ਜ਼ਬੂਰ 77:1
ਨਿਰਦੇਸ਼ਕ ਲਈ: ਯਦੂਥੂਨ ਲਈ। ਆਸਾਫ਼ ਦਾ ਇੱਕ ਉਸਤਤਿ ਗੀਤ। ਮੈਂ ਪਰਮੇਸ਼ੁਰ ਨੂੰ ਆਵਾਜ਼ ਦਿੰਦਾ ਹਾਂ ਅਤੇ ਸਹਾਇਤਾ ਲਈ ਰੋਂਦਾ ਹਾਂ। ਹੇ ਪਰਮੇਸ਼ੁਰ ਮੈਂ ਤੈਨੂੰ ਆਵਾਜ਼ ਦਿੰਦਾ ਹਾਂ, ਮੇਰੀ ਆਵਾਜ਼ ਸੁਣੋ।
I cried | קוֹלִ֣י | qôlî | koh-LEE |
unto | אֶל | ʾel | el |
God | אֱלֹהִ֣ים | ʾĕlōhîm | ay-loh-HEEM |
with my voice, | וְאֶצְעָ֑קָה | wĕʾeṣʿāqâ | veh-ets-AH-ka |
even unto | קוֹלִ֥י | qôlî | koh-LEE |
God | אֶל | ʾel | el |
with my voice; | אֱ֝לֹהִ֗ים | ʾĕlōhîm | A-loh-HEEM |
and he gave ear | וְהַאֲזִ֥ין | wĕhaʾăzîn | veh-ha-uh-ZEEN |
unto | אֵלָֽי׃ | ʾēlāy | ay-LAI |
Cross Reference
ਜ਼ਬੂਰ 3:4
ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਾਂਗਾ ਤੇ ਉਹ ਮੈਨੂੰ ਆਪਣੇ ਪਵਿੱਤਰ ਪਰਬਤ ਉੱਤੋਂ ਉੱਤਰ ਦੇਵੇਗਾ।
ਜ਼ਬੂਰ 50:1
ਆਸਾਫ਼ ਦਾ ਇੱਕ ਗੀਤ। ਪਰਮੇਸ਼ੁਰਾਂ ਦਾ ਪਰਮੇਸ਼ੁਰ, ਯਹੋਵਾਹ ਬੋਲਿਆ ਹੈ। ਉਹ ਧਰਤੀ ਦੇ ਸਾਰੇ ਲੋਕਾਂ ਨੂੰ ਸਵੇਰ ਤੋਂ ਸ਼ਾਮ ਤੱਕ ਬੁਲਾਉਂਦਾ ਹੈ।
ਜ਼ਬੂਰ 39:1
ਨਿਰਦੇਸ਼ਕ ਲਈ, ਯਦੂਥੂਨ ਨੂੰ। ਦਾਊਦ ਦਾ ਇੱਕ ਗੀਤ। ਮੈਂ ਆਖਿਆ, “ਮੈਂ ਉਨ੍ਹਾਂ ਗੱਲਾਂ ਦਾ ਧਿਆਨ ਰੱਖਾਂਗਾ ਜੋ ਮੈਂ ਆਖਾਂਗਾ। ਮੈਂ ਆਪਣੀ ਜ਼ੁਬਾਨ ਨੂੰ, ਮੈਥੋਂ ਪਾਪ ਕਰਾਉਣ ਦਾ ਕਾਰਣ ਨਹੀਂ ਬਣਨ ਦੇਵਾਂਗਾ। ਮੈਂ ਆਪਣਾ ਮੂੰਹ ਬੰਦ ਰੱਖਾਂਗਾ ਜਦੋਂ ਮੈਂ ਦੁਸ਼ਟ ਲੋਕਾਂ ਦੁਆਰਾ ਘਿਰਿਆ ਹੋਵਾਂਗਾ।”
ਜ਼ਬੂਰ 142:1
ਦਾਊਦ ਦਾ ਇੱਕ ਭੱਗਤੀ ਗੀਤ। ਇਹ ਉਸ ਵੇਲੇ ਦੀ ਪ੍ਰਾਰਥਨਾ ਹੈ ਜਦੋਂ ਉਹ ਗੁਫ਼ਾ ਵਿੱਚ ਸੀ। ਮੈਂ ਮਦਦ ਵਾਸਤੇ ਯਹੋਵਾਹ ਨੂੰ ਪੁਕਾਰਾਂਗਾ। ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ।
ਜ਼ਬੂਰ 116:1
ਮੈਂ ਇਸ ਨੂੰ ਪਸੰਦ ਕਰਦਾ ਹਾਂ ਜਦੋਂ ਯਹੋਵਾਹ ਮੇਰੀਆਂ ਪ੍ਰਾਰਥਨਾ ਸੁਣਦਾ ਹੈ।
ਜ਼ਬੂਰ 62:1
ਨਿਰਦੇਸ਼ਕ ਲਈ: ਯਦੂਥੂਨ ਨੂੰ। ਦਾਊਦ ਦਾ ਗੀਤ। ਭਾਵੇਂ ਕੁਝ ਵੀ ਹੋਵੇ, ਮੇਰੀ ਆਤਮਾ ਸਬਰ ਨਾਲ ਪਰਮੇਸ਼ੁਰ ਲਈ ਇੰਤਜ਼ਾਰ ਕਰਦੀ ਹੈ। ਮੈਨੂੰ ਬਚਾਉਣ ਵਾਸਤੇ ਮੈਨੂੰ ਆਪਣੀ ਮੁਕਤੀ ਉਸਤੋਂ ਹੀ ਮਿਲਦੀ ਹੈ।
ਜ਼ਬੂਰ 55:16
ਮੈਂ ਪਰਮੇਸ਼ੁਰ ਨੂੰ ਸਹਾਇਤਾ ਲਈ ਬੁਲਾਵਾਂਗਾ, ਯਹੋਵਾਹ ਮੈਨੂੰ ਉੱਤਰ ਦੇਵੇਗਾ।
ਜ਼ਬੂਰ 34:6
ਇਸ ਗਰੀਬ ਬੰਦੇ ਨੇ ਯਹੋਵਾਹ ਨੂੰ ਮਦਦ ਲਈ ਪੁਕਾਰਿਆ। ਅਤੇ ਯਹੋਵਾਹ ਨੇ ਮੈਨੂੰ ਸੁਣਿਆ। ਉਸ ਨੇ ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
੧ ਤਵਾਰੀਖ਼ 25:6
ਹੇਮਾਨ ਨੇ ਆਪਣੇ ਸਾਰੇ ਪੁੱਤਰਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਉਸਦੀ ਕੀਰਤੀ ਗਾਉਣ ਦੇ ਕੰਮ ਲਾਇਆ। ਉਸ ਦੇ ਪੁੱਤਰ ਗਾਨ ਵੇਲੇ ਛੈਣੇ, ਦਿਲਰੁਬਾ ਤੇ ਬਰਬਤਾਂ ਦੀ ਵਰਤੋਂ ਕਰਦੇ। ਪਰਮੇਸ਼ੁਰ ਦੇ ਮੰਦਰ ਵਿੱਚ ਸੇਵਾ ਕਰਨ ਦਾ ਉਨ੍ਹਾਂ ਦਾ ਇਹੀ ਤਰੀਕਾ ਸੀ। ਇਨ੍ਹਾਂ ਮਨੁੱਖਾਂ ਦੀ ਚੋਣ ਦਾਊਦ ਨੇ ਕੀਤੀ ਸੀ।
੧ ਤਵਾਰੀਖ਼ 25:3
ਯਦੂਥੂਨ ਦੇ ਘਰਾਣੇ ਵਿੱਚੋਂ ਗਦਾਲਯਾਹ, ਸਰੀ, ਯਸ਼ਆਯਾਹ, ਸ਼ਿਮਈ ਹਸ਼ਬਯਾਹ ਅਤੇ ਮਤਿੱਥਯਾਹ ਸਨ। ਇਹ ਕੁਲ 6 ਸਨ ਜਿਨ੍ਹਾਂ ਨੂੰ ਯਦੂਥੂਨ ਨੇ ਇਹ ਕਾਰਜ ਸੌਂਪਿਆ। ਯਦੂਥੂਨ ਬਰਬਤ ਨਾਲ ਯਹੋਵਾਹ ਦੀ ਉਸਤਤਿ ਕਰਕੇ ਨਬੁੱਵਤ ਕਰਦਾ ਹੁੰਦਾ ਸੀ।
੧ ਤਵਾਰੀਖ਼ 16:41
ਹੇਮਾਨ, ਯਦੁਥੂਨ ਅਤੇ ਹੋਰ ਦੂਜੇ ਲੇਵੀਆਂ ਨੂੰ ਉਨ੍ਹਾਂ ਦੇ ਨਾਲ ਨਾਮਾਂ ਦੁਆਰਾ ਚੁਣਿਆ ਗਿਆ ਸੀ ਤਾਂ ਜੋ ਉਹ ਯਹੋਵਾਹ ਨੂੰ ਉਸਤਤਿ ਗਾਉਣ, ਕਿਉਂ ਕਿ ਉਸਦਾ ਪਿਆਰ ਸਦਾ ਲਈ ਸਥਿਰ ਹੈ।