Index
Full Screen ?
 

ਮੱਤੀ 28:5

Matthew 28:5 ਪੰਜਾਬੀ ਬਾਈਬਲ ਮੱਤੀ ਮੱਤੀ 28

ਮੱਤੀ 28:5
ਦੂਤ ਨੇ ਉਨ੍ਹਾਂ ਔਰਤਾਂ ਨੂੰ ਕਿਹਾ, “ਤੁਸੀਂ ਨਾ ਡਰੋ, ਮੈਂ ਜਾਣਦਾ ਹਾਂ ਕਿ ਤੁਸੀਂ ਉਸ ਯਿਸੂ ਨੂੰ ਲੱਭ ਰਹੀਆਂ ਹੋ ਜਿਸ ਨੂੰ ਸਲੀਬ ਦਿੱਤੀ ਗਈ ਸੀ।

And
ἀποκριθεὶςapokritheisah-poh-kree-THEES
the
δὲdethay
angel
hooh
answered
ἄγγελοςangelosANG-gay-lose
said
and
εἶπενeipenEE-pane
unto
the
ταῖςtaistase
women,
γυναιξίν,gynaixingyoo-nay-KSEEN
Fear
Μὴmay
not
φοβεῖσθεphobeisthefoh-VEE-sthay
ye:
ὑμεῖς·hymeisyoo-MEES
for
οἶδαoidaOO-tha
I
know
γὰρgargahr
that
ὅτιhotiOH-tee
seek
ye
Ἰησοῦνiēsounee-ay-SOON
Jesus,
τὸνtontone

ἐσταυρωμένονestaurōmenonay-sta-roh-MAY-none
which
was
crucified.
ζητεῖτε·zēteitezay-TEE-tay

Cross Reference

ਇਬਰਾਨੀਆਂ 1:14
ਸਾਰੇ ਦੂਤ, ਜਿਹੜੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ, ਆਤਮਾ ਹਨ ਅਤੇ ਉਹ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਲਈ ਭੇਜੇ ਗਏ ਹਨ ਜੋ ਮੁਕਤੀ ਪ੍ਰਾਪਤ ਕਰਦੇ ਹਨ।

ਪਰਕਾਸ਼ ਦੀ ਪੋਥੀ 1:17
ਜਦੋਂ ਮੈਂ ਉਸ ਨੂੰ ਤੱਕਿਆ ਤਾਂ ਮੈਂ ਉਸ ਦੇ ਚਰਨਾਂ ਤੇ ਮੁਰਦਾ ਲਾਸ਼ ਵਾਂਗ ਢਹਿ ਪਿਆ। ਉਸ ਨੇ ਅਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਆਖਿਆ, “ਭੈਭੀਤ ਨਾ ਹੋਵੋ। ਮੈਂ ਹੀ ਪਹਿਲਾ ਤੇ ਅਖੀਰ ਹਾਂ।

ਯੂਹੰਨਾ 20:13
ਦੂਤਾਂ ਨੇ ਮਰਿਯਮ ਨੂੰ ਪੁੱਛਿਆ, “ਹੇ ਔਰਤ, ਤੂੰ ਰੋ ਕਿਉਂ ਰਹੀ ਹੈਂ?” ਮਰਿਯਮ ਨੇ ਉੱਤਰ ਦਿੱਤਾ, “ਕੁਝ ਲੋਕਾਂ ਨੇ ਮੇਰੇ ਪ੍ਰਭੂ ਦਾ ਸਰੀਰ ਲੈ ਲਿਆ ਹੈ, ਤੇ ਮੈਂ ਨਹੀਂ ਜਾਣਦੀ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ।”

ਲੋਕਾ 24:5
ਡਰ ਦੇ ਕਾਰਣ ਉਨ੍ਹਾਂ ਨੇ ਆਪਣੇ ਸਿਰ ਝੁਕਾ ਲਏ। ਉਨ੍ਹਾਂ ਦੂਤਾਂ ਨੇ ਉਨ੍ਹਾਂ ਔਰਤਾਂ ਨੂੰ ਆਖਿਆ, “ਤੁਸੀਂ ਜਿਉਂਦਿਆਂ ਹੋਇਆਂ ਨੂੰ ਮੋਇਆਂ ਵਿੱਚ ਕਿਉਂ ਲੱਭ ਰਹੀਆਂ ਹੋ?

ਲੋਕਾ 1:30
ਦੂਤ ਨੇ ਉਸ ਨੂੰ ਆਖਿਆ, “ਮਰਿਯਮ, ਤੂੰ ਘਬਰਾ ਨਾ, ਕਿਉਂ ਕਿ ਪਰਮੇਸ਼ੁਰ ਤੇਰੇ ਤੇ ਬੜਾ ਪ੍ਰਸੰਨ ਹੈ।

ਲੋਕਾ 1:12
ਜਦੋਂ ਜ਼ਕਰਯਾਹ ਨੇ ਦੂਤ ਨੂੰ ਵੇਖਿਆ ਤਾਂ ਉਹ ਬੜਾ ਘਬਰਾ ਗਿਆ ਅਤੇ ਡਰ ਨੇ ਉਸ ਨੂੰ ਘੇਰ ਲਿਆ।

ਮਰਕੁਸ 16:6
ਪਰ ਉਸ ਆਦਮੀ ਨੇ ਆਖਿਆ, “ਡਰੋ ਨਹੀਂ! ਤੁਸੀਂ ਯਿਸੂ ਨਾਸਰੀ ਨੂੰ ਲੱਭਦੀਆਂ ਹੋ, ਜੋ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਤਾਂ ਫ਼ਿਰ ਜੀਅ ਉੱਠਿਆ ਹੈ। ਉਹ ਇੱਥੇ ਨਹੀਂ ਹੈ। ਵੇਖੋ! ਇਹ ਉਹੀ ਥਾਂ ਹੈ ਜਿੱਥੇ ਉਸ ਨੂੰ ਮਰਨ ਤੋਂ ਬਾਦ ਰੱਖਿਆ ਸੀ।

ਮੱਤੀ 28:10
ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਡਰੋ ਨਾ, ਜਾਓ ਅਤੇ ਮੇਰੇ ਭਰਾਵਾਂ ਨੂੰ ਆਖੋ ਕਿ ਗਲੀਲੀ ਵੱਲ ਜਾਣ। ਉਹ ਮੈਨੂੰ ਉੱਥੇ ਵੇਖਣਗੇ।”

ਮੱਤੀ 14:27
ਪਰ ਯਿਸੂ ਨੇ ਝੱਟ ਉਨ੍ਹਾਂ ਨੂੰ ਆਖਿਆ, “ਘਬਰਾਓ ਨਾ! ਇਹ ਮੈਂ ਹਾਂ, ਡਰੋ ਨਾ।”

ਦਾਨੀ ਐਲ 10:19
ਫ਼ੇਰ ਉਸ ਨੇ ਆਖਿਆ, ‘ਦਾਨੀਏਲ, ਭੈਭੀਤ ਨਾ ਹੋ। ਪਰਮੇਸ਼ੂਰ ਤੈਨੂੰ ਬਹੁਤ ਪਿਆਰ ਕਰਦਾ ਹੈ। ਤੈਨੂੰ ਸ਼ਾਂਤੀ ਮਿਲੇ। ਹੁਣ ਤਕੜਾ ਹੋ, ਮਜ਼ਬੂਤ ਬਣ।’ “ਜਦੋਂ ਉਸ ਨੇ ਮੇਰੇ ਨਾਲ ਗੱਲ ਕੀਤੀ, ਮੈਂ ਤਕੜਾ ਹੋ ਗਿਆ। ਫ਼ੇਰ ਮੈਂ ਆਖਿਆ, ‘ਸ਼੍ਰੀਮਾਨ, ਤੁਸੀਂ ਮੈਨੂੰ ਤਾਕਤ ਬਖਸ਼ੀ ਹੈ। ਹੁਣ ਤੁਸੀਂ ਗੱਲ ਕਰ ਸੱਕਦੇ ਹੋ।’

ਦਾਨੀ ਐਲ 10:12
ਫ਼ੇਰ ਦਰਸ਼ਨ ਵਿੱਚਲੇ ਆਦਮੀ ਨੇ ਦੋਬਾਰਾ ਗੱਲ ਸ਼ੁਰੂ ਕੀਤੀ। ਉਸ ਨੇ ਆਖਿਆ, ‘ਦਾਨੀਏਲ, ਭੈਭੀਤ ਨਾ ਹੋ। ਉਸ ਪਹਿਲੇ ਦਿਨ ਤੋਂ ਹੀ ਜਦੋਂ ਤੂੰ ਸਿਆਣਪ ਹਾਸਿਲ ਕਰਨ ਦਾ ਅਤੇ ਪਰਮੇਸ਼ੁਰ ਅੱਗੇ ਨਿਰਮਾਣ ਹੋਣ ਦਾ ਨਿਆਂ ਕੀਤਾ ਸੀ। ਉਹ ਤੇਰੀਆਂ ਪ੍ਰਾਰਬਨਾਂ ਸੁਣਦਾ ਰਿਹਾ ਹੈ। ਮੈਂ ਤੇਰੇ ਕੋਲ ਇਸ ਲਈ ਆਇਆ ਹਾਂ ਕਿਉਂ ਕਿ ਤੂੰ ਪ੍ਰਾਰਥਨਾ ਕਰਦਾ ਰਿਹਾ ਹੈਂ।

ਯਸਈਆਹ 41:14
ਮੁੱਲਵਾਨ ਯਹੂਦਾਹ, ਭੈਭੀਤ ਨਾ ਹੋ! ਮੇਰੇ ਪਿਆਰੇ ਇਸਰਾਏਲ ਦੇ ਬੰਦਿਓ, ਡਰੋ ਨਾ! ਮੈਂ ਸੱਚਮੁੱਚ ਤੁਹਾਡੀ ਸਹਾਇਤਾ ਕਰਾਂਗਾ।” ਯਹੋਵਾਹ ਨੇ ਖੁਦ ਆਖੀਆਂ ਇਹ ਗੱਲਾਂ। ਇਸਰਾਏਲ ਦਾ ਪਵਿੱਤਰ ਪੁਰੱਖ, ਉਹ ਜੋ ਤੁਹਾਨੂੰ ਬਚਾਉਂਦਾ ਹੈ, ਉਸ ਨੇ ਆਖੀਆਂ ਇਹ ਗੱਲਾਂ:

ਯਸਈਆਹ 41:10
ਫ਼ਿਕਰ ਨਾ ਕਰ, ਮੈਂ ਤੇਰੇ ਨਾਲ ਹਾਂ। ਭੈਭੀਤ ਨਾ ਹੋ, ਮੈਂ ਤੇਰਾ ਪਰਮੇਸ਼ੁਰ ਹਾਂ। ਮੈਂ ਤੈਨੂੰ ਮਜ਼ਬੂਤ ਬਣਾਵਾਂਗਾ। ਮੈਂ ਤੇਰੀ ਸਹਾਇਤਾ ਕਰਾਂਗਾ। ਮੈਂ ਤੈਨੂੰ ਆਪਣੇ ਚੰਗੇ ਸੱਜੇ ਹੱਥ ਨਾਲ ਸਹਾਰਾ ਦਿਆਂਗਾ।

ਯਸਈਆਹ 35:4
ਲੋਕ ਭੈਭੀਤ ਹਨ ਅਤੇ ਉਲਝੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਆਖੋ, “ਤਕੜੇ ਬਣੋ! ਭੈਭੀਤ ਨਾ ਹੋਵੋ!” ਦੇਖੋ ਤੁਹਾਡਾ ਪਰਮੇਸ਼ੁਰ ਤੁਹਾਡੇ ਦੁਸ਼ਮਣਾਂ ਨੂੰ ਸਜ਼ਾ ਦੇਣ ਲਈ ਆਵੇਗਾ। ਉਹ ਆਵੇਗਾ ਅਤੇ ਤੁਹਾਨੂੰ ਤੁਹਾਡਾ ਇਨਾਮ ਦੇਵੇਗਾ। ਯਹੋਵਾਹ ਤੁਹਾਨੂੰ ਬਚਾਵੇਗਾ।

ਜ਼ਬੂਰ 105:3
ਯਹੋਵਾਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ। ਤੁਸੀਂ ਜਿਹੜੇ ਯਹੋਵਾਹ ਦੀ ਤਲਾਸ਼ ਵਿੱਚ ਆਏ ਸੀ ਖੁਸ਼ ਹੋ ਜਾਵੋ।

Chords Index for Keyboard Guitar