Amos 1:7 in Punjabi

Punjabi Punjabi Bible Amos Amos 1 Amos 1:7

Amos 1:7
ਇਸ ਲਈ ਮੈਂ ਅਹ੍ਹਾਜ਼ ਦੀ ਕੰਧ ਤੋਂ ਅੱਗ ਸੁਰੂ ਕਰਾਂਗਾ ਜਿਹੜੀ ਅੱਜ਼ਾਹ ਦੇ ਕਿਲ੍ਹਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।

Amos 1:6Amos 1Amos 1:8

Amos 1:7 in Other Translations

King James Version (KJV)
But I will send a fire on the wall of Gaza, which shall devour the palaces thereof:

American Standard Version (ASV)
but I will send a fire on the wall of Gaza, and it shall devour the palaces thereof.

Bible in Basic English (BBE)
And I will send a fire on the wall of Gaza, burning up its great houses:

Darby English Bible (DBY)
And I will send a fire on the wall of Gazah, and it shall devour the palaces thereof.

World English Bible (WEB)
But I will send a fire on the wall of Gaza, And it will devour its palaces.

Young's Literal Translation (YLT)
And I have sent a fire against the wall of Gaza, And it hath consumed her palaces;

But
I
will
send
וְשִׁלַּ֥חְתִּיwĕšillaḥtîveh-shee-LAHK-tee
a
fire
אֵ֖שׁʾēšaysh
wall
the
on
בְּחוֹמַ֣תbĕḥômatbeh-hoh-MAHT
of
Gaza,
עַזָּ֑הʿazzâah-ZA
which
shall
devour
וְאָכְלָ֖הwĕʾoklâveh-oke-LA
the
palaces
אַרְמְנֹתֶֽיהָ׃ʾarmĕnōtêhāar-meh-noh-TAY-ha

Cross Reference

ਯਰਮਿਆਹ 47:1
ਫ਼ਿਲਿਸਤੀ ਲੋਕਾਂ ਬਾਰੇ ਇੱਕ ਸੰਦੇਸ਼ ਇਹ ਯਹੋਵਾਹ ਵੱਲੋਂ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨਬੀ ਨੂੰ ਮਿਲਿਆ। ਇਹ ਸੰਦੇਸ਼ ਫ਼ਿਲਿਸਤੀ ਲੋਕਾਂ ਬਾਰੇ ਹੈ। ਇਹ ਸੰਦੇਸ਼ ਫ਼ਿਰਊਨ ਦੇ ਅੱਜ਼ਾਹ ਸ਼ਹਿਰ ਉੱਤੇ ਹਮਲੇ ਤੋਂ ਪਹਿਲਾਂ ਮਿਲਿਆ।

੨ ਸਲਾਤੀਨ 18:8
ਉਸ ਨੇ ਫ਼ਲਿਸਤੀਆਂ ਨੂੰ ਅੱਜ਼ਾਹ ਅਤੇ ਉਸਦੀਆਂ ਹੱਦਾਂ ਤੀਕ ਪਹਿਰੇਦਾਰਾਂ ਦੇ ਬੁਰਜ ਤੋਂ ਗੜ੍ਹ ਵਾਲੇ ਸ਼ਹਿਰ ਤੀਕ ਹਰਾਇਆ।

ਰੋਮੀਆਂ 12:19
ਮੇਰੇ ਮਿੱਤਰੋ, ਜਦੋਂ ਕੋਈ ਤੁਹਾਡੇ ਨਾਲ ਬੁਰਾ ਕਰੇ ਉਸ ਦੇ ਬਦਲੇ ਵਿੱਚ ਉਸ ਨੂੰ ਸਜ਼ਾ ਨਾ ਦੇਵੋ ਸਗੋਂ ਇੰਤਜ਼ਾਰ ਕਰੋ ਕਿ ਪਰਮੇਸ਼ੁਰ ਆਪੇ ਉਨ੍ਹਾਂ ਨੂੰ ਆਪਣੀ ਕਰੋਪੀ ਨਾਲ ਦੰਡਿਤ ਕਰੇਗਾ। ਇਹ ਲਿਖਤ ਵਿੱਚ ਹੈ; “ਪ੍ਰਭੂ ਆਖਦਾ ਹੈ, ਮੈਂ ਹੀ ਹਾਂ ਜੋ ਦੰਡਿਤ ਕਰਦਾ ਹਾਂ। ਮੈਂ ਹੀ ਲੋਕਾਂ ਤੋਂ ਬਦਲਾ ਲਵਾਂਗਾ।”

ਜ਼ਿਕਰ ਯਾਹ 9:5
“ਅਸ਼ਕਲੋਨ ਦੇ ਲੋਕ ਇਹ ਦਿ੍ਰਸ਼ ਵੇਖਣਗੇ ਤਾਂ ਡਰ ਜਾਣਗੇ। ਅਜ਼ਾਹ ਦੇ ਮਨੁੱਖ ਭੈਅ ਨਾਲ ਕੰਬਣਗੇ। ਅਕਰੋਨ ਦੇ ਲੋਕਾਂ ਦੀ ਆਸ ਟੁੱਟ ਜਾਵੇਗੀ ਜਦੋਂ ਇਹ ਸਭ ਕੁਝ ਉਹ ਵਾਪਰਦਾ ਵੇਖਣਗੇ। ਅਜ਼ਾਹ ਵਿੱਚ ਕੋਈ ਪਾਤਸ਼ਾਹ ਨਾ ਰਹੇਗਾ ਤੇ ਨਾ ਹੀ ਕੋਈ ਮਨੁੱਖ ਅਸ਼ਕਲੋਨ ਵਿੱਚ ਰਹੇਗਾ।

ਸਫ਼ਨਿਆਹ 2:4
ਯਹੋਵਾਹ ਇਸਰਾਏਲ ਦੇ ਗੁਆਂਢੀਆਂ ਨੂੰ ਸਜ਼ਾ ਦੇਵੇਗਾ ਅੱਜ਼ਾਹ ਤਾਂ ਤਿਆਗਿਆ ਜਾਵੇਗਾ। ਅਸ਼ਕਲੋਕ ਬਰਬਾਦ ਹੋ ਜਾਵੇਗਾ। ਦੁਪਿਹਰ ਤੀਕ ਲੋਕ ਅਸ਼ਦੋਦ ਵਿੱਚੋਂ ਕੱਢ ਦਿੱਤੇ ਜਾਣਗੇ। ਅਕਰੋਨ ਖਾਲੀ ਕਰਵਾ ਲਿਆ ਜਾਵੇਗਾ।

ਆਮੋਸ 1:4
ਇਸ ਲਈ ਮੈਂ ਹਮਾਏਲ ਦੇ ਘਰ ਤੋਂ ਅੱਗ ਸ਼ੁਰੂ ਕਰਾਂਗਾ ਜਿਹੜੀ ਬਨ-ਹਦਦ ਦੇ ਸਾਰੇ ਮਹਿਲਾਂ ਨੂੰ ਤਬਾਹ ਕਰ ਦੇਵੇਗੀ।

ਯਰਮਿਆਹ 25:18
ਇਹ ਸ਼ਰਾਬ ਮੈਂ ਯਰੂਸ਼ਲਮ ਅਤੇ ਯਹੂਦਾਹ ਦੇ ਲੋਕਾਂ ਲਈ ਪਾਕੇ ਦਿੱਤੀ। ਮੈਂ ਯਹੂਦਾਹ ਦੇ ਰਾਜਿਆਂ ਅਤੇ ਆਗੂਆਂ ਨੂੰ ਇਸ ਪਿਆਲੇ ਦੀ ਸ਼ਰਾਬ ਪਿਲਾਈ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਉਹ ਸੱਖਣਾ ਮਾਰੂਬਲ ਬਣ ਜਾਣ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਇਹ ਥਾਂ ਇੰਨੀ ਬੁਰੀ ਤਰ੍ਹਾਂ ਤਬਾਹ ਹੋ ਜਾਵੇ ਕਿ ਲੋਕ ਇਸ ਨੂੰ ਦੇਖਕੇ ਸੀਟੀਆਂ ਮਾਰਨ ਅਤੇ ਉਸ ਥਾਂ ਨੂੰ ਸਰਾਪ ਦੇਣ। ਅਤੇ ਅਜਿਹਾ ਹੀ ਵਾਪਰਿਆ-ਯਹੂਦਾਹ ਹੁਣ ਓਸੇ ਵਰਗਾ ਹੀ ਹੈ!

ਜ਼ਬੂਰ 94:1
ਯਹੋਵਾਹ, ਤੁਸੀਂ ਪਰਮੇਸ਼ੁਰ ਹੋ, ਜਿਹੜਾ ਲੋਕਾਂ ਨੂੰ ਦੰਡ ਦਿੰਦਾ ਹੈ ਤੁਸੀਂ ਪਰਮੇਸ਼ੁਰ ਹੋ ਜਿਹੜਾ ਆਉਂਦਾ ਹੈ ਅਤੇ ਲੋਕਾਂ ਲਈ ਦੰਡ ਲਿਆਉਂਦਾ ਹੈ।

ਜ਼ਬੂਰ 75:7
ਪਰਮੇਸ਼ੁਰ ਨਿਆਂਕਾਰ ਹੈ, ਅਤੇ ਉਹੀ ਹੈ ਜੋ ਫ਼ੈਸਲਾ ਕਰਦਾ ਕਿ ਉਹ ਕਿਸ ਨੂੰ ਨਿਵਾਉਂਦਾ ਅਤੇ ਕਿਸ ਨੂੰ ਮਹੱਤਵਪੂਰਣ ਬਣਾਉਂਦਾ ਹੈ। ਪਰਮੇਸ਼ੁਰ ਇੱਕ ਬੰਦੇ ਨੂੰ ਉੱਚਾ ਚੁੱਕਦਾ ਅਤੇ ਉਸ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ। ਪਰਮੇਸ਼ੁਰ ਦੂਸਰੇ ਨੂੰ ਹੇਠਾਂ ਸੁੱਟ ਦਿੰਦਾ ਹੈ ਅਤੇ ਮਹਤਵਹੀਣ ਬਣਾ ਦਿੰਦਾ ਹੈ।

੨ ਤਵਾਰੀਖ਼ 26:6
ਉਜ਼ੀਯਾਹ ਨੇ ਫ਼ਲਿਸਤੀਆਂ ਦੇ ਵਿਰੁੱਧ ਲੜਾਈ ਕੀਤੀ ਅਤੇ ਗਥ, ਯਬਨਹ ਅਤੇ ਅਸ਼ਦੋਦ ਸ਼ਹਿਰਾਂ ਦੀਆਂ ਕੰਧਾਂ ਢਾਹ ਦਿੱਤੀਆਂ। ਉਸ ਨੇ ਅਸ਼ਦੋਦ ਵਿੱਚ ਅਤੇ ਫ਼ਲਿਸਤੀਆਂ ਦਰਮਿਆਨ ਹੋਰਨਾਂ ਥਾਵਾਂ ਤੇ ਸ਼ਹਿਰ ਬਣਾਏ।

ਅਸਤਸਨਾ 32:41
ਮੈਂ ਆਪਣੀ ਤਲਵਾਰ ਤੇਜ਼ ਕਰਾਂਗਾ ਅਤੇ ਮੈਂ ਇਸ ਨੂੰ ਬਦਲਾ ਲੈਣ ਲਈ ਆਪਣੇ ਦੁਸ਼ਮਣਾ ਖਿਲਾਫ਼ ਵਰਤਾਂਗਾ। ਮੈਂ ਉਨ੍ਹਾਂ ਨੂੰ ਸਜ਼ਾ ਦੇਵਾਂਗਾ, ਜਿਸ ਦੇ ਉਹ ਅਧਿਕਾਰੀ ਹਨ।

ਅਸਤਸਨਾ 32:35
ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਲਈ ਸਜ਼ਾ ਦੇਵੇਗਾ। ਪਰ ਮੈਂ ਉਸ ਸਜ਼ਾ ਨੂੰ ਬਚਾਕੇ ਰੱਖ ਰਿਹਾ ਹਾਂ। ਜਦੋਂ ਤੱਕ ਕਿ ਉਹ ਫ਼ਿਸਲ ਨਹੀਂ ਜਾਂਦੇ ਅਤੇ ਮੰਦਾ ਨਹੀਂ ਕਰਦੇ। ਉਨ੍ਹਾਂ ਦੀ ਮੁਸੀਬਤ ਦਾ ਸਮਾ ਨੇੜੇ ਹੈ। ਛੇਤੀ ਹੀ ਉਨ੍ਹਾਂ ਨੂੰ ਸਜ਼ਾ ਮਿਲੇਗੀ।’