹਾਂ ਦੀ ਰੱਖਿਆ ਕਰਾਂਗਾ। ਮੈਂ ਉਨ੍ਹਾਂ ਨੂੰ ਯਹੂਦਾਹ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਚੀਰਾਂਗਾ ਨਹੀਂ-ਮੈਂ ਉਨ੍ਹਾਂ ਦੀ ਉਸਾਰੀ ਕਰਾਂਗਾ। ਮੈਂ ਉਨ੍ਹਾਂ ਨੂੰ ਖਿੱਚਾਂਗਾ ਨਹੀਂ-ਮੈਂ ਉਨ੍ਹਾਂ ਨੂੰ ਬੀਜਾਂਗਾ ਤਾਂ ਜੋ ਵੱਧ ਸੱਕਣ।
Ezekiel 37:25
ਉਹ ਉਸ ਧਰਤੀ ਉੱਤੇ ਰਹਿਣਗੇ ਜਿਹੜੀ ਮੈਂ ਆਪਣੇ ਸੇਵਕ ਯਾਕੂਬ ਨੂੰ ਦਿੱਤੀ ਸੀ ਤੁਹਾਡੇ ਪੁਰਖੇ ਉੱਥੇ ਰਹਿੰਦੇ ਸਨ ਅਤੇ ਮੇਰੇ ਲੋਕ ਓੱਥੇ ਰਹਿਣਗੇ। ਉਹ ਅਤੇ ਉਨ੍ਹਾਂ ਦੇ ਪੁੱਤ ਪੋਤੇ ਹਮੇਸ਼ਾ ਲਈ ਓੱਥੇ ਰਹਿਣਗੇ। ਅਤੇ ਮੇਰਾ ਸੇਵਕ ਦਾਊਦ ਸਦਾ ਲਈ ਉਨ੍ਹਾਂ ਦਾ ਆਗੂ ਹੋਵੇਗਾ।
Psalm 80:8
ਅਤੀਤ ਵਿੱਚ ਤੁਸੀਂ ਸਾਡੇ ਨਾਲ ਬਹੁਤ ਮਹੱਤਵਪੂਰਣ ਬੂਟੇ ਵਰਗਾ ਵਿਹਾਰ ਕੀਤਾ ਸੀ। ਤੁਸੀਂ ਆਪਣੀ “ਵੇਲ” ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ। ਤੁਸੀਂ ਹੋਰਾਂ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ। ਅਤੇ ਆਪਣੀ “ਵੇਲ” ਨੂੰ ਇੱਥੇ ਬੀਜ ਦਿੱਤਾ ਸੀ।
Exodus 15:17
ਯਹੋਵਾਹ, ਤੂੰ ਆਪਣੇ ਲੋਕਾਂ ਦੀ ਆਪਣੇ ਪਰਬਤ ਉੱਪਰ ਅਗਵਾਈ ਕਰੇਂਗਾ। ਤੂੰ ਉਨ੍ਹਾਂ ਨੂੰ ਉਸ ਥਾਂ ਤੇ ਰਹਿਣ ਦੇਵੇਂਗਾ। ਜਿਹੜੀ ਤੂੰ ਆਪਣੇ ਤਖਤ ਲਈ ਬਣਾਈ ਹੈ। ਸੁਆਮੀ, ਤੂੰ ਆਪਣਾ ਮੰਦਰ ਬਣਾਵੇਂਗਾ।
Ezekiel 28:24
ਕੌਮਾਂ ਇਸਰਾਏਲ ਉੱਤੇ ਹੱਸਣੋ ਹਟ ਜਾਣਗੀਆਂ “‘ਇਸਰਾਏਲ ਦੇ ਆਲੇ-ਦੁਆਲੇ ਦੇ ਦੇਸ ਉਸ ਨੂੰ ਨਫ਼ਰਤ ਕਰਦੇ ਸਨ। ਪਰ ਉਨ੍ਹਾਂ ਦੇਸਾਂ ਨਾਲ ਮਾੜੀਆਂ ਘਟਨਾਵਾਂ ਵਾਪਰਨਗੀਆਂ। ਫ਼ੇਰ ਓੱਥੇ ਇਸਰਾਏਲ ਦੇ ਪਰਿਵਾਰ ਨੂੰ ਦੁੱਖ ਦੇਣ ਵਾਲੇ ਨਸ਼ਤਰ ਜਾਂ ਕੰਡਿਆਲੀਆਂ ਝਾੜੀਆਂ ਨਹੀਂ ਹੋਣਗੀਆਂ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦਾ ਪ੍ਰਭੂ ਯਹੋਵਾਹ ਹਾਂ।’”
Isaiah 60:18
ਤੁਹਾਡੇ ਦੇਸ਼ ਅੰਦਰ ਫ਼ੇਰ ਕਦੇ ਹਿੰਸਾ ਦੀਆਂ ਖਬਰਾਂ ਨਹੀਂ ਹੋਣਗੀਆਂ। ਲੋਕ ਕਦੇ ਵੀ ਤੁਹਾਡੇ ਦੇਸ਼ ਉੱਤੇ ਹਮਲਾ ਨਹੀਂ ਕਰਨਗੇ ਅਤੇ ਨਾ ਕਦੇ ਤੁਹਾਡੀ ਚੋਰੀ ਕਰਨਗੇ। ਤੁਸੀਂ ਆਪਣੀਆਂ ਕੰਧਾਂ ਨੂੰ ‘ਮੁਕਤੀ’ ਦਾ ਨਾਮ ਦਿਓਗੇ। ਤੁਸੀਂ ਆਪਣੇ ਦਰਾਂ ਦਾ ਨਾਮ ‘ਉਸਤਤ’ ਰੱਖੋਂਗੇ।
Isaiah 5:7
ਅੰਗੂਰਾਂ ਦਾ ਖੇਤ, ਜਿਹੜਾ ਯਹੋਵਾਹ ਸਰਬ ਸ਼ਕਤੀਮਾਨ ਦਾ ਹੈ, ਉਹ ਇਸਰਾਏਲ ਦੀ ਕੌਮ ਹੈ। ਅੰਗੂਰਾਂ ਦੇ ਪੌਦੇ ਜਿਨ੍ਹਾਂ ਨੂੰ ਯਹੋਵਾਹ ਪਿਆਰ ਕਰਦਾ ਹੈ, ਯਹੂਦਾਹ ਦੇ ਲੋਕ ਹਨ। ਯਹੋਵਾਹ ਨੂੰ ਇਨਸਾਫ਼ ਦੀ ਉਮੀਦ ਸੀ ਪਰ ਉੱਥੇ ਸਿਰਫ਼ ਕਤਲ ਹੀ ਸਨ। ਯਹੋਵਾਹ ਨੇ ਨਿਰਪੱਖਤਾ ਦੀ, ਉਮੀਦ ਕੀਤੀ ਪਰ ਓੱਥੇ ਸਿਰਫ਼ ਉਨ੍ਹਾਂ ਲੋਕਾਂ ਦੀਆਂ ਚੀਕਾਂ ਸਨ ਜਿਨ੍ਹਾਂ ਨਾਲ ਬੁਰਾ ਸਲੂਕ ਹੁੰਦਾ ਸੀ।
Psalm 89:22
ਵੈਰੀ ਚੁਣੇ ਹੋਏ ਰਾਜੇ ਨੂੰ ਨਾ ਹਰਾ ਸੱਕਿਆ। ਕਰੂਰ ਬੰਦੇ ਉਸ ਨੂੰ ਨਹੀਂ ਹਰਾ ਸੱਕੇ ਸਨ।
1 Chronicles 17:9
ਇਸ ਲਈ ਮੈਂ ਇਹ ਜਗ੍ਹਾ ਆਪਣੇ ਲੋਕਾਂ, ਇਸਰਾਏਲੀਆਂ ਲਈ ਦੇ ਰਿਹਾ ਹਾਂ, ਤਾਂ ਜੋ ਉਹ ਇੱਥੇ ਰੁੱਖ ਉਗਾਉਣ ਅਤੇ ਉਨ੍ਹਾਂ ਰੁੱਖਾਂ ਹੇਠਾਂ ਸ਼ਾਂਤੀ ਨਾਲ ਬੈਠ ਸੱਕਣ। ਉਨ੍ਹਾਂ ਨੂੰ ਹੋਰ ਤੰਗ ਨਹੀਂ ਕੀਤਾ ਜਾਵੇਗਾ। ਬਦ ਲੋਕ ਉਨ੍ਹਾਂ ਨੂੰ ਕਸ਼ਟ ਨਹੀਂ ਦੇਣਗੇ ਜਿਵੇਂ ਉਨ੍ਹਾਂ ਨੇ ਪਹਿਲਾਂ ਕੀਤਾ ਸੀ।
Hosea 2:18
“ਉਸ ਵਕਤ, ਮੈਂ ਇਸਰਾਏਲ ਦੇ ਲੋਕਾਂ ਖਾਤਰ ਖੇਤਾਂ ਦੇ ਜਾਨਵਰਾਂ ਨਾਲ, ਅਕਾਸ਼ ਦੇ ਪੰਛੀਆਂ ਨਾਲ ਅਤੇ ਧਰਤੀ ਤੇ ਰੀਂਗਦੇ ਜੰਤੂਆਂ ਨਾਲ ਇੱਕ ਇਕਰਾਰਨਾਮਾ ਬਣਾਵਾਂਗਾ। ਮੈਂ ਧਨੁੱਖ, ਤਲਵਾਰ ਅਤੇ ਜੰਗੀ ਹਬਿਆਰ ਭੰਨ ਸੁੱਟਾਂਗਾ। ਇਸ ਧਰਤੀ ਤੇ ਕੋਈ ਹਬਿਆਰ ਨਾ ਬਚੇਗਾ। ਮੈਂ ਇਸ ਧਰਤੀ ਨੂੰ ਸੁਰੱਖਿਆਤ ਕਰਾਂਗਾ, ਤਾਂ ਜੋ ਇਸਰਾਏਲ ਦੇ ਲੋਕ ਸ਼ਾਂਤੀ ਨਾਲ ਰਹਿ ਸੱਕਣ।
Jeremiah 18:9
ਓੱਥੇ ਸ਼ਾਇਦ ਇੱਕ ਹੋਰ ਸਮਾਂ ਵੀ ਆਵੇ ਜਦੋਂ ਮੈਂ ਇੱਕ ਕੌਮ ਬਾਰੇ ਗੱਲ ਕਰਾਂ। ਮੈਂ ਸ਼ਾਇਦ ਇਹ ਆਖਾਂ ਕਿ ਮੈਂ ਉਸ ਕੌਮ ਦੀ ਉਸਾਰੀ ਕਰਾਂਗਾ ਅਤੇ ਉਸ ਕੌਮ ਦੀ ਨੀਂਹ ਰੱਖਾਂਗਾ।
Isaiah 5:2
ਮੇਰੇ ਮਿੱਤਰ ਨੇ ਖੇਤ ਨੂੰ ਵਾਹ ਕੇ ਸਾਫ਼ ਕਰ ਦਿੱਤਾ ਹੈ। ਉਸ ਨੇ ਸਭ ਤੋਂ ਚੰਗੀਆਂ ਅੰਗੂਰਾਂ ਦੀਆਂ ਵੇਲਾਂ ਓੱਥੇ ਬੀਜੀਆਂ ਹਨ। ਉਸ ਨੇ ਖੇਤ ਦੇ ਵਿੱਚਕਾਰ ਇੱਕ ਮੁਨਾਰਾ ਉਸਾਰਿਆ ਅਤੇ ਇੱਕ ਚੁਬੱਚਾ ਬਣਾਇਆ। ਉਸ ਨੂੰ ਆਸ ਸੀ ਕਿ ਇੱਥੇ ਚੰਗੇ ਅੰਗੂਰ ਪੈਦਾ ਹੋਣਗੇ। ਪਰ ਇੱਥੇ ਸਿਰਫ਼ ਖਰਾਬ ਅੰਗੂਰ ਸਨ।
Exodus 1:13
ਤਾਂ ਮਿਸਰੀਆਂ ਨੇ ਇਸਰਾਏਲ ਦੇ ਲੋਕਾਂ ਨੂੰ ਹੋਰ ਵੀ ਵੱਧੇਰੇ ਸਖਤੀ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ।
Revelation 21:4
ਪਰਮੇਸ਼ੁਰ ਉਨ੍ਹਾਂ ਦੀਆਂ ਅੱਖਾਂ ਵਿੱਚਲਾ ਹਰ ਅੱਥਰੂ ਪੂੰਝ ਦੇਵੇਗਾ। ਹੁਣ ਕਦੀ ਵੀ ਮੌਤ, ਉਦਾਸੀ, ਰੋਣਾ ਜਾਂ ਦੁੱਖ ਦਰਦ ਨਹੀਂ ਹੋਵੇਗਾ। ਸਾਰੇ ਪੁਰਾਣੇ ਰਾਹ ਗੁਜ਼ਰ ਗਏ ਹਨ।”
Psalm 44:4
ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਪਾਤਸ਼ਾਹ ਹੋ। ਆਦੇਸ਼ ਦਿਉ ਅਤੇ ਯਾਕੂਬ ਦੇ ਲੋਕਾਂ ਦੀ ਜਿੱਤ ਵੱਲ ਅਗਵਾਈ ਕਰੋ।
Judges 4:3
ਸੀਸਰਾ ਕੋਲ 900 ਲੋਹੇ ਦੇ ਰੱਥ ਸਨ, ਅਤੇ ਉਸ ਨੇ 20 ਸਾਲਾਂ ਤੱਕ ਇਸਰਾਏਲ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਸਤਾਇਆ। ਇਸ ਲਈ ਉਨ੍ਹਾਂ ਨੇ ਯਹੋਵਾਹ ਅੱਗੇ ਪੁਕਾਰ ਕੀਤੀ।