Cross Reference
੨ ਤਵਾਰੀਖ਼ 6:41
“ਹੁਣ, ਯਹੋਵਾਹ ਪਰਮੇਸ਼ੁਰ ਉੱਠ ਆਪਣੇ ਖਾਸ ਥਾਂ ਤੇ ਆ ਇਕਰਾਰਨਾਮਾ ਦਾ ਸੰਦੂਕ ਤੇਰੀ ਸ਼ਕਤੀ ਦਰਸਾਉਂਦਾ ਹੈ। ਤੇਰੇ ਜਾਜਕ ਮੁਕਤੀ ਨਾਲ ਸੁਸ਼ੋਭਿਤ ਹੋਣ। ਤੇਰੇ ਸੱਚੇ ਭਗਤ ਤੇਰੀ ਚੰਗਿਆਈ ਵਿੱਚ ਆਨੰਦਿਤ ਹੋਣ।
ਗਿਣਤੀ 10:35
ਜਦੋਂ ਲੋਕਾਂ ਨੇ ਪਵਿੱਤਰ ਸੰਦੂਕ ਨੂੰ ਡੇਰਾ ਚੁੱਕਣ ਲਈ ਉੱਠਾਇਆ, ਮੂਸਾ ਨੇ ਹਮੇਸ਼ਾ ਆਖਿਆ, “ਉੱਠੋ ਯਹੋਵਾਹ ਜੀ! ਸਾਰੇ ਤੁਹਾਡੇ ਦੁਸ਼ਮਣ ਖਿੰਡ ਜਾਣ। ਸਾਰੇ ਤੁਹਾਡੇ ਦੁਸ਼ਮਣ ਤੁਹਾਡੇ ਕੋਲੋਂ ਦੂਰ ਭੱਜ ਜਾਣ।”
ਜ਼ਬੂਰ 68:1
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ। ਹੇ ਪਰਮੇਸ਼ੁਰ, ਜਾਗੋ ਅਤੇ ਆਪਣੇ ਵੈਰੀਆਂ ਨੂੰ ਖਿੰਡਾ ਦਿਉ, ਉਸ ਦੇ ਸਾਰੇ ਵੈਰੀ ਉਸ ਕੋਲੋਂ ਫ਼ਰਾਰ ਹੋ ਜਾਣ।
ਜ਼ਬੂਰ 78:61
ਆਪਣੇ ਲੋਕਾਂ ਨੂੰ ਹੋਰਾਂ ਕੌਮਾਂ ਦੁਆਰਾ ਕੈਦ ਕਰਨ ਦਿੱਤਾ। ਵੈਰੀਆਂ ਨੇ ਪਰਮੇਸ਼ੁਰ ਦਾ “ਸੁੰਦਰ ਹੀਰਾ” ਖੋਹ ਲਿਆ।