ਜ਼ਬੂਰ 80:13
ਜੰਗਲੀ ਸੂਰ ਆਉਂਦੇ ਹਨ ਅਤੇ ਆਕੇ ਤੁਹਾਡੀ “ਵੇਲ” ਨੂੰ ਲਤਾੜ ਦਿੰਦੇ ਹਨ। ਜੰਗਲੀ ਜਾਨਵਰ ਆਉਂਦੇ ਹਨ ਅਤੇ ਇਸਦੇ ਪੱਤੇ ਖਾ ਜਾਂਦੇ ਹਨ।
The boar | יְכַרְסְמֶ֣נָּֽה | yĕkarsĕmennâ | yeh-hahr-seh-MEH-na |
wood the of out | חֲזִ֣יר | ḥăzîr | huh-ZEER |
doth waste | מִיָּ֑עַר | miyyāʿar | mee-YA-ar |
beast wild the and it, | וְזִ֖יז | wĕzîz | veh-ZEEZ |
of the field | שָׂדַ֣י | śāday | sa-DAI |
doth devour | יִרְעֶֽנָּה׃ | yirʿennâ | yeer-EH-na |
Cross Reference
ਯਰਮਿਆਹ 5:6
ਉਹ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸਨ। ਇਸ ਲਈ ਜੰਗਲ ਦਾ ਇੱਕ ਸ਼ੇਰ ਉਨ੍ਹਾਂ ਉੱਤੇ ਹਮਲਾ ਕਰੇਗਾ। ਮਾਰੂਬਲ ਦਾ ਇੱਕ ਬਘਿਆੜ ਉਨ੍ਹਾਂ ਨੂੰ ਮਾਰ ਸੁੱਟੇਗਾ। ਉਨ੍ਹਾਂ ਦੇ ਸ਼ਹਿਰ ਨੇੜੇ ਇੱਕ ਚੀਤਾ ਲੁਕਿਆ ਹੋਇਆ ਹੈ। ਚੀਤਾ ਹਰ ਉਸ ਬੰਦੇ ਨੂੰ ਚੀਰ ਦੇਵੇਗਾ ਜਿਹੜਾ ਸ਼ਹਿਰ ਵਿੱਚੋਂ ਬਾਹਰ ਆਵੇਗਾ। ਅਜਿਹਾ ਇਸ ਲਈ ਵਾਪਰੇਗਾ ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਬਾਰ-ਬਾਰ ਪਾਪ ਕੀਤਾ ਹੈ। ਉਹ ਅਨੇਕਾਂ ਵਾਰੀ ਯਹੋਵਾਹ ਤੋਂ ਭਟਕ ਗਏ ਹਨ।
ਯਰਮਿਆਹ 52:12
ਬਾਬਲ ਦੇ ਰਾਜੇ ਦੇ ਖਾਸ ਦਸਤੇ ਦਾ ਕਮਾਂਡਰ ਨਬੂਜ਼ਰਦਾਨ ਯਰੂਸ਼ਲਮ ਵਿੱਚ ਆਇਆ। ਇਹ ਗੱਲ ਰਾਜੇ ਨਬੂਕਦਨੱਸਰ ਦੇ ਰਾਜ ਦੇ ਉਨ੍ਨੀਵੇਂ ਵਰ੍ਹੇ ਦੇ ਪੰਜਵੇਂ ਮਹੀਨੇ ਦੇ ਦਸਵੇਂ ਦਿਨ ਦੀ ਹੈ। ਨਬੂਜ਼ਰਦਾਨ ਬਾਬਲ ਦਾ ਮਹੱਤਵਪੂਰਣ ਆਗੂ ਸੀ।
ਯਰਮਿਆਹ 52:7
ਉਸ ਦਿਨ ਬਾਬਲ ਦੀ ਫ਼ੌਜ ਨੇ ਯਰੂਸ਼ਲਮ ਉੱਤੇ ਧਾਵਾ ਬੋਲ ਦਿੱਤਾ। ਯਰੂਸ਼ਲਮ ਦੇ ਫ਼ੌਜੀ ਭੱਜ ਗਏ। ਉਹ ਰਾਤ ਵੇਲੇ ਸ਼ਹਿਰ ’ਚੋਂ ਨਿਕਲ ਗਏ। ਉਹ ਦੋ ਕੰਧਾਂ ਵਿੱਚਕਾਰਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਏ। ਦਰਵਾਜ਼ਾ ਰਾਜੇ ਦੇ ਬਾਗ਼ ਨੇੜੇ ਸੀ। ਭਾਵੇਂ ਬਾਬਲ ਦੀ ਫ਼ੌਜ ਨੇ ਸ਼ਹਿਰ ਦੁਆਲੇ ਘੇਰਾ ਪਾਇਆ ਹੋਇਆ ਸੀ ਪਰ ਯਰੂਸ਼ਲਮ ਦੇ ਫ਼ੌਜੀ ਤਾਂ ਵੀ ਭੱਜ ਗਏ। ਉਹ ਮਾਰੂਬਲ ਵੱਲ ਦੌੜ ਗਏ।
ਯਰਮਿਆਹ 51:34
ਸੀਯੋਨ ਦੇ ਲੋਕ ਆਖਣਗੇ, “ਬਾਬਲ ਦੇ ਰਾਜੇ ਨਬੂਕਦਨੱਸਰ ਨੇ ਅਤੀਤ ਵਿੱਚ ਸਾਨੂੰ ਤਬਾਹ ਕੀਤਾ, ਅਤੀਤ ਵਿੱਚ ਨਬੂਕਦਨੱਸਰ ਨੇ ਸਾਨੂੰ ਦੁੱਖ ਦਿੱਤਾ, ਅਤੀਤ ਵਿੱਚ ਉਹ ਸਾਡੇ ਲੋਕਾਂ ਨੂੰ ਫ਼ਢ਼ ਕੇ ਦੂਰ ਲੈ ਗਿਆ ਅਤੇ ਅਸੀਂ ਸੱਖਣੇ ਘੜੇ ਵਾਂਗ ਬਣ ਗਏ। ਉਹ, ਜੋ ਸਾਡੇ ਕੋਲ ਸਭ ਤੋਂ ਚੰਗਾ ਸੀ ਲੈ ਗਿਆ ਅਤੇ ਉਹ ਇੱਕ ਵੱਡੇ ਅਜਗਰ ਵਰਗਾ ਸੀ। ਜੋ ਓਨੀ ਦੇਰ ਤੱਕ ਖਾਂਦਾ ਰਿਹਾ ਜਦੋਂ ਤੀਕ ਉਹ ਰੱਜ ਨਹੀਂ ਗਿਆ। ਉਸ ਨੇ, ਜੋ ਕੁਝ ਸਾਡੇ ਕੋਲ ਸਭ ਤੋਂ ਚੰਗਾ ਸੀ ਲੈ ਲਿਆ ਅਤੇ ਸਾਨੂੰ ਪਰ੍ਹਾਂ ਸੁੱਟ ਦਿੱਤਾ।
ਯਰਮਿਆਹ 39:1
ਯਰੂਸ਼ਲਮ ਦਾ ਪਤਨ ਯਰੂਸ਼ਲਮ ਉੱਤੇ ਇਸ ਤਰ੍ਹਾਂ ਕਬਜ਼ਾ ਹੋਇਆ: ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜਕਾਲ ਦੇ 9ਵੇਂ ਵਰ੍ਹੇ ਦੇ 10ਵੇਂ ਮਹੀਨੇ ਦੌਰਾਨ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਆਪਣੀ ਪੂਰੀ ਫ਼ੌਜ ਲੈ ਕੇ ਚੜ੍ਹਾਈ ਕਰ ਦਿੱਤੀ। ਉਸ ਨੇ ਸ਼ਹਿਰ ਨੂੰ ਹਰਾਉਣ ਲਈ ਇਸਦੇ ਦੁਆਲੇ ਘੇਰਾ ਪਾ ਲਿਆ।
ਯਰਮਿਆਹ 4:7
ਸ਼ੇਰ ਆਪਣੀ ਗੁਫ਼ਾ ਵਿੱਚੋਂ ਬਾਹਰ ਆ ਰਿਹਾ ਹੈ। ਕੌਮਾਂ ਦੀ ਤਬਾਹੀ ਕਰਨ ਵਾਲੇ ਨੇ ਕੂਚ ਕਰ ਦਿੱਤਾ ਹੈ। ਉਹ ਤੁਹਾਡੇ ਦੇਸ਼ ਨੂੰ ਤਬਾਹ ਕਰਨ ਲਈ ਆਪਣੇ ਘਰੋ ਚੱਲ ਪਿਆ ਹੈ। ਤੁਹਾਡੇ ਕਸਬੇ ਤਬਾਹ ਹੋ ਜਾਣਗੇ। ਉਨ੍ਹਾਂ ਵਿੱਚ ਰਹਿਣ ਵਾਲੇ ਲੋਕ ਨਹੀਂ ਬਚਣਗੇ।
੨ ਤਵਾਰੀਖ਼ 36:1
ਯਹੂਦਾਹ ਦਾ ਪਾਤਸ਼ਾਹ ਯਹੋਆਹਾਜ਼ ਯਹੂਦਾਹ ਦੇ ਲੋਕਾਂ ਨੇ ਯਰੂਸ਼ਲਮ ਦਾ ਨਵਾਂ ਪਾਤਸ਼ਾਹ ਯਹੋਆਹਾਜ਼ ਨੂੰ ਚੁਣਿਆ। ਯਹੋਆਹਾਜ਼ ਯੋਸੀਯਾਹ ਦਾ ਪੁੱਤਰ ਸੀ।
੨ ਤਵਾਰੀਖ਼ 32:1
ਅੱਸ਼ੂਰ ਦੇ ਪਾਤਸ਼ਾਹ ਦਾ ਹਿਜ਼ਕੀਯਾਹ ਨੂੰ ਤੰਗ ਕਰਨਾ ਇਹ ਸਾਰੇ ਕੰਮ ਜਦੋਂ ਹਿਜ਼ਕੀਯਾਹ ਨੇ ਸ਼ਰਧਾ ਨਾਲ ਮੁਕੰਮਲ ਕੀਤੇ, ਤਾਂ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਯਹੂਦਾਹ ਦੇਸ ਵਿੱਚ ਹਮਲਾ ਕਰ ਦਿੱਤਾ। ਸਨਹੇਰੀਬ ਅਤੇ ਉਸਦੀ ਸੈਨਾ ਨੇ ਕਿਲੇ ਦੇ ਬਾਹਰ ਡੇਰੇ ਲਾ ਲਏ। ਇਹ ਵਿਉਂਤ ਉਸ ਨੇ ਉਨ੍ਹਾਂ ਸ਼ਹਿਰਾਂ ਨੂੰ ਹਰਾਉਣ ਲਈ ਬਣਾਈ। ਕਿਉਂ ਜੋ ਉਹ ਇਨ੍ਹਾਂ ਸ਼ਹਿਰਾਂ ਨੂੰ ਆਪਣੇ ਲਈ ਜਿੱਤਣਾ ਚਾਹੁੰਦਾ ਸੀ।
੨ ਸਲਾਤੀਨ 24:1
ਨਬੂਕਦਨੱਸਰ ਪਾਤਸ਼ਾਹ ਦਾ ਯਹੂਦਾਹ ’ਚ ਆਉਣਾ ਯਹੋਯਾਕੀਮ ਪਾਤਸ਼ਾਹ ਦੇ ਸਮੇਂ ਵਿੱਚ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਯਹੂਦਾਹ ਦੇਸ ਵਿੱਚ ਆਇਆ। ਯਹੋਯਾਕੀਮ ਤਿੰਨ ਵਰ੍ਹੇ ਉਸਦਾ ਦਾਸ ਬਣਿਆ ਫ਼ਿਰ ਉਸਤੋਂ ਯਹੋਯਾਕੀਮ ਬਾਗ਼ੀ ਹੋ ਗਿਆ ਅਤੇ ਉਸ ਦੇ ਰਾਜ ਤੋਂ ਉਸ ਨੇ ਤੋੜਕੇ ਬੇਮੁਖ ਹੋ ਗਿਆ।
੨ ਸਲਾਤੀਨ 18:1
ਹਿਜ਼ਕੀਯਾਹ ਨੇ ਯਹੂਦਾਹ ਉੱਪਰ ਆਪਣਾ ਰਾਜ ਸ਼ੁਰੂ ਕੀਤਾ ਯਹੂਦਾਹ ਦੇ ਪਾਤਸ਼ਾਹ ਆਹਾਜ਼ ਦਾ ਪੁੱਤਰ ਹਿਜ਼ਕੀਯਾਹ ਨਵਾਂ ਪਾਤਸ਼ਾਹ ਹੋਇਆ। ਹਿਜ਼ਕੀਯਾਹ ਨੇ ਇਸਰਾਏਲ ਦੇ ਪਾਤਸ਼ਾਹ ਏਲਾਹ ਦੇ ਪੁੱਤਰ ਹੋਸ਼ੇਆ ਦੇ ਤੀਜੇ ਸਾਲ ਵਿੱਚ ਰਾਜ ਕਰਨ ਲੱਗਾ।