Proverbs 2:6
ਕਿਉਂ ਜੋ ਯਹੋਵਾਹ ਹੀ ਸਿਆਣਪ ਦਿੰਦਾ ਹੈ, ਅਤੇ ਗਿਆਨ ਅਤੇ ਸਮਝਦਾਰੀ ਉਸ ਦੇ ਮੂੰਹ ਚੋਂ ਆਉਂਦੀ ਹੈ।
Proverbs 2:6 in Other Translations
King James Version (KJV)
For the LORD giveth wisdom: out of his mouth cometh knowledge and understanding.
American Standard Version (ASV)
For Jehovah giveth wisdom; Out of his mouth `cometh' knowledge and understanding:
Bible in Basic English (BBE)
For the Lord gives wisdom; out of his mouth come knowledge and reason:
Darby English Bible (DBY)
For Jehovah giveth wisdom; out of his mouth [come] knowledge and understanding.
World English Bible (WEB)
For Yahweh gives wisdom. Out of his mouth comes knowledge and understanding.
Young's Literal Translation (YLT)
For Jehovah giveth wisdom, From His mouth knowledge and understanding.
| For | כִּֽי | kî | kee |
| the Lord | יְ֭הוָה | yĕhwâ | YEH-va |
| giveth | יִתֵּ֣ן | yittēn | yee-TANE |
| wisdom: | חָכְמָ֑ה | ḥokmâ | hoke-MA |
| mouth his of out | מִ֝פִּ֗יו | mippîw | MEE-PEEOO |
| cometh knowledge | דַּ֣עַת | daʿat | DA-at |
| and understanding. | וּתְבוּנָֽה׃ | ûtĕbûnâ | oo-teh-voo-NA |
Cross Reference
James 1:5
ਪਰ ਜੇ ਤੁਹਾਡੇ ਵਿੱਚੋਂ ਕੋਈ ਸਿਆਣਪ ਲੋੜਦਾ ਹੈ ਤਾਂ ਤੁਹਾਨੂੰ ਇਹ ਪਰਮੇਸ਼ੁਰ ਪਾਸੋਂ ਮੰਗਣੀ ਚਾਹੀਦੀ ਹੈ। ਪਰਮੇਸ਼ੁਰ ਉਦਾਰ ਹੈ। ਉਹ ਸਮੂਹ ਲੋਕਾਂ ਨੂੰ ਦਾਤਾਂ ਦੇਕੇ ਪ੍ਰਸੰਨ ਹੁੰਦਾ ਹੈ। ਇਸ ਲਈ ਪਰਮੇਸ਼ੁਰ ਤੁਹਾਨੂੰ ਸਿਆਣਪ ਦੇਵੇਗਾ।
Isaiah 8:20
ਤੁਹਾਨੂੰ ਇਕਰਾਰਨਾਮੇ ਅਤੇ ਬਿਵਸਬਾ ਨੂੰ ਮੰਨਣਾ ਚਾਹੀਦਾ ਹੈ। ਜੇ ਤੁਸੀਂ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨੋਗੇ, ਤਾਂ ਸ਼ਾਇਦ ਤੁਸੀਂ ਗ਼ਲਤ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਹੋਵੋਗੇ। (ਗ਼ਲਤ ਹੁਕਮ ਉਹ ਹਨ ਜਿਹੜੇ ਜੋਤਸ਼ੀਆਂ ਅਤੇ ਭਵਿੱਖਵਕਤਾਵਾਂ ਦੁਆਰਾ ਦਿੱਤੇ ਜਾਂਦੇ ਹਨ। ਉਹ ਹੁਕਮ ਫ਼ਿਜ਼ੂਲ ਹਨ ਤੁਹਾਨੂੰ ਉਨ੍ਹਾਂ ਹੁਕਮਾਂ ਦੀ ਪਾਲਣਾ ਦਾ ਕੋਈ ਲਾਭ ਨਹੀਂ ਹੋਵੇਗਾ।)
Job 32:8
ਪਰ ਪਰਮੇਸ਼ੁਰ ਦਾ ਆਤਮਾ ਹੀ ਮਨੁੱਖ ਨੂੰ ਸਿਆਣਾ ਬਣਾਉਂਦਾ ਹੈ। ਸਰਬ ਸ਼ਕਤੀਮਾਨ ਪਰਮੇਸ਼ੁਰ ਵੱਲੋਂ ਆਉਂਦਾ ‘ਸਾਰੇ’ ਲੋਕਾਂ ਨੂੰ ਸਮਝ ਪ੍ਰਦਾਨ ਕਰਦਾ ਹੈ।
1 Kings 3:12
ਇਸ ਲਈ ਮੈਂ ਤੇਰੀਆਂ ਗੱਲਾਂ ਦੇ ਮੁਤਾਬਕ ਕਰਾਂਗਾ ਮੈਂ ਤੈਨੂੰ ਬੁੱਧ ਅਤੇ ਸਿਆਣਪ ਬਖਸ਼ਾਂਗਾ। ਮੈਂ ਤੈਨੂੰ ਇੰਨੀ ਬੁੱਧ ਬਖਸ਼ਾਂਗਾ ਜਿੰਨੀ ਕਿ ਤੇਰੇ ਤੋਂ ਪਹਿਲਾਂ ਕਿਸੇ ਕੋਲ ਨਾ ਹੋਈ ਹੋਵੇ ਅਤੇ ਨਾ ਹੀ ਭਵਿੱਖ ਵਿੱਚ ਤੇਰਾ ਕੋਈ ਸਾਨੀ ਹੋਵੇਗਾ।
1 Kings 3:9
ਇਸ ਲਈ ਮੈਂ ਤੈਥੋਂ ਸਿਆਣਪ ਮੰਗਦਾ ਹਾਂ ਜੋ ਮੈ ਤੇਰੇ ਲੋਕਾਂ ਨੂੰ ਸਹੀ ਨਿਆਂ ਦੇ ਸੱਕਾਂ ਅਤੇ ਇਹ ਮੇਰੇ ਚੰਗੇ ਅਤੇ ਬੁਰੇ ਵਿੱਚਕਾਰ ਪਰੱਖ ਕਰਨ ਵਿੱਚ ਵੀ ਸਹਾਇਤਾ ਕਰੇਗੀ। ਇਸ ਮਹਾਨ ਸਿਆਣਪ ਤੋਂ ਬਿਨਾ, ਇੰਨੇ ਵਿਸ਼ਾਲ ਲੋਕਾਂ ਉੱਪਰ ਸ਼ਾਸਨ ਕਰਨਾ ਅਸੰਭਵ ਹੈ।”
Psalm 19:7
ਯਹੋਵਾਹ ਦੇ ਉਪਦੇਸ਼ ਸੰਪੂਰਣਤਾ ਸ਼ੁੱਧ ਹਨ। ਇਹ ਪਰਮੇਸ਼ੁਰ ਦੇ ਲੋਕਾਂ ਨੂੰ ਨਵੀਂ ਤਾਕਤ ਬਖਸ਼ਦੇ ਹਨ। ਯਹੋਵਾਹ ਦਾ ਕਰਾਰ ਭਰੋਸੇਯੋਗ ਹੈ। ਅਤੇ ਇਹ ਆਮ ਲੋਕਾਂ ਨੂੰ ਸਿਆਣੇ ਬਣਾਉਂਦਾ ਹੈ।
Psalm 119:98
ਯਹੋਵਾਹ, ਤੁਹਾਡੇ ਹੁਕਮਾਂ ਨੇ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਵੱਧੇਰੇ ਸਿਆਣਾ ਬਣਾ ਦਿੱਤਾ ਹੈ। ਤੁਹਾਡਾ ਨੇਮ ਸਦਾ ਮੇਰੇ ਨਾਲ ਹੈ।
Psalm 119:104
ਤੁਹਾਡੀਆਂ ਸਿੱਖਿਆਵਾਂ ਮੈਨੂੰ ਸਿਆਣਾ ਬਣਾਉਂਦੀਆਂ ਹਨ। ਇਸ ਲਈ ਮੈਂ ਝੂਠੀਆਂ ਸਿੱਖਿਆਵਾ ਨੂੰ ਨਫ਼ਰਤ ਕਰਦਾ ਹਾਂ।
John 6:45
ਇਹ ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ: ‘ਉਹ ਪਰਮੇਸ਼ੁਰ ਦੁਆਰਾ ਸਮਝਾਏ ਜਾਣਗੇ।’ ਹਰ ਕੋਈ ਜਿਹੜਾ ਆਪਣੇ ਪਿਤਾ ਨੂੰ ਸੁਣਦਾ ਅਤੇ ਉਸ ਕੋਲੋਂ ਸਿਖਦਾ ਹੈ ਮੇਰੇ ਤੱਕ ਆਉਂਦਾ।
James 1:17
ਹਰ ਚੰਗੀ ਚੀਜ਼ ਪਰਮੇਸ਼ੁਰ ਵੱਲੋਂ ਆਉਂਦੀ ਹੈ। ਅਤੇ ਹਰ ਸੰਪੂਰਣ ਦਾਤ ਪਰਮੇਸ਼ੁਰ ਵੱਲੋਂ ਆਉਂਦੀ ਹੈ। ਇਹ ਸਾਰੀਆਂ ਚੰਗੀਆਂ ਦਾਤਾਂ ਪਿਤਾ ਵੱਲੋਂ ਆਉਂਦੀਆਂ ਹਨ ਜਿਸਨੇ ਅਕਾਸ਼ ਵਿੱਚਲੀਆਂ ਸਮੂਹ ਰੋਸ਼ਨੀਆਂ ਬਣਾਈਆਂ ਹਨ। ਪਰ ਪਰਮੇਸ਼ੁਰ ਇਨ੍ਹਾਂ ਰੋਸ਼ਨੀਆਂ ਵਾਂਗ ਕਦੇ ਵੀ ਤਬਦੀਲ ਨਹੀਂ ਹੁੰਦਾ। ਉਹ ਸਦਾ ਇੱਕੋ ਜਿਹਾ ਹੀ ਰਹਿੰਦਾ ਹੈ।
Ephesians 1:17
ਮੈਂ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹਾਂ, ਜੋ ਕਿ ਮਹਿਮਾਮਈ ਪਿਤਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਆਤਮਾ ਦੇਵੇ ਜਿਹੜਾ ਤੁਹਾਨੂੰ ਸਿਆਣਾ ਬਣਾਉਂਦਾ ਹੈ ਅਤੇ ਤੁਹਾਨੂੰ ਆਪਣੇ ਬਾਰੇ ਗਿਆਨ ਦਿੰਦਾ ਹੈ, ਜਿਸਤੋਂ ਉਸ ਨੇ ਤੁਹਾਨੂੰ ਜਾਣੂ ਕਰਾਇਆ ਹੈ।
Luke 21:15
ਮੈਂ ਤੁਹਾਨੂੰ ਇਸ ਬਾਰੇ ਸਿਆਣਪ ਦੇਵਾਂਗਾਂ ਕਿ ਤੁਹਾਨੂੰ ਕੀ ਜਵਾਬ ਦੇਣਾ ਚਾਹੀਦਾ ਹੈ, ਤਾਂ ਜੋ ਤੁਹਾਡਾ ਕੋਈ ਵੀ ਵੈਰੀ ਇਹ ਸਾਬਤ ਕਰਨ ਦੇ ਯੋਗ ਨਾ ਹੋ ਸੱਕੇ ਕਿ ਜੋ ਤੁਸੀਂ ਆਖਿਆ ਹੈ ਉਹ ਗਲਤ ਹੈ ਜਾਂ ਉਹ ਤੁਹਾਨੂੰ ਉੱਤਰ ਦੇਣ ਦੇ ਯੋਗ ਹੋ ਸੱਕੇ।
1 Kings 4:29
ਸੁਲੇਮਾਨ ਦੀ ਸਿਆਣਪ ਪਰਮੇਸ਼ੁਰ ਨੇ ਸੁਲੇਮਾਨ ਨੂੰ ਕੁਝ ਵੱਧੇਰੇ ਹੀ ਸਿਆਣਪ ਅਤੇ ਸੂਝ ਦਿੱਤੀ, ਅਤੇ ਗਿਆਨ ਦਿੱਤਾ ਜੋ ਸਮੁੰਦਰ ਕਿਨਾਰੇ ਦੀ ਰੇਤੇ ਦੀ ਤਰ੍ਹਾਂ ਮਿਣਿਆ ਨਹੀਂ ਜਾ ਸੱਕਦਾ ਸੀ।
1 Chronicles 22:12
ਯਹੋਵਾਹ ਤੈਨੂੰ ਇਸਰਾਏਲ ਦੀ ਪਾਤਸ਼ਾਹੀ ਦੇਵੇ। ਪਰਮੇਸ਼ੁਰ ਤੈਨੂੰ ਸਮਝ ਅਤੇ ਸੋਝੀ ਦੇਵੇ ਤਾਂ ਜੋ ਤੂੰ ਬੁੱਧੀ ਨਾਲ ਇਸਰਾਏਲ ਦੇ ਲੋਕਾਂ ਨੂੰ ਆਪਣੇ ਪਰਮੇਸ਼ੁਰ ਦਾ ਹੁਕਮ ਅਤੇ ਨਿਆਂ ਮੰਨਦਾ ਹੋਇਆ ਰਾਹੇ ਪਾ ਸੱਕੇਂ।
Proverbs 6:23
ਕਿਉਂ ਜੋ, ਹੁਕਮ ਇੱਕ ਦੀਵੇ ਵਾਂਗ ਹੈ ਅਤੇ ਸਿੱਖਿਆ ਰੋਸ਼ਨੀ ਵਾਂਗ ਹੈ। ਸੁਧਾਰ ਜਿੰਦਗੀ ਦਾ ਰਾਹ ਹੈ।
Proverbs 8:5
ਤੁਸੀਂ ਭੌਲੇ, ਲੋਕੋ, ਸਮਝ ਸਿੱਖੋ ਅਤੇ ਤੁਸੀਂ ਮੂਰੱਖੋ, ਅਕਲਮੰਦੀ ਸਿੱਖੋ।
Isaiah 54:13
ਤੇਰੇ ਬੱਚੇ ਪਰਮੇਸ਼ੁਰ ਦੇ ਅਨੁਯਾਈ ਹੋਣਗੇ ਅਤੇ ਉਹ ਉਨ੍ਹਾਂ ਨੂੰ ਸਿੱਖਿਆ ਦ੍ਦੇਵੇਗਾ। ਤੇਰੇ ਬੱਚਿਆਂ ਨੂੰ ਸੱਚਮੁੱਚ ਸ਼ਾਂਤੀ ਮਿਲੇਗੀ।
Daniel 1:17
ਪਰਮੇਸ਼ੁਰ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਨੂੰ ਬਹੁਤ ਤਰ੍ਹਾਂ ਦੀਆਂ ਲਿਖਤਾਂ ਅਤੇ ਵਿਗਿਆਨ ਨੂੰ ਸਿੱਖ ਸੱਕਣ ਦੀ ਯੋਗਤਾ ਦਿੱਤੀ। ਦਾਨੀਏਲ ਹਰ ਤਰ੍ਹਾਂ ਦੇ ਦਰਸ਼ਨਾਂ ਅਤੇ ਸੁਪਨਿਆਂ ਨੂੰ ਵੀ ਸਮਝ ਸੱਕਦਾ ਸੀ।
Daniel 2:21
ਬਦਲਦਾ ਹੈ ਉਹ ਸਮਿਆਂ ਅਤੇ ਰੁੱਤਾਂ ਨੂੰ! ਅਤੇ ਬਦਲਦਾ ਹੈ ਉਹ ਰਾਜਿਆਂ ਨੂੰ! ਦਿੰਦਾ ਹੈ ਸ਼ਕਤੀ ਉਹ ਰਾਜਿਆਂ ਨੂੰ, ਅਤੇ ਖੋਹ ਲੈਂਦਾ ਹੈ ਉਹ ਸ਼ਕਤੀ ਉਨ੍ਹਾਂ ਦੀ! ਦਿੰਦਾ ਹੈ ਉਹ ਸਿਆਣਪ ਲੋਕਾਂ ਨੂੰ ਇਸ ਲਈ ਹੋ ਜਾਂਦੇ ਨੇ ਸਿਆਣੇ ਉਹ! ਸਿੱਖਣ ਦਿੰਦਾ ਹੈ ਉਹ ਗਿਆਨ ਲੋਕਾਂ ਨੂੰ ਅਤੇ ਸਮਝਦਾਰ ਬਣਨ ਦਿੰਦਾ ਹੈ।
Daniel 2:23
ਹੇ ਮੇਰੇ ਪੁਰਖਿਆਂ ਦੇ ਪਰਮੇਸ਼ੁਰ, ਧੰਨਵਾਦ ਕਰਦਾ ਹਾਂ ਮੈਂ ਤੇਰਾ ਅਤੇ ਕਰਦਾ ਹਾਂ ਉਸਤਤ ਤੇਰੀ! ਦਿੱਤੀ ਤੁਸੀਂ ਸਿਆਣਪ ਅਤੇ ਤਾਕਤ ਮੈਨੂੰ। ਦੱਸੀਆਂ ਤੁਸੀਂ ਉਹ ਗੱਲਾਂ ਜੋ ਅਸੀਂ ਪੁੱਛੀਆਂ! ਦੱਸਿਆ ਤੁਸੀਂ ਸਾਨੂੰ ਰਾਜੇ ਦੇ ਸੁਪਨੇ ਬਾਰੇੇ।”
Exodus 31:3
ਮੈਂ ਬਸਲਏਲ ਵਿੱਚ ਪਰਮੇਸ਼ੁਰ ਦਾ ਆਤਮਾ ਭਰ ਦਿੱਤਾ ਹੈ-ਮੈਂ ਉਸ ਨੂੰ ਹਰ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਗਿਆਨ ਅਤੇ ਯੋਗਤਾ ਦਿੱਤੀ ਹੈ।