Psalm 144:13
ਸਾਡੇ ਅਨਾਜ ਦੇ ਕੋਠੇ ਸਭ ਤਰ੍ਹਾਂ ਦੀਆਂ ਫ਼ਸਲਾਂ ਨਾਲ ਭਰੇ ਹੋਏ ਹਨ। ਸਾਡੇ ਖੇਤਾਂ ਵਿੱਚ ਹਜ਼ਾਰਾਂ ਹੀ ਭੇਡਾਂ ਹਨ।
Psalm 144:13 in Other Translations
King James Version (KJV)
That our garners may be full, affording all manner of store: that our sheep may bring forth thousands and ten thousands in our streets:
American Standard Version (ASV)
`When' our garners are full, affording all manner of store, `And' our sheep bring forth thousands and ten thousands in our fields;
Bible in Basic English (BBE)
Our store-houses are full of all good things; and our sheep give birth to thousands and ten thousands in our fields.
Darby English Bible (DBY)
Our granaries full, affording all manner of store; our sheep bringing forth thousands, ten thousands in our pastures;
World English Bible (WEB)
Our barns are full, filled with all kinds of provision. Our sheep bring forth thousands and ten thousands in our fields.
Young's Literal Translation (YLT)
Our garners `are' full, bringing out from kind to kind, Our flocks are bringing forth thousands, Ten thousands in our out-places,
| That our garners | מְזָוֵ֣ינוּ | mĕzāwênû | meh-za-VAY-noo |
| may be full, | מְלֵאִים֮ | mĕlēʾîm | meh-lay-EEM |
| affording | מְפִיקִ֥ים | mĕpîqîm | meh-fee-KEEM |
| all manner of store: | מִזַּ֗ן | mizzan | mee-ZAHN |
| אֶ֫ל | ʾel | el | |
| sheep our that | זַ֥ן | zan | zahn |
| may bring forth thousands | צֹאונֵ֣נוּ | ṣōwnēnû | tsove-NAY-noo |
| thousands ten and | מַ֭אֲלִיפוֹת | maʾălîpôt | MA-uh-lee-fote |
| in our streets: | מְרֻבָּב֗וֹת | mĕrubbābôt | meh-roo-ba-VOTE |
| בְּחוּצוֹתֵֽינוּ׃ | bĕḥûṣôtênû | beh-hoo-tsoh-TAY-noo |
Cross Reference
Genesis 30:29
ਯਾਕੂਬ ਨੇ ਜਵਾਬ ਦਿੱਤਾ, “ਤੂੰ ਜਾਣਦਾ ਹੈਂ ਕਿ ਮੈਂ ਤੇਰੇ ਵਾਸਤੇ ਸਖ਼ਤ ਮਿਹਨਤ ਕੀਤੀ ਹੈ। ਤੇਰੇ ਇੱਜੜ ਵੱਧੇ ਫ਼ੁੱਲੇ ਹਨ, ਜਦੋਂ ਤੋਂ ਮੈਂ ਉਨ੍ਹਾਂ ਦੀ ਦੇਖ-ਭਾਲ ਕੀਤੀ ਹੈ।
Malachi 3:10
ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਇਸ ਪਰੀਖਿਆ ਨੂੰ ਦੇਣ ਦੀ ਕੋਸ਼ਿਸ਼ ਕਰੋ। ਆਪਣਾ ਦਸਵੰਧ ਮੈਨੂੰ ਅਰਪਣ ਕਰੋ। ਉਨ੍ਹਾਂ ਵਸਤਾਂ ਨੂੰ ਮੇਰੇ ਖਜ਼ਾਨੇ ਵਿੱਚ ਦੇਵੋ। ਮੇਰੇ ਭਵਨ ਲਈ ਭੋਜਨ ਲਿਆਓ। ਮੈਨੂੰ ਅਜ਼ਮਾਅ ਲਵੋ। ਜੇਕਰ ਤੁਸੀਂ ਇਸ ਰਸਤੇ ਤੇ ਚੱਲੋਂਗੇ ਤਾਂ ਮੈਂ ਸੱਚਮੁੱਚ ਤੁਹਾਨੂੰ ਵਰਦਾਨ ਦੇਵਾਂਗਾ। ਫ਼ਿਰ ਬਰਕਤਾਂ ਤੁਹਾਡੇ ਉੱਪਰ ਅਕਾਸ਼ ਤੋਂ ਵਰਦੇ ਮੀਂਹ ਵਾਂਗ ਆਉਣਗੀਆਂ। ਹਰ ਵਸਤੂ ਤੁਹਾਨੂੰ ਲੋੜ ਤੋਂ ਵੱਧ ਮਿਲੇਗੀ।
Psalm 107:37
ਉਨ੍ਹਾਂ ਲੋਕਾਂ ਨੇ ਆਪਣੇ ਖੇਤਾਂ ਵਿੱਚ ਬੀਜ ਬੀਜੇ। ਉਨ੍ਹਾਂ ਨੇ ਖੇਤਾਂ ਵਿੱਚ ਅੰਗੂਰ ਦੇ ਪੌਦੇ ਲਾਏ ਅਤੇ ਉਨ੍ਹਾਂ ਨੇ ਚੰਗੀ ਫ਼ਸਲ ਪ੍ਰਾਪਤ ਕੀਤੀ।
Deuteronomy 28:8
“ਯਹੋਵਾਹ ਤੁਹਾਨੂੰ ਅਸੀਸ ਦੇਵੇਗਾ ਅਤੇ ਤੁਹਾਡੇ ਭੰਡਾਰੇ ਭਰ ਦੇਵੇਗਾ। ਉਹ ਤੁਹਾਡੇ ਕੀਤੇ ਹਰ ਕੰਮ ਵਿੱਚ ਤੁਹਾਨੂੰ ਅਸੀਸ ਦੇਵੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜਿਹੜੀ ਉਹ ਤੁਹਾਨੂੰ ਦੇ ਰਿਹਾ ਹੈ।
Deuteronomy 28:4
ਤੁਹਾਨੂੰ ਅਸੀਸ ਮਿਲੇਗੀ ਅਤੇ ਤੁਹਾਡੇ ਬਹੁਤ ਸਾਰੇ ਬੱਚੇ ਹੋਣਗੇ। ਤੁਹਾਡੀ ਧਰਤੀ ਅਸੀਸਮਈ ਹੋਵੇਗੀ ਅਤੇ ਤੁਹਾਨੂੰ ਚੰਗੀਆਂ ਫ਼ਸਲਾਂ ਦੇਵੇਗੀ ਤੁਹਾਡੇ ਜਾਨਵਰ ਬਹੁਤ ਸਾਰੀਂ ਸੰਤਾਨਾ ਨਾਲ ਅਸੀਸਮਈ ਹੋਣਗੇ। ਤੁਹਾਡੇ ਪਸ਼ੂ ਵੱਛਿਆਂ ਨਾਲ ਅਤੇ ਤੁਹਾਡੇ ਇੱਜੜ ਲੇਲਿਆਂ ਨਾਲ ਅਸੀਸਮਈ ਹੋਣਗੇ।
Deuteronomy 8:3
ਯਹੋਵਾਹ ਨੇ ਤੁਹਾਨੂੰ ਨਿਮਾਣਾ ਬਣਾਇਆ ਅਤੇ ਤੁਹਾਨੂੰ ਭੁੱਖਿਆ ਰੱਖਿਆ। ਫ਼ੇਰ ਉਸ ਨੇ ਤੁਹਾਨੂੰ ਮੰਨ ਖੁਆਇਆ, ਜਿਸ ਬਾਰੇ ਤੁਹਾਨੂੰ ਜਾਂ ਤੁਹਾਡੇ ਪੁਰਖਿਆਂ ਨੂੰ ਪਹਿਲਾਂ ਪਤਾ ਨਹੀਂ ਸੀ, ਜਾਂ ਵੇਖਿਆ ਨਹੀਂ ਸੀ। ਕਿਉਂਕਿ ਉਹ ਤੁਹਾਨੂੰ ਪਤਾ ਲੱਗਵਾਉਣਾ ਚਾਹੁੰਦਾ ਸੀ ਕਿ ਇਨਸਾਨ ਸਿਰਫ਼ ਰੋਟੀ ਉੱਤੇ ਹੀ ਜਿਉਂਦੇ ਨਹੀਂ ਰਹਿੰਦੇ ਪਰ ਹਰ ਉਸ ਬਚਨ ਉੱਤੇ ਜਿਉਂਦੇ ਹਨ ਜੋ ਯਹੋਵਾਹ ਆਖਦਾ ਹੈ।
Deuteronomy 7:13
ਉਹ ਤੁਹਾਨੂੰ ਪਿਆਰ ਕਰੇਗਾ ਅਤੇ ਅਸੀਸ ਦੇਵੇਗਾ। ਉਹ ਤੁਹਾਡੀ ਕੌਮ ਵਿੱਚ ਵਾਧਾ ਕਰੇਗਾ। ਉਹ ਤੁਹਾਡੇ ਬੱਚਿਆਂ ਨੂੰ ਅਸੀਸ ਦੇਵੇਗਾ। ਉਹ ਤੁਹਾਡੇ ਖੇਤਾਂ ਨੂੰ ਚੰਗੀਆਂ ਫ਼ਸਲਾਂ ਦੀ ਅਸੀਸ ਦੇਵੇਗਾ। ਉਹ ਤੁਹਾਨੂੰ ਅਨਾਜ, ਨਵੀਂ ਮੈਅ ਅਤੇ ਤੇਲ ਦੇਵੇਗਾ। ਉਹ ਤੁਹਾਡੀਆਂ ਗਾਵਾਂ ਨੂੰ ਵੱਛਿਆਂ ਦੀ ਅਤੇ ਭੇਡਾਂ ਨੂੰ ਲੇਲਿਆਂ ਦੀ ਅਸੀਸ ਦੇਵੇਗਾ। ਤੁਸੀਂ ਇਹ ਸਾਰੀਆਂ ਅਸੀਸਾਂ ਉਸ ਧਰਤੀ ਉੱਤੇ ਪ੍ਰਾਪਤ ਕਰੋਂਗੇ ਜਿਸ ਨੂੰ ਤੁਹਾਨੂੰ ਦੇਣ ਬਾਰੇ ਉਸ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ।
Leviticus 26:10
ਤੁਹਾਡੇ ਕੋਲ ਸਾਲ ਭਰ ਤੋਂ ਵੱਧ ਸਮੇਂ ਲਈ ਕਾਫ਼ੀ ਫ਼ਸਲਾਂ ਹੋਣਗੀਆਂ। ਤੁਸੀਂ ਨਵੀਆਂ ਫ਼ਸਲਾਂ ਵੱਢੋਂਗ਼ੇ ਪਰ ਫ਼ੇਰ ਤੁਹਾਨੂੰ ਆਪਣੀਆਂ ਨਵੀਆਂ ਫ਼ਸਲਾਂ ਲਈ ਥਾਂ ਬਨਾਉਣ ਵਾਸਤੇ ਪੁਰਾਣੀਆਂ ਫ਼ਸਲਾਂ ਬਾਹਰ ਸੁੱਟਣੀਆਂ ਪੈਣਗੀਆਂ।
Leviticus 26:5
ਤੁਹਾਡੀ ਗਹਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਕਿ ਅੰਗੂਰ ਸਾਂਭਣ ਦਾ ਸਮਾਂ ਨਹੀਂ ਆ ਜਾਂਦਾ। ਅਤੇ ਤੁਹਾਡਾ ਅੰਗੂਰ ਸਾਂਭਣਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਬੀਜਣ ਦਾ ਸਮਾਂ ਨਹੀਂ ਹੋ ਜਾਂਦਾ। ਫ਼ੇਰ ਤੁਹਾਡੇ ਕੋਲ ਖਾਣ ਲਈ ਕਾਫ਼ੀ ਹੋਵੇਗਾ। ਅਤੇ ਤੁਸੀਂ ਆਪਣੀ ਧਰਤੀ ਉੱਤੇ ਸੁਰੱਖਿਅਤ ਰਹੋਂਗੇ।
Luke 12:16
ਤਾਂ ਯਿਸੂ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ, “ਕਿਸੇ ਆਦਮੀ ਦੀ ਜ਼ਮੀਨ ਤੇ ਬਹੁਤ ਅਧਿਕ ਅਨਾਜ ਹੁੰਦਾ ਸੀ।