Numbers 22:38
ਬਿਲਆਮ ਨੇ ਜਵਾਬ ਦਿੱਤਾ, “ਪਰ ਮੈਂ ਹੁਣ ਇੱਥੇ ਹਾਂ। ਮੈਂ ਆਇਆ ਹਾਂ ਪਰ ਸ਼ਾਇਦ ਮੈਂ ਉਹ ਗੱਲ ਨਾ ਕਰ ਸੱਕਾਂ ਜੋ ਤੁਸੀਂ ਚਾਹੁੰਦੇ ਸੀ। ਮੈਂ ਸਿਰਫ਼ ਉਹੀ ਸ਼ਬਦ ਬੋਲ ਸੱਕਦਾ ਹਾਂ ਜਿਹੜੇ ਯਹੋਵਾਹ ਪਰਮੇਸ਼ੁਰ ਮੇਰੇ ਕੋਲੋਂ ਅਖਵਾਉਣਾ ਚਾਹੁੰਦਾ ਹੈ।”
Numbers 22:38 in Other Translations
King James Version (KJV)
And Balaam said unto Balak, Lo, I am come unto thee: have I now any power at all to say any thing? the word that God putteth in my mouth, that shall I speak.
American Standard Version (ASV)
And Balaam said unto Balak, Lo, I am come unto thee: have I now any power at all to speak anything? the word that God putteth in my mouth, that shall I speak.
Bible in Basic English (BBE)
Then Balaam said to Balak, Now I have come to you; but have I power to say anything? Only what God puts into my mouth may I say.
Darby English Bible (DBY)
And Balaam said to Balak, Lo, I am come to thee; but shall I now be able at all to say anything? the word that God puts in my mouth, that shall I speak.
Webster's Bible (WBT)
And Balaam said to Balak, Lo, I have come to thee: have I now any power at all to say any thing? the word that God putteth in my mouth, that shall I speak.
World English Bible (WEB)
Balaam said to Balak, Behold, I have come to you: have I now any power at all to speak anything? the word that God puts in my mouth, that shall I speak.
Young's Literal Translation (YLT)
And Balaam saith unto Balak, `Lo, I have come unto thee; now -- am I at all able to speak anything? the word which God setteth in my mouth -- it I do speak.'
| And Balaam | וַיֹּ֨אמֶר | wayyōʾmer | va-YOH-mer |
| said | בִּלְעָ֜ם | bilʿām | beel-AM |
| unto | אֶל | ʾel | el |
| Balak, | בָּלָ֗ק | bālāq | ba-LAHK |
| Lo, | הִֽנֵּה | hinnē | HEE-nay |
| come am I | בָ֙אתִי֙ | bāʾtiy | VA-TEE |
| unto | אֵלֶ֔יךָ | ʾēlêkā | ay-LAY-ha |
| thee: have I now | עַתָּ֕ה | ʿattâ | ah-TA |
| any power | הֲיָכֹ֥ל | hăyākōl | huh-ya-HOLE |
| all at | אוּכַ֖ל | ʾûkal | oo-HAHL |
| to say | דַּבֵּ֣ר | dabbēr | da-BARE |
| any thing? | מְא֑וּמָה | mĕʾûmâ | meh-OO-ma |
| the word | הַדָּבָ֗ר | haddābār | ha-da-VAHR |
| that | אֲשֶׁ֨ר | ʾăšer | uh-SHER |
| God | יָשִׂ֧ים | yāśîm | ya-SEEM |
| putteth | אֱלֹהִ֛ים | ʾĕlōhîm | ay-loh-HEEM |
| in my mouth, | בְּפִ֖י | bĕpî | beh-FEE |
| that shall I speak. | אֹת֥וֹ | ʾōtô | oh-TOH |
| אֲדַבֵּֽר׃ | ʾădabbēr | uh-da-BARE |
Cross Reference
ਗਿਣਤੀ 22:18
ਬਿਲਆਮ ਨੇ ਬਾਲਾਕ ਦੇ ਅਧਿਕਾਰੀਆਂ ਨੂੰ ਜਵਾਬ ਦਿੱਤਾ: ਉਸ ਨੇ ਆਖਿਆ, “ਮੈਨੂੰ ਯਹੋਵਾਹ ਮੇਰੇ ਪਰਮੇਸ਼ੁਰ ਦਾ ਹੁਕਮ ਮੰਨਣਾ ਪੈਂਦਾ ਹੈ। ਮੈਂ ਉਸ ਦੇ ਆਦੇਸ਼ ਦੇ ਵਿਰੁੱਧ ਕੁਝ ਵੀ ਨਹੀਂ ਕਰ ਸੱਕਦਾ। ਜਿੰਨਾ ਚਿਰ ਯਹੋਵਾਹ ਇਹ ਨਾ ਆਖੇ ਕਿ ਮੈਂ ਕਰ ਸੱਕਦਾ ਹਾਂ, ਮੈਂ ਕੁਝ ਵੀ ਨਹੀਂ ਕਰ ਸੱਕਦਾ, ਨਾ ਨਿੱਕੀ ਗੱਲ ਅਤੇ ਨਾ ਵੱਡੀ ਗੱਲ। ਭਾਵੇਂ ਰਾਜਾ ਬਾਲਾਕ ਮੈਨੂੰ ਆਪਣਾ ਸੋਨੇ ਚਾਂਦੀ ਨਾਲ ਭਰਿਆ ਹੋਇਆ ਖੂਬਸੂਰਤ ਘਰ ਹੀ ਕਿਉਂ ਨਾ ਦੇ ਦੇਵੇ, ਮੈਂ ਯਹੋਵਾਹ ਦੇ ਆਦੇਸ਼ ਦੇ ਵਿਰੁੱਧ ਕੁਝ ਵੀ ਨਹੀਂ ਕਰਾਂਗਾ।
ਗਿਣਤੀ 23:26
ਬਿਲਆਮ ਨੇ ਜਵਾਬ ਦਿੱਤਾ, “ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੈਂ ਤਾਂ ਸਿਰਫ਼ ਉਹੀ ਗੱਲਾਂ ਆਖ ਸੱਕਦਾ ਹਾਂ ਜਿਹੜੀਆਂ ਯਹੋਵਾਹ ਮੇਰੇ ਕੋਲੋਂ ਅਖਵਾਉਂਦਾ ਹੈ।”
ਗਿਣਤੀ 23:16
ਇਸ ਤਰ੍ਹਾਂ ਯਹੋਵਾਹ ਬਿਲਆਮ ਨੂੰ ਮਿਲਣ ਲਈ ਆਇਆ ਅਤੇ ਬਿਲਆਮ ਨੂੰ ਦੱਸਿਆ ਕਿ ਉਸ ਨੇ ਕੀ ਆਖਣਾ ਹੈ। ਫ਼ੇਰ ਯਹੋਵਾਹ ਨੇ ਬਿਲਆਮ ਨੂੰ ਬਾਲਾਕ ਕੋਲ ਵਾਪਸ ਜਾਣ ਅਤੇ ਇਹ ਗੱਲਾਂ ਦੱਸਣ ਲਈ ਆਖਿਆ।
ਯਸਈਆਹ 47:12
ਤੂੰ ਜਾਦੂ-ਟੂਣਿਆਂ ਨੂੰ ਸਿੱਖਣ ਲਈ ਸਾਰੀ ਜ਼ਿੰਦਗੀ ਸਖਤ ਮਿਹਨਤ ਕੀਤੀ ਸੀ। ਇਸ ਲਈ, ਹੁਣ ਆਪਣੇ ਜਾਦੂ-ਟੂਣਿਆਂ ਦੀ ਵਰਤੋਂ ਕਰ। ਸ਼ਇਦ ਉਹ ਤੇਰੀ ਸਹਾਇਤਾ ਕਰ ਸੱਕਣ, ਸ਼ਾਇਦ ਤੂੰ ਕਿਸੇ ਨੂੰ ਭੈਭੀਤ ਕਰ ਸੱਕੇਁ।
ਯਸਈਆਹ 46:10
“ਆਦਿ ਵਿੱਚ, ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ ਜਿਹੜੀਆਂ ਅਖੀਰ ਵਿੱਚ ਵਾਪਰਨਗੀਆਂ। ਬਹੁਤ ਸਮਾਂ ਪਹਿਲਾਂ, ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ ਜਿਹੜੀਆਂ ਹਾਲੇ ਨਹੀਂ ਵਾਪਰੀਆਂ ਸਨ। ਜਦੋਂ ਵੀ ਮੈਂ ਕਿਸੇ ਚੀਜ਼ ਦੀ ਯੋਜਨਾ ਬਣਾਉਂਦਾ ਹਾਂ-ਉਹ ਚੀਜ਼ ਵਾਪਰਦੀ ਹੈ। ਮੈਂ ਉਹੀ ਗੱਲਾਂ ਕਰਦਾ ਹਾਂ ਜਿਹੜੀਆਂ ਮੈਂ ਕਰਨੀਆਂ ਚਾਹੁੰਦਾ ਹਾਂ।
ਯਸਈਆਹ 44:25
ਨਕਲੀ ਨਬੀ ਝੂਠ ਬੋਲਦੇ ਹਨ, ਪਰ ਯਹੋਵਾਹ ਉਨ੍ਹਾਂ ਦੇ ਝੂਠ ਨੂੰ ਗ਼ਲਤ ਸਿੱਧ ਕਰ ਦਿੰਦਾ ਹੈ। ਯਹੋਵਾਹ ਜਾਦੂ ਟੂਣੇ ਕਰਨ ਵਾਲੇ ਲੋਕਾਂ ਨੂੰ ਮੂਰਖ ਬਣਾ ਦਿੰਦਾ ਹੈ। ਯਹੋਵਾਹ ਸਿਆਣਿਆਂ ਨੂੰ ਉਲਝਣ ਵਿੱਚ ਪਾ ਦਿੰਦਾ ਹੈ। ਉਹ ਸੋਚਦੇ ਹਨ ਕਿ ਉਹ ਬਹੁਤ ਕੁਝ ਜਾਣਦੇ ਹਨ ਪਰ ਯਹੋਵਾਹ ਉਨ੍ਹਾਂ ਨੂੰ ਮੂਰੱਖਾਂ ਵਰਗੇ ਬਣਾ ਦਿੰਦਾ ਹੈ।
ਅਮਸਾਲ 19:21
ਆਦਮੀ ਅਨੇਕਾਂ ਯੋਜਨਾਵਾਂ ਬਣਾਉਂਦਾ, ਪਰ ਯਹੋਵਾਹ ਦੀ ਰਜ਼ਾ ਨਿਸ਼ਚਾ ਕਰਦੀ ਹੈ ਕਿ ਕੀ ਵਾਪਰੇਗਾ।
ਜ਼ਬੂਰ 76:10
ਹੇ ਪਰਮੇਸ਼ੁਰ, ਲੋਕ ਤੁਹਾਡਾ ਆਦਰ ਕਰਦੇ ਹਨ ਜਦੋਂ ਤੁਸੀਂ ਦੁਸ਼ਟ ਲੋਕਾਂ ਨੂੰ ਸਜ਼ਾ ਦਿੰਦੇ ਹੋ। ਆਦਮੀ ਦਾ ਗੁੱਸਾ ਵੀ ਤੇਰੀ ਉਸਤਤਿ ਕਰ ਸੱਕਦਾ ਹੈ। ਬਚੇ ਹੋਏ ਮਜ਼ਬੂਤ ਹੋ ਜਾਣਗੇ।
ਜ਼ਬੂਰ 33:10
ਉਹ ਹਰ ਇੱਕ ਦੀ ਯੋਜਨਾ ਨੂੰ ਤਬਾਹ ਕਰ ਸੱਕਦਾ ਹੈ। ਉਹ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਤਬਾਹ ਕਰ ਸੱਕਦਾ ਹੈ।
੨ ਤਵਾਰੀਖ਼ 18:13
ਪਰ ਮੀਕਾਯਾਹ ਨੇ ਆਖਿਆ, “ਜਿਉਂਦੇ ਯਹੋਵਾਹ ਦੀ ਸੌਂਹ, ਜੋ ਕੁਝ ਮੇਰਾ ਪਰਮੇਸ਼ੁਰ ਫ਼ਰਮਾਏਗਾ ਮੈਂ ਉਹੀ ਕੁਝ ਬੋਲਾਂਗਾ।”
੧ ਸਲਾਤੀਨ 22:14
ਪਰ ਮੀਕਾਯਾਹ ਨੇ ਆਖਿਆ, “ਜਿਉਂਦੇ ਯਹੋਵਾਹ ਦੀ ਸੌਂਹ, ਜੋ ਕੁਝ ਯਹੋਵਾਹ ਮੈਨੂੰ ਫ਼ੁਰਮਾਏਗਾ, ਉਹੋ ਹੀ ਬੋਲਾਂਗਾ।”
ਗਿਣਤੀ 24:13
‘ਭਾਵੇਂ ਜੇ ਬਾਲਾਕ ਆਪਣਾ ਖੂਬਸੂਰਤ ਮਹਿਲ ਸੋਨੇ ਅਤੇ ਚਾਂਦੀ ਨਾਲ ਭਰਕੇ ਮੈਨੂੰ ਦੇਵੇ। ਮੈਂ ਖੁਦ ਕੁਝ ਵੀ ਚੰਗਾ ਜਾਂ ਮਾੜਾ ਨਹੀਂ ਕਰ ਸੱਕਦਾ ਅਤੇ ਯਹੋਵਾਹ ਦੇ ਹੁਕਮ ਦੇ ਖਿਲਾਫ਼ ਨਹੀਂ ਜਾ ਸੱਕਦਾ।’ ਮੈਨੂੰ ਉਹੀ ਆਖਣਾ ਪੈਂਦਾ ਹੈ ਜੋ ਯਹੋਵਾਹ ਆਖਦਾ ਹੈ।