ਕਜ਼ਾૃ 5:26
ਫ਼ੇਰ ਯਾਏਲ ਨੇ ਹੱਥ ਵੱਧਾਇਆ ਅਤੇ ਤੰਬੂ ਦੀ ਕਿੱਲੀ ਫ਼ੜ ਲਈ। ਉਸਦਾ ਸੱਜਾ ਹੱਥ ਹਥੌੜੇ ਤੀਕ ਜਾ ਪਹੁੰਚਿਆ ਜਿਸ ਨੂੰ ਕਾਮੇ ਵਰਤਦੇ ਨੇ। ਫ਼ੇਰ ਉਸ ਨੇ ਹਥੌੜਾ ਸੀਸਰਾ ਉੱਤੇ ਵਰਤਿਆ! ਉਸ ਨੇ ਉਸ ਦੇ ਸਿਰ ਉੱਤੇ ਸੱਟ ਮਾਰੀ ਅਤੇ ਉਸਦੀ ਪੁੜਪੁੜੀ ਅੰਦਰ ਸੁਰਾਖ ਕਰ ਦਿੱਤਾ।
She put | יָדָהּ֙ | yādāh | ya-DA |
her hand | לַיָּתֵ֣ד | layyātēd | la-ya-TADE |
to the nail, | תִּשְׁלַ֔חְנָה | tišlaḥnâ | teesh-LAHK-na |
hand right her and | וִֽימִינָ֖הּ | wîmînāh | vee-mee-NA |
to the workmen's | לְהַלְמ֣וּת | lĕhalmût | leh-hahl-MOOT |
hammer; | עֲמֵלִ֑ים | ʿămēlîm | uh-may-LEEM |
smote she hammer the with and | וְהָֽלְמָ֤ה | wĕhālĕmâ | veh-ha-leh-MA |
Sisera, | סִֽיסְרָא֙ | sîsĕrāʾ | see-seh-RA |
off smote she | מָֽחֲקָ֣ה | māḥăqâ | ma-huh-KA |
his head, | רֹאשׁ֔וֹ | rōʾšô | roh-SHOH |
pierced had she when | וּמָֽחֲצָ֥ה | ûmāḥăṣâ | oo-ma-huh-TSA |
and stricken through | וְחָֽלְפָ֖ה | wĕḥālĕpâ | veh-ha-leh-FA |
his temples. | רַקָּתֽוֹ׃ | raqqātô | ra-ka-TOH |
Cross Reference
ਕਜ਼ਾૃ 4:21
ਪਰ ਯਾਏਲ ਨੇ ਤੰਬੂ ਦੀ ਕਿੱਲੀ ਅਤੇ ਹਥੌੜਾ ਲਿਆ। ਅਤੇ ਚੁੱਪਚਾਪ ਸੀਸਰਾ ਕੋਲ ਗਈ। ਸੀਸਰਾ ਬਹੁਤ ਥੱਕਿਆ ਹੋਇਆ ਸੀ, ਇਸ ਲਈ ਉਹ ਸੌਂ ਗਿਆ ਸੀ ਯਾਏਲ ਨੇ ਸੀਸਰਾ ਦੇ ਸਿਰ ਦੇ ਇੱਕ ਪਾਸੇ ਤੰਬੂ ਦੀ ਕਿੱਲੀ ਰੱਖੀ ਅਤੇ ਹਥੌੜੇ ਨਾਲ ਠੋਕ ਦਿੱਤੀ। ਕਿੱਲੀ ਉਸ ਦੇ ਸਿਰ ਵਿੱਚੋਂ ਪਾਰ ਹੁੰਦੀ ਹੋਈ ਧਰਤੀ ਵਿੱਚ ਚਲੀ ਗਈ ਅਤੇ ਸੀਸਰਾ ਮਰ ਗਿਆ।
੧ ਸਮੋਈਲ 17:49
ਦਾਊਦ ਨੇ ਝੱਟ ਆਪਣੇ ਝੋਲੇ ਵਿੱਚੋਂ ਪੱਥਰ ਕੱਢਿਆ ਅਤੇ ਉਸ ਨੂੰ ਆਪਣੀ ਗੁਲੇਲ ਵਿੱਚ ਰੱਖਕੇ ਗੁਲੇਲ ਚੱਲਾ ਦਿੱਤੀ। ਗੁਲੇਲ ਵਿੱਚੋਂ ਪੱਥਰ ਨਿਕਿਲਆ ਅਤੇ ਏਨ ਗੋਲਿਆਥ ਦੀਆਂ ਦੋਨਾਂ ਅੱਖਾਂ ਦੇ ਵਿੱਚਕਾਰ ਜਾਕੇ ਵੱਜਿਆ ਅਤੇ ਜਾ ਉਸ ਦੇ ਸਿਰ ਵਿੱਚ ਖੁੱਭ ਗਿਆ ਅਤੇ ਗੋਲਿਆਥ ਉੱਥੇ ਹੀ ਮੂੰਹ ਪਰਨੇ ਜ਼ਮੀਨ ਉੱਤੇ ਡਿੱਗ ਪਿਆ।
੨ ਸਮੋਈਲ 20:22
ਤਦ ਉਹ ਔਰਤ ਆਪਣੀ ਸਿਆਣਪ ਨਾਲ ਸਭਨਾਂ ਲੋਕਾਂ ਨੂੰ ਸਮਝਾਉਣ ਲਗੀ ਤਾਂ ਉਨ੍ਹਾਂ ਨੇ ਬਿਕਰੀ ਦੇ ਪੁੱਤਰ ਸ਼ਬਾ ਦਾ ਸਿਰ ਵੱਢਕੇ ਯੋਆਬ ਵੱਲ ਬਾਹਰ ਨੂੰ ਸੁੱਟ ਦਿੱਤਾ। ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਫ਼ੌਜ ਉਸ ਸ਼ਹਿਰ ਤੋਂ ਮੁੜ ਪਈ। ਸੂਰਮੇ ਆਪਣੇ ਘਰਾਂ ਵੱਲ ਪਰਤ ਗਏ ਅਤੇ ਯੋਆਬ ਵਾਪਸ ਯਰੂਸ਼ਲਮ ਵਿੱਚ ਪਾਤਸ਼ਾਹ ਕੋਲ ਪਰਤ ਗਿਆ।