Psalm 37:20
ਪਰ ਮੰਦੇ ਲੋਕੀਂ ਯਹੋਵਾਹ ਦੇ ਦੁਸ਼ਮਣ ਹਨ, ਅਤੇ ਉਹ ਮੰਦੇ ਲੋਕ ਤਬਾਹ ਹੋਣਗੇ। ਉਨ੍ਹਾਂ ਦੀਆਂ ਵਾਦੀਆਂ ਸੜ ਸੁੱਕ ਜਾਣਗੀਆਂ। ਉਹ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।
Psalm 37:20 in Other Translations
King James Version (KJV)
But the wicked shall perish, and the enemies of the LORD shall be as the fat of lambs: they shall consume; into smoke shall they consume away.
American Standard Version (ASV)
But the wicked shall perish, And the enemies of Jehovah shall be as the fat of lambs: They shall consume; In smoke shall they consume away.
Bible in Basic English (BBE)
But the wrongdoers will come to destruction, and the haters of the Lord will be like the fat of lambs, they will be burned up; they will go up in smoke, and never again be seen.
Darby English Bible (DBY)
For the wicked shall perish, and the enemies of Jehovah shall be as the fat of lambs: they shall consume, like smoke shall they consume away.
Webster's Bible (WBT)
But the wicked shall perish, and the enemies of the LORD shall be as the fat of lambs: they shall consume; into smoke shall they consume away.
World English Bible (WEB)
But the wicked shall perish. The enemies of Yahweh shall be like the beauty of the fields. They will vanish-- Vanish like smoke.
Young's Literal Translation (YLT)
But the wicked perish, and the enemies of Jehovah, As the preciousness of lambs, Have been consumed, In smoke they have been consumed.
| But | כִּ֤י | kî | kee |
| the wicked | רְשָׁעִ֨ים׀ | rĕšāʿîm | reh-sha-EEM |
| shall perish, | יֹאבֵ֗דוּ | yōʾbēdû | yoh-VAY-doo |
| enemies the and | וְאֹיְבֵ֣י | wĕʾôybê | veh-oy-VAY |
| of the Lord | יְ֭הוָה | yĕhwâ | YEH-va |
| fat the as be shall | כִּיקַ֣ר | kîqar | kee-KAHR |
| of lambs: | כָּרִ֑ים | kārîm | ka-REEM |
| consume; shall they | כָּל֖וּ | kālû | ka-LOO |
| into smoke | בֶעָשָׁ֣ן | beʿāšān | veh-ah-SHAHN |
| shall they consume away. | כָּֽלוּ׃ | kālû | ka-LOO |
Cross Reference
ਜ਼ਬੂਰ 102:3
ਮੇਰੀ ਜ਼ਿੰਦਗੀ ਧੂੰਏ ਦੇ ਵਾਂਗ ਬੀਤ ਰਹੀ ਹੈ। ਮੇਰੀ ਜ਼ਿੰਦਗੀ ਅੱਗ ਵਾਂਗ ਹੌਲੀ-ਹੌਲੀ ਮੱਚ ਰਹੀ ਹੈ।
ਜ਼ਬੂਰ 68:2
ਆਪਣੇ ਵੈਰੀਆਂ ਨੂੰ ਇੰਝ ਖਿੰਡਿਆ ਦਿਉ, ਜਿਵੇਂ ਧੂੰਆ ਹਵਾ ਦੁਆਰਾ ਉੱਡ ਜਾਂਦਾ ਹੈ। ਤੇਰੇ ਵੈਰੀ ਅੱਗ ਉੱਤੇ ਪਿਘਲਦੀ ਇੱਕ ਮੋਮ ਵਾਂਗ ਤਬਾਹ ਹੋ ਜਾਣ।
ਲੋਕਾ 13:3
ਨਹੀਂ, ਉਨ੍ਹਾਂ ਨੇ ਨਹੀਂ ਕੀਤੇ, ਜੇਕਰ ਤੁਸੀਂ ਆਪਣਾ ਜੀਵਨ ਅਤੇ ਆਪਣੇ ਦਿਲ ਨਹੀਂ ਬਦਲੋਂਗੇ, ਤਾਂ ਤੁਸੀਂ ਵੀ ਸਾਰੇ ਉਨ੍ਹਾਂ ਦੀ ਤਰ੍ਹਾਂ ਨਸ਼ਟ ਕਰ ਦਿੱਤੇ ਜਾਵੋਂਗੇ।
ਜ਼ਬੂਰ 92:9
ਯਹੋਵਾਹ, ਤੁਹਾਡੇ ਸਾਰੇ ਦੁਸ਼ਮਣ ਤਬਾਹ ਹੋ ਜਾਣਗੇ। ਉਹ ਸਾਰੇ ਬੰਦੇ ਜਿਹੜੇ ਮੰਦੀਆਂ ਗੱਲਾਂ ਕਰਦੇ ਹਨ ਤਬਾਹ ਹੋ ਜਾਣਗੇ।
ਕਜ਼ਾૃ 5:31
“ਰਥ ਕਰੇ ਇਵੇਂ ਹੀ ਮਰਨ ਦੁਸ਼ਮਣ ਤੁਹਾਡੇ, ਯਹੋਵਾਹ ਜੀ! ਅਤੇ ਕਾਸ਼ ਉਹ ਲੋਕ ਸਾਰੇ ਜਿਹੜੇ ਪਿਆਰ ਕਰਨ ਤੁਹਾਨੂੰ ਹੋ ਜਾਵਣ ਤਕੜੇ ਚਢ਼ਦੇ ਸੂਰਜ ਵਾਗਰਾਂ!” ਇਸ ਤਰ੍ਹਾਂ ਉੱਥੇ 40 ਸਾਲਾਂ ਤੀਕ ਸ਼ਾਂਤੀ ਰਹੀ।
ਅਸਤਸਨਾ 33:14
ਸੂਰਜ ਉਨ੍ਹਾਂ ਨੂੰ ਚੰਗਾ ਫ਼ਲ ਦੇਵੇ। ਹਰ ਮਹੀਨਾ ਆਪਣਾ ਉੱਤਮ ਫ਼ਲ ਲਿਆਵੇ।
੨ ਪਤਰਸ 2:12
ਪਰ ਇਹ ਝੂਠੇ ਉਪਦੇਸ਼ਕ ਉਨ੍ਹਾਂ ਗੱਲਾਂ ਦੇ ਵਿਰੁੱਧ ਵੀ ਮੰਦਾ ਬੋਲਦੇ ਹਨ ਜਿਨ੍ਹਾਂ ਨੂੰ ਉਹ ਸਮਝ ਨਹੀਂ ਸੱਕਦੇ। ਇਹ ਝੂਠੇ ਉਪਦੇਸ਼ਕ ਉਨ੍ਹਾਂ ਜਾਨਵਰਾਂ ਵਰਗੇ ਹਨ ਜਿਹੜੇ ਸੋਚ ਨਹੀ ਸੱਕਦੇ। ਉਹ ਇੰਝ ਵਰਤਾਉ ਕਰਦੇ ਹਨ ਜਿਵੇਂ ਉਨ੍ਹਾਂ ਦੀ ਅਗਵਾਈ ਆਪਣੀ ਸਹਿਜ ਪ੍ਰੇਰਣਾ ਦੁਆਰਾ ਕੀਤੀ ਗਈ ਹੋਵੇ। ਉਹ ਫ਼ੜੇ ਜਾਣ ਅਤੇ ਮਰੇ ਜਾਣ ਲਈ ਹੀ ਜੰਮਦੇ ਹਨ। ਇਸ ਲਈ ਜੰਗਲੀ ਪਸ਼ੂਆਂ ਵਾਂਗ ਇਹ ਝੂਠੇ ਪ੍ਰਚਾਰਕ ਵੀ ਤਬਾਹ ਹੋ ਜਾਣਗੇ।
ਇਬਰਾਨੀਆਂ 12:29
ਕਿਉਂਕਿ ਸਾਡਾ ਪਰਮੇਸ਼ੁਰ ਉਸ ਅੱਗ ਵਰਗਾ ਹੈ ਜਿਹੜੀ ਤਬਾਹ ਕਰ ਸੱਕਦੀ ਹੈ।
ਲੋਕਾ 13:5
ਮੈਂ ਤੁਹਾਨੂੰ ਆਖਦਾ ਹਾਂ ਕਿ ਇਉਂ ਨਹੀਂ ਸੀ, ਪਰ ਜੇਕਰ ਤੁਸੀਂ ਵੀ ਆਪਣੇ ਦਿਲ ਅਤੇ ਜੀਵਨ ਨਹੀਂ ਬਦਲੋਂਗੇ, ਤਾਂ ਤੁਸੀਂ ਵੀ ਸਾਰੇ ਨਸ਼ਟ ਹੋ ਜਾਵੋਂਗੇ।”
ਅਸਤਸਨਾ 29:20
ਯਹੋਵਾਹ ਉਸ ਬੰਦੇ ਨੂੰ ਮਾਫ਼ ਨਹੀਂ ਕਰੇਗਾ। ਉਹ ਉਸ ਬੰਦੇ ਦੇ ਬਹੁਤ ਪਰੇਸ਼ਾਨ ਅਤੇ ਗੁੱਸੇ ਹੋਵੇਗਾ ਅਤੇ ਉਹ ਉਸ ਬੰਦੇ ਨੂੰ ਇਸਰਾਏਲ ਦੇ ਹੋਰਨਾ ਪਰਿਵਾਰ-ਸਮੂਹਾਂ ਨਾਲੋਂ ਵੱਖ ਕਰ ਦੇਵੇਗਾ। ਉਹ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ। ਉਹ ਸਾਰੀਆਂ ਮੰਦੀਆਂ ਗੱਲਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਉਸ ਬੰਦੇ ਨਾਲ ਵਾਪਰਨਗੀਆਂ। ਇਹ ਗੱਲਾਂ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਇਕਰਾਰਨਾਮੇ ਦਾ ਹਿੱਸਾ ਹਨ।
ਅਹਬਾਰ 3:16
ਫ਼ੇਰ ਜਾਜਕ ਨੂੰ ਇਨ੍ਹਾਂ ਨੂੰ ਜਗਵੇਦੀ ਉੱਤੇ ਸਾੜਨਾ ਚਾਹੀਦਾ ਹੈ। ਇਹ ਅੱਗ ਦੁਆਰਾ ਭੋਜਨ ਦੀ ਭੇਟ ਹੈ ਅਤੇ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। ਸਾਰੀ ਚਰਬੀ ਯਹੋਵਾਹ ਦੀ ਹੈ।
ਅਹਬਾਰ 3:3
ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ, ਉਸ ਨੂੰ ਯਹੋਵਾਹ ਲਈ ਅੱਗ ਦੁਆਰਾ ਚੜ੍ਹਾਈ ਗਈ ਇੱਕ ਬਲੀ ਲਿਆਉਣੀ ਚਾਹੀਦੀ ਹੈ। ਇਸ ਵਿੱਚ ਸਾਰੀ ਚਰਬੀ ਜੋ ਜਾਨਵਰ ਦੇ ਅੰਦਰਲੇ ਅੰਗਾਂ ਦੇ ਅੰਦਰ ਅਤੇ ਆਸੀਂ-ਪਾਸੀਂ ਹੈ, ਹੋਣੀ ਚਾਹੀਦੀ ਹੈ।
ਪੈਦਾਇਸ਼ 19:28
ਅਬਰਾਹਾਮ ਨੇ ਸਦੂਮ ਅਤੇ ਅਮੂਰਾਹ ਦੇ ਨਗਰਾਂ ਅਤੇ ਵਾਦੀ ਦੀ ਸਾਰੀ ਧਰਤੀ ਵੱਲ ਵੇਖਿਆ। ਅਬਰਾਹਾਮ ਨੂੰ ਸਾਰੀ ਧਰਤੀ ਚੋਂ ਬਹੁਤ ਸਾਰਾ ਧੂਆਂ ਨਿਕਲਦਾ ਨਜ਼ਰ ਆਇਆ। ਇਹ ਕਿਸੇ ਭਠੀ ਵਿੱਚੋਂ ਨਿਕਲਦੇ ਧੂੰਏਂ ਵਾਂਗ ਦਿਖਾਈ ਦਿੰਦਾ ਸੀ।