ਲੋਕਾ 5:7
ਉਨ੍ਹਾਂ ਨੇ ਦੂਜੀ ਬੇੜੀ ਵਿੱਚ ਬੈਠੇ ਆਪਣੇ ਹੋਰਨਾਂ ਸਾਥੀਆਂ ਨੂੰ ਆਪਣੀ ਮਦਦ ਲਈ ਬੁਲਾਇਆ। ਜਦੋਂ ਉਨ੍ਹਾਂ ਦੇ ਮਿੱਤਰ ਮਦਦ ਲਈ ਆਏ ਤਾਂ ਉਨ੍ਹਾਂ ਦੀਆਂ ਦੋਨੇ ਬੇੜੀਆਂ ਇਸ ਕਦਰ ਮੱਛੀਆਂ ਨਾਲ ਭਰ ਗਈਆਂ ਕਿ ਇੰਝ ਮਾਲੂਮ ਹੁੰਦਾ ਸੀ ਕਿ ਬੇੜੀਆਂ ਹੁਣੇ ਹੀ ਡੁੱਬ ਜਾਣਗੀਆਂ।
ਇਬਰਾਨੀਆਂ 1:9
ਤੂੰ ਉਸੇ ਨੂੰ ਪਿਆਰ ਕੀਤਾ ਜੋ ਸਹੀ ਹੈ ਅਤੇ ਉਸ ਨੂੰ ਨਫ਼ਰਤ ਕੀਤੀ ਜੋ ਗਲਤ ਹੈ। ਇਸੇ ਲਈ, ਪਰਮੇਸ਼ੁਰ ਨੇ, ਤੇਰੇ ਪਰਮੇਸ਼ੁਰ ਨੇ, ਤੈਨੂੰ ਤੇਰੇ ਸਾਥੀਆਂ ਨਾਲੋਂ ਵੱਧੇਰੇ ਆਨੰਦ ਦਿੱਤਾ ਹੈ।”
ਇਬਰਾਨੀਆਂ 3:1
ਯਿਸੂ ਮੂਸਾ ਨਾਲੋਂ ਵਡੇਰਾ ਹੈ ਇਸ ਲਈ ਤੁਹਾਨੂੰ ਸਾਰਿਆਂ ਨੂੰ ਯਿਸੂ ਬਾਰੇ ਸੋਚਣਾ ਚਾਹੀਦਾ ਹੈ। ਪਰਮੇਸ਼ੁਰ ਨੇ ਯਿਸੂ ਨੂੰ ਬਿਲਕੁਲ ਸਾਡੇ ਵੱਲ ਘੱਲਿਆ, ਅਤੇ ਉਹ ਸਾਡੇ ਵਿਸ਼ਵਾਸ ਦਾ ਸਰਦਾਰ ਜਾਜਕ ਹੈ। ਮੇਰੇ ਪਵਿੱਤਰ ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇਹ ਦੱਸਦਾ ਹਾਂ, ਤੁਹਾਨੂੰ ਸਾਰਿਆਂ ਨੂੰ ਪਰਮੇਸ਼ੁਰ ਨੇ ਬੁਲਾਇਆ ਹੈ।
ਇਬਰਾਨੀਆਂ 3:14
ਅਸੀਂ ਸਾਰੇ ਮਸੀਹ ਦੇ ਹਿੱਸੇਦਾਰ ਹਾਂ। ਇਹ ਸੱਚ ਹੈ ਕਿ ਜੇ ਅਸੀਂ ਉਸੇ ਨਿਹਚਾ ਤੇ ਅੰਤ ਤੀਕ ਚੱਲੀਏ ਜਿਹੜੀ ਸ਼ੁਰੂ ਤੋਂ ਸਾਡੇ ਕੋਲ ਹੈ।
ਇਬਰਾਨੀਆਂ 6:4
ਜਦੋਂ ਲੋਕ ਮਸੀਹ ਦਾ ਮਾਰਗ ਛੱਡ ਚੁੱਕੇ ਹੋਣ ਤਾਂ ਕੀ ਤੁਸੀਂ ਉਨ੍ਹਾਂ ਦਾ ਜੀਵਨ ਫ਼ੇਰ ਤਬਦੀਲ ਕਰਵਾ ਸੱਕਦੇ ਹੋਂ? ਮੈਂ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ ਜਿਨ੍ਹਾਂ ਨੂੰ ਸੱਚ ਦਾ ਪਤਾ ਹੈ। ਉਨ੍ਹਾਂ ਨੇ ਪਰਮੇਸ਼ੁਰ ਤੋਂ ਦਾਤ ਪ੍ਰਾਪਤ ਕੀਤੀ ਅਤੇ ਪਵਿੱਤਰ ਆਤਮਾ ਵਿੱਚ ਸੰਮਲਿਤ ਹੋਏ। ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀਆਂ ਆਖੀਆਂ ਗੱਲਾਂ ਸੁਣੀਆਂ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਦੀ ਮਹਾਨ ਸ਼ਕਤੀ ਵੀ ਦੇਖੀ। ਉਨ੍ਹਾਂ ਨੇ ਖੁਦ ਦੇਖਿਆ ਕਿ ਉਹ ਸਾਰੀਆਂ ਗੱਲਾਂ ਬਹੁਤ ਚੰਗੀਆਂ ਸਨ। ਪਰ ਫ਼ੇਰ ਉਨ੍ਹਾਂ ਨੇ ਯਿਸੂ ਦਾ ਮਾਰਗ ਛੱਡ ਦਿੱਤਾ। ਉਨ੍ਹਾਂ ਲੋਕਾਂ ਨੂੰ ਆਪਣਾ ਜੀਵਨ ਤਬਦੀਲ ਕਰਾਉਣਾ ਅਤੇ ਮਸੀਹ ਕੋਲ ਵਾਪਸ ਆਉਣਾ ਸੰਭਵ ਨਹੀਂ। ਕਿਉਂ? ਕਿਉਂਕਿ ਉਹ ਲੋਕ ਜਿਨ੍ਹਾਂ ਨੇ ਮਸੀਹ ਦਾ ਮਾਰਗ ਛੱਡ ਦਿੱਤਾ ਹੈ, ਅਸਲ ਵਿੱਚ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਫ਼ੇਰ ਤੋਂ ਸਲੀਬ ਉੱਤੇ ਠੋਕ ਰਹੇ ਹਨ ਅਤੇ ਸਮੂਹ ਲੋਕਾਂ ਸਾਹਮਣੇ ਉਸ ਲਈ ਸ਼ਰਮ ਲਿਆਉਂਦੇ ਹਨ।
ਇਬਰਾਨੀਆਂ 12:8
ਸਾਰੇ ਬੱਚਿਆਂ ਨੂੰ ਅਨੁਸ਼ਾਸਿਤ ਕੀਤਾ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਕਦੇ ਵੀ ਅਨੁਸ਼ਾਸਿਤ ਕੀਤੇ ਗਏ, ਫ਼ੇਰ ਤੁਸੀਂ ਸੱਚੇ ਬੱਚੇ ਨਹੀਂ ਹੋ, ਇਸ ਦੀ ਜਗ਼੍ਹਾ, ਤੁਸੀਂ ਨਜਾਇਜ਼ ਬੱਚੇ ਹੋ।
Occurences : 6
எபிரேய எழுத்துக்கள் Hebrew Letters in Tamilஎபிரேய உயிரெழுத்துக்கள் Hebrew Vowels in TamilHebrew Short Vowels in Tamil எபிரேய குறில் உயிரெழுத்துக்கள்Hebrew Long Vowels in Tamil எபிரேய நெடில் உயிரெழுத்துக்கள்