Proverbs 21:7
ਦੁਸ਼ਟ ਬੰਦੇ ਦੀ ਹਿੰਸਾ ਉਸ ਨੂੰ ਤਬਾਹ ਕਰ ਦੇਵੇਗੀ। ਕਿਉਂ ਕਿ ਉਹ ਨਿਆਂ ਕਰਨ ਤੋਂ ਇਨਕਾਰ ਕਰਦੇ ਹਨ।
Proverbs 21:7 in Other Translations
King James Version (KJV)
The robbery of the wicked shall destroy them; because they refuse to do judgment.
American Standard Version (ASV)
The violence of the wicked shall sweep them away, Because they refuse to do justice.
Bible in Basic English (BBE)
By their violent acts the evil-doers will be pulled away, because they have no desire to do what is right.
Darby English Bible (DBY)
The devastation of the wicked sweepeth them away, because they refuse to do what is right.
World English Bible (WEB)
The violence of the wicked will drive them away, Because they refuse to do what is right.
Young's Literal Translation (YLT)
The spoil of the wicked catcheth them, Because they have refused to do judgment.
| The robbery | שֹׁד | šōd | shode |
| of the wicked | רְשָׁעִ֥ים | rĕšāʿîm | reh-sha-EEM |
| shall destroy | יְגוֹרֵ֑ם | yĕgôrēm | yeh-ɡoh-RAME |
| because them; | כִּ֥י | kî | kee |
| they refuse | מֵ֝אֲנ֗וּ | mēʾănû | MAY-uh-NOO |
| to do | לַעֲשׂ֥וֹת | laʿăśôt | la-uh-SOTE |
| judgment. | מִשְׁפָּֽט׃ | mišpāṭ | meesh-PAHT |
Cross Reference
Psalm 7:16
ਉਨ੍ਹਾਂ ਨੂੰ ਉਹ ਸਜ਼ਾ ਮਿਲੇਗੀ ਜਿਸਦੇ ਉਹ ਅਧਿਕਾਰੀ ਹਨ। ਉਹ ਹੋਰਾਂ ਲਈ ਜਾਲਮ ਸਨ। ਪਰ ਉਨ੍ਹਾਂ ਨੂੰ ਉਨ੍ਹਾਂ ਦੇ ਗਲਤ ਕਾਰਿਆਂ ਵਾਸਤੇ ਸਜ਼ਾ ਮਿਲੇਗੀ।
Zechariah 5:3
ਤਦ ਦੂਤ ਨੇ ਮੈਨੂੰ ਕਿਹਾ, “ਇਸ ਪੱਤਰੀ ਉੱਪਰ ਸਰਾਪ ਲਿਖਿਆ ਹੈ। ਪੱਤਰੀ ਦੇ ਇੱਕ ਪਾਸੇ ਉਨ੍ਹਾਂ ਲੋਕਾਂ ਲਈ ਸਰਾਪ ਲਿਖਿਆ ਹੈ ਜੋ ਚੋਰੀ ਕਰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਲਈ ਸਰਾਪ ਲਿਖਿਆ ਹੈ ਜੋ ਇਕਰਾਰ ਕਰਕੇ ਮੁੱਕਰ ਜਾਂਦੇ ਹਨ।
Micah 3:9
ਇਸਰਾਏਲ ਦੇ ਆਗੂਆਂ ਦਾ ਦੋਸ਼ ਯਾਕੂਬ ਦੇ ਆਗੂਓ ਅਤੇ ਇਸਰਾਏਲ ਦੇ ਸ਼ਾਸਕੋ, ਮੇਰੀ ਗੱਲ ਸੁਣੋ! ਤੁਸੀਂ ਸਹੀ ਜੀਵਨ ਢੰਗ ਨੂੰ ਨਫ਼ਰਤ ਕਰਦੇ ਹੋ। ਤੁਸੀਂ ਜਿਉਣ ਦੇ ਸਹੀ ਤਰੀਕੇ ਨੂੰ ਵਿਗਾੜਦੇ ਹੋ।
Ezekiel 22:13
ਪਰਮੇਸ਼ੁਰ ਨੇ ਆਖਿਆ, “‘ਹੁਣ ਦੇਖ! ਅਵੱਸ਼ ਹੀ ਮੈਂ ਆਪਣਾ ਹੱਥ ਹੇਠਾਂ ਮਾਰਾਂਗਾ ਅਤੇ ਤੁਹਾਨੂੰ ਰੋਕ ਦੇਵਾਂਗਾ! ਮੈਂ ਤੁਹਾਨੂੰ ਲੋਕਾਂ ਨੂੰ ਧੋਖਾ ਦੇਣ ਲਈ ਅਤੇ ਮਾਰਨ ਲਈ ਸਜ਼ਾ ਦੇਵਾਂਗਾ।
Ezekiel 18:18
ਪਿਤਾ ਭਾਵੇਂ ਲੋਕਾਂ ਨੂੰ ਦੁੱਖ ਦਿੰਦਾ ਹੋਵੇ ਅਤੇ ਚੀਜ਼ਾਂ ਚੋਰੀ ਕਰਦਾ ਹੋਵੇ। ਉਹ ਭਾਵੇਂ ਮੇਰੇ ਬੰਦਿਆਂ ਲਈ ਕੋਈ ਵੀ ਚੰਗਾ ਕੰਮ ਨਾ ਕਰਦਾ ਹੋਵੇ! ਉਹ ਪਿਤਾ ਆਪਣੇ ਪਾਪਾਂ ਕਾਰਣ ਮਰ ਜਾਵੇਗਾ। ਪਰ ਪੁੱਤਰ ਨੂੰ ਉਸ ਦੇ ਪਿਤਾ ਦੇ ਪਾਪਾਂ ਦੀ ਸਜ਼ਾ ਨਹੀਂ ਮਿਲੇਗੀ।
Jeremiah 7:15
ਮੈਂ ਤੁਹਾਨੂੰ ਆਪਣੇ ਘਰ ਤੋਂ ਦੂਰ ਸੁੱਟ ਦਿਆਂਗਾ ਜਿਵੇਂ ਮੈਂ ਇਫ਼ਰਾਈਮ ਦੇ ਤੁਹਾਡੇ ਸਾਰੇ ਭਰਾਵਾਂ ਨੂੰ ਦੂਰ ਸੁੱਟ ਦਿੱਤਾ ਸੀ।’
Jeremiah 7:9
ਕੀ ਤੁਸੀਂ ਚੋਰੀ ਕਰੋਂਗੇ ਅਤੇ ਕਤਲ ਕਰੋਂਗੇ? ਕੀ ਤੁਸੀਂ ਵਿਭਚਾਰ ਦਾ ਪਾਪ ਕਰੋਗੇ? ਕੀ ਤੁਸੀਂ ਹੋਰਨਾਂ ਲੋਕਾਂ ਨੂੰ ਝੂਠੇ ਮੁਕਦਮੇ ਵਿੱਚ ਫ਼ਸਾਓਁਗੇ? ਕੀ ਤੁਸੀਂ ਝੂਠੇ ਦੇਵਤੇ ਬਾਲ ਦੀ ਉਪਾਸਨਾ ਕਰੋਗੇ ਅਤੇ ਹੋਰਨਾਂ ਦੇਵਤਿਆਂ ਦੇ ਪਿੱਛੇ ਲਗੋਗੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ ਸੀ?
Isaiah 1:23
ਤੁਹਾਡੇ ਹਾਕਮ ਬਾਗ਼ੀ ਹਨ ਅਤੇ ਚੋਰਾਂ ਦੇ ਯਾਰ ਹਨ। ਤੁਹਾਡੇ ਸਾਰੇ ਹਾਕਮ ਵਢ੍ਢੀ ਮੰਗਦੇ ਹਨ-ਉਹ ਗ਼ਲਤ ਕੰਮ ਕਰਨ ਲਈ ਪੈਸਾ ਲੈਂਦੇ ਹਨ। ਤੁਹਾਡੇ ਸਾਰੇ ਹਾਕਮ ਲੋਕਾਂ ਨੂੰ ਧੋਖਾ ਦੇਣ ਦੀ ਤਨਖਾਹ ਲੈਂਦੇ ਹਨ। ਤੁਹਾਡੇ ਹਾਕਮ ਯਤੀਮਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਤੁਹਾਡੇ ਹਾਕਮ ਵਿਧਵਾਵਾਂ ਦੀਆਂ ਲੋੜਾਂ ਬਾਰੇ ਧਿਆਨ ਨਹੀਂ ਦਿੰਦੇ।”
Proverbs 22:22
-1- ਗਰੀਬਾਂ ਨੂੰ ਸਿਰਫ਼ ਇਸ ਲਈ ਨਾ ਸਤਾਓ ਕਿਉਂਕਿ ਉਹ ਗਰੀਬ ਹਨ ਅਤੇ ਅਦਾਲਤ ਵਿੱਚ ਗਰੀਬਾਂ ਨੂੰ ਨਿਆਂ ਤੋਂ ਵਾਂਝਾ ਨਾ ਰੱਖੋ।
Proverbs 21:21
ਜਿਹੜਾ ਵਿਅਕਤੀ ਨੇਕੀ ਅਤੇ ਵਫ਼ਾਦਾਰੀ ਤੇ ਚੱਲਦਾ ਹੈ ਜੀਵਨ, ਨੇਕੀ ਅਤੇ ਇੱਜ਼ਤ ਪ੍ਰਾਪਤ ਕਰਦਾ ਹੈ।
Proverbs 10:6
ਨੇਕ ਬੰਦੇ ਨੂੰ ਅਸੀਸ ਦੇਣ ਲੋਕ ਪਰਮੇਸ਼ੁਰ ਨੂੰ ਬੇਨਤੀ ਕਰਦੇ ਹਨ। ਬੁਰੇ ਬੰਦੇ ਵੀ ਭਾਵੇਂ ਉਹੋ ਜਿਹੀਆਂ ਸ਼ੁਭ ਗੱਲਾਂ ਆਖਣ, ਪਰ ਉਨ੍ਹਾਂ ਦੇ ਬੋਲ ਸਿਰਫ਼ ਉਨ੍ਹਾਂ ਦੀਆਂ ਮੰਦੀਆਂ ਵਿਉਂਤੀਆਂ ਗੱਲਾਂ ਨੂੰ ਹੀ ਛੁਪਾਂਦੇ ਹਨ।
Proverbs 1:18
ਅਤੇ ਇਹ ਲੋਕ ਸਿਰਫ਼ ਆਪਣੀ ਹੀ ਮੌਤ ਦੇ ਇੰਤਜ਼ਾਰ ਵਿੱਚ ਝੂਠ ਬੋਲਦੇ ਹਨ, ਉਹ ਖੁਦ ਹੀ ਆਪਣੇ ਜਾਲ ਵਿੱਚ ਫ਼ਸ ਜਾਣਗੇ ਤੇ ਤਬਾਹ ਹੋ ਜਾਣਗੇ।
Psalm 9:16
ਯਹੋਵਾਹ ਨੇ ਉਨ੍ਹਾਂ ਮੰਦੇ ਲੋਕਾਂ ਨੂੰ ਫ਼ੜ ਲਿਆ ਹੈ। ਇਸੇ ਲਈ ਲੋਕਾਂ ਨੇ ਇੱਕ ਸਬਕ ਸਿੱਖਿਆ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਦੰਡ ਦਿੰਦਾ ਹੈ ਜਿਹੜੇ ਮੰਦੀਆਂ ਗੱਲਾਂ ਕਰਦੇ ਹਨ।
Ephesians 5:6
ਕਦੇ ਵੀ ਕਿਸੇ ਵਿਅਕਤੀ ਨੂੰ ਉਸ ਦੀਆਂ ਖੋਖਲੀਆਂ ਗੱਲਾਂ ਨਾਲ ਆਪਣੇ ਆਪ ਨੂੰ ਗੁਮਰਾਹ ਨਾ ਕਰਨ ਦਿਓ। ਇਹ ਬਦਕਾਰੀਆਂ ਪਰਮੇਸ਼ੁਰ ਨੂੰ ਉਨ੍ਹਾਂ ਲੋਕਾਂ ਉੱਪਰ ਕਹਿਰਵਾਨ ਕਰਦੀਆਂ ਹਨ ਜਿਹੜੇ ਉਸਦੀ ਆਗਿਆ ਦਾ ਪਾਲਨ ਨਹੀਂ ਕਰਦੇ।