ਯੂਹੰਨਾ 7:24 in Punjabi

ਪੰਜਾਬੀ ਪੰਜਾਬੀ ਬਾਈਬਲ ਯੂਹੰਨਾ ਯੂਹੰਨਾ 7 ਯੂਹੰਨਾ 7:24

John 7:24
ਕਿਸੇ ਚੀਜ਼ ਦੇ ਬਾਹਰੀ ਸੂਰਤ ਦੇ ਆਧਾਰ ਤੇ ਨਿਆਂ ਨਾਂ ਕਰੋ ਬਲਕਿ ਜੋ ਠੀਕ ਹੈ ਉਸ ਦੇ ਅਧਾਰ ਤੇ ਨਿਆਂ ਕਰੋ।”

John 7:23John 7John 7:25

John 7:24 in Other Translations

King James Version (KJV)
Judge not according to the appearance, but judge righteous judgment.

American Standard Version (ASV)
Judge not according to appearance, but judge righteous judgment.

Bible in Basic English (BBE)
Let not your decisions be based on what you see, but on righteousness.

Darby English Bible (DBY)
Judge not according to sight, but judge righteous judgment.

World English Bible (WEB)
Don't judge according to appearance, but judge righteous judgment."

Young's Literal Translation (YLT)
judge not according to appearance, but the righteous judgment judge.'

Judge
μὴmay
not
κρίνετεkrineteKREE-nay-tay
according
to
κατ'katkaht
appearance,
the
ὄψινopsinOH-pseen
but
ἀλλὰallaal-LA
judge
τὴνtēntane

δικαίανdikaianthee-KAY-an
righteous
κρίσινkrisinKREE-seen
judgment.
κρίνατεkrinateKREE-na-tay

Cross Reference

ਯਸਈਆਹ 11:3
ਇਹ ਬੱਚਾ ਡਰੇਗਾ ਅਤੇ ਯਹੋਵਾਹ ਦੀ ਇੱਜ਼ਤ ਕਰੇਗਾ, ਅਤੇ ਇਹ ਉਸ ਨੂੰ ਉਸ ਆਧਾਰ ਤੇ ਨਿਆਂ ਨਾ ਕਰਨ ਲਈ ਪ੍ਰੇਰੇਗਾ ਜੋ ਉਹ ਵੇਖਦਾ ਹੈ ਜਾਂ ਜੋ ਉਹ ਸੁਣਦਾ।

ਯੂਹੰਨਾ 8:15
ਤੁਸੀਂ ਲੋਕ ਮਾਨਵੀ ਦਰਜੇ ਦੇ ਆਧਾਰ ਤੇ ਮੇਰਾ ਨਿਆਂ ਕਰਦੇ ਹੋ, ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ।

ਅਮਸਾਲ 17:15
ਯਹੋਵਾਹ ਉਨ੍ਹਾਂ ਦੋਨਾਂ ਵਿਅਕਤੀਆਂ ਨੂੰ ਨਫ਼ਰਤ ਕਰਦਾ ਹੈ ਜੋ ਦੋਸ਼ੀ ਆਦਮੀ ਨੂੰ ਬੇਗੁਨਾਹ ਘੋਸ਼ਿਤ ਕਰਦਾ ਅਤੇ ਜਿਹੜਾ ਵਿਅਕਤੀ ਬੇਗੁਨਾਹ ਆਦਮੀ ਨੂੰ ਦੋਸ਼ੀ ਘੋਸ਼ਿਤ ਕਰਦਾ ਹੈ।

ਅਸਤਸਨਾ 1:16
“ਉਸ ਸਮੇਂ, ਮੈਂ ਉਨ੍ਹਾਂ ਜੱਜਾਂ ਨੂੰ ਆਖਿਆ, ‘ਆਪਣੇ ਲੋਕਾਂ ਦੇ ਝਗੜਿਆਂ ਦੀ ਸੁਣਵਾਈ ਕਰੋ। ਹਰ ਮਾਮਲੇ ਦਾ ਨਿਆਂ ਕਰਨ ਵੇਲੇ ਨਿਰਪੱਖ ਹੋਵੋ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਝਗੜਾ ਦੋ ਇਸਰਾਏਲੀ ਬੰਦਿਆਂ ਵਿੱਚਕਾਰ ਹੈ ਜਾਂ ਕਿਸੇ ਇਸਰਾਏਲੀ ਅਤੇ ਵਿਦੇਸ਼ੀ ਵਿੱਚਕਾਰ ਹੈ। ਤੁਹਾਨੂੰ ਹਰੇਕ ਬਾਰੇ ਨਿਰਪੱਖਤਾ ਨਾਲ ਇਨਸਾਫ਼ ਕਰਨਾ ਚਾਹੀਦਾ ਹੈ।

ਯਾਕੂਬ 2:9
ਪਰ ਜੇ ਤੁਸੀਂ ਇੱਕ ਵਿਅਕਤੀ ਨਾਲ ਇਸ ਤਰ੍ਹਾਂ ਦਾ ਵਰਤਾਉ ਕਰ ਰਹੇ ਹੋ ਜਿਵੇਂ ਉਹ ਦੂਸਰੇ ਵਿਅਕਤੀ ਨਾਲੋਂ ਵੱਧੇਰੇ ਮਹੱਤਵਪੂਰਣ ਹੈ ਤਾਂ ਤੁਸੀਂ ਪਾਪ ਕਰ ਰਹੇ ਹੋ। ਸ਼ਾਹੀ ਨੇਮ ਸਾਬਤ ਕਰਦਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਨੇਮ ਦਾ ਉਲੰਘਣ ਕਰਨ ਦੇ ਦੋਸ਼ੀ ਹੋ।

ਯਾਕੂਬ 2:4
ਤੁਸੀਂ ਕੀ ਕਰ ਰਹੇ ਹੋ? ਤੁਸੀਂ ਕੁਝ ਲੋਕਾਂ ਨੂੰ ਹੋਰਨਾਂ ਨਾਲੋਂ ਵੱਧੇਰੇ ਮਹੱਤਵਪੂਰਣ ਬਣਾ ਰਹੇ ਹੋ। ਮੰਦੇ ਵਿੱਚਾਰਾਂ ਨਾਲ ਤੁਸੀਂ ਇਹ ਨਿਆਂ ਕਰ ਰਹੇ ਹੋ ਕਿ ਕਿਹੜਾ ਵਿਅਕਤੀ ਬਿਹਤਰ ਹੈ।

ਜ਼ਬੂਰ 58:1
ਨਿਰਦੇਸ਼ਕ ਲਈ, ਧੁਨੀ “ਬਰਬਾਦ ਨਾ ਕਰੋ” ਵਾਲੀ, ਦਾਊਦ ਦਾ ਇੱਕ ਭੱਗਤੀ ਗੀਤ। ਹੇ ਨਿਆਂਕਾਰੋ, ਤੁਸੀਂ ਆਪਣੇ ਨਿਰਣਿਆਂ ਵਿੱਚ ਨਿਰਪੱਖ ਨਹੀਂ ਹੋ। ਤੁਸੀਂ ਲੋਕਾਂ ਦਾ ਨਿਆਂ ਨਿਰਪੱਖਤਾ ਨਾਲ ਨਹੀਂ ਕਰਦੇ।

ਅਸਤਸਨਾ 16:18
ਲੋਕਾਂ ਵਾਸਤੇ ਨਿਆਂਕਾਰ ਅਤੇ ਅਧਿਕਾਰੀ “ਹਰ ਉਸ ਨਗਰ ਵਿੱਚ, ਜਿਹੜਾ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਵੇਗਾ, ਕੁਝ ਲੋਕਾਂ ਨੂੰ ਆਪਣੇ ਪਰਿਵਾਰਾਂ ਲਈ ਨਿਆਂਕਾਰਾਂ ਅਤੇ ਅਧਿਕਾਰੀਆਂ ਵਜੋਂ ਚੁਣੋ। ਹਰ ਪਰਿਵਾਰ-ਸਮੂਹ ਨੂੰ ਅਜਿਹਾ ਕਰਨਾ ਚਾਹੀਦਾ ਹੈ। ਅਤੇ ਉਹ ਸਾਰੇ ਲੋਕ ਜੋ ਨਿਆਂ ਕਰਨ, ਨਿਰਪੱਖ ਹੋਣੇ ਚਾਹੀਦੇ ਹਨ।

ਅਹਬਾਰ 19:15
“ਤੁਹਾਨੂੰ ਨਿਆਂ ਕਰਨ ਵਿੱਚ ਬੇਲਾਗ ਹੋਣਾ ਚਾਹੀਦਾ ਹੈ। ਤੁਹਾਨੂੰ ਗਰੀਬ ਲੋਕਾਂ ਲਈ ਜਾਂ ਧਨਵਾਨ ਲੋਕਾਂ ਲਈ ਖਾਸ ਰਿਆਇਤ ਨਹੀਂ ਦਰਸਾਉਣੀ ਚਾਹੀਦੀ। ਜਦੋਂ ਤੁਸੀਂ ਆਪਣੇ ਗੁਆਂਢੀ ਦਾ ਨਿਆਂ ਕਰੋ, ਤੁਹਾਨੂੰ ਬੇਲਾਗ ਹੋਣਾ ਚਾਹੀਦਾ ਹੈ।

ਯਾਕੂਬ 2:1
ਸਮੂਹ ਲੋਕਾਂ ਨੂੰ ਪ੍ਰੇਮ ਕਰੋ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਤੁਹਾਨੂੰ ਮਹਾਨ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਹੈ। ਇਸ ਲਈ ਇਹ ਨਾ ਸੋਚੋ ਕਿ ਕੁਝ ਲੋਕ ਦੂਸਰੇ ਲੋਕਾਂ ਨਾਲੋਂ ਜ਼ਿਆਦਾ ਮਹੱਤਵਪੂਰਣ ਹਨ।

ਯਸਈਆਹ 5:23
ਅਤੇ ਜੇ ਤੁਸੀਂ ਉਨ੍ਹਾਂ ਲੋਕਾਂ ਨੂੰ ਪੈਸੇ ਦੇ ਦੇਵੋਗੇ ਤਾਂ ਉਹ ਮੁਜਰਿਮ ਨੂੰ ਵੀ ਮਾਫ਼ ਕਰ ਦੇਣਗੇ। ਪਰ ਉਹ ਨੇਕ ਲੋਕਾਂ ਨੂੰ ਨਿਰਪੱਖਤਾ ਨਾਲ ਇਨਸਾਫ਼ ਨਹੀਂ ਦੇਣ ਦਿੰਦੇ।

ਜ਼ਬੂਰ 94:20
ਹੇ ਪਰਮੇਸ਼ੁਰ, ਤੁਸੀਂ ਭ੍ਰਿਸ਼ਟ ਨਿਆਕਾਰਾਂ ਦੀ ਸਹਾਇਤਾ ਨਹੀਂ ਕਰਦੇ। ਉਹ ਮੰਦੇ ਨਿਆਂਕਾਰ ਲੋਕਾਂ ਦਾ ਜੀਣਾ ਦੁਭਰ ਕਰਨ ਲਈ ਕਾਨੂੰਨ ਦਾ ਇਸਤੇਮਾਲ ਕਰਦੇ ਹਨ।

ਜ਼ਬੂਰ 82:2
ਪਰਮੇਸ਼ੁਰ ਆਖਦਾ ਹੈ, “ਕਿੰਨਾ ਚਿਰ ਤੁਸੀਂ ਲੋਕਾਂ ਦੇ ਨਿਆਂ ਪੱਖਪਾਤ ਨਾਲ ਕਰਦੇ ਰਹੋਂਗੇ। ਕਿੰਨਾ ਚਿਰ ਤੁਸੀਂ ਮੰਦੇ ਲੋਕਾਂ ਨੂੰ ਸਜ਼ਾ ਦੇਣ ਤੋਂ ਬਿਨਾਂ ਜਾਣ ਦਿਉਂਗੇ।”

ਅਮਸਾਲ 24:23
ਹੋਰ ਸਿਆਣੇ ਕਹਾਉਤਾਂ ਇਹ ਸਿਆਣੇ ਬੰਦਿਆਂ ਦੇ ਸ਼ਬਦ ਹਨ: ਨਿਆਂ ਕਰਨ ਵਾਲੇ ਨੂੰ ਹਮੇਸ਼ਾ ਬੇਲਾਗ ਹੋਣਾ ਚਾਹੀਦਾ ਹੈ। ਉਸ ਨੂੰ ਕਿਸੇ ਬੰਦੇ ਦਾ ਸਿਰਫ਼ ਇਸ ਕਰਕੇ ਪੱਖ ਨਹੀਂ ਲੈਣਾ ਚਾਹੀਦਾ ਕਿਉਂ ਕਿ ਉਹ ਉਸ ਨੂੰ ਜਾਣਦਾ ਹੈ।