Psalm 146:4
ਲੋਕ ਮਰ ਜਾਂਦੇ ਹਨ ਅਤੇ ਦਫ਼ਨਾ ਦਿੱਤੇ ਜਾਂਦੇ ਹਨ। ਅਤੇ ਫ਼ੇਰ ਉਨ੍ਹਾਂ ਦੀਆਂ ਮਦਦ ਕਰਨ ਦੀਆਂ ਸਾਰੀਆਂ ਯੋਜਨਾਵਾਂ ਖਤਮ ਹੋ ਜਾਂਦੀਆਂ ਹਨ।
Psalm 146:4 in Other Translations
King James Version (KJV)
His breath goeth forth, he returneth to his earth; in that very day his thoughts perish.
American Standard Version (ASV)
His breath goeth forth, he returneth to his earth; In that very day his thoughts perish.
Bible in Basic English (BBE)
Man's breath goes out, he is turned back again to dust; in that day all his purposes come to an end.
Darby English Bible (DBY)
His breath goeth forth, he returneth to his earth; in that very day his purposes perish.
World English Bible (WEB)
His spirit departs, and he returns to the earth. In that very day, his thoughts perish.
Young's Literal Translation (YLT)
His spirit goeth forth, he returneth to his earth, In that day have his thoughts perished.
| His breath | תֵּצֵ֣א | tēṣēʾ | tay-TSAY |
| goeth forth, | ר֭וּחוֹ | rûḥô | ROO-hoh |
| he returneth | יָשֻׁ֣ב | yāšub | ya-SHOOV |
| earth; his to | לְאַדְמָת֑וֹ | lĕʾadmātô | leh-ad-ma-TOH |
| in that very | בַּיּ֥וֹם | bayyôm | BA-yome |
| day | הַ֝ה֗וּא | hahûʾ | HA-HOO |
| his thoughts | אָבְד֥וּ | ʾobdû | ove-DOO |
| perish. | עֶשְׁתֹּנֹתָֽיו׃ | ʿeštōnōtāyw | esh-toh-noh-TAIV |
Cross Reference
ਵਾਈਜ਼ 12:7
ਅਤੇ ਉਹ ਧਰਤੀ ਧੂੜ ਵਿੱਚ ਵਾਪਸ ਚੱਲਿਆ ਜਾਵੇ, ਜਿਸ ਵਿੱਚੋਂ ਉਹ ਆਇਆ, ਅਤੇ ਉਸ ਦੇ ਸਾਹ ਪਰਮੇਸ਼ੁਰ ਕੋਲ ਪਰਤ ਜਾਣ, ਜਿਸਨੇ ਇਸ ਨੂੰ ਦਿੱਤਾ।
ਜ਼ਬੂਰ 104:29
ਜਦੋਂ ਤੁਸੀਂ ਉਨ੍ਹਾਂ ਕੋਲੋਂ ਆਪਣਾ ਮੂੰਹ ਮੋੜ ਲੈਂਦੇ ਹੋ, ਉਹ ਭੈਭੀਤ ਹੋ ਜਾਂਦੇ ਹਨ। ਜਦੋਂ ਵੀ ਤੁਸੀਂ ਉਨ੍ਹਾਂ ਦੇ ਸਾਹ ਕੱਢ ਲੈਂਦੇ ਹੋ। ਉਹ ਕਮਜ਼ੋਰ ਬਣ ਜਾਂਦੇ ਹਨ। ਅਤੇ ਉਨ੍ਹਾਂ ਦੇ ਸ਼ਰੀਰ ਫ਼ੇਰ ਤੋਂ ਖਾਕ ਹੋ ਜਾਂਦੇ ਹਨ।
ਪੈਦਾਇਸ਼ 2:7
ਫ਼ੇਰ ਯਹੋਵਾਹ ਪਰਮੇਸ਼ੁਰ ਨੇ ਧਰਤੀ ਤੋਂ ਮਿੱਟੀ ਲਈ ਅਤੇ ਆਦਮ ਨੂੰ ਸਾਜਿਆ। ਯਹੋਵਾਹ ਨੇ ਆਦਮ ਦੇ ਨੱਕ ਵਿੱਚ ਜੀਵਨ ਦਾ ਸਾਹ ਫ਼ੂਕਿਆ, ਅਤੇ ਆਦਮ ਜਿਉਂਦਾ ਜੀਵ ਬਣ ਗਿਆ।
੧ ਕੁਰਿੰਥੀਆਂ 2:6
ਪਰਮੇਸ਼ੁਰ ਦੀ ਸਿਆਣਪ ਅਸੀਂ ਆਤਮਕ ਤੌਰ ਤੇ ਪ੍ਰੌਢ਼ ਲੋਕਾਂ ਨੂੰ ਸਿਆਣਪ ਵੀ ਸਿੱਖਾਉਂਦੇ ਹਾਂ, ਪਰ ਉਹ ਸਿਆਣਪ ਇਸ ਦੁਨੀਆਂ ਦੇ ਨਾਲ ਸੰਬੰਧਿਤ ਨਹੀਂ ਹੈ। ਇਹ ਇਸ ਦੁਨੀਆਂ ਦੇ ਹਾਕਮਾਂ ਦੀ ਸਿਆਣਪ ਨਹੀਂ ਹੈ। ਉਨ੍ਹਾਂ ਹਾਕਮਾਂ ਦੀ ਸਿਆਣਪ ਨਸ਼ਟ ਹੋ ਰਹੀ ਹੈ।
ਪੈਦਾਇਸ਼ 3:19
ਤੈਨੂੰ ਆਪਣੇ ਭੋਜਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ ਜਦੋਂ ਤੀਕ ਕਿ ਤੇਰਾ ਚਿਹਰਾ ਮੁੜਕੇ ਨਾਲ ਭਿੱਜ ਨਹੀਂ ਜਾਂਦਾ। ਤੈਨੂੰ ਮਰਨ ਤੀਕ ਸਖ਼ਤ ਮਿਹਨਤ ਕਰਨੀ ਪਵੇਗੀ। ਫ਼ੇਰ ਤੂੰ ਖਾਕ ਹੋ ਜਾਵੇਂਗਾ। ਮੈਂ ਤੈਨੂੰ ਖਾਕ ਨਾਲ ਸਾਜਿਆ ਸੀ ਅਤੇ ਮਰਕੇ ਫ਼ਿਰ ਤੋਂ ਤੂੰ ਖਾਕ ਹੋ ਜਾਵੇਗਾ।”
ਜ਼ਬੂਰ 33:10
ਉਹ ਹਰ ਇੱਕ ਦੀ ਯੋਜਨਾ ਨੂੰ ਤਬਾਹ ਕਰ ਸੱਕਦਾ ਹੈ। ਉਹ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਤਬਾਹ ਕਰ ਸੱਕਦਾ ਹੈ।
ਅੱਯੂਬ 17:11
ਮੇਰਾ ਜੀਵਨ ਬੀਤ ਰਿਹਾ ਹੈ, ਮੇਰੀਆਂ ਯੋਜਨਾਵਾਂ ਤਬਾਹ ਹੋ ਗਈਆਂ ਨੇ। ਮੇਰੀ ਆਸ ਮੁੱਕ ਗਈ ਹੈ।
ਅੱਯੂਬ 17:1
“ਮੇਰਾ ਆਤਮਾ ਟੁੱਟਿਆ ਹੋਇਆ ਹੈ, ਅਤੇ ਮੈਂ ਸਭ ਕੁਝ ਛੱਡ ਜਾਣ ਲਈ ਤਿਆਰ ਹਾਂ। ਮੇਰਾ ਜੀਵਨ ਤਕਰੀਬਨ ਖਤਮ ਹੋ ਗਿਆ ਹੈ ਅਤੇ ਕਬਰ ਮੇਰਾ ਇੰਤਜ਼ਾਰ ਕਰ ਰਹੀ ਹੈ।
ਅੱਯੂਬ 14:21
ਜੇ ਉਸ ਦੇ ਪੁੱਤਰਾਂ ਨੂੰ ਸਨਮਾਨ ਮਿਲਦਾ ਹੈ ਉਹ ਇਸ ਬਾਰੇ ਕਦੇ ਵੀ ਜਾਣਦਾ ਨਹੀਂ। ਜੇ ਉਸ ਦੇ ਪੁੱਤਰ ਕਿਸੇ ਮਹੱਤਵ ਦੇ ਨਹੀਂ, ਉਹ ਇਸ ਨੂੰ ਕਦੇ ਵੀ ਨਹੀਂ ਵੇਖਦਾ।
ਪੈਦਾਇਸ਼ 6:17
“ਜੋ ਮੈਂ ਆਖ ਰਿਹਾ ਹਾਂ ਉਸ ਨੂੰ ਸਮਝ ਲੈ। ਮੈਂ ਧਰਤੀ ਉੱਤੇ ਪਾਣੀ ਦਾ ਇੱਕ ਵੱਡਾ ਹੜ੍ਹ ਲਿਆਵਾਂਗਾ। ਮੈਂ ਉਨ੍ਹਾਂ ਸਾਰੇ ਜੀਵਾਂ ਨੂੰ ਤਬਾਹ ਕਰ ਦਿਆਂਗਾ ਜਿਹੜੇ ਅਕਾਸ਼ ਦੇ ਹੇਠਾਂ ਰਹਿੰਦੇ ਹਨ। ਧਰਤੀ ਦੀ ਹਰ ਸ਼ੈਅ ਮਰ ਜਾਵੇਗੀ।
ਦਾਨੀ ਐਲ 5:23
ਇਸਦੀ ਬਜਾਇ ਤੂੰ ਅਕਾਸ਼ ਦੇ ਯਹੋਵਾਹ ਦੇ ਵਿਰੁੱਧ ਹੋ ਗਿਆ। ਤੂੰ ਯਹੋਵਾਹ ਦੇ ਮੰਦਰ ਵਿੱਚੋਂ ਲਿਆਂਦੇ ਹੋਏ ਪਿਆਲਿਆਂ ਨੂੰ ਲਿਆਉਣ ਦਾ ਹੁਕਮ ਦਿੱਤਾ। ਫ਼ੇਰ ਤੂੰ ਅਤੇ ਤੇਰੇ ਅਹਿਲਕਾਰਾਂ, ਤੇਰੀਆਂ ਰਾਣੀਆਂ ਅਤੇ ਤੇਰੀਆਂ ਦਾਸੀਆਂ ਨੇ ਉਨ੍ਹਾਂ ਪਿਆਲਿਆਂ ਵਿੱਚ ਮੈਅ ਪੀਤੀ। ਤੂੰ ਚਾਂਦੀ ਅਤੇ ਸੋਨੇ, ਪਿੱਤਲ, ਲੋਹੇ, ਲਕੜੀ ਅਤੇ ਪੱਥਰ ਦੇ ਦੇਵਤਿਆਂ ਦੀ ਉਸਤਤ ਕੀਤੀ। ਉਹ ਅਸਲ ਵਿੱਚ ਦੇਵਤੇ ਨਹੀਂ ਹਨ, ਉਹ ਦੇਖ ਨਹੀਂ ਸੱਕਦੇ, ਤੇ ਸੁਣ ਨਹੀਂ ਸੱਕਦੇ ਅਤੇ ਨਾ ਕਿਸੇ ਗੱਲ ਨੂੰ ਸਮਝ ਸੱਕਦੇ ਹਨ। ਪਰ ਤੂੰ ਉਸ ਪਰਮੇਸ਼ੁਰ ਦਾ ਆਦਰ ਨਹੀਂ ਕੀਤਾ ਜਿਸਦਾ ਤੇਰੀ ਜ਼ਿੰਦਗੀ ਅਤੇ ਤੇਰੀ ਹਰ ਗੱਲ ਉੱਤੇ ਜ਼ੋਰ ਹੈ।
ਨੂਹ 4:20
ਰਾਜਾ ਸਾਡੇ ਲਈ ਬਹੁਤ ਮਹੱਤਵਪੂਰਣ ਸੀ। ਉਹ ਸਾਡੇ ਲਈ ਸਾਹ ਵਾਂਗ ਸੀ ਜੋ ਅਸੀਂ ਜਿਉਣ ਲਈ ਲੈਂਦੇ ਹਾਂ। ਪਰ ਉਨ੍ਹਾਂ ਵੱਲੋਂ ਰਾਜੇ ਨੂੰ ਜਾਲ ਵਿੱਚ ਫ਼ਸਾ ਲਿਆ ਗਿਆ। ਯਹੋਵਾਹ ਨੇ ਖੁਦ ਰਾਜੇ ਦੀ ਚੋਣ ਕੀਤੀ ਸੀ। ਅਸੀਂ ਰਾਜੇ ਲਈ ਆਖਿਆ ਸੀ, “ਅਸੀਂ ਉਸ ਦੇ ਪ੍ਰਛਾਵੇਂ ਅੰਦਰ ਰਹਾਂਗੇ। ਉਹ ਸਾਨੂੰ ਕੌਮਾਂ ਕੋਲੋਂ ਬਚਾਉਂਦਾ ਹੈ।”
ਯਸਈਆਹ 2:22
ਤੁਹਾਨੂੰ ਚਾਹੀਦਾ ਹੈ ਕਿ ਆਪਣੀ ਮੁਕਤੀ ਲਈ ਹੋਰਾਂ ਲੋਕਾਂ ਉੱਤੇ ਭਰੋਸਾ ਕਰਨਾ ਛੱਡ ਦਿਓ। ਉਹ ਸਿਰਫ਼ ਬੰਦੇ ਹਨ-ਤੇ ਬੰਦੇ ਮਰ ਜਾਂਦੇ ਹਨ। ਇਸ ਲਈ, ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਪਰਮੇਸ਼ੁਰ ਵਾਂਗ ਬਲਵਾਨ ਹਨ।
ਜ਼ਬੂਰ 90:3
ਤੁਸੀਂ ਲੋਕਾਂ ਨੂੰ ਇਸ ਦੁਨੀਆਂ ਵਿੱਚ ਲਿਆਉਂਦੇ ਹੋ। ਅਤੇ ਫ਼ੇਰ ਤੁਸੀਂ ਉਨ੍ਹਾਂ ਨੂੰ ਖਾਕ ਵਿੱਚ ਬਦਲ ਦਿੰਦੇ ਹੋ।
ਅੱਯੂਬ 27:3
ਪਰ ਜਿੰਨਾ ਚਿਰ ਮੇਰੇ ਅੰਦਰ ਜਿਂਦਗੀ ਹੈ ਤੇ ਪਰਮੇਸ਼ੁਰ ਦਾ ਜੀਵਨ ਦੇਣ ਵਾਲਾ ਸਾਹ ਮੇਰੇ ਨੱਕ ਵਿੱਚ ਵਗਦਾ ਹੈ।
ਅੱਯੂਬ 14:10
ਪਰ ਜਦੋਂ ਆਦਮੀ ਮਰ ਜਾਂਦਾ, ਉਹ ਖਤਮ ਹੋ ਜਾਂਦਾ ਹੈ! ਜਦੋਂ ਆਦਮੀ ਮਰ ਜਾਂਦਾ, ਉਹ ਤੁਰ ਜਾਂਦਾ ਹੈ।