Psalm 73:16
ਮੈਂ ਇਹ ਗੱਲਾਂ ਸਮਝਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਇਹ ਮੇਰੇ ਲਈ ਬਹੁਤ ਮੁਸ਼ਕਿਲ ਸੀ।
Psalm 73:16 in Other Translations
King James Version (KJV)
When I thought to know this, it was too painful for me;
American Standard Version (ASV)
When I thought how I might know this, It was too painful for me;
Bible in Basic English (BBE)
When my thoughts were turned to see the reason of this, it was a weariness in my eyes;
Darby English Bible (DBY)
When I thought to be able to know this, it was a grievous task in mine eyes;
Webster's Bible (WBT)
When I thought to know this, it was too painful for me;
World English Bible (WEB)
When I tried to understand this, It was too painful for me;
Young's Literal Translation (YLT)
And I think to know this, Perverseness it `is' in mine eyes,
| When I thought | וָֽ֭אֲחַשְּׁבָה | wāʾăḥaššĕbâ | VA-uh-ha-sheh-va |
| to know | לָדַ֣עַת | lādaʿat | la-DA-at |
| this, | זֹ֑את | zōt | zote |
| it | עָמָ֖ל | ʿāmāl | ah-MAHL |
| was too painful | ה֣יּא | hy | h |
| for me; | בְעֵינָֽי׃ | bĕʿênāy | veh-ay-NAI |
Cross Reference
Ecclesiastes 8:17
ਮੈਂ ਉਨ੍ਹਾਂ ਗੱਲਾਂ ਬਾਬਤ ਦੇਖਿਆ ਜਿਹੜੀਆਂ ਪਰਮੇਸ਼ੁਰ ਕਰਦਾ ਹੈ। ਕਿ ਲੋਕ ਪਰਮੇਸ਼ੁਰ ਦੇ ਇਸ ਧਰਤੀ ਉਤਲੇ ਸਾਰੇ ਕਾਰਜਾਂ ਨੂੰ ਨਹੀਂ ਸਮਝ ਸੱਕਦੇ। ਕੋਈ ਬੰਦਾ ਭਾਵੇਂ ਕਿੰਨੀ ਵੀ ਸਮਝਣ ਦੀ ਕੋਸ਼ਿਸ਼ ਕਰੇ, ਪਰ ਉਹ ਸਮਝ ਨਹੀਂ ਸੱਕਦਾ। ਭਾਵੇ ਸਿਆਣਾ ਬੰਦਾ ਆਖਦਾ ਹੈ ਕਿ ਉਹ ਪਰਮੇਸ਼ੁਰ ਦੇ ਕਾਰਜ਼ਾਂ ਨੂੰ ਸਮਝਦਾ ਹੈ, ਪਰ ਅਸਲ ਵਿੱਚ ਉਹ ਨਹੀਂ ਸਮਝ ਸੱਕਦਾ।
Psalm 36:6
ਯਹੋਵਾਹ, ਤੁਹਾਡੀ ਨੇਕੀ ਸਭ ਤੋਂ ਉੱਚੇ ਪਰਬਤ ਨਾਲੋਂ ਉਚੇਰੀ ਹੈ। ਤੁਹਾਡੀ ਨਿਰਪੱਖਤਾ ਸਾਗਰਾਂ ਤੋਂ ਡੂੰਘੀ ਹੈ। ਯਹੋਵਾਹ, ਤੁਸੀਂ ਆਦਮੀ ਅਤੇ ਜਾਨਵਰ ਦੀ ਰੱਖਿਆ ਕਰਦੇ ਹੋ।
Psalm 39:6
ਸਾਡਾ ਜੀਵਨ, ਸ਼ੀਸ਼ੇ ਵਿੱਚਲੇ ਇੱਕ ਅਕਸ ਵਰਗਾ ਹੈ। ਅਸੀਂ ਜੀਵਨ ਵਿੱਚ ਚੀਜ਼ਾਂ ਪਿੱਛੇ ਭੱਜਦੇ ਹਾਂ ਪਰ ਜਾਣਦੇ ਨਹੀਂ ਕਿ ਸਾਡੇ ਮਰਨ ਪਿੱਛੋਂ ਉਨ੍ਹਾਂ ਨੂੰ ਕੌਣ ਹਾਸਿਲ ਕਰੇਗਾ।
Psalm 77:19
ਹੇ ਪਰਮੇਸ਼ੁਰ, ਤੁਸੀਂ ਡੂੰਘੇ ਪਾਣੀਆਂ ਵਿੱਚੋਂ ਦੀ ਚੱਲੇ, ਤੁਸੀਂ ਡੂੰਘਾ ਸਮੁੰਦਰ ਪਾਰ ਕੀਤਾ। ਪਰ ਤੁਸੀਂ ਕੋਈ ਵੀ ਪੈਰ ਚਿਨ੍ਹ ਨਹੀਂ ਛੱਡਿਆ।
Psalm 97:2
ਘਨਘੋਰ ਬੱਦਲਾਂ ਨੇ ਯਹੋਵਾਹ ਨੂੰ ਘੇਰਿਆ ਹੋਇਆ ਹੈ। ਚੰਗਿਆਈ ਅਤੇ ਇਨਸਾਫ਼ ਉਸ ਦੇ ਰਾਜ ਨੂੰ ਮਜ਼ਬੂਤ ਬਣਾਉਂਦੇ ਹਨ।
Proverbs 30:2
ਮੈਂ ਆਦਮੀਆਂ ਵਿੱਚੋਂ ਸਭ ਤੋਂ ਬੇਵਕੂਫ਼ ਹਾਂ, ਅਤੇ ਮੈਨੂੰ ਕੋਈ ਮਨੁੱਖੀ ਗਿਆਨ ਵੀ ਨਹੀਂ ਹੈ।
Luke 18:32
ਉਸ ਨੂੰ ਗੈਰ-ਯਹੂਦੀ ਲੋਕਾਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ। ਉਹ ਉਸਦਾ ਮਜ਼ਾਕ ਉਡਾਉਣਗੇ, ਉਸਦੀ ਬੇਇੱਜ਼ਤੀ ਕਰਨਗੇ ਅਤੇ ਉਸ ਉੱਪਰ ਥੁੱਕਣਗੇ।
John 16:18
ਤਾਂ ਉਨ੍ਹਾਂ ਨੇ ਪੁੱਛਿਆ, “‘ਥੋੜੀ ਦੇਰ’ ਤੋਂ ਉਸਦਾ ਕੀ ਭਾਵ ਹੈ? ਜੋ ਉਹ (ਯਿਸੂ) ਆਖਦਾ ਹੈ ਅਸੀਂ ਨਹੀਂ ਸਮਝੇ।”
Romans 11:33
ਪਰਮੇਸ਼ੁਰ ਦੀ ਉਸਤਤਿ ਕਰੋ ਹਾਂ, ਪਰਮੇਸ਼ੁਰ ਦੀਆਂ ਦਾਤਾਂ ਕਿੰਨੀਆਂ ਮਹਾਨ ਹਨ। ਉਸਦੀ ਬੁਧਤਾ ਅਤੇ ਗਿਆਨ ਦਾ ਕੋਈ ਅੰਤ ਨਹੀਂ। ਕੋਈ ਵੀ ਵਿਅਕਤੀ ਉਸ ਦੇ ਨਿਆਂ ਦੀ ਵਿਆਖਿਆ ਨਹੀਂ ਕਰ ਸੱਕਦਾ ਨਾ ਹੀ ਕੋਈ ਉਸ ਦਾ ਢੰਗ ਸਮਝ ਸੱਕਦਾ ਹੈ।