Psalm 119:30
ਯਹੋਵਾਹ, ਮੈਂ ਆਪਣੇ-ਆਪ ਨੂੰ ਤੁਹਾਡੇ ਪ੍ਰਤਿ ਵਫ਼ਾਦਾਰ ਹੋਣ ਲਈ ਚੁਣਿਆ ਹੈ। ਮੈਂ ਤੁਹਾਡੇ ਸਿਆਣੇ ਫ਼ੈਸਲਿਆਂ ਨੂੰ ਧਿਆਨ ਨਾਲ ਪੜ੍ਹਦਾ ਹਾਂ।
Psalm 119:30 in Other Translations
King James Version (KJV)
I have chosen the way of truth: thy judgments have I laid before me.
American Standard Version (ASV)
I have chosen the way of faithfulness: Thine ordinances have I set `before me'.
Bible in Basic English (BBE)
I have taken the way of faith: I have kept your decisions before me.
Darby English Bible (DBY)
I have chosen the way of faithfulness; thy judgments have I set [before me].
World English Bible (WEB)
I have chosen the way of truth. I have set my heart on your law.
Young's Literal Translation (YLT)
The way of faithfulness I have chosen, Thy judgments I have compared,
| I have chosen | דֶּֽרֶךְ | derek | DEH-rek |
| the way | אֱמוּנָ֥ה | ʾĕmûnâ | ay-moo-NA |
| of truth: | בָחָ֑רְתִּי | bāḥārĕttî | va-HA-reh-tee |
| judgments thy | מִשְׁפָּטֶ֥יךָ | mišpāṭêkā | meesh-pa-TAY-ha |
| have I laid | שִׁוִּֽיתִי׃ | šiwwîtî | shee-WEE-tee |
Cross Reference
ਅਸਤਸਨਾ 11:18
“ਇਨ੍ਹਾਂ ਹੁਕਮਾਂ ਨੂੰ ਯਾਦ ਰੱਖਣਾ ਜੋ ਮੈਂ ਤੁਹਾਨੂੰ ਦੇ ਰਿਹਾ ਹਾਂ। ਇਨ੍ਹਾਂ ਨੂੰ ਆਪਣੇ ਦਿਲ ਅਤੇ ਰੂਹ ਅੰਦਰ ਰੱਖ ਲੈਣਾ, ਇਨ੍ਹਾਂ ਨੂੰ ਆਪਣੇ ਹੱਥਾਂ ਨਾਲ ਬੰਨ੍ਹ ਲਵੋ ਅਤੇ ਆਪਣੇ ਮੱਥਿਆਂ ਉੱਤੇ ਪਹਿਨ ਲਵੋ, ਫ਼ਿਰ ਇਹ ਤੁਹਾਨੂੰ ਉਨ੍ਹਾਂ ਨੂੰ ਚੇਤੇ ਰੱਖਣ ਵਿੱਚ ਸਹਾਇਤਾ ਕਰੇਗਾ।
੧ ਪਤਰਸ 2:2
ਨਵੇਂ ਜਨਮੇ ਬੱਚਿਆਂ ਵਰਗੇ ਹੋਵੋ ਅਤੇ ਸ਼ੁੱਧ ਆਤਮਕ ਦੁੱਧ ਦੀ ਇੱਛਾ ਕਰੋ ਜਿਹੜਾ ਤੁਹਾਨੂੰ ਮੁਕਤੀ ਦੇ ਰਾਹ ਵਿੱਚ ਵੱਧਣ ਲਈ ਮਦਦ ਕਰੇਗਾ।
ਯੂਹੰਨਾ 8:45
“ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ, ਇਸੇ ਲਈ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ।
ਯੂਹੰਨਾ 3:19
ਲੋਕਾਂ ਦਾ ਇਸ ਤੱਥ ਉੱਤੇ ਨਿਰਨਾ ਕੀਤਾ ਜਾਵੇਗਾ, ਚਾਨਣ ਸੰਸਾਰ ਵਿੱਚ ਆ ਚੁੱਕਿਆ ਹੈ, ਪਰ ਲੋਕਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਉਹ ਸਿਰਫ਼ ਹਨੇਰਾ ਹੀ ਚਾਹੁੰਦੇ ਸਨ। ਕਿਉਂਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਕੀਤੀਆਂ ਉਹ ਭਰਿਸ਼ਟ ਸਨ।
ਲੋਕਾ 10:42
ਪਰ ਸਿਰਫ਼ ਇੱਕ ਹੀ ਗੱਲ ਜਰੂਰੀ ਹੈ। ਮਰਿਯਮ ਨੇ ਆਪਣੇ ਲਈ ਇਸ ਨੇਕ ਕੰਮ ਦੀ ਚੋਣ ਕੀਤੀ ਹੈ। ਅਤੇ ਇਹ ਉਸਤੋਂ ਨਹੀਂ ਖੋਹਿਆ ਜਾਵੇਗਾ।”
ਅਮਸਾਲ 1:29
ਕਿਉਂ ਕਿ ਉਨ੍ਹਾਂ ਨੇ ਗਿਆਨ ਨੂੰ ਨਫ਼ਰਤ ਕੀਤੀ ਅਤੇ ਤੁਸੀਂ ਯਹੋਵਾਹ ਤੋਂ ਡਰਨ ਤੋਂ ਇਨਕਾਰ ਕਰ ਦਿੱਤਾ।
ਜ਼ਬੂਰ 119:173
ਮੈਂ ਤੁਹਾਡੇ ਆਦੇਸ਼ਾ ਨੂੰ ਪਾਲਣ ਦੀ ਚੋਣ ਕੀਤੀ ਸੀ। ਇਸ ਲਈ ਮੇਰੇ ਕੋਲ ਪਹੁੰਚੇ ਅਤੇ ਮੇਰੀ ਮਦਦ ਕਰੋ।
ਜ਼ਬੂਰ 119:111
ਯਹੋਵਾਹ, ਮੈਂ ਸਦਾ ਹੀ ਤੁਹਾਡੇ ਕਰਾਰ ਉੱਤੇ ਚੱਲਾਂਗਾ। ਇਹ ਮੈਨੂੰ ਬਹੁਤ ਖੁਸ਼ੀ ਦਿੰਦਾ ਹੈ।
ਜ਼ਬੂਰ 119:52
ਮੈਂ ਸਦਾ ਤੁਹਾਡੇ ਸਿਆਣੇ ਨਿਆਂ ਯਾਦ ਕਰਦਾ ਹਾਂ। ਯਹੋਵਾਹ, ਤੁਹਾਡੇ ਸਿਆਣੇ ਨਿਆਂ ਮੈਨੂੰ ਸੁਕੂਨ ਦਿੰਦੇ ਹਨ।
ਜ਼ਬੂਰ 119:29
ਯਹੋਵਾਹ, ਮੈਨੂੰ ਝੂਠ ਵਿੱਚ ਨਾ ਜਿਉਣ ਦੇਵੋ। ਆਪਣੀਆਂ ਸਿੱਖਿਆਵਾ ਨਾਲ ਮੇਰੀ ਰਾਹਨੁਮਾਈ ਕਰੋ।
ਜ਼ਬੂਰ 119:24
ਤੁਹਾਡਾ ਕਰਾਰ ਮੇਰਾ ਸਭ ਤੋਂ ਚੰਗਾ ਦੋਸਤ ਹੈ। ਇਹ ਮੈਨੂੰ ਨੇਕ ਸਲਾਹ ਦਿੰਦਾ ਹੈ।
ਯਸ਼ਵਾ 24:15
“ਪਰ ਹੁਣ ਤੁਹਾਨੂੰ ਸਿਰਫ਼ ਯਹੋਵਾਹ ਦੀ ਸੇਵਾ ਹੀ ਕਰਨੀ ਚਾਹੀਦੀ ਹੈ ਸ਼ਾਇਦ ਤੁਸੀਂ ਯਹੋਵਾਹ ਦੀ ਸੇਵਾ ਨਹੀਂ ਕਰਨਾ ਚਾਹੁੰਦੇ। ਤੁਹਾਨੂੰ ਅੱਜ ਆਪਣੇ ਲਈ ਅਵੱਸ਼ ਚੋਣ ਕਰਨੀ ਚਾਹੀਦੀ ਹੈ। ਅੱਜ ਤੁਹਾਨੂੰ ਇਹ ਨਿਆਂ ਕਰਨਾ ਪਵੇਗਾ ਕਿ ਤੁਸੀਂ ਕਿਸਦੀ ਸੇਵਾ ਕਰੋਂਗੇ। ਕੀ ਤੁਸੀਂ ਉਨ੍ਹਾਂ ਦੇਵਤਿਆਂ ਦੀ ਸੇਵਾ ਕਰੋਂਗੇ ਜਿਨ੍ਹਾਂ ਦੀ ਤੁਹਾਡੇ ਪੁਰਖਿਆਂ ਨੇ ਉਪਾਸਨਾ ਕੀਤੀ ਸੀ ਜਦੋਂ ਉਹ ਫ਼ਰਾਤ ਨਦੀ ਦੇ ਪਰਲੇ ਪਾਸੇ ਰਹਿੰਦੇ ਸਨ? ਜਾਂ ਕੀ ਤੁਸੀਂ ਅਮੋਰੀ ਲੋਕਾਂ ਦੇ ਦੇਵਤਿਆਂ ਦੀ ਸੇਵਾ ਕਰੋਂਗੇ ਜਿਹੜੇ ਇਸ ਧਰਤੀ ਉੱਤੇ ਰਹਿੰਦੇ ਸਨ? ਤੁਹਾਨੂੰ ਇਹ ਚੋਣ ਖੁਦ ਕਰਨੀ ਪਵੇਗੀ। ਪਰ ਜਿੱਥੇ ਤੱਕ ਮੇਰਾ ਅਤੇ ਮੇਰੇ ਪਰਿਵਾਰ ਦਾ ਸੰਬੰਧ ਹੈ, ਅਸੀਂ ਤਾਂ ਯਹੋਵਾਹ ਦੀ ਸੇਵਾ ਕਰਾਂਗੇ!”
੨ ਯੂਹੰਨਾ 1:4
ਮੈਨੂੰ ਤੁਹਾਡੇ ਕੁਝ ਬੱਚਿਆਂ ਬਾਰੇ ਜਾਣਕੇ ਬਹੁਤ ਖੁਸ਼ੀ ਹੋਈ ਕਿ ਉਹ ਸੱਚ ਦੇ ਰਾਹ ਤੇ ਜਾ ਰਹੇ ਹਨ ਜਿਵੇਂ ਕਿ ਪਿਤਾ ਨੇ ਸਾਨੂੰ ਹੁਕਮ ਦਿੱਤਾ ਸੀ।