Luke 18:37
ਲੋਕਾਂ ਨੇ ਉਸ ਨੂੰ ਦੱਸਿਆ, “ਯਿਸੂ ਨਾਸਰੀ, ਇੱਥੇ ਆ ਰਿਹਾ ਹੈ।”
Luke 18:37 in Other Translations
King James Version (KJV)
And they told him, that Jesus of Nazareth passeth by.
American Standard Version (ASV)
And they told him that Jesus of Nazareth passeth by.
Bible in Basic English (BBE)
And they said to him, Jesus of Nazareth is going by.
Darby English Bible (DBY)
And they told him that Jesus the Nazaraean was passing by.
World English Bible (WEB)
They told him that Jesus of Nazareth was passing by.
Young's Literal Translation (YLT)
and they brought him word that Jesus the Nazarene doth pass by,
| And | ἀπήγγειλαν | apēngeilan | ah-PAYNG-gee-lahn |
| they told | δὲ | de | thay |
| him, | αὐτῷ | autō | af-TOH |
| that | ὅτι | hoti | OH-tee |
| Jesus | Ἰησοῦς | iēsous | ee-ay-SOOS |
| of | ὁ | ho | oh |
| Nazareth | Ναζωραῖος | nazōraios | na-zoh-RAY-ose |
| passeth by. | παρέρχεται | parerchetai | pa-RARE-hay-tay |
Cross Reference
ਮੱਤੀ 2:23
ਯੂਸੁਫ਼ ਨਾਸਰਤ ਨਾਮ ਦੇ ਇੱਕ ਨਗਰ ਵਿੱਚ ਜਾ ਵਸਿਆ ਅਤੇ ਇਸਨੇ ਉਹ ਬਚਨ ਪੂਰਾ ਕਰ ਦਿੱਤਾ ਜਿਹੜਾ ਪਰਮੇਸ਼ੁਰ ਨੇ ਨਬੀਆਂ ਰਾਹੀਂ ਆਖਿਆ ਸੀ। ਕਿ ਉਹ ਇੱਕ ਨਾਸਰੀ ਅਖਵਾਏਗਾ।
ਮਰਕੁਸ 2:1
ਯਿਸੂ ਦਾ ਇੱਕ ਅਧਰੰਗ ਤੋਂ ਪੀੜਤ ਆਦਮੀ ਨੂੰ ਠੀਕ ਕਰਨਾ ਕੁਝ ਦਿਨਾਂ ਬਾਦ ਯਿਸੂ ਕਫ਼ਰਨਾਹੂਮ ਵਿੱਚ ਵਾਪਸ ਪਹੁੰਚਿਆ। ਅਤੇ ਝੱਟ ਹੀ ਇਹ ਖਬਰ ਹਰ ਪਾਸੇ ਫ਼ੈਲ ਗਈ ਕਿ ਉਹ ਵਾਪਸ ਘਰ ਆ ਗਿਆ ਹੈ।
ਲੋਕਾ 2:51
ਤਾਂ ਯਿਸੂ ਆਪਣੇ ਮਾਪਿਆਂ ਦੇ ਨਾਲ ਨਾਸਰਤ ਨੂੰ ਆਇਆ ਅਤੇ ਜੋ ਉਹ ਕਹਿੰਦੇ ਰਹੇ ਉਨ੍ਹਾਂ ਦਾ ਹੁਕਮ ਮੰਨਦਾ ਰਿਹਾ। ਉਸਦੀ ਮਾਤਾ ਨੇ ਇਹ ਸਭ ਗੱਲਾਂ ਧਿਆਨ ਨਾਲ ਆਪਣੇ ਦਿਲ ਵਿੱਚ ਰੱਖੀਆਂ।
ਯੂਹੰਨਾ 1:45
ਫ਼ਿਲਿਪੁੱਸ ਨੇ ਨਥਾਨਿਏਲ ਨੂੰ ਲੱਭਿਆ ਤੇ ਉਸ ਨੂੰ ਆਖਿਆ, “ਯਾਦ ਕਰ ਮੂਸਾ ਨੇ ਸ਼ਰ੍ਹਾ ਵਿੱਚ ਜੋ ਲਿਖਿਆ ਹੈ। ਮੂਸਾ ਨੇ ਇੱਕ ਮਨੁੱਖ ਦੀ ਆਮਦ ਬਾਰੇ ਲਿਖਿਆ ਹੈ। ਨਬੀਆਂ ਨੇ ਵੀ ਉਸ ਬਾਰੇ ਲਿਖਿਆ ਹੈ। ਅਸੀਂ ਉਸ ਨੂੰ ਲੱਭ ਲਿਆ ਹੈ। ਉਸਦਾ ਨਾਮ ਯਿਸੂ ਹੈ। ਉਹ ਯੂਸੁਫ਼ ਦਾ ਪੁੱਤਰ ਹੈ। ਉਹ ਨਾਸਰਤ ਦਾ ਹੈ।”
ਯੂਹੰਨਾ 12:35
ਤਦ ਯਿਸੂ ਨੇ ਕਿਹਾ, “ਚਾਨਣ ਸਿਰਫ਼ ਕੁਝ ਹੀ ਪਲਾ ਲਈ ਤੁਹਾਡੇ ਨਾਲ ਹੋਵੇਗਾ, ਇਸ ਲਈ ਰੌਸ਼ਨੀ ਵਿੱਚ ਤੁਰੋ, ਤਦ ਹੇਨਰਾ ਤੁਹਾਨੂੰ ਨਹੀਂ ਘੇਰੇਗਾ। ਜਿਹੜਾ ਮਨੁਖ ਹਨੇਰੇ ਵਿੱਚ ਚੱਲਦਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਚੱਲ ਰਿਹਾ ਹੈ।
ਯੂਹੰਨਾ 19:19
ਪਿਲਾਤੁਸ ਨੇ ਇੱਕ ਚਿੰਨ੍ਹ ਪੱਟੀ ਲਿਖਵਾ ਕੇ ਸਲੀਬ ਉੱਪਰ ਟੰਗਵਾਈ ਜਿਸਤੇ ਇਹ ਲਿਖਿਆ ਹੋਇਆ ਸੀ, “ ਯਿਸੂ ਨਾਸਰੀ ਯਹੂਦੀਆਂ ਦਾ ਰਾਜਾ।”
ਰਸੂਲਾਂ ਦੇ ਕਰਤੱਬ 2:22
“ਮੇਰੇ ਯਹੂਦੀ ਭਰਾਵੋ; ਇਨ੍ਹਾਂ ਵਚਨਾਂ ਨੂੰ ਸੁਣੋ ਕਿ ਯਿਸੂ ਨਾਸਰੀ ਇੱਕ ਮਨੁੱਖ ਸੀ ਜਿਸਦੇ ਸੱਚਾ ਹੋਣ ਦਾ ਸਬੂਤ ਪਰਮੇਸ਼ੁਰ ਦੀ ਤਰਫ਼ੋਂ ਉਨ੍ਹਾਂ ਕਰਾਮਾਤਾਂ ਅਤੇ ਅਚੰਭਿਆਂ ਅਤੇ ਨਿਸ਼ਾਨੀਆਂ ਨਾਲ ਤੁਹਾਨੂੰ ਦਿੱਤਾ ਗਿਆ, ਜੋ ਪਰਮੇਸ਼ੁਰ ਨੇ ਉਸ ਵੱਲੋਂ ਤੁਹਾਡੇ ਵਿੱਚ ਵਿਖਲਾਈਆਂ।
ਰਸੂਲਾਂ ਦੇ ਕਰਤੱਬ 4:10
ਕਿਉਂਕਿ ਅਸੀਂ ਚਾਹੁੰਦੇ ਹਾ ਕਿ ਤੁਹਾਨੂੰ ਸਭ ਨੂੰ ਅਤੇ ਸਾਰੇ ਯਹੂਦੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਲੰਗੜਾ ਆਦਮੀ ਨਾਸਰਤ ਦੇ ਯਿਸੂ ਮਸੀਹ ਦੀ ਸ਼ਕਤੀ ਨਾਲ ਠੀਕ ਹੋਇਆ ਹੈ। ਉਹੀ ਯਿਸੂ ਜਿਸ ਨੂੰ ਤੁਸੀਂ ਸੂਲੀ ਚਾੜ੍ਹਿਆ ਸੀ। ਪਰਮੇਸ਼ੁਰ ਨੇ ਉਸੇ ਨੂੰ ਮੁਰਦਿਆਂ ਚੋ ਜਿਵਾਇਆ ਹੈ। ਇਹ ਆਦਮੀ ਲੰਗੜਾ ਸੀ ਪਰ ਹੁਣ ਚੱਲ ਸੱਕਦਾ ਹੈ। ਹੁਣ ਉਹ ਯਿਸੂ ਦੀ ਸ਼ਕਤੀ ਨਾਲ ਤੁਹਾਡੇ ਸਾਹਮਣੇ ਖੜ੍ਹਾ ਹੋਣ ਦੇ ਯੋਗ ਹੈ।
੨ ਕੁਰਿੰਥੀਆਂ 6:2
ਪਰਮੇਸ਼ੁਰ ਦਾ ਕਥਨ ਹੈ; “ਮੈਂ ਸਹੀ ਸਮੇਂ ਤੁਹਾਨੂੰ ਸੁਣਿਆ ਅਤੇ ਮੁਕਤੀ ਦੇ ਦਿਹਾੜੇ ਤੁਹਾਡੀ ਸਹਾਇਤਾ ਕੀਤੀ।” ਮੈਂ ਤੁਹਾਨੂੰ ਆਖਦਾ ਹਾਂ ਕਿ “ਸਹੀ ਸਮਾਂ” ਹੁਣ ਹੈ “ਮੁਕਤੀ ਦਾ ਦਿਹਾੜਾ” ਹੁਣ ਹੈ।