ਗਿਣਤੀ 16:41
ਹਾਰੂਨ ਲੋਕਾਂ ਦੀ ਰੱਖਿਆ ਕਰਦਾ ਹੈ ਅਗਲੇ ਦਿਨ ਇਸਰਾਏਲ ਦੇ ਸਮੂਹ ਲੋਕਾਂ ਨੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਸ਼ਿਕਾਇਤ ਕੀਤੀ। ਉਨ੍ਹਾਂ ਨੇ ਆਖਿਆ, “ਤੁਸੀਂ ਯਹੋਵਾਹ ਦੇ ਬੰਦਿਆਂ ਨੂੰ ਮਾਰ ਦਿੱਤਾ ਹੈ।”
But on the morrow | וַיִּלֹּ֜נוּ | wayyillōnû | va-yee-LOH-noo |
all | כָּל | kāl | kahl |
the congregation | עֲדַ֤ת | ʿădat | uh-DAHT |
children the of | בְּנֵֽי | bĕnê | beh-NAY |
of Israel | יִשְׂרָאֵל֙ | yiśrāʾēl | yees-ra-ALE |
murmured | מִֽמָּחֳרָ֔ת | mimmāḥŏrāt | mee-ma-hoh-RAHT |
against | עַל | ʿal | al |
Moses | מֹשֶׁ֥ה | mōše | moh-SHEH |
and against | וְעַֽל | wĕʿal | veh-AL |
Aaron, | אַהֲרֹ֖ן | ʾahărōn | ah-huh-RONE |
saying, | לֵאמֹ֑ר | lēʾmōr | lay-MORE |
Ye | אַתֶּ֥ם | ʾattem | ah-TEM |
killed have | הֲמִתֶּ֖ם | hămittem | huh-mee-TEM |
אֶת | ʾet | et | |
the people | עַ֥ם | ʿam | am |
of the Lord. | יְהוָֽה׃ | yĕhwâ | yeh-VA |
Cross Reference
ਗਿਣਤੀ 14:2
ਇਸਰਾਏਲ ਦੇ ਲੋਕ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੋਲਣ ਲੱਗੇ। ਸਾਰੇ ਲੋਕ ਇਕੱਠੇ ਹੋਕੇ ਆਏ ਅਤੇ ਮੂਸਾ ਅਤੇ ਹਾਰੂਨ ਨੂੰ ਕਹਿਣ ਲੱਗੇ, “ਸਾਨੂੰ ਮਿਸਰ ਵਿੱਚ ਜਾਂ ਮਾਰੂਥਲ ਅੰਦਰ ਮਰ ਜਾਣਾ ਚਾਹੀਦਾ ਸੀ। ਇਹ ਗੱਲ ਇਸ ਨਵੀਂ ਧਰਤੀ ਵਿੱਚ ਮਾਰੇ ਜਾਣ ਨਾਲੋਂ ਬਿਹਤਰ ਹੋਣੀ ਸੀ।
੨ ਕੁਰਿੰਥੀਆਂ 6:8
ਕੁਝ ਲੋਕ ਸਾਡਾ ਸਤਿਕਾਰ ਕਰਦੇ ਹਨ, ਪਰ ਦੂਸਰੇ ਲੋਕ ਸਾਡਾ ਨਿਰਾਦਰ ਕਰਦੇ ਹਨ। ਕੁਝ ਲੋਕ ਸਾਡੇ ਬਾਰੇ ਭਲੀਆਂ ਗੱਲਾਂ ਕਹਿੰਦੇ ਹਨ, ਦੂਸਰੇ ਲੋਕ ਮੰਦਿਆਂ ਗੱਲਾਂ ਬੋਲਦੇ ਹਨ। ਕੁਝ ਲੋਕ ਆਖਦੇ ਹਨ ਕਿ ਅਸੀਂ ਝੂਠੇ ਹਾਂ ਪਰ ਅਸੀਂ ਸੱਚ ਬੋਲਦੇ ਹਾਂ।
ਰਸੂਲਾਂ ਦੇ ਕਰਤੱਬ 21:28
ਅਤੇ ਪੌਲੁਸ ਨੂੰ ਫ਼ੜ ਲਿਆ ਅਤੇ ਉੱਚੀ ਉੱਚੀ ਚੀਕਣ ਲੱਗੇ, “ਹੇ ਇਸਰਾਏਲੀ ਮਰਦੋ। ਇੱਥੇ ਆਓ ਤੇ ਮਦਦ ਕਰੋ। ਇਹ ਉਹ ਮਨੁੱਖ ਹੈ, ਜੋ ਹਰ ਥਾਂ ਸਾਰੇ ਲੋਕਾਂ ਨੂੰ ਸਾਡੇ ਲੋਕਾਂ ਦੇ ਖਿਲਾਫ਼ ਮੂਸਾ ਦੀ ਸ਼ਰ੍ਹਾ ਦੇ ਖਿਲਾਫ਼, ਅਤੇ ਇਸ ਮੰਦਰ ਦੇ ਖਿਲਾਫ਼ ਉਪਦੇਸ਼ ਦੇ ਰਿਹਾ ਹੈ। ਇਹੀ ਨਹੀਂ, ਸਗੋਂ ਉਹ ਕੁਝ ਯੂਨਾਨੀਆਂ ਨੂੰ ਵੀ ਮੰਦਰ ਦੇ ਵਿਹੜੇ ਵਿੱਚ ਲਿਆਇਆ ਅਤੇ ਇਸ ਪਵਿੱਤਰ ਥਾਂ ਨੂੰ ਅਸ਼ੁੱਧ ਕਰ ਦਿੱਤਾ ਹੈ।”
ਰਸੂਲਾਂ ਦੇ ਕਰਤੱਬ 5:28
ਉਸ ਨੇ ਆਖਿਆ, “ਅਸੀਂ ਬੜੀ ਦ੍ਰਿੜਤਾ ਨਾਲ ਤੁਹਾਨੂੰ ਦੁਬਾਰਾ ਕਦੇ ਵੀ ਇਸ ਆਦਮੀ ਯਿਸੂ ਬਾਰੇ ਉਪਦੇਸ਼ ਨਾ ਦੇਣ ਵਾਸਤੇ ਕਿਹਾ ਸੀ। ਪਰ ਵੇਖੋ ਤੁਸੀਂ ਕੀ ਕਰ ਰਹੇ ਹੋ? ਤੁਸੀਂ ਸਾਰੇ ਯਰੂਸ਼ਲਮ ਨੂੰ ਆਪਣੇ ਉਪਦੇਸ਼ਾਂ ਨਾਲ ਭਰ ਦਿੱਤਾ ਹੈ। ਇੰਝ ਕਰਕੇ ਤੁਸੀਂ ਸਾਨੂੰ ਉਸਦੀ ਮੌਤ ਦਾ ਜਿੰਮੇਵਾਰ ਠਹਿਰਾ ਰਹੇ ਹੋ।”
ਮੱਤੀ 5:11
“ਜਦੋਂ ਲੋਕ ਤੁਹਾਡੀ ਬੇਇੱਜ਼ਤੀ ਕਰਨ ਅਤੇ ਤੁਹਾਡੇ ਵਿਰੁੱਧ ਮਾੜਾ ਬੋਲਣ ਅਤੇ ਤੁਹਾਡੇ ਤੇ ਝੂਠੇ ਦੋਸ਼ ਲਾਉਣ ਕਿਉਂਕਿ ਤੁਸੀਂ ਮੇਰੇ ਚੇਲੇ ਹੋ, ਤਾਂ ਤੁਸੀਂ ਧੰਨ ਹੋ।
ਆਮੋਸ 7:10
ਅਮਸਯਾਹ ਵੱਲੋਂ ਆਮੋਸ ਨੂੰ ਰੋਕਣ ਦੀ ਕੋਸ਼ਿਸ਼ ਤਦ ਬੈਤ-ੇਲ ਦੇ ਜਾਜਕ ਅਮਸਯਾਹ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਇਹ ਸੁਨੇਹਾ ਭੇਜਿਆ, “ਆਮੋਸ ਤੇਰੇ ਵਿਰੁੱਧ ਮਤਾ ਪਕਾ ਰਿਹਾ ਹੈ ਅਤੇ ਉਹ ਇਸਰਾਏਲ ਦੀ ਪਰਜਾ ਨੂੰ ਤੇਰੇ ਵਿਰੁੱਧ ਭੜਕਾਅ ਰਿਹਾ ਹੈ। ਦੇਸ ਉਸ ਦੀਆਂ ਸਾਰੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰ ਸੱਕਦਾ।
ਯਰਮਿਆਹ 43:3
ਯਿਰਮਿਯਾਹ ਸਾਡਾ ਖਿਆਲ ਹੈ ਕਿ ਨੇਰੀਯਾਹ ਦਾ ਪੁੱਤਰ ਬਾਰੂਕ ਤੈਨੂੰ ਸਾਡੇ ਖਿਲਾਫ਼ ਭੜਕਾ ਰਿਹਾ ਹੈ। ਉਹ ਚਾਹੁੰਦਾ ਹੈ ਕਿ ਤੂੰ ਸਾਨੂੰ ਬਾਬਲ ਦੇ ਲੋਕਾਂ ਦੇ ਹਵਾਲੇ ਕਰ ਦੇਵੇ। ਉਹ ਤੇਰੇ ਕੋਲੋਂ ਅਜਿਹਾ ਇਸ ਲਈ ਕਰਾਉਣਾ ਚਾਹੁੰਦਾ ਹੈ ਤਾਂ ਜੋ ਉਹ ਸਾਨੂੰ ਮਾਰ ਸੱਕਣ। ਜਾਂ ਉਹ ਤੇਰੇ ਕੋਲੋਂ ਅਜਿਹਾ ਇਸ ਲਈ ਕਰਾਉਣਾ ਚਾਹੁੰਦਾ ਹੈ ਤਾਂ ਜੋ ਉਹ ਸਾਨੂੰ ਬੰਦੀ ਬਣਾ ਸੱਕਣ ਅਤੇ ਸਾਨੂੰ ਬਾਬਲ ਲੈ ਜਾਣ।”
ਯਰਮਿਆਹ 38:4
ਫ਼ੇਰ ਉਹ ਸ਼ਾਹੀ ਅਧਿਕਾਰੀ ਜਿਨ੍ਹਾਂ ਨੇ ਉਹ ਗੱਲਾਂ ਸੁਣੀਆਂ ਜਿਹੜੀਆਂ ਯਿਰਮਿਯਾਹ ਲੋਕਾਂ ਨੂੰ ਆਖ ਰਿਹਾ ਸੀ, ਰਾਜੇ ਸਿਦਕੀਯਾਹ ਕੋਲ ਗਏ। ਉਨ੍ਹਾਂ ਨੇ ਰਾਜੇ ਨੂੰ ਆਖਿਆ, “ਯਿਰਮਿਯਾਹ ਨੂੰ ਅਵੱਸ਼ ਹੀ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਹ ਉਨ੍ਹਾਂ ਫ਼ੌਜੀਆਂ ਦਾ ਹੌਸਲਾ ਢਾਹ ਰਿਹਾ ਹੈ ਜਿਹੜੇ ਹਾਲੇ ਤੱਕ ਸ਼ਹਿਰ ਵਿੱਚ ਹਨ। ਯਿਰਮਿਯਾਹ ਹਰ ਬੰਦੇ ਦਾ, ਆਪਣੀਆਂ ਗੱਲਾਂ ਰਾਹੀਂ ਹੌਸਲਾ ਢਾਹ ਰਿਹਾ ਹੈ। ਯਿਰਮਿਯਾਹ ਨਹੀਂ ਚਾਹੁੰਦਾ ਕਿ ਸਾਡੇ ਨਾਲ ਚੰਗਾ ਵਾਪਰੇ। ਉਹ ਯਰੂਸ਼ਲਮ ਦੇ ਲੋਕਾਂ ਨੂੰ ਬਰਬਾਦ ਕਰਨਾ ਚਾਹੁੰਦਾ ਹੈ।”
ਯਰਮਿਆਹ 37:13
ਪਰ ਜਦੋਂ ਯਿਰਮਿਯਾਹ ਯਰੂਸ਼ਲਮ ਦੇ ਬਿਨਯਾਮੀਨ ਦਰਵਾਜ਼ੇ ਤੇ ਅਪੜਿਆ ਤਾਂ ਗਾਰਦ ਦੇ ਕਪਤਾਨ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕਪਤਾਨ ਦਾ ਨਾਮ ਯਿਰੀਯਾਹ ਸੀ। ਯਿਰੀਯਾਹ ਸ਼ਲਮਯਾਹ ਦਾ ਪੁੱਤਰ ਸੀ। ਸ਼ਲਮਯਾਹ ਹਨਨਯਾਹ ਦਾ ਪੁੱਤਰ ਸੀ। ਇਸ ਲਈ ਕਪਤਾਨ ਯਿਰੀਯਾਹ ਨੇ ਯਿਰਮਿਯਾਹ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਆਖਿਆ, “ਯਿਰਮਿਯਾਹ ਤੂੰ ਸਾਨੂੰ ਛੱਡ ਕੇ ਬਾਬਲ ਵਾਲਿਆਂ ਨਾਲ ਰਲਣ ਲਈ ਜਾ ਰਿਹਾ ਹੈਂ।”
ਯਸਈਆਹ 26:11
ਪਰ ਹੇ ਯਹੋਵਾਹ ਤੂੰ ਇਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈਂ, ਪਰ ਉਹ ਇਹ ਨਹੀ ਵੇਖਦੇ। ਹੇ ਯਹੋਵਾਹ, ਉਨ੍ਹਾਂ ਬਦ ਲੋਕਾਂ ਨੂੰ ਆਪਣਾ ਤਕੜਾ ਪਿਆਰ ਦਰਸਾ ਜਿਹੜਾ ਤੈਨੂੰ ਤੇਰੇ ਲੋਕਾਂ ਨਾਲ ਹੈ। ਅਵੱਸ਼ ਹੀ ਮੰਦੇ ਲੋਕ ਸ਼ਰਮਿੰਦਾ ਹੋਣਗੇ। ਅਵੱਸ਼ ਹੀ ਤੁਹਾਡੇ ਦੁਸ਼ਮਣ ਉਨ੍ਹਾਂ ਦੀ ਆਪਣੀ ਅੱਗ (ਬਦੀ) ਅੰਦਰ ਸਾੜੇ ਜਾਣਗੇ।
ਜ਼ਬੂਰ 106:25
ਸਾਡੇ ਪੁਰਖਿਆਂ ਨੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
ਜ਼ਬੂਰ 106:23
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਤਬਾਹ ਕਰਨਾ ਚਾਹੁੰਦਾ ਸੀ। ਪਰ ਉਸ ਦੇ ਚੁਣੇ ਹੋਏ ਬੰਦੇ, ਮੂਸਾ ਨੇ ਉਸ ਨੂੰ ਰੋਕ ਦਿੱਤਾ। ਪਰਮੇਸ਼ੁਰ ਬਹੁਤ ਕਹਿਰਵਾਨ ਸੀ, ਪਰ ਮੂਸਾ ਨੇ ਉਸਦਾ ਰਾਹ ਰੋਕ ਲਿਆ। ਇਸ ਲਈ ਪਰਮੇਸ਼ੁਰ ਨੇ ਲੋਕਾਂ ਨੂੰ ਤਬਾਹ ਨਹੀਂ ਕੀਤਾ।
ਜ਼ਬੂਰ 106:13
ਪਰ ਸਾਡੇ ਪੁਰਖਿਆਂ ਨੇ ਉਨ੍ਹਾਂ ਗੱਲਾਂ ਨੂੰ ਛੇਤੀ ਹੀ ਭੁਲਾ ਦਿੱਤਾ ਜੋ ਪਰਮੇਸ਼ੁਰ ਨੇ ਕੀਤੀਆਂ ਸਨ। ਉਨ੍ਹਾਂ ਨੇ ਪਰਮੇਸ਼ੁਰ ਦਾ ਮਸ਼ਵਰਾ ਨਹੀਂ ਸੁਣਿਆ।
੧ ਸਲਾਤੀਨ 18:17
ਜਦੋਂ ਅਹਾਬ ਨੇ ਏਲੀਯਾਹ ਨੂੰ ਵੇਖਿਆ ਤਾਂ ਕਿਹਾ, “ਕੀ ਇਹ ਤੂੰ ਹੀ ਹੈਂ? ਇਸਰਾਏਲ ਨੂੰ ਦੁੱਖ ਦੇਣ ਵਾਲਿਆ!”
੨ ਸਮੋਈਲ 16:7
ਸ਼ਿਮਈ ਦਾਊਦ ਨੂੰ ਸਰਾਪ ਦਿੰਦਾ ਹੋਇਆ ਆਖਣ ਲੱਗਾ, “ਨਿਕਲ ਆ, ਨਿਕਲ ਆ, ਤੂੰ ਖੂਨੀ ਮਨੁੱਖ! ਹੇ ਸ਼ਤਾਨ ਦੀ ਔਲਾਦ।
ਗਿਣਤੀ 16:1
ਕੁਝ ਆਗੂ ਮੂਸਾ ਦੇ ਖਿਲਾਫ਼ ਹੋ ਜਾਂਦੇ ਹਨ ਕੋਰਹ, ਦਾਥਾਨ, ਅਬੀਰਾਮ ਅਤੇ ਓਨ ਮੂਸਾ ਦੇ ਵਿਰੁੱਧ ਹੋ ਗਏ। (ਕੋਰਹ ਯਿਸਹਾਰ ਦਾ ਪੁੱਤਰ ਸੀ। ਯਿਸਹਾਰ ਕਹਾਥ ਦਾ ਪੁੱਤਰ ਸੀ। ਅਤੇ ਕਹਾਥ ਲੇਵੀ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ, ਅਲੀਆਬ ਦੇ ਪੁੱਤਰ ਭਰਾ ਸਨ। ਅਤੇ ਓਨ, ਪਲਤ ਦਾ ਪੁੱਤਰ ਸੀ। ਦਾਥਾਨ, ਅਬੀਰਾਮ ਅਤੇ ਓਨ ਰਊਬੇਨ ਦੇ ਉੱਤਰਾਧਿਕਾਰੀ ਸਨ।)