Isaiah 34:9
ਅਦੋਮ ਦੀਆਂ ਨਦੀਆਂ ਲੁੱਕ ਵਰਗੀਆਂ ਗਰਮ ਹੋਣਗੀਆਂ। ਅਦੋਮ ਦੀ ਧਰਤੀ ਬਲਦੀ ਗੰਧਕ ਵਾਂਗ ਹੋਵੇਗੀ।
Isaiah 34:9 in Other Translations
King James Version (KJV)
And the streams thereof shall be turned into pitch, and the dust thereof into brimstone, and the land thereof shall become burning pitch.
American Standard Version (ASV)
And the streams of `Edom' shall be turned into pitch, and the dust thereof into brimstone, and the land thereof shall become burning pitch.
Bible in Basic English (BBE)
And its streams will be turned into boiling oil, and its dust into burning stone, and all the land will be on fire.
Darby English Bible (DBY)
And the torrents thereof shall be turned into pitch, and its dust into brimstone; yea, the land thereof shall become burning pitch:
World English Bible (WEB)
The streams of [Edom] shall be turned into pitch, and the dust of it into sulfur, and the land of it shall become burning pitch.
Young's Literal Translation (YLT)
And turned have been her streams to pitch, And her dust to brimstone, And her land hath become burning pitch.
| be turned thereof | וְנֶהֶפְכ֤וּ | wĕnehepkû | veh-neh-hef-HOO |
| shall And streams the | נְחָלֶ֙יהָ֙ | nĕḥālêhā | neh-ha-LAY-HA |
| into pitch, | לְזֶ֔פֶת | lĕzepet | leh-ZEH-fet |
| dust the and | וַעֲפָרָ֖הּ | waʿăpārāh | va-uh-fa-RA |
| thereof into brimstone, | לְגָפְרִ֑ית | lĕgoprît | leh-ɡofe-REET |
| become shall thereof | וְהָיְתָ֣ה | wĕhāytâ | veh-hai-TA |
| land the and | אַרְצָ֔הּ | ʾarṣāh | ar-TSA |
| pitch. | לְזֶ֖פֶת | lĕzepet | leh-ZEH-fet |
| burning | בֹּעֵרָֽה׃ | bōʿērâ | boh-ay-RA |
Cross Reference
ਅਸਤਸਨਾ 29:23
ਸਾਰੀ ਧਰਤੀ ਬੇਕਾਰ ਹੋਵੇਗੀ-ਲੂਣ ਲਗੀ ਬਲਦੀ ਹੋਈ ਗੰਧਕ ਨਾਲ ਤਬਾਹ ਹੋਈ ਧਰਤੀ। ਧਰਤੀ ਉੱਤੇ ਕੋਈ ਵੀ ਪੌਦਾ ਨਹੀਂ ਹੋਵੇਗਾ ਇੱਥੇ ਕੁਝ ਵੀ ਨਹੀਂ ਉੱਗੇਗਾ-ਘਾਹ ਫ਼ੂਸ ਵੀ ਨਹੀਂ। ਇਸ ਧਰਤੀ ਸਦੂਮ, ਅਮੂਰਾਹ, ਅਦਮਾਹ ਅਤੇ ਸਬੋਈਮ ਦੀ ਤਰ੍ਹਾਂ ਤਬਾਹ ਹੋ ਜਾਵੇਗੀ, ਜਿਨ੍ਹਾਂ ਸ਼ਹਿਰਾਂ ਨੂੰ ਯਹੋਵਾਹ ਨੇ ਕਹਿਰਵਾਨ ਹੋਕੇ ਤਬਾਹ ਕਰ ਦਿੱਤਾ ਸੀ।
ਜ਼ਬੂਰ 11:6
ਉਹ ਭਖਦੇ ਹੋਏ ਕੋਲਿਆਂ ਅਤੇ ਬਲਦੀ ਹੋਈ ਗੰਧਕ ਦੀ ਵਰੱਖਾ ਬਦ ਰੂਹਾਂ ਉੱਤੇ ਕਰੇਗਾ। ਇਸ ਲਈ ਇਨ੍ਹਾਂ ਬਦ ਰੂਹਾਂ ਨੂੰ ਤਪਦੀਆਂ ਸੜਦੀਆਂ ਲਹਿਰਾਂ ਬਾਝੋਂ ਕੁਝ ਨਹੀਂ ਮਿਲੇਗਾ।
ਪੈਦਾਇਸ਼ 19:28
ਅਬਰਾਹਾਮ ਨੇ ਸਦੂਮ ਅਤੇ ਅਮੂਰਾਹ ਦੇ ਨਗਰਾਂ ਅਤੇ ਵਾਦੀ ਦੀ ਸਾਰੀ ਧਰਤੀ ਵੱਲ ਵੇਖਿਆ। ਅਬਰਾਹਾਮ ਨੂੰ ਸਾਰੀ ਧਰਤੀ ਚੋਂ ਬਹੁਤ ਸਾਰਾ ਧੂਆਂ ਨਿਕਲਦਾ ਨਜ਼ਰ ਆਇਆ। ਇਹ ਕਿਸੇ ਭਠੀ ਵਿੱਚੋਂ ਨਿਕਲਦੇ ਧੂੰਏਂ ਵਾਂਗ ਦਿਖਾਈ ਦਿੰਦਾ ਸੀ।
ਅੱਯੂਬ 18:15
ਉਸ ਦੇ ਘਰ ਵਿੱਚ ਕੁਝ ਵੀ ਨਹੀਂ ਬਚੇਗਾ? ਬਲਦੀ ਹੋਈ ਅੱਗ ਉਸ ਦੇ ਸਾਰੇ ਘਰ ਵਿੱਚ ਬਿਖੇਰ ਦਿੱਤੀ ਜਾਵੇਗੀ।
ਲੋਕਾ 17:29
ਉਸ ਦਿਨ ਜਦੋਂ ਲੂਤ ਸਦੂਮ ਤੋਂ ਬਾਹਰ ਆਇਆ ਫ਼ਿਰ ਅਕਾਸ਼ ਤੋਂ ਅੱਗ ਅਤੇ ਗੰਧਕ ਦਾ ਮੀਂਹ ਪਿਆ ਅਤੇ ਹਰ ਕੋਈ ਮਰ ਗਿਆ।
ਯਹੂ ਦਾਹ 1:7
ਸਦੂਮ ਅਤੇ ਅਮੂਰਾਹ ਦੇ ਸ਼ਹਿਰ ਨੂੰ ਵੀ ਚੇਤੇ ਕਰੋ ਅਤੇ ਉਨ੍ਹਾਂ ਦੇ ਆਲੇ ਦੁਆਲੇ ਦੇ ਬਾਕੀ ਸ਼ਹਿਰਾਂ ਨੂੰ ਵੀ। ਉਹ ਵੀ ਉਨ੍ਹਾਂ ਦੂਤਾਂ ਵਾਂਗ ਹੀ ਹਨ। ਉਹ ਸ਼ਹਿਰ ਜਿਨਸੀ ਗੁਨਾਹ ਅਤੇ ਹੋਰ ਮੰਦੇ ਕੰਮਾਂ ਨਾਲ ਭਰੇ ਹੋਏ ਸਨ। ਉਹ ਸਦੀਵੀ ਅੱਗ ਦੀ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਦੀ ਸਜ਼ਾ ਸਾਡੇ ਲਈ ਇੱਕ ਮਿਸਾਲ ਹੈ।
ਪਰਕਾਸ਼ ਦੀ ਪੋਥੀ 19:20
ਪਰ ਜਾਨਵਰ ਫ਼ੜ ਲਿਆ ਗਿਆ। ਅਤੇ ਝੂਠਾ ਨਬੀ ਵੀ ਫ਼ੜ ਲਿਆ ਗਿਆ। ਇਹ ਝੂਠਾ ਨਬੀ ਉਹੀ ਸੀ ਜਿਸਨੇ ਜਾਨਵਰ ਲਈ ਕਰਿਸ਼ਮੇ ਦਿਖਾਏ ਸਨ। ਇਹ ਝੂਠਾ ਉਨ੍ਹਾਂ ਲੋਕਾਂ ਨੂੰ ਗੁਮਰਾਹ ਕਰਨ ਲਈ ਕਰਿਸ਼ਮੇ ਕਰਦਾ ਸੀ ਜਿਨ੍ਹਾਂ ਕੋਲ ਜਾਨਵਰ ਦਾ ਨਿਸ਼ਾਨ ਸੀ ਅਤੇ ਉਸਦੀ ਮੂਰਤ ਦੀ ਪੂਜਾ ਕਰਦੇ ਸਨ। ਝੂਠੇ ਨਬੀ ਅਤੇ ਜਿਉਂਦੇ ਜਾਨਵਰ ਨੂੰ ਗੰਧਕ ਨਾਲ ਲੱਗੀ ਹੋਈ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ।
ਪਰਕਾਸ਼ ਦੀ ਪੋਥੀ 21:8
ਪਰ ਉਹ ਲੋਕ ਜਿਹੜੇ ਕਾਇਰ ਹਨ, ਉਹ ਲੋਕ ਜਿਹੜੇ ਵਿਸ਼ਵਾਸ ਤੋਂ ਮੁਨਕਰ ਹਨ, ਉਹ ਲੋਕ ਜਿਹੜੇ ਭਿਆਨਕ ਗੱਲਾਂ ਕਰਦੇ ਹਨ, ਉਹ ਲੋਕ ਜਿਹੜੇ ਕਤਲ ਕਰਦੇ ਹਨ, ਉਹੋ ਕਿ ਜਿਹੜੇ ਜਿਨਸੀ ਪਾਪ ਕਰਦੇ ਹਨ, ਉਹ ਲੋਕ ਜਿਹੜੇ ਕਾਲਾ ਜਾਦੂ ਕਰਦੇ ਹਨ, ਉਹ ਲੋਕ ਜਿਹੜੇ ਮੂਰਤੀ ਉਪਾਸਨਾ ਕਰਦੇ ਹਨ, ਅਤੇ ਉਹ ਲੋਕ ਜਿਹੜੇ ਝੂਠ ਬੋਲਦੇ ਹਨ, ਉਨ੍ਹਾਂ ਸਾਰੇ ਲੋਕਾਂ ਦੀ ਥਾਂ ਬਦਲੀ ਹੋਈ ਗੰਧਕ ਦੀ ਝੀਲ ਵਿੱਚ ਹੋਵੇਗੀ। ਇਹੀ ਹੈ ਦੂਸਰੀ ਮੌਤ।”