ਜ਼ਬੂਰ 9:5 in Punjabi

ਪੰਜਾਬੀ ਪੰਜਾਬੀ ਬਾਈਬਲ ਜ਼ਬੂਰ ਜ਼ਬੂਰ 9 ਜ਼ਬੂਰ 9:5

Psalm 9:5
ਤੁਸਾਂ ਉਨ੍ਹਾਂ ਹੋਰ ਲੋਕਾਂ ਦੀ ਨਿੰਦਿਆ ਕੀਤੀ, ਯਹੋਵਾਹ ਤੁਸਾਂ ਉਨ੍ਹਾਂ ਮੰਦਿਆਂ ਲੋਕਾਂ ਨੂੰ ਖਤਮ ਕਰ ਦਿੱਤਾ ਹੈ। ਤੁਸਾਂ ਹਮੇਸ਼ਾ ਲਈ ਉਨ੍ਹਾਂ ਦਾ ਨਾਮ ਉਨ੍ਹਾਂ ਲੋਕਾਂ ਦੀ ਸੂਚੀ ਵਿੱਚੋਂ ਮਿਟਾ ਦਿੱਤਾ ਜਿਹੜੇ ਜਿਉਂਦੇ ਜਾਗਦੇ ਹਨ।

Psalm 9:4Psalm 9Psalm 9:6

Psalm 9:5 in Other Translations

King James Version (KJV)
Thou hast rebuked the heathen, thou hast destroyed the wicked, thou hast put out their name for ever and ever.

American Standard Version (ASV)
Thou hast rebuked the nations, thou hast destroyed the wicked; Thou hast blotted out their name for ever and ever.

Bible in Basic English (BBE)
You have said sharp words to the nations, you have sent destruction on the sinners, you have put an end to their name for ever and ever.

Darby English Bible (DBY)
Thou hast rebuked the nations, thou hast destroyed the wicked; thou hast put out their name for ever and ever.

Webster's Bible (WBT)
For thou hast maintained my right and my cause; thou sattest on the throne judging right.

World English Bible (WEB)
You have rebuked the nations. You have destroyed the wicked. You have blotted out their name forever and ever.

Young's Literal Translation (YLT)
Thou hast rebuked nations, Thou hast destroyed the wicked, Their name Thou hast blotted out to the age and for ever.

Thou
hast
rebuked
גָּעַ֣רְתָּgāʿartāɡa-AR-ta
the
heathen,
ג֭וֹיִםgôyimɡOH-yeem
destroyed
hast
thou
אִבַּ֣דְתָּʾibbadtāee-BAHD-ta
the
wicked,
רָשָׁ֑עrāšāʿra-SHA
out
put
hast
thou
שְׁמָ֥םšĕmāmsheh-MAHM
their
name
מָ֝חִ֗יתָmāḥîtāMA-HEE-ta
for
ever
לְעוֹלָ֥םlĕʿôlāmleh-oh-LAHM
and
ever.
וָעֶֽד׃wāʿedva-ED

Cross Reference

ਅਮਸਾਲ 10:7
ਇੱਕ ਧਰਮੀ ਵਿਅਕਤੀ ਹਮੇਸ਼ਾ ਪ੍ਰਸੰਨਤਾ ਨਾਲ ਯਾਦ ਕੀਤਾ ਜਾਵੇਗਾ ਪਰ ਇੱਕ ਦੁਸ਼ਟ ਵਿਅਕਤੀ ਦੇ ਨਾਮ ਦਾ ਜ਼ਿਕਰ ਕਰਨਾ ਸਿਰਫ਼ ਦੁਰਗੰਧ ਹੀ ਛੱਡੇਗਾ।

ਅਸਤਸਨਾ 9:14
ਇਸ ਲਈ ਮੈਨੂੰ ਇਨ੍ਹਾਂ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਲੈਣ ਦੇ, ਤਾਂ ਜੋ ਫ਼ੇਰ ਕਦੇ ਵੀ ਕੋਈ ਉਨ੍ਹਾਂ ਦੇ ਨਾਵਾਂ ਨੂੰ ਚੇਤੇ ਨਹੀਂ ਕਰੇਗਾ। ਫ਼ੇਰ ਮੈਂ ਤੇਰੇ ਵਿੱਚੋਂ ਇੱਕ ਹੋਰ ਕੌਮ ਦੀ ਸਾਜਣਾ ਕਰਾਂਗਾ ਜਿਹੜੀ ਇਨ੍ਹਾਂ ਲੋਕਾਂ ਨਾਲੋਂ ਵੱਧੇਰੇ ਮਹਾਨ ਅਤੇ ਤਾਕਤਵਰ ਹੋਵੇਗੀ।’

ਜ਼ਬੂਰ 5:6
ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੇ ਹੋ ਜਿਹੜੇ ਝੂਠ ਬੋਲਦੇ ਹਨ। ਤੁਸੀਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਹੋ ਜਿਹੜੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਬਨਾਉਂਦੇ ਹਨ।

ਜ਼ਬੂਰ 78:55
ਪਰਮੇਸ਼ੁਰ ਨੇ ਹੋਰਾਂ ਕੌਮਾਂ ਨੂੰ ਉਹ ਧਰਤੀ ਛੱਡਣ ਲਈ ਮਜਬੂਰ ਕਰ ਦਿੱਤਾ। ਪਰਮੇਸ਼ੁਰ ਨੇ ਹਰ ਪਰਿਵਾਰ ਨੂੰ ਉਸ ਧਰਤੀ ਵਿੱਚੋਂ ਹਿੱਸਾ ਦਿੱਤਾ। ਪਰਮੇਸ਼ੁਰ ਨੇ ਇਸਰਾਏਲ ਦੇ ਹਰ ਪਾਰਵਾਰਿਕ ਸਮੂਹ ਨੂੰ ਰਹਿਣ ਲਈ ਘਰ ਦਿੱਤਾ।

ਜ਼ਬੂਰ 79:10
ਸਾਨੂੰ ਹੋਰਾਂ ਕੌਮਾਂ ਨੂੰ ਨਾ ਕਹਿਣ ਦਿਉ, “ਤੁਹਾਡਾ ਪਰਮੇਸ਼ੁਰ ਕਿੱਥੇ ਹੈ? ਕੀ ਉਹ ਤੁਹਾਡੀ ਸਹਾਇਤਾ ਨਹੀਂ ਕਰ ਸੱਕਦਾ?” ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਦੰਡ ਦਿਉ ਤਾਂ ਜੋ ਅਸੀਂ ਵੇਖ ਸੱਕੀਏ। ਉਨ੍ਹਾਂ ਨੂੰ ਆਪਣੇ ਸੇਵਕਾਂ ਨੂੰ ਮਾਰਨ ਦਾ ਦੰਡ ਦਿਉ।

ਜ਼ਬੂਰ 149:7
ਉਨ੍ਹਾਂ ਨੂੰ ਆਪਣੇ ਦੁਸ਼ਮਣਾਂ ਨੂੰ ਦੰਡ ਦੇਣ ਦਿਉ। ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨੂੰ ਦੰਡ ਦੇਣ ਲਈ ਜਾਣ ਦਿਉ।

ਅਮਸਾਲ 13:9
ਧਰਮੀ ਲੋਕ ਚਮਕਦਾਰ ਰੌਸ਼ਨੀ ਵਾਂਗ ਹਨ, ਪਰ ਦੁਸ਼ਟ ਲੋਕਾਂ ਦਾ ਦੀਵਾ ਬੁਝਾਇਆ ਹੀ ਜਾਣ ਵਾਲਾ ਹੈ।

ਮਲਾਕੀ 4:3
ਤੁਸੀਂ ਉਨ੍ਹਾਂ ਪਾਪੀਆਂ ਨੂੰ ਮਿਧੋਂਗੇ ਅਤੇ ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਹੇਠਲੀ ਸੁਆਹ ਵਾਂਗ ਹੋਣਗੇ। ਇਹ ਸਭ ਮੈਂ ਨਿਆਂ ਦੇ ਸਮੇਂ ਕਰਾਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।

ਪਰਕਾਸ਼ ਦੀ ਪੋਥੀ 19:15
ਘੋੜ ਸਵਾਰ ਦੇ ਮੁੱਖ ਵਿੱਚੋਂ ਇੱਕ ਤਿਖੀ ਤਲਵਾਰ ਬਾਹਰ ਆਉਂਦੀ ਹੈ। ਉਹ ਇਸ ਤਲਵਾਰ ਦੀ ਵਰਤੋਂ ਕੌਮਾਂ ਨੂੰ ਹਰਾਉਣ ਲਈ ਕਰੇਗਾ। ਉਹ ਉਨ੍ਹਾਂ ਉੱਤੇ ਲੋਹੇ ਦੀ ਸਲਾਖ ਨਾਲ ਸ਼ਾਸਨ ਕਰੇਗਾ। ਉਹ ਸਰਬ ਸ਼ਕਤੀ ਮਾਨ ਪਰਮੇਸ਼ੁਰ ਦੇ ਭਿਆਨਕ ਗੁੱਸੇ ਦੀ ਘੁਲਾੜੀ ਵਿੱਚ ਅੰਗੂਰਾਂ ਨੂੰ ਨਿਚੋੜੇਗਾ।

ਜ਼ਬੂਰ 2:8
ਤੁਸੀਂ ਮੈਥੋਂ ਜਿਸ ਕਾਸੇ ਦੀ ਵੀ ਮੰਗ ਕਰੋਂਗੇ, ਮੈਂ ਤੁਹਾਨੂੰ ਸਾਰੀਆਂ ਕੌਮਾਂ ਦੇ ਦਿਆਂਗਾ। ਸਾਰੀ ਧਰਤੀ ਦੇ ਲੋਕ ਤੇਰੇ ਆਪਣੇ ਹੋਣਗੇ।

ਜ਼ਬੂਰ 2:1
ਪਰਾਈਆਂ ਕੌਮਾਂ ਦੇ ਲੋਕ ਇੰਨੇ ਕ੍ਰੋਧ ਵਿੱਚ ਕਿਉਂ ਹਨ? ਉਹ ਐਸੀਆਂ ਯੋਜਨਾਵਾਂ ਕਿਉਂ ਬਣਾ ਰਹੇ ਹਨ ਜਿਹੜੀਆਂ ਵਿਅਰਥ ਹਨ?

੧ ਸਮੋਈਲ 25:32
ਦਾਊਦ ਨੇ ਅਬੀਗੈਲ ਨੂੰ ਉੱਤਰ ’ਚ ਕਿਹਾ, “ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕਰ। ਉਸਤਤਿ ਕਰ ਉਸ ਪਰਮੇਸ਼ੁਰ ਦੀ ਜਿਸਨੇ ਤੈਨੂੰ ਮੇਰੇ ਨਾਲ ਮਿਲਾਇਆ।

੧ ਸਮੋਈਲ 31:4
ਸ਼ਾਊਲ ਨੇ ਆਪਣੇ ਸੇਵਕ ਜਿਸਨੇ ਉਸ ਦੇ ਸ਼ਸਤਰ ਚੁੱਕੇ ਹੋਏ ਸਨ ਉਸ ਨੂੰ ਆਖਿਆ, “ਆਪਣੀ ਤਲਵਾਰ ਕੱਢ ਮੈਨੂੰ ਵੱਢ ਸੁੱਟ। ਫ਼ਿਰ ਉਹ ਅਸੁੰਨਤੀਏ ਮੈਨੂੰ ਦੁੱਖ ਦੇਕੇ ਮੇਰਾ ਮਖੌਲ ਨਾ ਉਡਾਉਣਗੇ।” ਪਰ ਸ਼ਾਊਲ ਦਾ ਸਹਾਇਕ ਇਸ ਕੰਮੋਂ ਡਰ ਗਿਆ ਅਤੇ ਉਸ ਨੇ ਮਾਰਨ ਤੋਂ ਇਨਕਾਰ ਕਰ ਦਿੱਤਾ। ਸ਼ਾਊਲ ਨੇ ਆਪਣੀ ਤਲਵਾਰ ਖੁਦ ਕੱਢੀ ਅਤੇ ਆਪਣੇ-ਆਪ ਨੂੰ ਵੱਢ ਸੁੱਟਿਆ।

੨ ਸਮੋਈਲ 5:6
ਦਾਊਦ ਦਾ ਯਰੂਸ਼ਲਮ ਸ਼ਹਿਰ ਨੂੰ ਜਿੱਤਣਾ ਫ਼ਿਰ ਪਾਤਸ਼ਾਹ ਅਤੇ ਉਸ ਦੇ ਆਦਮੀ ਯਾਰੁਸ਼ਲਮ ਵਿੱਚ ਰਹਿੰਦੇ ਯਬੂਸੀਆਂ ਦੇ ਵਿਰੁੱਧ ਗਏ। ਯਬੂਸੀਆਂ ਨੇ ਦਾਊਦ ਨੂੰ ਕਿਹਾ, “ਤੂੰ ਸਾਡੇ ਸ਼ਹਿਰ ਵਿੱਚ ਪ੍ਰਵੇਸ਼ ਨਾ ਕਰ ਸੱਕੇਂਗਾ। ਸਾਡੇ ਅੰਨ੍ਹੇ ਤੇ ਲੰਗੜ੍ਹੇ ਲੋਕ ਵੀ ਤੈਨੂੰ ਅੰਦਰ ਆਉਣ ਤੋਂ ਰੋਕ ਸੱਕਦੇ ਹਨ।” (ਇਹ ਉਨ੍ਹਾਂ ਇਸ ਲਈ ਆਖਿਆ ਕਿਉਂ ਕਿ ਉਹ ਸੋਚਦੇ ਸਨ ਕਿ ਉਨ੍ਹਾਂ ਦੇ ਸ਼ਹਿਰਾਂ ਵਿੱਚ ਵੜਨਾ ਇੰਨਾ ਔਖਾ ਸੀ ਕਿ ਦਾਊਦ ਵੀ ਸਫ਼ਲ ਨਹੀਂ ਹੋ ਸੱਕੇਗਾ।

੨ ਸਮੋਈਲ 8:1
ਦਾਊਦ ਦਾ ਬਹੁਤ ਸਾਰੀਆਂ ਲੜਾਈਆਂ ਜਿੱਤਣਾ ਬਾਅਦ ਵਿੱਚ, ਪਿੱਛੋਂ ਦਾਊਦ ਨੇ ਫ਼ਲਿਸਤੀਆਂ ਨੂੰ ਹਰਾਇਆ ਉਸ ਨੇ ਮੇਥੇਗ-ਹਾ ਅੱਮਾਹ ਤੇ ਕਬਜ਼ਾ ਕਰ ਲਿਆ।

੨ ਸਮੋਈਲ 10:6
ਅੰਮੋਨੀਆਂ ਦੇ ਖਿਲਾਫ਼ ਲੜਾਈ ਜਦੋਂ ਅੰਮੋਨੀਆਂ ਨੇ ਵੇਖਿਆ ਕਿ ਦਾਊਦ ਹੁਣ ਸਾਨੂੰ ਆਪਣਾ ਵੈਰੀ ਸਮਝਦਾ ਹੈ ਤਾਂ ਅੰਮੋਨੀਆਂ ਦੇ ਲੋਕਾਂ ਨੇ ਬੈਤ-ਰਹੋਬ ਦੇ ਅਰਾਮੀਆਂ ਅਤੇ ਸੋਬਾ ਦੇ ਅਰਾਮੀਆਂ ਕੋਲੋਂ 20,000 ਮਨੁੱਖ ਅਤੇ ਅੰਮੋਨੀਆਂ ਨੇ ਮਆਕਾਹ ਦੇ ਰਾਜਾ ਤੋਂ 1,000 ਮਨੁੱਖ ਅਤੇ ਟੋਬ ਦੇ ਲੋਕਾਂ ਤੋਂ 12,000 ਆਦਮੀ ਖਰੀਦੇ।

੨ ਸਮੋਈਲ 17:23
ਅਹੀਥੋਫ਼ਲ ਦਾ ਖੁਦਕੁਸ਼ੀ ਕਰਨਾ ਜਦੋਂ ਅਹੀਥੋਫ਼ਲ ਨੇ ਵੇਖਿਆ ਕਿ ਇਸਰਾਏਲੀਆਂ ਨੇ ਉਸਦੀ ਸਲਾਹ ਨੂੰ ਨਹੀਂ ਮੰਨਿਆ ਤਾਂ ਉਸ ਨੇ ਆਪਣੇ ਖੋਤੇ ਨੂੰ ਕਸਿਆ ਅਤੇ ਆਪਣੇ ਖੋਤੇ ਤੇ ਕਾਠੀ ਪਾਕੇ ਉਸ ਉੱਪਰ ਚੜ੍ਹ ਕੇ ਆਪਣੇ ਸ਼ਹਿਰ ਵਿੱਚ ਆਪਣੇ ਘਰ ਨੂੰ ਵਾਪਸ ਮੁੜ ਗਿਆ। ਉਸ ਨੇ ਆਪਣੇ ਪਰਿਵਾਰ ਨੂੰ ਸੁਧਾਰ ਕੇ ਆਪਣੇ ਆਪਨੂੰ ਫ਼ਾਹਾ ਦੇ ਦਿੱਤਾ। ਜਦੋਂ ਅਹੀਥੋਫ਼ਲ ਮਰ ਗਿਆ ਤਾਂ ਲੋਕਾਂ ਨੇ ਉਸ ਨੂੰ ਉਸ ਦੇ ਪਿਤਾ ਦੀ ਸਮਾਧ ਵਿੱਚ ਹੀ ਦੱਬ ਦਿੱਤਾ।

੨ ਸਮੋਈਲ 21:15
ਫ਼ਲਿਸਤੀਆਂ ਨਾਲ ਲੜਾਈ ਫ਼ਲਿਸਤੀਆਂ ਨੇ ਇਸਰਾਏਲ ਦੇ ਖਿਲਾਫ਼ ਇੱਕ ਹੋਰ ਯੁੱਧ ਸ਼ੁਰੂ ਕਰ ਦਿੱਤਾ। ਦਾਊਦ ਅਤੇ ਉਸ ਦੇ ਸਾਰੇ ਆਦਮੀ ਫਲਿਸਤੀਆਂ ਦੇ ਵਿਰੁੱਧ ਲੜਨ ਲਈ ਗਏ, ਪਰ ਉਹ ਥੱਕਿਆਂ ਹੋਇਆਂ ਅਤੇ ਕਮਜ਼ੋਰ ਹੋ ਗਿਆ ਸੀ।

੨ ਸਮੋਈਲ 22:44
ਤੂੰ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ, ਤੂੰ ਮੈਨੂੰ ਕੌਮਾ ਦਾ ਮੁਖੀਆ ਬਣਾਇਆ, ਜਿਨ੍ਹਾਂ ਲੋਕਾਂ ਨੂੰ ਮੈਂ ਜਾਣਦਾ ਵੀ ਨਹੀਂ ਉਨ੍ਹਾਂ ਵੀ ਆਨ ਮੇਰੀ ਸੇਵਾ ਕੀਤੀ।

੧ ਸਮੋਈਲ 17:45
ਦਾਊਦ ਨੇ ਉਸ ਫ਼ਲਿਸਤੀ ਨੂੰ ਕਿਹਾ, “ਤੂੰ ਤਾ ਤਲਵਾਰ, ਢਾਲ ਅਤੇ ਬਰਛਾ ਲੈ ਕੇ ਮੇਰੇ ਵੱਲ ਆਉਂਦਾ ਹੈਂ। ਪਰ ਮੈਂ ਸਰਬ-ਸ਼ਕਤੀਮਾਨ ਯਹੋਵਾਹ, ਇਸਰਾਏਲ ਦੀ ਸੈਨਾ ਦੇ ਪਰਮੇਸ਼ੁਰ ਦੇ ਨਾਮ ਉੱਤੇ ਆ ਰਿਹਾ ਹਾਂ, ਜਿਸ ਬਾਰੇ ਤੂੰ ਮੰਦਾ ਬੋਲਿਆ ਹੈ। ਜਿਸ ਬਾਰੇ ਤੂੰ ਇੰਨਾ ਮੰਦਾ ਆਖਿਆ ਹੈ।