John 7:38
ਇਹ ਪੋਥੀਆਂ ਵਿੱਚ ਲਿਖਿਆ ਹੈ ਕੋ ਜੋ ਮੇਰੇ ਵਿੱਚ ਵਿਸ਼ਵਾਸ ਕਰੇਗਾ ਅਮ੍ਰਿਤ ਜਲ ਦੇ ਦਰਿਆ ਉਸ ਦੇ ਦਿਲ ਵੱਲੋਂ ਵਹਿਣਗੇ।”
John 7:38 in Other Translations
King James Version (KJV)
He that believeth on me, as the scripture hath said, out of his belly shall flow rivers of living water.
American Standard Version (ASV)
He that believeth on me, as the scripture hath said, from within him shall flow rivers of living water.
Bible in Basic English (BBE)
He who has faith in me, out of his body, as the Writings have said, will come rivers of living water.
Darby English Bible (DBY)
He that believes on me, as the scripture has said, out of his belly shall flow rivers of living water.
World English Bible (WEB)
He who believes in me, as the Scripture has said, from within him will flow rivers of living water."
Young's Literal Translation (YLT)
he who is believing in me, according as the Writing said, Rivers out of his belly shall flow of living water;'
| He | ὁ | ho | oh |
| that believeth | πιστεύων | pisteuōn | pee-STAVE-one |
| on | εἰς | eis | ees |
| me, | ἐμέ | eme | ay-MAY |
| as | καθὼς | kathōs | ka-THOSE |
| the | εἶπεν | eipen | EE-pane |
| scripture | ἡ | hē | ay |
| hath said, | γραφή | graphē | gra-FAY |
| of out | ποταμοὶ | potamoi | poh-ta-MOO |
| his | ἐκ | ek | ake |
| belly | τῆς | tēs | tase |
| shall flow | κοιλίας | koilias | koo-LEE-as |
| rivers | αὐτοῦ | autou | af-TOO |
| of living | ῥεύσουσιν | rheusousin | RAYF-soo-seen |
| water. | ὕδατος | hydatos | YOO-tha-tose |
| ζῶντος | zōntos | ZONE-tose |
Cross Reference
ਯਸਈਆਹ 58:11
ਯਹੋਵਾਹ ਹਮੇਸ਼ਾ ਤੁਹਾਡੀ ਅਗਵਾਈ ਕਰੇਗਾ। ਉਹ ਖੁਸ਼ਕ ਧਰਤੀਆਂ ਵਿੱਚ ਤੁਹਾਡੀ ਰੂਹ ਨੂੰ ਸੰਤੁਸ਼ਟ ਕਰੇਗਾ। ਯਹੋਵਾਹ ਤੁਹਾਡੀਆਂ ਹੱਡੀਆਂ ਵਿੱਚ ਤਾਕਤ ਭਰੇਗਾ। ਤੁਸੀਂ ਉਸ ਬਾਗ਼ ਵਰਗੇ ਹੋਵੋਗੇ ਜਿਸ ਨੂੰ ਬਹੁਤ ਪਾਣੀ ਮਿਲਦਾ ਹੈ। ਤੁਸੀਂ ਉਸ ਝਰਨੇ ਵਾਂਗ ਹੋਵੋਗੇ ਜਿੱਥੇ ਹਮੇਸ਼ਾ ਪਾਣੀ ਰਹਿੰਦਾ ਹੈ।
ਯੂਹੰਨਾ 4:14
ਪਰ ਜੋ ਕੋਈ ਵੀ ਉਹ ਪਾਣੀ ਪੀਵੇਗਾ ਜੋ ਮੈਂ ਉਸ ਨੂੰ ਦੇਣ ਵਾਲਾ ਹਾਂ, ਉਹ ਫ਼ੇਰ ਕਦੀ ਵੀ ਪਿਆਸਾ ਨਹੀਂ ਹੋਵੇਗਾ। ਇਸਦੀ ਜਗ੍ਹਾ ਉਹ ਪਾਣੀ ਜੋ ਮੈਂ ਉਸ ਨੂੰ ਦਿੰਦਾ ਹਾਂ ਉਸ ਦੇ ਅੰਦਰ ਪਾਣੀ ਦਾ ਚਸ਼ਮਾ ਬਣ ਜਾਵੇਗਾ ਅਤੇ ਉਸ ਨੂੰ ਸਦੀਪਕ ਜੀਵਨ ਦੇਵੇਗਾ।”
ਯਸਈਆਹ 44:3
“ਮੈਂ ਪਿਆਸੇ ਬੰਦਿਆਂ ਲਈ ਪਾਣੀ ਵਰ੍ਹਾਵਾਂਗਾ। ਮੈਂ ਸੁੱਕੀ ਧਰਤੀ ਉੱਤੇ ਨਦੀਆਂ ਵਗਾਵਾਂਗਾ। ਮੈਂ ਤੁਹਾਡੇ ਬੱਚਿਆਂ ਉੱਤੇ ਆਪਣੀ ਆਤਮਾ ਦੀ ਬੁਛਾੜ ਕਰਾਂਗਾ। ਇਹ ਤੁਹਾਡੇ ਪਰਿਵਾਰ ਵੱਲ ਵਗਦੀ ਪਾਣੀ ਦੀ ਨਦੀ ਵਾਂਗ ਹੋਵੇਗੀ।
ਯਸਈਆਹ 12:3
ਮੁਕਤੀ ਦੇ ਚਸ਼ਮੇ ਤੋਂ ਆਪਣਾ ਪਾਣੀ ਭਰ ਲਵੋ। ਫ਼ੇਰ ਤੁਸੀਂ ਖੁਸ਼ ਹੋਵੋਂਗੇ।
ਯੂਹੰਨਾ 4:10
ਯਿਸੂ ਨੇ ਆਖਿਆ, “ਤੂੰ ਨਹੀਂ ਜਾਣਦੀ ਪਰਮੇਸ਼ੁਰ ਕੀ ਦਿੰਦਾ ਹੈ। ਤੇ ਇਹ ਵੀ ਨਹੀਂ ਜਾਣਦੀ ਕਿ ਮੈਂ ਜਿਸਨੇ ਪਾਣੀ ਮੰਗਿਆ ਹੈ, ਕੌਣ ਹਾਂ। ਜੇ ਤੂੰ ਜਾਣਦੀ ਹੁੰਦੀ ਤੂੰ ਮੈਨੂੰ ਪੁੱਛਿਆ ਹੁੰਦਾ ਅਤੇ ਮੈਂ ਤੈਨੂੰ ਅਮ੍ਰਿਤ ਜਲ ਦਿੱਤਾ ਹੁੰਦਾ।”
ਯਸਈਆਹ 59:21
ਯਹੋਵਾਹ ਆਖਦਾ ਹੈ, “ਮੈਂ ਉਨ੍ਹਾਂ ਲੋਕਾਂ ਨਾਲ ਇੱਕ ਇਕਰਾਰਨਾਮਾ ਕਰਾਂਗਾ। ਮੇਰਾ ਵਾਅਦਾ ਹੈ ਕਿ ਮੇਰੀ ਰੂਹ ਤੇ ਮੇਰੇ ਸ਼ਬਦ ਜਿਨ੍ਹਾਂ ਨੂੰ ਮੈਂ ਤੁਹਾਡੇ ਮੂੰਹ ਵਿੱਚ ਪਾਉਂਦਾ ਹਾਂ, ਤੁਹਾਨੂੰ ਕਦੇ ਨਹੀਂ ਛੱਡ ਕੇ ਜਾਣਗੇ। ਉਹ ਤੁਹਾਡੇ ਬੱਚਿਆਂ ਅਤੇ ਤੁਹਾਡੇ ਬੱਚਿਆਂ ਦੇ ਬੱਚਿਆਂ ਸਂਗ ਰਹਿਣਗੇ। ਉਹ ਤੁਹਾਡੇ ਨਾਲ ਹੁਣ ਅਤੇ ਸਦਾ ਲਈ ਰਹਿਣਗੇ।”
ਅਮਸਾਲ 10:11
ਇੱਕ ਧਰਮੀ ਵਿਅਕਤੀ ਦੀ ਆਖਣੀ ਜੀਵਨ ਦਾ ਸਰੋਤ ਹੈ। ਪਰ ਦੁਸ਼ਟ ਲੋਕਾਂ ਦਾ ਮੂੰਹ ਹਿੰਸਾ ਲਈ ਢੱਕਣ ਹੁੰਦਾ ਹੈ।
ਅਮਸਾਲ 18:4
ਆਦਮੀ ਦੇ ਸ਼ਬਦ ਡੂੰਘੇ ਪਾਣੀਆਂ ਵਰਗੇ ਹਨ, ਸਿਆਣਪ ਦਾ ਸਰੋਤ ਬੁਲਬਲੇ ਉੱਠਦੀ ਨਹਿਰ ਹੈ।
ਅਸਤਸਨਾ 18:15
ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਵੱਲ ਇੱਕ ਨਬੀ ਭੇਜੇਗਾ। ਇਹ ਨਬੀ ਤੁਹਾਡੇ ਆਪਣੇ ਹੀ ਲੋਕਾਂ ਵਿੱਚੋਂ ਆਵੇਗਾ। ਉਹ ਮੇਰੇ ਵਰਗਾ ਹੋਵੇਗਾ। ਤੁਹਾਨੂੰ ਉਸ ਨਬੀ ਦੀ ਗੱਲ ਸੁਨਣੀ ਚਾਹੀਦੀ ਹੈ।
ਹਿਜ਼ ਕੀ ਐਲ 47:1
ਮੰਦਰ ਵਿੱਚੋਂ ਵਗਦਾ ਪਾਣੀ ਉਹ ਆਦਮੀ ਮੈਨੂੰ ਮੰਦਰ ਦੇ ਪ੍ਰਵੇਸ਼ ਦੁਆਰ ਵੱਲ ਵਾਪਸ ਲੈ ਗਿਆ ਮੈਂ ਮੰਦਰ ਦੇ ਪੂਰਬੀ ਦਰਵਾਜ਼ੇ ਦੇ ਹੇਠੋਁ ਪਾਣੀ ਨਿਕਲਦਿਆਂ ਦੇਖਿਆ। ਮੰਦਰ ਦਾ ਮੱਥਾ ਪੂਰਬ ਵਾਲੇ ਪਾਸੇ ਹੈ। ਪਾਣੀ ਮੰਦਰ ਦੇ ਦੱਖਣੀ ਸਿਰੇ ਦੇ ਹੇਠੋਁ ਵਗਦਾ ਸੀ ਅਤੇ ਜਗਵੇਦੀ ਦੇ ਦੱਖਣ ਵੱਲ ਜਾਂਦਾ ਸੀ।
ਗਲਾਤੀਆਂ 5:22
ਪਰ ਆਤਮਾ ਪ੍ਰੇਮ, ਆਨੰਦ, ਸ਼ਾਂਤੀ, ਸਬਰ, ਦਯਾ, ਚੰਗਿਆਈ, ਵਫ਼ਾਦਾਰੀ,
ਅੱਯੂਬ 32:18
ਮੇਰੇ ਕੋਲ ਕਹਿਣ ਨੂੰ ਇੰਨਾ ਕੁਝ ਹੈ, ਕਿ ਮੈਂ ਫਟਣ ਹੀ ਵਾਲਾ ਹਾਂ।
ਜ਼ਿਕਰ ਯਾਹ 14:8
ਉਸ ਵਕਤ, ਯਰੂਸ਼ਲਮ ਵਿੱਚ ਲਗਾਤਾਰ ਤਾਜ਼ਾ ਪਾਣੀ ਬਹੇਗਾ। ਝਰਨਾ ਫੁੱਟ ਕੇ ਬਿਖਰ ਜਾਵੇਗਾ। ਉਸ ਦਾ ਕੁਝ ਹਿੱਸਾ ਡੈਡ ਸੀ ਵੱਲ ਅਤੇ ਕੁਝ ਹਿੱਸਾ ਮੈਡੀਟ੍ਰੇਨੀਅਨ ਸਮੁੰਦਰ ਵੱਲ ਨੂੰ ਵਹੇਗਾ। ਪਾਣੀ ਗਰਮੀਆਂ ਦੌਰਾਨ ਅਤੇ ਸਰਦੀਆਂ ਦੌਰਾਨ ਵੀ ਵਗਦਾ ਰਹੇਗਾ।