Numbers 32:1
ਯਰਦਨ ਨਦੀ ਦੇ ਪੂਰਬ ਦੇ ਪਰਿਵਾਰ-ਸਮੂਹ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਕੋਲ ਬਹੁਤ ਸਾਰੀਆਂ ਗਾਵਾਂ ਸਨ। ਉਨ੍ਹਾਂ ਲੋਕਾਂ ਨੇ ਯਾਜ਼ੇਰ ਅਤੇ ਗਿਲਆਦ ਦੇ ਨੇੜੇ ਦੀ ਜ਼ਮੀਨ ਵੱਲ ਦੇਖਿਆ। ਉਨ੍ਹਾਂ ਨੇ ਦੇਖਿਆ ਕਿ ਇਹ ਧਰਤੀ ਉਨ੍ਹਾਂ ਦੀਆਂ ਗਾਵਾਂ ਲਈ ਚੰਗੀ ਸੀ।
Numbers 32:1 in Other Translations
King James Version (KJV)
Now the children of Reuben and the children of Gad had a very great multitude of cattle: and when they saw the land of Jazer, and the land of Gilead, that, behold, the place was a place for cattle;
American Standard Version (ASV)
Now the children of Reuben and the children of Gad had a very great multitude of cattle: and when they saw the land of Jazer, and the land of Gilead, that, behold, the place was a place for cattle;
Bible in Basic English (BBE)
Now the children of Reuben and the children of Gad had a great number of cattle: and when they saw that the land of Jazer and the land of Gilead was a good place for cattle;
Darby English Bible (DBY)
And the children of Reuben and the children of Gad had much cattle, a very great multitude; and they saw the land of Jaazer, and the land of Gilead, and behold, the place was a place for cattle.
Webster's Bible (WBT)
Now the children of Reuben and the children of Gad had a very great multitude of cattle: and when they saw the land of Jazer, and the land of Gilead, that behold, the place was a place for cattle;
World English Bible (WEB)
Now the children of Reuben and the children of Gad had a very great multitude of cattle: and when they saw the land of Jazer, and the land of Gilead, that behold, the place was a place for cattle;
Young's Literal Translation (YLT)
And much cattle hath been to the sons of Reuben and to the sons of Gad, very many; and they see the land of Jazer, and the land of Gilead, and lo, the place `is' a place `for' cattle;
| Now the children | וּמִקְנֶ֣ה׀ | ûmiqne | oo-meek-NEH |
| of Reuben | רַ֗ב | rab | rahv |
| and the children | הָיָ֞ה | hāyâ | ha-YA |
| Gad of | לִבְנֵ֧י | libnê | leev-NAY |
| had | רְאוּבֵ֛ן | rĕʾûbēn | reh-oo-VANE |
| a very | וְלִבְנֵי | wĕlibnê | veh-leev-NAY |
| great | גָ֖ד | gād | ɡahd |
| multitude | עָצ֣וּם | ʿāṣûm | ah-TSOOM |
| of cattle: | מְאֹ֑ד | mĕʾōd | meh-ODE |
| saw they when and | וַיִּרְא֞וּ | wayyirʾû | va-yeer-OO |
| אֶת | ʾet | et | |
| the land | אֶ֤רֶץ | ʾereṣ | EH-rets |
| Jazer, of | יַעְזֵר֙ | yaʿzēr | ya-ZARE |
| and the land | וְאֶת | wĕʾet | veh-ET |
| Gilead, of | אֶ֣רֶץ | ʾereṣ | EH-rets |
| that, behold, | גִּלְעָ֔ד | gilʿād | ɡeel-AD |
| the place | וְהִנֵּ֥ה | wĕhinnē | veh-hee-NAY |
| place a was | הַמָּק֖וֹם | hammāqôm | ha-ma-KOME |
| for cattle; | מְק֥וֹם | mĕqôm | meh-KOME |
| מִקְנֶֽה׃ | miqne | meek-NEH |
Cross Reference
ਗਿਣਤੀ 21:32
ਮੂਸਾ ਨੇ ਕੁਝ ਆਦਮੀਆਂ ਨੂੰ ਯਾਜ਼ੇਰ ਦਾ ਨਗਰ ਦੇਖਣ ਲਈ ਭੇਜਿਆ। ਜਦੋਂ ਮੂਸਾ ਨੇ ਅਜਿਹਾ ਕੀਤਾ, ਇਸਰਾਏਲ ਦੇ ਲੋਕਾਂ ਨੇ ਨਗਰ ਉੱਤੇ ਕਬਜ਼ਾ ਕਰ ਲਿਆ। ਇਸਰਾਏਲ ਦੇ ਲੋਕਾਂ ਨੇ ਉੱਥੇ ਰਹਿਣ ਵਾਲੇ ਅਮੋਰੀ ਲੋਕਾਂ ਨੂੰ ਭਜਾ ਦਿੱਤਾ।
ਗਿਣਤੀ 32:35
ਅਟਰੋਥ ਸੋਫ਼ਾਨ, ਯਾਜ਼ੇਰ, ਯਾਗਬਹਾਹ,
ਗਿਣਤੀ 32:3
ਉਨ੍ਹਾਂ ਨੇ ਆਖਿਆ, “ਸਾਡੇ, ਤੁਹਾਡੇ ਸੇਵਕਾਂ ਕੋਲ, ਬਹੁਤ ਸਾਰੀਆਂ ਗਊਆਂ ਹਨ। ਅਤੇ ਉਹ ਜ਼ਮੀਨ ਜਿਸ ਲਈ ਅਸੀਂ ਲੜਾਈ ਕੀਤੀ ਉਹ ਸਾਡੇ ਲਈ ਚੰਗੀ ਹੈ। ਇਸ ਜ਼ਮੀਨ ਵਿੱਚ ਅਟਾਰੋਥ, ਦੀਬੋਨ, ਯਾਜ਼ੇਰ, ਨਿਮਰਾਹ, ਹਸ਼ਬੋਨ, ਅਲਾਲੇਹ, ਸਬਾਮ, ਨਬੋ ਅਤੇ ਬਓਨ ਦਾ ਇਲਾਕਾ ਸ਼ਾਮਿਲ ਹੈ।
ਯਸ਼ਵਾ 13:25
ਯਜ਼ੇਰ ਦੀ ਧਰਤੀ ਅਤੇ ਗਿਲਆਦ ਦੇ ਸਾਰੇ ਕਸਬਿਆਂ ਦੀ ਧਰਤੀ। ਮੂਸਾ ਨੇ ਉਨ੍ਹਾਂ ਨੂੰ ਰੱਬਾਹ ਦੇ ਨਜ਼ਦੀਕ ਅਰੋਏਰ ਤੱਕ ਦੀ ਅੰਮੋਰੀ ਲੋਕਾਂ ਦੀ ਅੱਧੀ ਧਰਤੀ ਵੀ ਦੇ ਦਿੱਤੀ।
੨ ਸਮੋਈਲ 24:5
ਜਦੋਂ ਉਹ ਯਰਦਨੋਂ ਪਾਰ ਲੰਘੇ ਤਾਂ ਉਨ੍ਹਾਂ ਨੇ ਯਾਜ਼ੇਰ ਵਿੱਚ ਆਪਣੇ ਤੰਬੂ ਲਾਏ। ਉਨ੍ਹਾਂ ਦਾ ਡੇਰਾ ਸ਼ਹਿਰ ਦੇ ਸੱਜੇ ਪਾਸੇ ਵੱਲ ਸੀ ਅਤੇ ਸ਼ਹਿਰ ਗਾਦ ਵਾਦੀ ਦੇ ਮੱਧ ਵਿੱਚ ਸਥਾਪਤ ਸੀ ਜੋ ਕਿ ਯਾਜ਼ੇਰ ਵੱਲ ਸੀ।
ਯਸਈਆਹ 16:8
ਲੋਕ ਉਦਾਸ ਹੋਣਗੇ ਕਿਉਂਕਿ ਹਸ਼ਬੋਨ ਦੇ ਖੇਤ ਅਤੇ ਸਿਬਮਾਹ ਦੀਆਂ ਅੰਗੂਰੀ ਵੇਲਾਂ ਅੰਗੂਰ ਉਗਾਉਣ ਦੇ ਯੋਗ ਨਹੀਂ ਹੋਣਗੇ। ਵਿਦੇਸ਼ੀ ਹਾਕਮਾਂ ਨੇ ਅੰਗੂਰੀ ਵੇਲਾਂ ਕੱਟ ਸੁੱਟੀਆਂ ਹਨ। ਦੁਸ਼ਮਣ ਦੀਆਂ ਫੌਜਾਂ ਯਾਜ਼ੇਰ ਦੇ ਸ਼ਹਿਰ ਅਤੇ ਦੂਰ ਮਾਰੂਬਲ ਤੱਕ ਫ਼ੈਲ ਗਈਆਂ ਹਨ। ਅਤੇ ਉਹ ਸਮੁੰਦਰ ਤੱਕ ਫ਼ੈਲ ਗਈਆਂ ਹਨ।
ਯਰਮਿਆਹ 50:19
“‘ਮੈਂ ਇਸਰਾਏਲ ਨੂੰ ਵਾਪਸ ਆਪਣੇ ਖੇਤਾਂ ਵਿੱਚ ਲਿਆਵਾਂਗਾ। ਉਹ ਭੋਜਨ ਖਾਵੇਗਾ ਜੋ ਕਰਮਲ ਪਰਬਤ ਉੱਤੇ ਅਤੇ ਬਾਸ਼ਾਨ ਦੀ ਧਰਤੀ ਉੱਤੇ ਉੱਗਦਾ ਹੈ। ਉਹ ਰੱਜ ਕੇ ਖਾਵੇਗਾ। ਉਹ ਪਹਾੜੀਆਂ ਉੱਤੇ, ਅਫ਼ਰਾਈਮ ਅਤੇ ਗਿਲਆਦ ਦੀ ਜ਼ਮੀਨ ਉੱਤੇ ਖਾਵੇਗਾ।’”
ਮੀਕਾਹ 7:14
ਇਸੇ ਲਈ, ਆਪਣੀ ਛੜ ਨਾਲ ਆਪਣੇ ਲੋਕਾਂ ਉੱਤੇ ਸ਼ਾਸਨ ਕਰ। ਆਪਣੇ ਇੱਜੜ ਉੱਤੇ ਸ਼ਾਸਨ ਕਰ, ਜੋ ਇੱਕਲਾ, ਕਰਮਲ ਪਰਬਤ ਅਤੇ ਲੱਕੜਾਂ ਵਿੱਚ ਵਸਦਾ ਹੈ। ਉਹ ਬਾਸ਼ਾਨ ਅਤੇ ਗਿਲਆਦ ਵਿੱਚ ਰਹਿੰਦੇ ਹਨ ਜਿਵੇਂ ਕਿ ਉਹਨਾਂ ਨੇ ਪੁਰਾਣੇ ਸਮਿਆਂ ਵਿੱਚ ਕੀਤਾ ਸੀ।
੧ ਯੂਹੰਨਾ 2:16
ਇਹ ਦੁਨਿਆਵੀ ਗੱਲਾਂ ਮੰਦੀਆਂ ਹਨ। ਸਾਡੇ ਪਾਪੀ-ਆਪੇ ਦੀਆਂ ਇੱਛਾਵਾਂ, ਉਨ੍ਹਾਂ ਪਾਪੀ ਗੱਲਾਂ ਦੀ ਇੱਛਾ ਜਿਨ੍ਹਾਂ ਨੂੰ ਅਸੀ ਦੇਖਦੇ ਹਾਂ, ਉਨ੍ਹਾਂ ਚੀਜ਼ਾਂ ਦਾ ਬਹੁਤ ਘਮੰਡ ਕਰਨਾ ਜੋ ਸਾਡੇ ਕੋਲ ਹਨ। ਪਰ ਇਨ੍ਹਾਂ ਚੋਂ ਕੋਈ ਵੀ ਚੀਜ਼ ਪਰਮੇਸ਼ੁਰ ਪਾਸੋਂ ਨਹੀਂ ਆਈ। ਉਹ ਦੁਨੀਆਂ ਵੱਲੋਂ ਹਨ।
ਗਿਣਤੀ 32:26
ਸਾਡੀਆਂ ਪਤਨੀਆਂ, ਬੱਚੇ ਅਤੇ ਸਾਡੇ ਪਸ਼ੂ ਗਿਲਆਦ ਦੇ ਸ਼ਹਿਰਾਂ ਵਿੱਚ ਰਹਿਣਗੇ।
ਗਿਣਤੀ 26:15
ਇਹ ਗਾਦ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਸਫ਼ੋਨ-ਸਫ਼ੋਨੀਆਂ ਪਰਿਵਾਰ। ਹੱਗੀ-ਹੱਗੀਆਂ ਪਰਿਵਾਰ। ਸੂਨੀ-ਸੂਨੀਆਂ ਪਰਿਵਾਰ।
ਪੈਦਾਇਸ਼ 13:5
ਅਬਰਾਮ ਅਤੇ ਲੂਤ ਦਾ ਵਿੱਛੜਨਾ ਇਸ ਸਮੇਂ ਦੌਰਾਨ, ਲੂਤ ਵੀ ਅਬਰਾਮ ਦੇ ਨਾਲ ਸਫ਼ਰ ਕਰ ਰਿਹਾ ਸੀ। ਲੂਤ ਕੋਲ ਬਹੁਤ ਸਾਰੇ ਜਾਨਵਰ ਅਤੇ ਤੰਬੂ ਸਨ।
ਪੈਦਾਇਸ਼ 13:10
ਲੂਤ ਨੇ ਆਲੇ-ਦੁਆਲੇ ਨਜ਼ਰ ਮਾਰੀ ਅਤੇ ਯਰਦਨ ਦੀ ਵਾਦੀ ਦੇਖੀ। ਲੂਤ ਨੇ ਦੇਖਿਆ ਕਿ ਓੱਥੇ ਕਾਫ਼ੀ ਪਾਣੀ ਸੀ। (ਇਹ ਗੱਲ ਯਹੋਵਾਹ ਦੇ ਸਦੂਮ ਅਤੇ ਅਮੂਰਾਹ ਨੂੰ ਤਬਾਹ ਕਰਨ ਤੋਂ ਪਹਿਲਾਂ ਦੀ ਹੈ।) ਉਸ ਸਮੇਂ ਯਰਦਨ ਵਾਦੀ ਸੋਆਰ ਤੱਕ ਯਹੋਵਾਹ ਦੇ ਬਾਗ ਵਾਂਗ ਫੈਲੀ ਹੋਈ ਸੀ। ਇਹ ਧਰਤੀ ਮਿਸਰ ਦੇ ਵਾਂਗ ਚੰਗੀ ਸੀ।
ਪੈਦਾਇਸ਼ 29:32
ਲੇਆਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਇਸਦਾ ਨਾਮ ਰਊਬੇਨ ਰੱਖਿਆ। ਲੇਆਹ ਨੇ ਇਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸ ਨੇ ਆਖਿਆ, “ਯਹੋਵਾਹ ਨੇ ਮੇਰੀਆਂ ਮੁਸ਼ਕਿਲਾਂ ਦੇਖ ਲਈਆਂ ਹਨ। ਮੇਰਾ ਪਤੀ ਮੈਨੂੰ ਪਿਆਰ ਨਹੀਂ ਕਰਦਾ। ਇਸ ਲਈ ਸ਼ਾਇਦ ਹੁਣ ਮੇਰਾ ਪਤੀ ਮੈਨੂੰ ਪਿਆਰ ਕਰੇ।”
ਪੈਦਾਇਸ਼ 30:10
ਤਾਂ ਜ਼ਿਲਫ਼ਾਹ ਨੇ ਪੁੱਤਰ ਨੂੰ ਜਨਮ ਦਿੱਤਾ।
ਪੈਦਾਇਸ਼ 47:4
ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, “ਅਕਾਲ ਦੀ ਹਾਲਤ ਕਨਾਣ ਵਿੱਚ ਬਹੁਤ ਭੈੜੀ ਹੈ। ਸਾਡੇ ਪਸ਼ੂਆਂ ਲਈ ਘਾਹ ਵਾਲੇ ਕੋਈ ਵੀ ਖੇਤ ਨਹੀਂ ਬਚੇ। ਇਸ ਲਈ ਅਸੀਂ ਇਸ ਧਰਤੀ ਉੱਤੇ ਰਹਿਣ ਲਈ ਆ ਗਏ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਗੋਸ਼ਨ ਵਿੱਚ ਰਹਿਣ ਦਿਉ।”
ਖ਼ਰੋਜ 12:38
ਉੱਥੇ ਬਹੁਤ ਸਾਰੀਆਂ ਭੇਡਾਂ ਅਤੇ ਪਸ਼ੂ ਅਤੇ ਹੋਰ ਚੀਜ਼ਾਂ ਸਨ। ਉਨ੍ਹਾਂ ਦੇ ਨਾਲ ਸਫ਼ਰ ਕਰਨ ਵਾਲੇ ਵੱਖ-ਵੱਖ ਤਰ੍ਹਾਂ ਦੇ ਲੋਕ ਵੀ ਸਨ-ਇਹ ਲੋਕ ਇਸਰਾਏਲੀ ਨਹੀਂ ਸਨ ਪਰ ਇਨ੍ਹਾਂ ਨੇ ਇਸਰਾਏਲ ਦੇ ਲੋਕਾਂ ਨਾਲ ਹੀ ਮਿਸਰ ਛੱਡ ਦਿੱਤਾ ਸੀ।
ਗਿਣਤੀ 2:10
“ਰਊਬੇਨ ਦੇ ਡੇਰੇ ਦਾ ਝੰਡਾ ਪਵਿੱਤਰ ਤੰਬੂ ਦੇ ਦੱਖਣ ਵੱਲ ਹੋਵੇਗਾ। ਹਰ ਪਰਿਵਾਰ-ਸਮੂਹ ਆਪਣੇ ਝੰਡੇ ਦੇ ਨੇੜੇ ਡੇਰਾ ਲਾਵੇਗਾ। ਰਊਬੇਨ ਦੇ ਲੋਕਾਂ ਦਾ ਆਗੂ ਸ਼ਦੇਊਰ ਦਾ ਪੁੱਤਰ ਅਲੀਸੂਰ ਹੈ।
ਗਿਣਤੀ 26:5
ਇਹ ਰਊਬੇਨ ਦੇ ਪਰਿਵਾਰ ਦੇ ਲੋਕ ਹਨ। (ਰਊਬੇਨ ਇਸਰਾਏਲ) ਦਾ ਪਹਿਲੋਠਾ ਪੁੱਤਰ ਸੀ। ਪਰਿਵਾਰ ਸਨ: ਹਨੋਕ-ਹਨੋਕੀਆ ਪਰਿਵਾਰ। ਪੱਲੂ-ਪੱਲੂਆ ਪਰਿਵਾਰ।
ਪੈਦਾਇਸ਼ 13:2
ਇਸ ਸਮੇਂ, ਅਬਰਾਮ ਬਹੁਤ ਅਮੀਰ ਸੀ। ਉਸ ਦੇ ਪਾਸ ਬਹੁਤ ਸਾਰੇ ਪਸ਼ੂ ਅਤੇ ਸੋਨਾ-ਚਾਂਦੀ ਸੀ।