Matthew 1:22
ਇਹ ਸਭ ਕੁਝ ਪ੍ਰਭੂ ਦੇ ਆਪਣੇ ਨਬੀ ਦੁਆਰਾ ਕਹੇ ਹੋਏ ਸ਼ਬਦਾਂ ਨੂੰ ਪੂਰਾ ਕਰਨ ਲਈ ਵਾਪਰਿਆ।
Matthew 1:22 in Other Translations
King James Version (KJV)
Now all this was done, that it might be fulfilled which was spoken of the Lord by the prophet, saying,
American Standard Version (ASV)
Now all this is come to pass, that it might be fulfilled which was spoken by the Lord through the prophet, saying,
Bible in Basic English (BBE)
Now all this took place so that the word of the Lord by the prophet might come true,
Darby English Bible (DBY)
Now all this came to pass that that might be fulfilled which was spoken by [the] Lord, through the prophet, saying,
World English Bible (WEB)
Now all this has happened, that it might be fulfilled which was spoken by the Lord through the prophet, saying,
Young's Literal Translation (YLT)
And all this hath come to pass, that it may be fulfilled that was spoken by the Lord through the prophet, saying,
| Now | Τοῦτο | touto | TOO-toh |
| all | δὲ | de | thay |
| this | ὅλον | holon | OH-lone |
| was done, | γέγονεν | gegonen | GAY-goh-nane |
| it that | ἵνα | hina | EE-na |
| might be fulfilled | πληρωθῇ | plērōthē | play-roh-THAY |
| which | τὸ | to | toh |
| was spoken | ῥηθὲν | rhēthen | ray-THANE |
| of | ὑπὸ | hypo | yoo-POH |
| the Lord | τοῦ | tou | too |
| Κυρίου, | kyriou | kyoo-REE-oo | |
| by | διὰ | dia | thee-AH |
| the | τοῦ | tou | too |
| prophet, | προφήτου | prophētou | proh-FAY-too |
| saying, | λέγοντος, | legontos | LAY-gone-tose |
Cross Reference
ਲੋਕਾ 24:44
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਯਾਦ ਕਰੋ ਜਦੋਂ ਪਹਿਲਾਂ ਮੈਂ ਤੁਹਾਡੇ ਨਾਲ ਸੀ, ਮੈਂ ਤੁਹਾਨੂੰ ਕੀ ਕਿਹਾ ਸੀ ਕਿ ਮੇਰੇ ਬਾਰੇ ਜੋ ਕੁਝ ਵੀ ਮੂਸਾ ਦੀ ਸ਼ਰ੍ਹਾ ਵਿੱਚ, ਨਬੀਆਂ ਦੀਆਂ ਪੁਸਤਕਾਂ ਵਿੱਚ ਅਤੇ ਜ਼ਬੂਰਾਂ ਦੀਆਂ ਪੋਥੀਆਂ ਵਿੱਚ ਲਿਖਿਆ ਗਿਆ ਹੈ, ਸੰਪੂਰਣ ਹੋਣਾ ਚਾਹੀਦਾ ਹੈ।”
ਮੱਤੀ 2:23
ਯੂਸੁਫ਼ ਨਾਸਰਤ ਨਾਮ ਦੇ ਇੱਕ ਨਗਰ ਵਿੱਚ ਜਾ ਵਸਿਆ ਅਤੇ ਇਸਨੇ ਉਹ ਬਚਨ ਪੂਰਾ ਕਰ ਦਿੱਤਾ ਜਿਹੜਾ ਪਰਮੇਸ਼ੁਰ ਨੇ ਨਬੀਆਂ ਰਾਹੀਂ ਆਖਿਆ ਸੀ। ਕਿ ਉਹ ਇੱਕ ਨਾਸਰੀ ਅਖਵਾਏਗਾ।
ਯੂਹੰਨਾ 10:35
ਉਹ ਲੋਕ ਜਿਨ੍ਹਾਂ ਨੇ ਪਰਮੇਸ਼ੁਰ ਦਾ ਸੰਦੇਸ਼ ਪ੍ਰਾਪਤ ਕੀਤਾ ਉਹ ਇਸ ਪੋਥੀ ਵਿੱਚ ਦੇਵਤੇ ਸਦਾਉਂਦੇ ਹਨ ਅਤੇ ਪੋਥੀ ਕਦੇ ਵੀ ਝੂਠੀ ਨਹੀਂ ਹੋ ਸੱਕਦੀ।
ਯੂਹੰਨਾ 12:38
ਇਹ ਤਾਂ ਹੋਇਆ ਜੋ ਨਬੀ ਯਸਾਯਾਹ ਦੀ ਭਵਿੱਖਬਾਣੀ ਸੱਚੀ ਹੋ ਸੱਕੇ: “ਹੇ ਪ੍ਰਭੂ ਸਾਡੇ ਸੰਦੇਸ਼ ਦਾ ਕਿਸਨੇ ਵਿਸ਼ਵਾਸ ਕੀਤਾ? ਪ੍ਰਭੂ ਦੀ ਸ਼ਕਤੀ ਕਿਸਨੇ ਵੇਖੀ?”
ਯੂਹੰਨਾ 15:25
ਪਰ ਇਹ ਇਸ ਲਈ ਹੋਇਆ ਹੈ ਕਿਉਂ ਕਿ ਜੋ ਭਵਿੱਖਬਾਣੀ ਉਨ੍ਹਾਂ ਦੀ ਸ਼ਰ੍ਹਾ ਵਿੱਚ ਲਿਖੀ ਹੋਈ ਸੀ ਪੂਰੀ ਹੋ ਜਾਵੇ। ‘ਉਨ੍ਹਾਂ ਨੇ ਬਿਨਾ ਕਾਰਣ ਮੈਨੂੰ ਨਫ਼ਰਤ ਕੀਤੀ।’
ਯੂਹੰਨਾ 17:12
ਜਦੋਂ ਮੈਂ ਉਨ੍ਹਾਂ ਨਾਲ ਸੀ, ਮੈਂ ਉਨ੍ਹਾਂ ਨੂੰ ਸੁੱਰੱਖਿਅਤ ਰੱਖਿਆ। ਮੈਂ ਉਨ੍ਹਾਂ ਨੂੰ ਤੇਰੇ ਨਾਮ ਦੀ ਸ਼ਕਤੀ ਦੁਆਰਾ ਸੁੱਰੱਖਿਅਤ ਰੱਖਿਆ। ਤੇਰੇ ਦਿੱਤੇ ਹੋਏ ਨਾਂ ਦੁਆਰਾ ਮੈਂ ਉਨ੍ਹਾਂ ਦੀ ਰੱਖਿਆ ਕੀਤੀ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਗੁਆਚਿਆ ਸੀ। ਇੱਕ ਤੋਂ ਇਲਾਵਾ ਜਿਹੜਾ ਤਬਾਹੀ ਨੂੰ ਸੌਂਪਿਆ ਗਿਆ ਸੀ। ਉਹ ਗੁਆਚ ਗਿਆ ਸੀ। ਕਿਉਂ ਕਿ ਪੋਥੀ ਵਿੱਚ ਇਉਂ ਵਾਪਰਨ ਬਾਰੇ ਲਿਖਿਆ ਸੀ।
ਯੂਹੰਨਾ 18:9
ਇਹ ਯਿਸੂ ਦੀ ਆਖਣੀ ਨੂੰ ਪੂਰਨ ਕਰਨ ਲਈ ਵਾਪਰਿਆ, “ਮੈਂ ਉਨ੍ਹਾਂ ਵਿੱਚੋਂ ਕੋਈ ਨਹੀਂ ਗੁਆਇਆ ਜਿਨ੍ਹਾਂ ਨੂੰ ਤੂੰ ਮੈਨੂੰ ਦਿੱਤਾ ਹੈ।”
ਯੂਹੰਨਾ 19:36
ਇਹ ਪੋਥੀ ਦੀ ਕਹਿਣੀ ਨੂੰ ਪੂਰਾ ਕਰਨ ਲਈ ਵਾਪਰਿਆ: “ਉਸ ਦੀ ਕੋਈ ਹੱਡੀ ਨਹੀਂ ਤੋੜੀ ਜਾਵੇਗੀ।”
ਰਸੂਲਾਂ ਦੇ ਕਰਤੱਬ 3:18
ਪਰ ਉਨ੍ਹਾਂ ਗੱਲਾਂ ਦੀ ਸੂਚਨਾ ਪਰਮੇਸ਼ੁਰ ਨੇ ਆਪਣੇ ਨਬੀਆਂ ਰਾਹੀਂ ਦਿੱਤੀ Ί ਜਿਵੇਂ ਕਿ ਉਸ ਦੇ ਮਸੀਹ ਨੂੰ ਦੁੱਖ ਝੱਲਣੇ ਪੈਣਗੇ। ਇਹ ਇਵੇਂ ਹੀ ਵਾਪਰਿਆ ਜਿਵੇਂ ਮੈਂ ਤੁਹਾਨੂੰ ਕਿਹਾ ਹੈ।
ਮੱਤੀ 13:35
ਇਹ ਉਵੇਂ ਸੀ ਜਿਹੜਾ ਬਚਨ ਨਬੀ ਨੇ ਕੀਤਾ ਸੀ ਕਿ: “ਮੈਂ ਦ੍ਰਿਸ਼ਟਾਤਾਂ ਵਿੱਚ ਆਪਣਾ ਮੂੰਹ ਖੋਲਾਂਗਾ, ਮੈਂ ਉਨ੍ਹਾਂ ਗੱਲਾਂ ਨੂੰ ਉਚਾਰਾਂਗਾ, ਜਿਹੜੀਆਂ ਕਿ ਦੁਨੀਆਂ ਦੇ ਮੁੱਢ ਤੋਂ ਗੁਪਤ ਰਹੀਆਂ ਹਨ।”
ਮੱਤੀ 13:21
ਪਰ ਉਹ ਵਿਅਕਤੀ ਉਪਦੇਸ਼ਾਂ ਨੂੰ ਡੂੰਘਿਆਂ ਨਹੀਂ ਲੈਦਾ ਇਸ ਨਾਲ ਉਹ ਥੋੜਾ ਚਿਰ ਹੀ ਰਹਿੰਦਾ ਹੈ। ਜਦੋਂ ਇਨ੍ਹਾਂ ਉਪਦੇਸ਼ਾਂ ਕਾਰਨ ਉਸ ਨੂੰ ਦੁੱਖ ਜਾਂ ਕਸ਼ਟ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਝੱਟ ਆਪਣਾ ਵਿਸ਼ਵਾਸ ਛੱਡ ਦਿੰਦਾ ਹੈ।
ਮੱਤੀ 12:17
ਯਿਸੂ ਨੇ ਇਹ ਸਭ ਨਬੀ ਯਸਾਯਾਹ ਦੇ ਇਨ੍ਹਾਂ ਸ਼ਬਦਾਂ ਨੂੰ ਪੂਰਨ ਕਰਨ ਲਈ ਕੀਤਾ।
੧ ਸਲਾਤੀਨ 8:15
ਫ਼ਿਰ ਸੁਲੇਮਾਨ ਪਾਤਸ਼ਾਹ ਨੇ ਇਹ ਲੰਬੀ ਪ੍ਰਾਰਥਨਾ ਕੀਤੀ: “ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਉਸਤਤ। ਜੋ ਵੀ ਇਕਰਾਰ ਉਸ ਨੇ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ, ਉਸ ਨੇ ਪੂਰਾ ਕੀਤਾ। ਯਹੋਵਾਹ ਨੇ ਮੇਰੇ ਪਿਤਾ ਨੂੰ ਕਿਹਾ,
੧ ਸਲਾਤੀਨ 8:24
ਤੂੰ ਮੇਰੇ ਪਿਤਾ ਦਾਊਦ, ਆਪਣੇ ਸੇਵਕ, ਨਾਲ ਇੱਕ ਇਕਰਾਰ ਕੀਤਾ ਅਤੇ ਤੂੰ ਇਸ ਇਕਰਾਰ ਨੂੰ ਪੂਰਾ ਕੀਤਾ। ਤੂੰ ਆਪਣੇ ਮੂੰਹੋਂ ਇਕਰਾਰ ਕੀਤਾ ਸੀ ਅਤੇ ਅੱਜ ਆਪਣੀ ਮਹਾਨ ਸ਼ਕਤੀ ਨਾਲ ਉਸ ਇਕਰਾਰ ਨੂੰ ਪੂਰਾ ਕੀਤਾ।
ਅਜ਼ਰਾ 1:1
ਕੋਰਸ਼ ਦੀ ਕੈਦੀਆਂ ਨੂੰ ਵਾਪਸ ਘੱਲਣ ’ਚ ਮਦਦ ਪਹਿਲੇ ਵਰ੍ਹੇ ਵਿੱਚ ਜਦੋਂ ਕੋਰਸ਼ ਫਾਰਸ ਦਾ ਪਾਤਸ਼ਾਹ ਬਣਿਆ ਤਾਂ ਯਹੋਵਾਹ ਨੇ ਕੋਰਸ਼ ਨੂੰ ਇੱਕ ਐਲਾਨ ਕਰਨ ਲਈ ਉਤਸਾਹਿਤ ਕੀਤਾ। ਕੋਰਸ਼ ਨੇ ਇਸ ਐਲਾਨ ਨੂੰ ਲਿਖਤ ਰੂਪ ਦਿੱਤਾ ਅਤੇ ਆਪਣੇ ਰਾਜ ਦੀਆਂ ਸਭ ਥਾਵਾਂ ਤੇ ਇਸ ਨੂੰ ਪੜ੍ਹਵਾਇਆ। ਅਜਿਹਾ ਇਸ ਲਈ ਵਾਪਰਿਆ ਤਾਂ ਜੋ ਯਿਰਮਿਯਾਹ ਦੇ ਮੂੰਹੋ ਉਚ੍ਚਰਿਆ ਯਹੋਵਾਹ ਦਾ ਬਚਨ ਸੱਚ ਹੋਵੇ। ਇਹ ਐਲਾਨ ਇਉਂ ਸੀ:
ਮੱਤੀ 2:15
ਯੂਸੁਫ਼ ਹੇਰੋਦੇਸ ਦੇ ਮਰਨ ਤੱਕ ਮਿਸਰ ਵਿੱਚ ਹੀ ਰਿਹਾ। ਇਹ ਇਸ ਲਈ ਵਾਪਰਿਆ ਤਾਂ ਕਿ ਜਿਹੜਾ ਬਚਨ ਪ੍ਰਭੂ ਨੇ ਨਬੀ ਦੀ ਜ਼ਬਾਨੀ ਆਖਿਆ ਸੀ ਉਹ ਪੂਰਾ ਹੋਵੇ: ਪ੍ਰਭੂ ਨੇ ਆਖਿਆ, “ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸੱਦਿਆ।”
ਮੱਤੀ 5:17
ਯਿਸੂ ਅਤੇ ਪੁਰਾਣੇ ਨੇਮ ਦੀਆਂ ਲਿਖਤਾਂ “ਇਹ ਨਾ ਸੋਚੋ ਕਿ ਮੈਂ ਮੂਸਾ ਦੀ ਸ਼ਰ੍ਹਾ ਜਾਂ ਨਬੀਆਂ ਦੇ ਉਪਦੇਸ਼ਾਂ ਨੂੰ ਨਸ਼ਟ ਕਰਨ ਲਈ ਆਇਆ ਹਾਂ। ਮੈਂ ਉਨ੍ਹਾਂ ਦੇ ਉਪਦੇਸ਼ਾਂ ਨੂੰ ਨਸ਼ਟ ਕਰਨ ਨਹੀਂ ਸਗੋਂ ਉਨ੍ਹਾਂ ਨੂੰ ਸੰਪੂਰਣ ਕਰਨ ਲਈ ਆਇਆ ਹਾਂ।
ਮੱਤੀ 8:17
ਉਸ ਨੇ ਇਹ ਨਬੀ ਯਸਾਯਾਹ ਦੇ ਬਚਨਾਂ ਨੂੰ ਪੂਰਾ ਕਰਨ ਲਈ ਕੀਤਾ: “ਉਸਨੇ ਖੁਦ ਸਾਡੀਆਂ ਬਿਮਾਰੀਆਂ ਲੈ ਲਈਆਂ ਅਤੇ ਰੋਗਾਂ ਨੂੰ ਚੁੱਕ ਲਿਆ।”
ਪਰਕਾਸ਼ ਦੀ ਪੋਥੀ 17:17
ਪਰਮੇਸ਼ਰ ਨੇ ਇਨ੍ਹਾਂ ਦਸ ਸਿੰਗਾਂ ਨੂੰ ਆਪਣਾ ਉਦੇਸ਼ ਪੂਰਨ ਕਰਨ ਲਈ ਬਣਾਇਆ। ਉਹ ਉਦੋਂ ਤੱਕ ਜਾਨਵਰ ਨੂੰ ਹਕੂਮਤ ਕਰਨ ਲਈ ਆਪਣੀ ਸ਼ਕਤੀ ਦੇਣ ਲਈ ਸਹਿਮਤ ਹੋਣਗੇ ਜਿੰਨਾ ਚਿਰ ਜੋ ਪਰਮੇਸ਼ੁਰ ਨੇ ਆਖਿਆ ਹੈ ਪੂਰਨ ਨਹੀਂ ਹੋ ਜਾਂਦਾ।
ਰਸੂਲਾਂ ਦੇ ਕਰਤੱਬ 13:27
ਕਿਉਂਕਿ ਯਰੂਸ਼ਲਮ ਦੇ ਰਹਿਣ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਆਗੂਆਂ ਨੇ ਇਹ ਮਹਿਸੂਸ ਨਹੀਂ ਕੀਤਾ ਕਿ ਯਿਸੂ ਮੁਕਤੀਦਾਤਾ ਸੀ। ਅਤੇ ਉਹ ਨਬੀਆਂ ਦੇ ਲਿਖੇ ਬਚਨਾਂ ਨੂੰ ਨਾ ਸਮਝੇ ਜੋ ਹਰ ਸਬਤ ਦੇ ਦਿਨ ਪੜ੍ਹੇ ਜਾਂਦੇ ਹਨ। ਉਨ੍ਹਾਂ ਨੇ ਉਸ ਦੀ ਨਿਖੇਧੀ ਕੀਤੀ। ਭਾਵੇਂ ਉਨ੍ਹਾਂ ਨੇ ਨਬੀਆਂ ਦੇ ਬਚਨਾਂ ਨੂੰ ਸਮਝਿਆ ਤੇ ਪੂਰਾ ਕੀਤਾ।
ਲੋਕਾ 21:22
ਨਬੀਆਂ ਨੇ ਉਸ ਸਮੇਂ ਬਾਰੇ ਬੜੀਆਂ ਗੱਲਾਂ ਲਿਖਿਆਂ ਹਨ ਜਦੋਂ ਪਰਮੇਸ਼ੁਰ ਆਪਣੇ ਲੋਕਾਂ ਨੂੰ ਸਜਾਵਾਂ ਦੇਵੇਗਾ। ਇਹ ਸਮਾਂ ਹੁਣ ਹੈ ਜਦੋਂ ਇਹ ਸਭ ਵਾਪਰੇਗਾ।