Joel 3:19
ਮਿਸਰ ਵੀਰਾਨ ਹੋ ਜਾਵੇਗਾ ਅਦੋਮ ਉਜਾੜ ਬੀਆਬਾਨ ਹੋ ਜਾਵੇਗਾ ਕਿਉਂ ਕਿ ਉਹ ਯਹੂਦਾਹ ਦੇ ਲੋਕਾਂ ਨਾਲ ਬੜੇ ਜ਼ਾਲਿਮ ਰਹੇ ਹਨ ਉਨ੍ਹਾਂ ਨੇ ਆਪਣੇ ਦੇਸ ਵਿੱਚ ਮਜ਼ਲੂਮਾਂ ਨੂੰ ਵੱਢਿਆ।
Joel 3:19 in Other Translations
King James Version (KJV)
Egypt shall be a desolation, and Edom shall be a desolate wilderness, for the violence against the children of Judah, because they have shed innocent blood in their land.
American Standard Version (ASV)
Egypt shall be a desolation, and Edom shall be a desolate wilderness, for the violence done to the children of Judah, because they have shed innocent blood in their land.
Bible in Basic English (BBE)
Masses on masses in the valley of decision! for the day of the Lord is near in the valley of decision.
Darby English Bible (DBY)
Egypt shall be a desolation, and Edom shall be a desolate wilderness, for the violence against the children of Judah, in that they have shed innocent blood in their land.
World English Bible (WEB)
Egypt will be a desolation, And Edom will be a desolate wilderness, For the violence done to the children of Judah, Because they have shed innocent blood in their land.
Young's Literal Translation (YLT)
Egypt a desolation becometh, And Edom a desolation, a wilderness, becometh, For violence `to' sons of Judah, Whose innocent blood they shed in their land.
| Egypt | מִצְרַ֙יִם֙ | miṣrayim | meets-RA-YEEM |
| shall be | לִשְׁמָמָ֣ה | lišmāmâ | leesh-ma-MA |
| a desolation, | תִֽהְיֶ֔ה | tihĕye | tee-heh-YEH |
| Edom and | וֶאֱד֕וֹם | weʾĕdôm | veh-ay-DOME |
| shall be | לְמִדְבַּ֥ר | lĕmidbar | leh-meed-BAHR |
| a desolate | שְׁמָמָ֖ה | šĕmāmâ | sheh-ma-MA |
| wilderness, | תִּֽהְיֶ֑ה | tihĕye | tee-heh-YEH |
| violence the for | מֵֽחֲמַס֙ | mēḥămas | may-huh-MAHS |
| against the children | בְּנֵ֣י | bĕnê | beh-NAY |
| of Judah, | יְהוּדָ֔ה | yĕhûdâ | yeh-hoo-DA |
| because | אֲשֶׁר | ʾăšer | uh-SHER |
| shed have they | שָׁפְכ֥וּ | šopkû | shofe-HOO |
| innocent | דָם | dām | dahm |
| blood | נָקִ֖יא | nāqîʾ | na-KEE |
| in their land. | בְּאַרְצָֽם׃ | bĕʾarṣām | beh-ar-TSAHM |
Cross Reference
ਯਸਈਆਹ 19:1
ਪਰਮੇਸ਼ੁਰ ਦਾ ਮਿਸਰ ਨੂੰ ਸੰਦੇਸ਼ ਮਿਸਰ ਬਾਰੇ ਉਦਾਸ ਸੰਦੇਸ਼: ਦੇਖੋ! ਯਹੋਵਾਹ ਤੇਜ਼ ਬੱਦਲ ਉੱਤੇ ਸਵਾਰ ਹੋ ਕੇ ਆ ਰਿਹਾ ਹੈ। ਯਹੋਵਾਹ ਮਿਸਰ ਵਿੱਚ ਦਾਖਲ ਹੋਵੇਗਾ, ਅਤੇ ਮਿਸਰ ਦੇ ਸਾਰੇ ਝੂਠੇ ਦੇਵਤੇ ਡਰ ਨਾਲ ਕੰਬਣਗੇ। ਮਿਸਰ ਬਹਾਦਰ ਸੀ, ਪਰ ਇਸਦਾ ਹੌਸਲਾ ਪਿਘਲ ਜਾਵੇਗਾ।
੨ ਥੱਸਲੁਨੀਕੀਆਂ 1:6
ਪਰਮੇਸ਼ੁਰ ਉਹੀ ਕਰੇਗਾ ਜੋ ਸਹੀ ਹੈ ਉਹ ਉਨ੍ਹਾਂ ਲੋਕਾਂ ਨੂੰ ਤਕਲੀਫ਼ਾਂ ਦੇਵੇਗਾ ਜਿਹੜੇ ਤੁਹਾਨੂੰ ਤਕਲੀਫ਼ਾਂ ਦਿੰਦੇ ਹਨ।
ਮਲਾਕੀ 1:3
ਅਤੇ ਮੈਂ ਏਸਾਓ ਨੂੰ ਸਵੀਕਾਰ ਨਾ ਕੀਤਾ, ਸਗੋਂ ਮੈਂ ਉਸ ਦੇ ਪਹਾੜੀ ਦੇਸ਼ਾਂ ਨੂੰ ਤਬਾਹ ਕਰ ਦਿੱਤਾ ਹੁਣ ਓੱਥੇ ਸਿਰਫ਼ ਜੰਗਲੀ ਗਿੱਦੜ ਹੀ ਵੱਸਦੇ ਹਨ।”
ਜ਼ਿਕਰ ਯਾਹ 14:18
ਜੇਕਰ ਮਿਸਰ ਦੇ ਘਰਾਣੇ ਵਿੱਚੋਂ ਡੇਰਿਆਂ ਦੇ ਪਰਬ ਤੇ ਕੋਈ ਮਨੁੱਖ ਹਰ ਸਾਲ ਨਾ ਜਾਵੇਗਾ ਤਾਂ ਯਹੋਵਾਹ ਵੈਰੀਆਂ ਦੀਆਂ ਕੌਮਾਂ ਵਾਂਗ ਉਨ੍ਹਾਂ ਉੱਪਰ ਵੀ ਭਿਆਨਕ ਬੀਮਾਰੀ ਲਿਆਵੇਗਾ।
ਜ਼ਿਕਰ ਯਾਹ 10:10
ਮੈਂ ਉਨ੍ਹਾਂ ਨੂੰ ਮਿਸਰ ਅਤੇ ਅਸ਼ੂਰ ਤੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਗਿਲਆਦ ਦੇਸ ਵਿੱਚ ਵਾਪਸ ਲੈ ਕੇ ਆਵਾਂਗਾ ਅਤੇ ਜੇਕਰ ਉਹ ਥਾਂ ਉਨ੍ਹਾਂ ਲਈ ਬਹੁਤ ਘੱਟ ਹੋਵੇਗੀ, ਤਾਂ ਮੈਂ ਉਨ੍ਹਾਂ ਨੂੰ ਲਬਾਨੋਨ ਵਿੱਚ ਲਿਆਵਾਂਗਾ।”
ਅਬਦ ਯਾਹ 1:10
ਤੁਸੀਂ ਸ਼ਰਮ ਨਾਲ ਭਰ ਜਾਵੋਂਗੇ ਅਤੇ ਹਮੇਸ਼ਾ ਲਈ ਨਸ਼ਟ ਕੀਤੇ ਜਾਵੋਂਗੇ। ਕਿਉਂ ਕਿ ਤੁਸੀਂ ਆਪਣੇ ਭਰਾ ਯਾਕੂਬ ਨਾਲ ਬੜੀ ਨਿਸ਼ਠੁਰਤਾ ਵਰਤੀ।
ਅਬਦ ਯਾਹ 1:1
ਅਦੋਮ ਦੇ ਵਿਰੁੱਧ ਵਾਕ ਓਬਦਯਾਹ ਦਾ ਦਰਸ਼ਨ। ਯਹੋਵਾਹ ਮੇਰਾ ਪ੍ਰਭੂ ਅਦੋਮ ਬਾਰੇ ਇਉਂ ਆਖਦਾ ਹੈ: ਅਸੀਂ ਯਹੋਵਾਹ ਪਰਮੇਸ਼ੁਰ ਵੱਲੋਂ ਇਹ ਸੰਦੇਸ਼ ਸੁਣਿਆ। ਇੱਕ ਹਲਕਾਰਾ ਕੌਮਾਂ ਵਿੱਚ ਭੇਜਿਆ ਗਿਆ ਸੀ। ਉਸ ਨੇ ਕਿਹਾ, “ਆਓ, ਆਪਾਂ ਅਦੋਮ ਦੇ ਵਿਰੁੱਧ ਲੜੀਏ।”
ਆਮੋਸ 1:11
ਅਦੋਮੀਆਂ ਲਈ ਸਜ਼ਾ ਯਹੋਵਾਹ ਨੇ ਇਹ ਇਕਰਾਰ ਕੀਤਾ: “ਮੈਂ ਅਦੋਮੀਆਂ ਨੂੰ ਉਨ੍ਹਾਂ ਦੇ ਕੀਤੇ ਅਨੇਕਾਂ ਪਾਪਾਂ ਕਾਰਣ ਅਵੱਸ਼ ਸਜ਼ਾ ਦੇਵਾਂਗਾ ਅਦੋਮ ਨੇ ਆਪਣੇ ਭਰਾ ਦਾ ਤਲਵਾਰ ਨਾਲ ਪਿੱਛਾ ਕੀਤਾ ਅਤੇ ਉਸ ਤੇ ਕੋਈ ਰਹਿਮ ਨਾ ਕੀਤਾ ਸਗੋਂ ਅਦੋਮ ਦਾ ਕਰੋਧ ਸਦਾ ਲਈ ਜਾਰੀ ਰਿਹਾ ਉਹ ਹਮੇਸ਼ਾ ਵਾਸਤੇ ਗੁੱਸੇ ਰਿਹਾ।
ਹਿਜ਼ ਕੀ ਐਲ 35:1
ਅਦੋਮ ਦੇ ਵਿਰੁੱਧ ਸੰਦੇਸ਼ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ,
ਹਿਜ਼ ਕੀ ਐਲ 25:1
ਅੰਮੋਨੀਆਂ ਦੇ ਵਿਰੱਧ ਭਵਿੱਖਬਾਣੀ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,
ਨੂਹ 4:21
ਖੁਸ਼ ਹੋਵੋ, ਅਦੋਨ ਦੇ ਲੋਕੋ। ਊਜ਼ ਦੀ ਧਰਤੀ ਤੇ ਰਹਿਣ ਵਾਲੇ ਤੁਸੀਂ ਲੋਕੋ, ਖੁਸ਼ ਹੋਵੋ। ਪਰ ਚੇਤੇ ਰੱਖੋ, ਯਹੋਵਾਹ ਦੇ ਕਹਿਰ ਦਾ ਪਿਆਲਾ ਛੇਤੀ ਹੀ ਤੁਹਾਡੇ ਲਈ ਵੀ ਆਵੇਗਾ। ਜਦੋਂ ਤੁਸੀਂ ਸਜ਼ਾ ਦਾ ਉਹ ਪਿਆਲਾ ਪੀਵੋਂਗੇ, ਤੁਸੀਂ ਸ਼ਰਾਬੀ ਹੋ ਜਾਵੋਂਗੇ ਅਤੇ ਆਪਣੇ-ਆਪ ਨੂੰ ਨਿਰ-ਬਸਤਰ ਕਰ ਲਵੋਂਗੇ
ਯਰਮਿਆਹ 51:35
ਬਾਬਲ ਨੇ ਸਾਨੂੰ ਦੁੱਖ ਦੇਣ ਲਈ ਭਿਆਨਕ ਗੱਲਾਂ ਕੀਤੀਆਂ। ਹੁਣ ਮੈਂ ਚਾਹੁੰਦਾ ਹਾਂ ਕਿ ਬਾਬਲ ਨਾਲ ਉਹੀ ਗੱਲਾਂ ਵਾਪਰਨ।” ਸੀਯੋਨ ਦੇ ਲੋਕ ਇਹ ਗੱਲਾਂ ਆਖਣਗੇ: “ਬਾਬਲ ਦੇ ਲੋਕ ਸਾਡੇ ਲੋਕਾਂ ਨੂੰ ਮਾਰਨ ਦੇ ਦੋਸ਼ੀ ਨੇ। ਉਨ੍ਹਾਂ ਨੂੰ ਹੁਣ ਉਨ੍ਹਾਂ ਦੇ ਮੰਦੇ ਅਮਲਾਂ ਦੀ ਸਜ਼ਾ ਮਿਲ ਰਹੀ ਹੈ।” ਯਰੂਸ਼ਲਮ ਦੇ ਲੋਕ ਇਹ ਗੱਲਾਂ ਆਖਣਗੇ।
ਯਰਮਿਆਹ 49:17
“ਅਦੋਮ ਤਬਾਹ ਹੋ ਜਾਵੇਗਾ। ਲੋਕਾਂ ਨੂੰ, ਉੱਜੜੇ ਸ਼ਹਿਰਾਂ ਨੂੰ ਦੇਖਕੇ ਧੱਕਾ ਲੱਗੇਗਾ। ਲੋਕ ਉੱਜੜੇ ਹੋਏ ਸ਼ਹਿਰ ਲਈ, ਹੈਰਾਨ ਹੋਕੇ ਸੀਟੀਆਂ ਮਾਰਨਗੇ।
ਯਸਈਆਹ 63:1
ਯਹੋਵਾਹ ਆਪਣੇ ਲੋਕਾਂ ਬਾਰੇ ਨਿਆਂ ਕਰਦਾ ਹੈ ਅਦੋਮ ਤੋਂ ਇਹ ਕੌਣ ਆ ਰਿਹਾ ਹੈ? ਉਹ ਬਸਾਰਾਹ ਤੋਂ ਆਉਂਦਾ ਹੈ। ਅਤੇ ਉਸ ਦੇ ਬਸਤਰ ਸੂਹੇ ਰੰਗ ਵਿੱਚ ਰਂਗੇ ਹੋਏ ਨੇ। ਉਹ ਆਪਣੀ ਪੋਸ਼ਾਕ ਵਿੱਚ ਸ਼ਾਨਦਾਰ ਦਿਸਦਾ ਹੈ। ਉਹ ਆਪਣੀ ਮਹਾਨ ਸ਼ਕਤੀ ਨਾਲ ਸਿਰ ਝੁਕਾ ਕੇ ਤੁਰ ਰਿਹਾ ਹੈ। ਉਹ ਆਖਦਾ ਹੈ, “ਮੇਰੇ ਕੋਲ ਤੁਹਾਨੂੰ ਬਚਾਉਣ ਦੀ ਸ਼ਕਤੀ ਹੈ, ਅਤੇ ਮੈਂ ਸੱਚ ਬੋਲਦਾ ਹਾਂ।”
ਯਸਈਆਹ 34:1
ਪਰਮੇਸ਼ੁਰ ਆਪਣੇ ਦੁਸਮਣਾਂ ਨੂੰ ਸਜ਼ਾ ਦੇਵੇਗਾ ਸਾਰੀਆਂ ਕੌਮਾਂ ਦੇ ਲੋਕੋ, ਨੇੜੇ ਆਓ ਤੇ ਸੁਣੋ! ਤੁਹਾਨੂੰ ਸਮੂਹ ਲੋਕਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਧਰਤੀ ਅਤੇ ਧਰਤੀ ਉੱਤੇ ਰਹਿਣ ਵਾਲੇ ਸਮੂਹ ਲੋਕਾਂ ਨੂੰ ਇਹ ਗੱਲਾਂ ਸੁਣਨੀਆਂ ਚਾਹੀਦੀਆਂ ਹਨ।
ਯਸਈਆਹ 11:15
ਯਹੋਵਾਹ ਕਹਿਰਵਾਨ ਹੋ ਗਿਆ ਅਤੇ ਉਸ ਨੇ ਮਿਸਰ ਦੇ ਸਮੁੰਦਰ ਨੂੰ ਵੰਡ ਦਿੱਤਾ। ਉਸੇ ਤਰ੍ਹਾਂ, ਯਹੋਵਾਹ ਫ਼ਰਾਤ ਨਦੀ ਉੱਤੇ ਆਪਣੀ ਬਾਂਹ ਲਹਿਰਾਏਗਾ। ਉਹ ਨਦੀ ਉੱਤੇ ਵਾਰ ਕਰੇਗਾ ਅਤੇ ਨਦੀ ਸੱਤ ਛੋਟੇ ਨਾਲਿਆਂ ਵਿੱਚ ਵੰਡੀ ਜਾਵੇਗੀ। ਇਹ ਛੋਟੀਆਂ ਨਦੀਆਂ ਡੂੰਘੀਆਂ ਨਹੀਂ ਹੋਣਗੀਆਂ ਲੋਕੀਂ ਇਨ੍ਹਾਂ ਨਦੀਆਂ ਨੂੰ ਜੁੱਤੀਆਂ ਸਮੇਤ ਪਾਰ ਕਰ ਸੱਕਿਆ ਕਰਨਗੇ।
ਜ਼ਬੂਰ 137:7
ਮੈਂ ਇਕਰਾਰ ਕਰਦਾ ਹਾਂ ਯਰੂਸ਼ਲਮ ਹੀ ਸਦਾ ਮੇਰੀ ਸਭ ਤੋਂ ਵੱਡੀ ਖੁਸ਼ੀ ਹੋਵੇਗੀ।