ਨਾ ਹੋਮ 2:5
ਵੈਰੀ ਆਪਣੇ ਸਭ ਤੋਂ ਵੱਧੀਆ ਸਿਪਾਹੀਆਂ ਨੂੰ ਸੱਦਦਾ ਹੈ ਉਹ ਜਾਂਦੇ-ਜਾਂਦੇ ਠੇਡਾ ਖਾਂਦੇ ਹਨ ਉਹ ਦੀਵਾਰ ਵੱਲ ਭੱਜਦੇ ਹਨ ਅਤੇ ਆਪਣੀਆਂ ਢਾਲਾਂ ਤਿਆਰ ਕਰਦੇ ਹਨ।
He shall recount | יִזְכֹּר֙ | yizkōr | yeez-KORE |
his worthies: | אַדִּירָ֔יו | ʾaddîrāyw | ah-dee-RAV |
stumble shall they | יִכָּשְׁל֖וּ | yikkošlû | yee-kohsh-LOO |
in their walk; | בַּהֲלִֽכוָתָ֑ם | bahălikwātām | ba-huh-leek-va-TAHM |
haste make shall they | יְמַֽהֲרוּ֙ | yĕmahărû | yeh-ma-huh-ROO |
to the wall | חֽוֹמָתָ֔הּ | ḥômātāh | hoh-ma-TA |
defence the and thereof, | וְהֻכַ֖ן | wĕhukan | veh-hoo-HAHN |
shall be prepared. | הַסֹּכֵֽךְ׃ | hassōkēk | ha-soh-HAKE |
Cross Reference
ਯਰਮਿਆਹ 46:12
ਕੌਮਾਂ ਤੇਰੀਆਂ ਚੀਕਾਂ ਸੁਣਨਗੀਆਂ। ਤੇਰੀਆਂ ਚੀਕਾਂ ਸਾਰੀ ਧਰਤੀ ਉੱਤੇ ਸੁਣਨਗੀਆਂ। ਇਹ ‘ਬਹਾਦਰ ਯੋਧਾ’ ਦੂਸਰੇ ‘ਬਹਾਦਰ ਯੋਧੇ’ ਨਾਲ ਭਿੜੇਗਾ। ਅਤੇ ਉਹ ਇਕੱਠੇ ਹੀ ਡਿੱਗ ਪੈਣਗੇ।”
ਯਸਈਆਹ 5:27
ਦੁਸ਼ਮਣ ਕਦੇ ਬਕੱਦਾ ਨਹੀਂ ਅਤੇ ਕਦੇ ਡਿਗਦਾ ਨਹੀਂ। ਉਹ ਕਦੇ ਉਣੀਁਦਰਾ ਮਹਿਸੂਸ ਨਹੀਂ ਕਰਦੇ ਅਤੇ ਸੌਁਦੇ ਨਹੀਂ। ਉਨ੍ਹਾਂ ਦੇ ਹਬਿਆਰ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ। ਉਨ੍ਹਾਂ ਦੇ ਤਸਮੇ ਕਦੇ ਟੁੱਟਦੇ ਨਹੀਂ।
ਯਸਈਆਹ 21:5
ਲੋਕ ਸਮਝਦੇ ਨੇ ਕਿ ਸਭ ਕੁਝ ਠੀਕ ਠਾਕ ਹੈ। “ਅਤੇ ਖਾ ਪੀਕੇ ਆਪਣੇ- ਆਪ ਆਨੰਦ ਮਾਣ ਰਹੇ ਹਨ। ਉਸੇ ਸਮੇਂ ਫੌਜੀ ਆਖ ਰਹੇ ਹਨ, ਪਹਿਰਾ ਬਿਠਾ ਦਿਓ! ਅਧਿਕਾਰੀਓ ਉੱਠ ਪਵੋ ਅਤੇ ਆਪਣੀਆਂ ਢਾਲਾਂ ਨੂੰ ਚਮਕਾ ਲਵੋ!”
ਯਰਮਿਆਹ 50:29
ਉਨ੍ਹਾਂ ਬੰਦਿਆਂ ਨੂੰ ਬੁਲਾ ਲਵੋ, ਜੋ ਤੀਰ ਚਲਾਉਂਦੇ ਨੇ। ਉਨ੍ਹਾਂ ਨੂੰ ਬਾਬਲ ਉੱਤੇ ਹਮਲਾ ਕਰਨ ਲਈ ਆਖੋ। ਉਨ੍ਹਾਂ ਲੋਕਾਂ ਨੂੰ ਸ਼ਹਿਰ ਦੁਆਲੇ ਘੇਰਾ ਪਾਉਣ ਲਈ ਆਖੋ। ਕਿਸੇ ਨੂੰ ਵੀ ਬਚਕੇ ਨਾ ਜਾਣ ਦਿਓ। ਉਸ ਨੂੰ ਉਸ ਦੇ ਮੰਦੇ ਕਾਰਿਆਂ ਦਾ ਬਦਲਾ ਦਿਓ। ਉਸ ਨਾਲ ਓਹੀ ਕਰੋ ਜੋ ਉਸ ਨੇ ਹੋਰਨਾਂ ਕੌਮਾਂ ਨਾਲ ਕੀਤਾ ਹੈ। ਬਾਬਲ ਨੇ ਯਹੋਵਾਹ ਦਾ ਆਦਰ ਨਹੀਂ ਕੀਤਾ ਸੀ। ਬਾਬਲ ਦਾ ਇਸਰਾਏਲ ਦੇ ਪਵਿੱਤਰ ਪੁਰੱਖ ਬਾਰੇ ਬੜਾ ਰੁੱਖਾ ਵਿਹਾਰ ਸੀ। ਇਸ ਲਈ ਬਾਬਲ ਨੂੰ ਸਜ਼ਾ ਦਿਓ।
ਯਰਮਿਆਹ 51:27
“ਦੇਸ਼ ਅੰਦਰ ਜੰਗ ਦਾ ਝੰਡਾ ਉੱਚਾ ਚੁੱਕੋ! ਸਾਰੀਆਂ ਕੌਮਾਂ ਅੰਦਰ ਤੁਰ੍ਹੀ ਵਜਾ ਦਿਓ! ਕੌਮਾਂ ਨੂੰ ਬਾਬਲ ਦੇ ਵਿਰੁੱਦ ਜੰਗ ਲਈ ਤਿਆਰ ਕਰੋ! ਅਰਾਰਤ, ਮਿਂਨੀ, ਅਸ਼ਕਨਜ਼ ਦੇ ਰਾਜਾਂ ਨੂੰ ਸੱਦਾ ਦਿਓ ਕਿ ਉਹ ਆਉਣ ਅਤੇ ਬਾਬਲ ਦੇ ਵਿਰੁੱਦ ਲੜਨ। ਉਸ ਦੇ ਵਿਰੁੱਧ ਫ਼ੌਜ ਦੀ ਅਗਵਾਈ ਕਰਨ ਲਈ ਕੋਈ ਕਮਾਂਡਰ ਚੁਣ ਲਵੋ। ਇੰਨੇ ਘੋੜੇ ਭੇਜੋ ਕਿ ਉਹ ਜਾਪਣ ਜਿਵੇਂ ਕੋਈ ਟਿੱਡੀਦਲ ਹੋਵੇ।
ਨਾ ਹੋਮ 3:3
ਘੁੜ ਸਵਾਰ ਹਮਲਾ ਕਰ ਰਹੇ ਹਨ, ਉਨ੍ਹਾਂ ਦੀਆਂ ਸ਼ਮਸ਼ੀਰਾਂ ਚਮਕਦੀਆਂ ਹਨ ਬਹੁਤ ਸਾਰੀਆਂ ਲੋਬਾਂ ਦਾ ਢੇਰ ਪਿਆ ਹੈ ਅਣਗਿਣਤ ਲਾਸ਼ਾਂ ਦੇ ਢੇਰ ਲੋਕ ਲਤਾੜ ਕੇ ਲੰਘ ਰਹੇ ਹਨ।
ਨਾ ਹੋਮ 3:18
ਹੇ ਅੱਸ਼ੂਰ ਦੇ ਪਾਤਸ਼ਾਹ, ਤੇਰੇ ਆਜੜੀ (ਆਗੂ) ਵੀ ਘੂਕ ਸੁਤ੍ਤੇ ਪਏ ਹਨ। ਉਹ ਤਾਕਤਵਰ ਮਨੁੱਖ ਲੰਮੇ ਪਏ ਹੋਏ ਹਨ। ਤੇ ਤੇਰੀਆਂ ਭੇਡਾਂ (ਉੱਮਤਾਂ) ਪਹਾੜਾਂ ਉੱਪਰ ਖਿਲਰੀਆਂ-ਵਿੱਚਰਦੀਆਂ ਹਨ ਤੇ ਕੋਈ ਅਜਿਹਾ ਮਨੁੱਖ ਨਹੀਂ ਜਿਹੜਾ ਉਨ੍ਹਾਂ ਨੂੰ ਵਾਪਸ ਲਿਆਵੇ।