Psalm 147:13
ਹੇ ਯਰੂਸ਼ਲਮ, ਪਰਮੇਸ਼ੁਰ ਤੇਰੇ ਦਰਵਾਜਿਆ ਨੂੰ ਮਜ਼ਬੂਤ ਬਣਾਉਂਦਾ ਹੈ। ਅਤੇ ਪਰਮੇਸ਼ੁਰ ਤੇਰੇ ਸ਼ਹਿਰ ਦੇ ਲੋਕਾਂ ਨੂੰ ਅਸੀਸ ਦਿੰਦਾ ਹੈ।
Psalm 147:13 in Other Translations
King James Version (KJV)
For he hath strengthened the bars of thy gates; he hath blessed thy children within thee.
American Standard Version (ASV)
For he hath strengthened the bars of thy gates; He hath blessed thy children within thee.
Bible in Basic English (BBE)
He has made strong the iron bands of your doors; he has sent blessings on your children inside your walls.
Darby English Bible (DBY)
For he hath strengthened the bars of thy gates; he hath blessed thy children within thee;
World English Bible (WEB)
For he has strengthened the bars of your gates. He has blessed your children within you.
Young's Literal Translation (YLT)
For He did strengthen the bars of thy gates, He hath blessed thy sons in thy midst.
| For | כִּֽי | kî | kee |
| he hath strengthened | חִ֭זַּק | ḥizzaq | HEE-zahk |
| the bars | בְּרִיחֵ֣י | bĕrîḥê | beh-ree-HAY |
| gates; thy of | שְׁעָרָ֑יִךְ | šĕʿārāyik | sheh-ah-RA-yeek |
| he hath blessed | בֵּרַ֖ךְ | bērak | bay-RAHK |
| thy children | בָּנַ֣יִךְ | bānayik | ba-NA-yeek |
| within | בְּקִרְבֵּֽךְ׃ | bĕqirbēk | beh-keer-BAKE |
Cross Reference
ਯਸਈਆਹ 44:3
“ਮੈਂ ਪਿਆਸੇ ਬੰਦਿਆਂ ਲਈ ਪਾਣੀ ਵਰ੍ਹਾਵਾਂਗਾ। ਮੈਂ ਸੁੱਕੀ ਧਰਤੀ ਉੱਤੇ ਨਦੀਆਂ ਵਗਾਵਾਂਗਾ। ਮੈਂ ਤੁਹਾਡੇ ਬੱਚਿਆਂ ਉੱਤੇ ਆਪਣੀ ਆਤਮਾ ਦੀ ਬੁਛਾੜ ਕਰਾਂਗਾ। ਇਹ ਤੁਹਾਡੇ ਪਰਿਵਾਰ ਵੱਲ ਵਗਦੀ ਪਾਣੀ ਦੀ ਨਦੀ ਵਾਂਗ ਹੋਵੇਗੀ।
ਜ਼ਬੂਰ 115:14
ਮੈਨੂੰ ਆਸ ਹੈ ਕਿ ਯਹੋਵਾਹ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਹੋਰ ਵੱਧੇਰੇ ਦੇਵੇਗਾ।
ਜ਼ਬੂਰ 128:3
ਘਰ ਵਿੱਚ, ਤੁਹਾਡੀ ਪਤਨੀ ਫ਼ਲਦਾਰ ਅੰਗੂਰੀ ਵੇਲ ਵਰਗੀ ਹੋਵੇਗੀ। ਤੁਹਾਡੇ ਬੱਚੇ ਜਿਹੜੇ ਮੇਜ਼ ਦੇ ਦੁਆਲੇ ਬਿਠਾਏ ਗਏ ਹਨ, ਤੁਹਾਡੇ ਲਈ ਹੋਏ ਜੈਤੂਨ ਦੇ ਰੁੱਖਾਂ ਵਰਗੇ ਹੋਣਗੇ।
ਯਰਮਿਆਹ 30:19
ਉਨ੍ਹਾਂ ਥਾਵਾਂ ਦੇ ਲੋਕ ਉਸਤਤ ਦੇ ਗੀਤ ਗਾਉਣਗੇ। ਅਤੇ ਉੱਥੇ ਹਾਸਿਆਂ ਦਾ ਸ਼ੋਰ ਉੱਠੇਗਾ। ਮੈਂ ਉਨ੍ਹਾਂ ਨੂੰ ਢੇਰ ਸਾਰੇ ਬੱਚਿਆਂ ਦਾ ਵਰਦਾਨ ਦੇਵਾਂਗਾ। ਇਸਰਾਏਲ ਅਤੇ ਯਹੂਦਾਹ ਛੋਟੇ ਨਹੀਂ ਹੋਣਗੇ। ਮੈਂ ਉਨ੍ਹਾਂ ਨੂੰ ਇੱਜ਼ਤ ਬਖਸ਼ਾਂਗਾ। ਕੋਈ ਉਨ੍ਹਾਂ ਦੀ ਬੇਕਦਰੀ ਨਹੀਂ ਕਰ ਸੱਕੇਗਾ।
ਜ਼ਬੂਰ 144:12
ਸਾਡੇ ਜਵਾਨ ਪੁੱਤਰ ਮਜ਼ਬੂਤ ਰੱਖਾਂ ਵਰਗੇ ਹਨ। ਸਾਡੀਆਂ ਧੀਆਂ ਮਹਿਲਾਂ ਦੀਆਂ ਖੂਬਸੂਰਤ ਸਜਾਵਟ ਵਰਗੀਆਂ ਹਨ।
ਜ਼ਬੂਰ 125:2
ਯਰੂਸ਼ਲਮ ਦੇ ਚਾਰ-ਚੁਫ਼ੇਰੇ ਪਰਬਤ ਹਨ। ਅਤੇ ਯਹੋਵਾਹ ਆਪਣੇ ਲੋਕਾਂ ਦੇ ਆਲੇ-ਦੁਆਲੇ ਹੈ। ਉਹ ਸਦਾ-ਸਦਾ ਲਈ ਆਪਣੇ ਲੋਕਾਂ ਨੂੰ ਬਚਾਵੇਗਾ।
ਲੋਕਾ 19:42
ਉਸ ਨੇ ਯਰੂਸ਼ਲਮ ਨੂੰ ਆਖਿਆ, “ਕਾਸ਼ ਕਿ ਤੂੰ ਅੱਜ ਇਹ ਜਾਣਦਾ ਕਿ ਤੇਰੇ ਲਈ ਕਿਹੜੀਆਂ ਗੱਲਾਂ ਸ਼ਾਂਤੀ ਲਿਆਉਣਗੀਆਂ। ਪਰ ਤੂੰ ਇਸ ਨੂੰ ਨਹੀਂ ਜਾਣ ਸੱਕਦਾ ਕਿਉਂਕਿ ਇਹ ਤੈਥੋਂ ਲੁਕੀਆਂ ਹੋਈਆਂ ਹਨ।
ਜ਼ਿਕਰ ਯਾਹ 8:3
ਯਹੋਵਾਹ ਆਖਦਾ ਹੈ, “ਮੈਂ ਸੀਯੋਨ ਵੱਲ ਪਰਤ ਆਇਆ ਹਾਂ। ਮੈਂ ਯਰੂਸ਼ਲਮ ਵਿੱਚ ਰਹਿ ਰਿਹਾ ਹਾਂ। ਯਰੂਸ਼ਲਮ ਵਫ਼ਾਦਾਰ ਸ਼ਹਿਰ ਅਖਵਾਏਗਾ ਅਤੇ ਯਹੋਵਾਹ ਸਰਬ ਸ਼ਕਤੀਮਾਨ ਦੇ ਪਰਬਤ ਪਵਿੱਤਰ ਸਦਵਾਏਗਾ।”
ਦਾਨੀ ਐਲ 9:25
“ਇਹ ਗੱਲਾਂ ਸਿੱਖ, ਦਾਨੀਏਲ। ਇਹ ਗੱਲਾਂ ਸਮਝ ਦਾਨੀਏਲ। ਉਸ ਸਮੇਂ ਤੋਂ ਯਰੂਸ਼ਲਮ ਨੂੰ ਫਿਰ ਤੋਂ ਉਸਾਰਨ ਦਾ ਸੰਦੇਸ਼ ਆਉਣ ਤੋਂ ਚੁਣੇ ਹੋਏ ਸ਼ਹਿਜ਼ਾਦੇ ਦੇ ਆਉਣ ਦੇ ਸਮੇਂ ਤੀਕ, ਸੱਤ ਹਫ਼ਤੇ ਅਤੇ ਬਾਹਟ ਹਫ਼ਤੇ ਲਗਣਗੇ। ਰਾਹ ਅਤੇ ਕਿਲੇ ਦੁਆਲੇ ਪਾਣੀ ਪੀਣ ਦੀ ਖਾਈ ਫਿਰ ਤੋਂ ਉਸਾਰੇ ਜਾਣਗੇ, ਪਰ ਮੁਸੀਬਤ ਦੇ ਸਮਿਆਂ ਵਿੱਚ।
ਨੂਹ 4:12
ਧਰਤੀ ਦੇ ਰਾਜੇ ਅਤੇ ਦੁਨੀਆਂ ਦੇ ਲੋਕ ਵਿਸ਼ਵਾਸ ਨਾ ਕਰ ਸੱਕੇ ਕਿ ਕੀ ਵਾਪਰਿਆ ਸੀ। ਉਨ੍ਹਾਂ ਨੇ ਵਿਸ਼ਵਾਸ ਨਾ ਕੀਤਾ ਕਿ ਯਰੂਸ਼ਲਮ ਦੇ ਦੁਸ਼ਮਣ ਸ਼ਹਿਰ ਦੇ ਫ਼ਾਟਕਾਂ ਰਾਹੀਂ ਆ ਸੱਕਦੇ ਸਨ।
ਨੂਹ 2:8
ਯਹੋਵਾਹ ਨੇ ਸੀਯੋਨ ਦੀ ਧੀ ਦੀ ਕੰਧ ਢਾਹੁਣ ਦੀ ਵਿਉਂਤ ਬਣਾਈ। ਉਸ ਨੇ ਨਿਸ਼ਚਾ ਕਰ ਲਿਆ ਕਿ ਕੀ ਢਾਹੁਣ ਦੀ ਜ਼ਰੂਰਤ ਹੈ। ਫ਼ੇਰ ਉਹ ਅਗਾਂਹ ਵੱਧਿਆ ਅਤੇ ਇਸ ਨੂੰ ਤਬਾਹ ਕਰ ਦਿੱਤਾ। ਇਸ ਲਈ ਉਸ ਨੇ ਸਾਰੀਆਂ ਕੰਧਾ ਨੂੰ ਉਦਾਸੀ ਨਾਲ ਰੁਆ ਦਿੱਤਾ। ਉਹ ਇਕੱਠੀਆਂ ਹੀ ਬਰਬਾਦ ਹੋਈਆ ਸਨ।
ਜ਼ਬੂਰ 51:18
ਹੇ ਪਰਮੇਸ਼ੁਰ, ਕਿਰਪਾ ਕਰਕੇ ਸੀਯੋਨ ਨਾਲ ਚੰਗਾ ਹੋ। ਯਰੂਸ਼ਲਮ ਦੀਆਂ ਕੰਧਾਂ ਦੀ ਪੁਨਰ ਉਸਾਰੀ ਕਰੋ।
ਜ਼ਬੂਰ 48:11
ਹੇ ਪਰਮੇਸ਼ੁਰ, ਸੀਯੋਨ ਪਰਬਤ ਪ੍ਰਸੰਨ ਹੈ। ਯਹੂਦਾਹ ਦੇ ਸ਼ਹਿਰ ਤੁਹਾਡੇ ਸ਼ੁਭ ਨਿਆਂਣਿਆ ਕਾਰਣ ਖੁਸ਼ੀ ਮਨਾਉਂਦੇ ਹਨ।
ਨਹਮਿਆਹ 12:30
ਜਾਜਕਾਂ ਅਤੇ ਲੇਵੀਆਂ ਨੇ ਆਪਣੇ-ਆਪ ਨੂੰ ਸ਼ੁੱਧ ਕੀਤਾ ਅਤੇ ਉਨ੍ਹਾਂ ਨੇ ਲੋਕਾਂ, ਫ਼ਾਟਕਾਂ ਅਤੇ ਕੰਧ ਨੂੰ ਵੀ ਸ਼ੁੱਧ ਕੀਤਾ।
ਨਹਮਿਆਹ 7:3
ਤਾਂ ਮੈਂ ਉਨ੍ਹਾਂ ਨੂੰ ਆਖਿਆ, “ਜਦ ਤੀਕ ਤਿੱਖੀ ਧੁੱਪ ਨਾ ਚੜ੍ਹ ਆਵੇ, ਯਰੂਸ਼ਲਮ ਦੇ ਫ਼ਾਟਕ ਨਾ ਖੋਲਿਓ ਅਤੇ ਸੂਰਜ ਢਲਣ ਤੋਂ ਪਹਿਲਾਂ ਯਰੂਸ਼ਲਮ ਦੇ ਫਾਟਕਾਂ ਨੂੰ ਬੰਦ ਕਰਕੇ ਜੰਦਰੇ ਲਾ ਦਿੱਤੇ ਜਾਣ। ਯਰੂਸ਼ਲਮ ਵਿੱਚ ਰਹਿੰਦੇ ਲੋਕਾਂ ਵਿੱਚੋਂ ਪਹਿਰੇਦਾਰ ਨਿਯੁਕਤ ਕਰੋ ਤੇ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਆਪਣੇ ਟਿਕਾਣਿਆਂ ਤੇ ਪਹਿਰੇਦਾਰੀ ਲਈ ਰੱਖੋ। ਤੇ ਕੁਝ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਦੇ ਨੇੜ ਤੇੜ ਹੀ ਪਹਿਰਾ ਦੇਣ ਲਈ ਨਿਯੁਕਤ ਕਰ ਦੇਵੋ।”
ਨਹਮਿਆਹ 7:1
ਜਦੋਂ ਕੰਧ ਬਣ ਗਈ ਸੀ, ਮੈਂ ਫ਼ਾਟਕ ਤੇ ਦਰਵਾਜ਼ੇ ਲਾਏ। ਫ਼ੇਰ ਉਹ ਲੋਕ ਜੋ ਫ਼ਾਟਕਾਂ ਦੀ ਰੱਖਵਾਲੀ ਕਰ ਸੱਕਦੇ ਸਨ, ਧਾਰਮਿਕ ਗਵਈਏ, ਅਤੇ ਲੇਵੀ ਨਿਯੁਕਤ ਕੀਤੇ ਗਏ ਸਨ।
ਨਹਮਿਆਹ 6:1
ਹੋਰ ਸਮੱਸਿਆਵਾਂ ਤਾਂ ਸਨਬੱਲਟ, ਟੋਬੀਯਾਹ, ਗਸ਼ਮ ਅਰਬੀ ਅਤੇ ਹੋਰ ਸਾਰੇ ਵੈਰੀਆਂ ਨੂੰ ਪਤਾ ਲੱਗ ਗਿਆ ਕਿ ਮੈਂ ਕੰਧ ਦੀ ਮੁਰੰਮਤ ਕੀਤੀ ਸੀ ਅਤੇ ਇਸ ਵਿੱਚ ਕੋਈ ਵਿੱਬ ਬਾਕੀ ਨਹੀਂ ਰਹੀ ਸੀ, ਪਰ ਅਸੀਂ ਅਜੇ ਫਾਟਕਾਂ ਤੇ ਦਰਵਾਜ਼ੇ ਨਹੀਂ ਲਗਾਏ ਸਨ।
ਨਹਮਿਆਹ 3:1
ਕੰਧ ਦੇ ਉਸਾਰੀਏ ਪ੍ਰਧਾਨ ਜਾਜਕ ਦਾ ਨਾਂ ਅਲਯਾਸ਼ੀਬ ਸੀ। ਅਲਯਾਸ਼ੀਬ ਅਤੇ ਉਸ ਦੇ ਭਰਾਵਾਂ ਨੇ ਜੋ ਕਿ ਜਾਜਕ ਸਨ, ਭੇਡ ਫਾਟਕ ਬਣਾਇਆ ਅਤੇ ਇਸ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਇਸ ਤੇ ਬੂਹੇ ਲਾਏ। ਉਨ੍ਹਾਂ ਨੇ ਸੌਆਂ ਦੇ ਬੁਰਜ ਤੋਂ ਲੈ ਕੇ ਹਨਨੇਲ ਦੇ ਥੰਮ ਤੀਕ ਯਰੂਸ਼ਲਮ ਦੀ ਕੰਧ ਤੇ ਕੰਮ ਕੀਤਾ ਅਤੇ ਇਸ ਨੂੰ ਸਮਰਪਿਤ ਕੀਤਾ।