ਮਰਕੁਸ 6:56
ਯਿਸੂ ਉਸ ਖੇਤ੍ਰ ਵਿੱਚ ਸ਼ਹਿਰਾਂ, ਨਗਰਾਂ ਅਤੇ ਖੇਤਾਂ ਵਿੱਚ ਹਰ ਥਾਂ ਗਿਆ। ਜਿੱਥੇ ਵੀ ਉਹ ਗਿਆ ਲੋਕ ਬਜ਼ਾਰਾਂ ਵਿੱਚ ਵੀ ਮਰੀਜ਼ਾਂ ਨੂੰ ਲੈ ਆਉਂਦੇ ਸਨ। ਅਤੇ ਉਨ੍ਹਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਕੁੜਤੇ ਦੇ ਕਿਸੇ ਵੀ ਹਿੱਸੇ ਨੂੰ ਉਨ੍ਹਾਂ ਨੂੰ ਛੋਹਣ ਦੇਵੇ। ਜਿਨ੍ਹਾਂ ਨੇ ਉਸ ਨੂੰ ਛੋਹਿਆ ਚੰਗੇ ਹੋ ਗਏ।
And | καὶ | kai | kay |
whithersoever | ὅπου | hopou | OH-poo |
ἂν | an | an | |
he entered, | εἰσεπορεύετο | eiseporeueto | ees-ay-poh-RAVE-ay-toh |
into | εἰς | eis | ees |
villages, | κώμας | kōmas | KOH-mahs |
or | ἢ | ē | ay |
cities, | πόλεις | poleis | POH-lees |
or | ἢ | ē | ay |
country, | ἀγροὺς | agrous | ah-GROOS |
laid they | ἐν | en | ane |
the | ταῖς | tais | tase |
sick | ἀγοραῖς | agorais | ah-goh-RASE |
in | ἐτίθουν | etithoun | ay-TEE-thoon |
the | τοὺς | tous | toos |
streets, | ἀσθενοῦντας | asthenountas | ah-sthay-NOON-tahs |
and | καὶ | kai | kay |
besought | παρεκάλουν | parekaloun | pa-ray-KA-loon |
him | αὐτὸν | auton | af-TONE |
that | ἵνα | hina | EE-na |
touch might they | κἂν | kan | kahn |
if it were but | τοῦ | tou | too |
the | κρασπέδου | kraspedou | kra-SPAY-thoo |
border | τοῦ | tou | too |
of his | ἱματίου | himatiou | ee-ma-TEE-oo |
αὐτοῦ | autou | af-TOO | |
garment: | ἅψωνται· | hapsōntai | A-psone-tay |
and | καὶ | kai | kay |
as many as | ὅσοι | hosoi | OH-soo |
ἂν | an | an | |
touched | ἤπτοντο | ēptonto | A-ptone-toh |
him | αὐτοῦ | autou | af-TOO |
were made whole. | ἐσῴζοντο | esōzonto | ay-SOH-zone-toh |
Cross Reference
ਮੱਤੀ 9:20
ਉੱਥੇ ਇੱਕ ਔਰਤ, ਜਿਸਦੇ ਬਾਰ੍ਹਾਂ ਵਰ੍ਹਿਆਂ ਤੋਂ ਲਹੂ ਵਗ ਰਿਹਾ ਸੀ, ਉਸ ਨੇ ਪਿੱਛੋ ਦੀ ਆਣਕੇ ਯਿਸੂ ਦੇ ਚੋਗੇ ਦਾ ਪੱਲਾ ਛੋਹਿਆ।
ਮਰਕੁਸ 3:10
ਉਸ ਨੇ ਬਹੁਤ ਸਾਰੇ ਲੋਕਾਂ ਨੂੰ ਚੰਗਾ ਕੀਤਾ ਸੀ, ਇਸ ਲਈ ਬਿਮਾਰ ਲੋਕਾਂ ਨੇ ਉਸ ਨੂੰ ਛੂਹਣ ਲਈ ਉਸ ਦੇ ਆਲੇ-ਦੁਆਲੇ ਝੁੰਡ ਬਣਾ ਲਿਆ।
ਗਿਣਤੀ 15:38
“ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਦੱਸ: ਮੈਂ ਤੁਹਾਨੂੰ ਆਪਣੀਆਂ ਬਿਧੀਆਂ ਨੂੰ ਚੇਤੇ ਰੱਖਣ ਲਈ ਕੁਝ ਦੇਵਾਂਗਾ। ਕੁਝ ਧਾਗਿਆਂ ਨੂੰ ਇਕੱਠਿਆਂ ਬੰਨ੍ਹੋ ਅਤੇ ਇਸ ਨੂੰ ਆਪਣੇ ਵਸਤਰਾਂ ਦੀਆਂ ਨੁਕਰਾਂ ਨਾਲ ਬੰਨ੍ਹ ਲਵੋ। ਇਨ੍ਹਾਂ ਵਿੱਚੋਂ ਹਰੇਕ ਝਾਲਰ ਉੱਤੇ ਇੱਕ ਨੀਲਾ ਧਾਗਾ ਬੰਨ੍ਹੋ। ਤੁਹਾਨੂੰ ਉਹ ਚੀਜ਼ਾਂ ਹੁਣੇ ਤੋਂ ਪਹਿਨਣੀਆਂ ਚਾਹੀਦੀਆਂ ਹਨ।
ਰਸੂਲਾਂ ਦੇ ਕਰਤੱਬ 5:15
ਇਸ ਲਈ ਲੋਕਾਂ ਨੇ ਬਿਮਾਰਾਂ ਨੂੰ ਗਲੀਆਂ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਕਿਉਂ ਕਿ ਉਨ੍ਹਾਂ ਸੁਣਿਆ ਸੀ ਕਿ ਪਤਰਸ ਉੱਥੇ ਆ ਰਿਹਾ ਹੈ, ਤਾਂ ਲੋਕ ਬਿਮਾਰਾਂ ਨੂੰ ਮੰਜੀਆਂ ਜਾਂ ਗਧਿਆਂ ਤੇ ਪਾਕੇ ਲਿਆਉਂਦੇ, ਇਸ ਲਈ ਕਿ ਜਦ ਪਤਰਸ ਆਵੇ ਤਾਂ ਹੋਰ ਨਹੀਂ ਤਾਂ ਸ਼ਾਇਦ ਉਸ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਤੇ ਪੈ ਜਾਵੇ, ਉਨ੍ਹਾਂ ਨੂੰ ਠੀਕ ਕਰਨ ਵਾਸਤੇ ਇਹੀ ਕਾਫ਼ੀ ਹੈ।
ਲੋਕਾ 6:19
ਸਾਰੇ ਲੋਕ ਯਿਸੂ ਨੂੰ ਛੂਹਣਾ ਚਾਹੁੰਦੇ ਸਨ ਕਿਉਂਕਿ ਉਸ ਵਿੱਚੋਂ ਸ਼ਕਤੀ ਨਿਕਲ ਕੇ ਲੋਕਾਂ ਨੂੰ ਰਾਜੀ ਕਰਦੀ ਸੀ।
ਰਸੂਲਾਂ ਦੇ ਕਰਤੱਬ 4:12
ਯਿਸੂ ਹੀ ਅਜਿਹਾ ਹੈ ਜੋ ਲੋਕਾਂ ਨੂੰ ਬਚਾ ਸੱਕਦਾ ਹੈ। ਉਸਦਾ ਨਾਂ ਹੀ ਪੂਰੇ ਸੰਸਾਰ ਵਿੱਚ ਇੱਕਲੀ ਸ਼ਕਤੀ ਹੈ ਜੋ ਲੋਕਾਂ ਨੂੰ ਬਚਾ ਸੱਕਦੀ ਹੈ। ਸਾਨੂੰ ਉਸ ਦੇ ਨਾਂ ਰਾਹੀਂ ਬਚਾਇਆ ਜਾਣਾ ਚਾਹੀਦਾ ਹੈ।”
ਰਸੂਲਾਂ ਦੇ ਕਰਤੱਬ 4:9
ਕੀ ਤੁਸੀਂ ਸਾਨੂੰ ਇਸ ਲੰਗੜ੍ਹੇ ਆਦਮੀ ਤੇ ਕੀਤੇ ਇਸ ਭਲੇ ਕੰਮ ਲਈ, ਸਵਾਲ ਕਰ ਰਹੇ ਹੋ ਕਿ ਉਸ ਨੂੰ ਕਿਸ ਨੇ ਚੰਗਾ ਕੀਤਾ?
ਲੋਕਾ 22:51
ਯਿਸੂ ਨੇ ਕਿਹਾ, “ਰੁਕੋ।” ਤਾਂ ਉਸ ਨੇ ਉਸ ਨੌਕਰ ਦੇ ਕੰਨ ਨੂੰ ਛੂਹ ਕੇ ਉਸ ਨੂੰ ਵੀ ਰਾਜੀ ਕਰ ਦਿੱਤਾ।
ਲੋਕਾ 8:44
ਤਾਂ ਔਰਤ ਪਿੱਛੋਂ ਦੀ ਯਿਸੂ ਦੇ ਨੇੜੇ ਆਈ ਅਤੇ ਉਸ ਦੇ ਚੋਗੇ ਦੇ ਕਿਨਾਰੇ ਨੂੰ ਛੂਹਿਆ। ਉਸੇ ਪਲ ਉਸਦਾ ਖੂਨ ਵਗਣਾ ਬੰਦ ਹੋ ਗਿਆ।
ਮਰਕੁਸ 5:27
ਜਦੋਂ ਉਸ ਔਰਤ ਨੇ ਯਿਸੂ ਬਾਰੇ ਸੁਣਿਆ ਅਤੇ ਉਹ ਭੀੜ ਵਿੱਚਕਾਰ ਉਸ ਦੇ ਪਿੱਛੇ ਆ ਗਈ ਅਤੇ ਉਸ ਦੇ ਕੱਪੜੇ ਨੂੰ ਛੂਹਿਆ।
੨ ਸਲਾਤੀਨ 13:21
ਜਦੋਂ ਉਹ ਇਸਰਾਏਲੀ ਇੱਕ ਲਾਸ਼ ਨੂੰ ਦਫ਼ਨਾਅ ਰਹੇ ਸਨ ਤਾਂ ਉਨ੍ਹਾਂ ਨੇ ਇੱਕ ਜੱਥਾ ਵੇਖਿਆ ਸੋ ਉਨ੍ਹਾਂ ਨੇ ਜਲਦੀ ’ਚ ਉਸ ਮਨੁੱਖ ਨੂੰ ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ ਅਤੇ ਜਦੋਂ ਉਹ ਮਨੁੱਖ ਅਲੀਸ਼ਾ ਦੀਆਂ ਹੱਡੀਆਂ ਨੂੰ ਜਾਕੇ ਛੋਹਿਆ ਤਾਂ ਉਹ ਜਿਉਂ ਪਿਆ ਅਤੇ ਆਪਣੇ ਪੈਰਾਂ ਉੱਪਰ ਖੜ ਗਿਆ।
ਅਸਤਸਨਾ 22:12
“ਧਾਗਿਆਂ ਦੇ ਕੁਝ ਟੁਕੜਿਆਂ ਨੂੰ ਇਕੱਠਿਆਂ ਬੰਨ੍ਹੋ। ਫ਼ੇਰ ਇਨ੍ਹਾਂ ਫ਼ੁਮ੍ਹਣਾ ਨੂੰ ਆਪਣੇ ਪਹਿਨਣ ਵਾਲੇ ਚੋਲੇ ਦੀਆਂ ਚੌਹਾਂ ਨੁਕਰਾਂ ਉੱਤੇ ਬੰਨ੍ਹੋ।