ਕਜ਼ਾૃ 5:28
“ਦੇਖੋ, ਉਹ ਸੀਸਰਾ ਦੀ ਮਾਂ ਖੜੀ, ਬਾਰੀ ਵਿੱਚੋਂ ਦੇਖ ਰਹੀ ਹੈ, ਪਰਦਿਆਂ ਵਿੱਚੋਂ ਦੇਖ ਰਹੀ ਅਤੇ ਰੋ ਰਹੀ ਹੈ। ‘ਸੀਸਰਾ ਦੇ ਰੱਥ ਨੇ ਇੰਨੀ ਦੇਰ ਕਿਉਂ ਲਾ ਦਿੱਤੀ ਹੈ? ਮੈਨੂੰ ਉਸ ਦੇ ਰੱਥਾਂ ਦੀ ਆਵਾਜ਼ ਕਿਉਂ ਸੁਣਦੀ ਨਹੀਂ?’
The mother | בְּעַד֩ | bĕʿad | beh-AD |
of Sisera | הַֽחַלּ֨וֹן | haḥallôn | ha-HA-lone |
looked out | נִשְׁקְפָ֧ה | nišqĕpâ | neesh-keh-FA |
at | וַתְּיַבֵּ֛ב | wattĕyabbēb | va-teh-ya-BAVE |
window, a | אֵ֥ם | ʾēm | ame |
and cried | סִֽיסְרָ֖א | sîsĕrāʾ | see-seh-RA |
through | בְּעַ֣ד | bĕʿad | beh-AD |
the lattice, | הָֽאֶשְׁנָ֑ב | hāʾešnāb | ha-esh-NAHV |
Why | מַדּ֗וּעַ | maddûaʿ | MA-doo-ah |
is his chariot | בֹּשֵׁ֤שׁ | bōšēš | boh-SHAYSH |
so long | רִכְבּוֹ֙ | rikbô | reek-BOH |
in coming? | לָב֔וֹא | lābôʾ | la-VOH |
why | מַדּ֣וּעַ | maddûaʿ | MA-doo-ah |
tarry | אֶֽחֱר֔וּ | ʾeḥĕrû | eh-hay-ROO |
the wheels | פַּֽעֲמֵ֖י | paʿămê | pa-uh-MAY |
of his chariots? | מַרְכְּבוֹתָֽיו׃ | markĕbôtāyw | mahr-keh-voh-TAIV |
Cross Reference
ਕਜ਼ਾૃ 4:15
ਬਾਰਾਕ ਅਤੇ ਉਸ ਦੇ ਬੰਦਿਆਂ ਨੇ ਸੀਸਰਾ ਉੱਤੇ ਹਮਲਾ ਕਰ ਦਿੱਤਾ। ਲੜਾਈ ਦੇ ਦੌਰਾਨ, ਯਹੋਵਾਹ ਨੇ ਸੀਸਰਾ ਅਤੇ ਫ਼ੌਜ ਅਤੇ ਰੱਥਾਂ ਨੂੰ ਭੰਭਲ-ਭੂਸੇ ਵਿੱਚ ਪਾ ਦਿੱਤਾ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕੀ ਕੀਤਾ ਜਾਵੇ। ਇਸ ਲਈ ਬਾਰਾਕ ਅਤੇ ਉਸ ਦੇ ਬੰਦਿਆਂ ਨੇ ਸੀਸਰਾ ਦੀ ਫ਼ੌਜ ਨੂੰ ਹਰਾ ਦਿੱਤਾ। ਪਰ ਸੀਸਰਾ ਆਪਣਾ ਰੱਥ ਛੱਡ ਕੇ ਪੈਦਲ ਦੌੜ ਗਿਆ।
੨ ਸਲਾਤੀਨ 1:2
ਇੱਕ ਦਿਨ ਅਹਜ਼ਯਾਹ ਸਾਮਰਿਯਾ ਵਿੱਚ ਆਪਣੇ ਘਰ ਦੀ ਛੱਤ (ਚੁਬਾਰੇ) ਤੇ ਖੜ੍ਹਾ ਸੀ ਅਤੇ ਉਹ ਚੁਬਾਰੇ ਦੀ ਲੱਕੜੀ ਦੀ ਜਾਲੀਦਾਰ ਤਾਕੀ ਵਿੱਚੋਂ ਡਿੱਗ ਪਿਆ ਅਤੇ ਉਸ ਨੂੰ ਬੜੀ ਡੂੰਘੀ ਸੱਟ ਲਗੀ। ਤਦ ਅਹਜ਼ਯਾਹ ਨੇ ਆਪਣੇ ਸੰਦੇਸ਼ਵਾਹਕਾਂ ਨੂੰ ਸੱਦਿਆ ਅਤੇ ਕਿਹਾ, “ਅਕਰੋਨ ਦੇ ਦੇਵਤੇ ਬਆਲ-ਜ਼ਬੂਬ ਨੂੰ ਜਾਕੇ ਇਹ ਪੁੱਛੋ ਕਿ ਕੀ ਮੈਂ ਇਸ ਸੱਟ ਤੋਂ ਠੀਕ ਹੋ ਜਾਵਾਂਗਾ?”
ਅਮਸਾਲ 7:6
ਇੱਕ ਦਿਨ ਮੈਂ ਆਪਣੀ ਖਿੜਕੀ ਦੇ ਪਰਦਿਆਂ ਦਰਮਿਆਨੋਂ ਬਾਹਰ ਝਾਕਿਆ।
ਗ਼ਜ਼ਲ ਅਲਗ਼ਜ਼ਲਾਤ 2:9
ਮੇਰਾ ਪ੍ਰੀਤਮ ਗਜ਼ੇਲ ਜਾਂ ਕਿਸੇ ਜਵਾਨ ਹਿਰਣ ਵਰਗਾ ਹੈ। ਤੱਕੋ ਉਸ ਨੂੰ ਸਾਡੀ ਕੰਧ ਉਹਲੇ ਖੜ੍ਹੇ ਹੋਏ ਨੂੰ ਖਿੜਕੀ ਵਿੱਚੋਂ ਝਾਕਦੇ ਹੋਏ ਨੂੰ ਜਾਲੀ ਵਿੱਚੋਂ ਤਕਦੇ ਹੋਏ ਨੂੰ।
ਗ਼ਜ਼ਲ ਅਲਗ਼ਜ਼ਲਾਤ 8:14
ਉਹ ਉਸ ਨੂੰ ਆਖਦੀ ਹੈ ਛੇਤੀ ਕਰ ਮੇਰੇ ਪ੍ਰੀਤਮ। ਬਣ ਜਾ ਕਿਸੇ ਹਿਰਨ ਜਾਂ ਹਰਨੋਟੇ ਵਰਗਾ ਮਸਾਲਿਆਂ ਦੇ ਪਰਬਤ ਉੱਤੇ।
ਯਾਕੂਬ 5:7
ਸਬਰ ਵਾਲੇ ਬਣੋ ਭਰਾਵੋ ਅਤੇ ਭੈਣੋ ਸਬਰ ਵਾਲੇ ਬਣੋ; ਪ੍ਰਭੂ ਆਵੇਗਾ। ਇਸ ਲਈ ਉਸ ਸਮੇਂ ਤੱਕ ਸਬਰ ਕਰੋ। ਕਿਸਾਨ ਸਬਰ ਵਾਲੇ ਹਨ। ਕਿਸਾਨ ਆਪਣੀ ਮੁੱਲਵਾਨ ਫ਼ਸਲ ਦਾ ਭੋਂ ਵਿੱਚੋਂ ਉੱਗਣ ਦਾ ਇੰਤਜ਼ਾਰ ਕਰਦਾ ਹੈ। ਕਿਸਾਨ ਸਬਰ ਨਾਲ ਆਪਣੀ ਫ਼ਸਲ ਉੱਤੇ ਪਹਿਲਾ ਅਤੇ ਆਖਰੀ ਮੀਂਹ ਪੈਣ ਦੀ ਉਡੀਕ ਕਰਦਾ ਹੈ।