Strong's Hebrew Concordance
Strong's Hebrew #7151
| Base Word | |
| קִרְיָה | |
| Short Definition | a city |
| Long Definition |
city, town in general, in specific, collective, indefinite |
| Derivation | from H7136 in the sense of flooring, i.e., building |
| International Phonetic Alphabet | k’ɪrˈjɔː |
| IPA mod | kiʁˈjɑː |
| Syllable | qiryâ |
| Diction | kir-YAW |
| Diction Mod | keer-YA |
| Usage | city |
| Part of speech | n-f |
Bible Verses (32 occurrences)
ਅੱਗ ਹਸ਼ਬੋਨ ਵਿੱਚ ਲਗੀ ਅੱਗ ਉਸ ਸੀਹੋਨ ਦੇ ਸ਼ਹਿਰ ਅੰਦਰ ਲਗੀ ਅੱਗ ਨੇ ਆਰ, ਮੋਆਬ ਨੂੰ ਤਬਾਹ ਕੀਤਾ। ਇਸਨੇ ਅਰਨੋਨ ਨਦੀ ਦੇ ਉਤਲੀਆਂ ਪਹਾੜੀਆਂ ਸਾੜ ਦਿੱਤੀਆਂ।
ਅਸੀਂ ਅਰਨੋਨ ਵਾਦੀ ਦੇ ਕੰਢੇ ਅਰੋਏਰ ਸ਼ਹਿਰ ਨੂੰ ਅਤੇ ਅਰਨੋਨ ਵਾਦੀ ਅਤੇ ਗਿਲਆਦ ਦੇ ਵਿੱਚਕਾਰਲੇ ਬਾਕੀ ਸ਼ਹਿਰਾਂ ਨੂੰ ਹਰਾਇਆ। ਕੋਈ ਅਜਿਹਾ ਸ਼ਹਿਰ ਨਹੀਂ ਸੀ ਜਿਸ ਉੱਤੇ ਅਸੀਂ ਕਬਜ਼ਾ ਨਾ ਕਰ ਸੱਕੇ ਹੋਈਏ। ਯਹੋਵਾਹ ਸਾਡੇ ਪਰਮੇਸ਼ੁਰ ਨੇ ਉਨ੍ਹਾਂ ਸਾਰਿਆਂ ਨੂੰ ਸਾਨੂੰ ਦੇ ਦਿੱਤਾ।
ਫ਼ੇਰ ਅਸੀਂ ਉਨ੍ਹਾਂ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਜਿਹੜੇ ਉਸ ਵੇਲੇ ਓਗ ਦੇ ਸ਼ਾਸਨ ਹੇਠਾਂ ਸਨ। ਅਸੀਂ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਅਰਗੋਬ ਦੇ ਇਲਾਕੇ ਵਿੱਚ ਸਾਰੇ 60 ਸ਼ਹਿਰ ਲੈ ਲਈ।
ਯਹੋਵਾਹ ਨੇ ਯਹੋਸ਼ੁਆ ਨੂੰ ਯਹੂਦਾਹ ਦੀ ਧਰਤੀ ਦਾ ਇੱਕ ਹਿੱਸਾ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਦੇਣ ਦਾ ਆਦੇਸ ਦਿੱਤਾ ਸੀ। ਇਸ ਲਈ ਯਹੋਸ਼ੁਆ ਨੇ ਕਾਲੇਬ ਨੂੰ ਉਹ ਧਰਤੀ ਦੇ ਦਿੱਤੀ ਜਿਸਦਾ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ। ਯਹੋਸ਼ੁਆ ਨੇ ਉਸ ਨੂੰ ਕਿਰਯਥ ਅਰਬਾ (ਹਬਰੋਨ) ਦਾ ਕਸਬਾ ਦੇ ਦਿੱਤਾ। (ਅਰਬਾ ਅਨੋਕ ਦਾ ਪਿਤਾ ਸੀ)
ਉਨ੍ਹਾਂ ਨੇ ਉਨ੍ਹਾਂ ਨੂੰ ਕਿਰਯਥ ਅਰਬਾ ਦਿੱਤਾ (ਇਹ ਹਬਰੋਨ ਹੈ। ਇਸਦਾ ਨਾਮ ਅਰਬਾ ਨਾਮ ਦੇ ਆਦਮੀ ਉੱਤੇ ਰੱਖਿਆ ਗਿਆ ਸੀ। ਅਰਬਾ ਅਨੋਕ ਦਾ ਪਿਉ ਸੀ।) ਉਨ੍ਹਾਂ ਨੇ ਉਨ੍ਹਾਂ ਦੇ ਜਾਨਵਰਾਂ ਲਈ ਕਸਬੇ ਦੇ ਨਜ਼ਦੀਕ ਕੁਝ ਧਰਤੀ ਵੀ ਦੇ ਦਿੱਤੀ।
ਤਦ ਅਦੋਨੀਯਾਹ ਅਤੇ ਉਸ ਦੇ ਨਾਲ ਦੇ ਸਾਰੇ ਪਰਾਹੁਣੇ ਜਦੋਂ ਰੋਟੀ ਖਾਕੇ ਹਟੇ ਤਾਂ ਉਨ੍ਹਾਂ ਨੇ ਤੁਰ੍ਹੀ ਦੀਆਂ ਆਵਾਜ਼ਾਂ ਸੁਣੀਆਂ ਤਾਂ ਯੋਆਬ ਨੇ ਆਖਿਆ, “ਇਹ ਆਵਾਜ਼ਾਂ ਕੈਸੀਆਂ ਹਨ? ਸ਼ਹਿਰ ਵਿੱਚ ਕੀ ਹੋ ਰਿਹਾ ਹੈ?”
ਤਦ ਸਾਦੋਕ ਜਾਜਕ ਅਤੇ ਨਾਥਾਨ ਨਬੀ ਨੇ ਗਿਹੋਨ ਝਰਨੇ ਤੇ ਉਸ ਨੂੰ ਪਾਤਸ਼ਾਹ ਵਜੋਂ ਮਸਹ ਕੀਤਾ। ਓਹ ਖੁਸ਼ੀ ਮਨਾਉਂਦੇ ਹੋਏ ਚੱਲੇ ਰਹੇ ਹਨ ਅਤੇ ਸ਼ਹਿਰ ਇਸ ਨਾਲ ਗੂੰਜ ਰਿਹਾ ਹੈ। ਇਹ ਉਹੀ ਆਵਾਜ਼ਾਂ ਅਤੇ ਸ਼ੋਰ ਹੈ ਜੋ ਤੁਸੀਂ ਸੁਣ ਰਹੇ ਹੋਂ।
ਤਾਂ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਮਿਸਰ ਦੇ ਸ਼ੀਹੋਰ ਦਰਿਆ ਤੋਂ ਹਮਾਥ ਦੇ ਲਾਂਘੇ ਤੀਕ ਇਕੱਠਾ ਕੀਤਾ ਤਾਂ ਜੋ ਉਹ ਸਭ ਇਕੱਠੇ ਹੋ ਕੇ ਕਿਰਯਥ-ਯਾਰੀਮ ਤੋਂ ਨੇਮ ਦੇ ਸੰਦੂਕ ਨੂੰ ਵਾਪਸ ਲੈ ਕੇ ਆਉਣ।
ਜੰਗਲੀ ਗਧੇ ਸ਼ੋਰੀਲੇ ਸ਼ਹਿਰਾਂ ਉੱਤੇ ਹੱਸਦੇ ਨੇ। ਤੇ ਕੋਈ ਵੀ ਬੰਦਾ ਉਨ੍ਹਾਂ ਨੂੰ ਕਾਬੂ ਵਿੱਚ ਨਹੀਂ ਰੱਖ ਸੱਕਦਾ।
ਪਰਮੇਸ਼ੁਰ ਦਾ ਪਵਿੱਤਰ ਸ਼ਹਿਰ ਅਜਿਹੀ ਉਚਾਈ ਸਥਿਰ ਹੈ। ਇਹ ਦੁਨੀਆਂ ਭਰ ਦੇ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰਦਾ ਹੈ। ਪਰਬਤ ਸੀਯੋਨ ਹੀ ਪਰਮੇਸ਼ੁਰ ਦਾ ਅਸਲ ਪਰਬਤ ਹੈ। ਇਹ ਸ਼ਹਿਰ ਮਹਾਨ ਰਾਜੇ ਦਾ ਹੈ।
Occurences : 32