ਅੱਯੂਬ 7:4
ਮੈਂ ਜਦੋਂ ਵੀ ਲੇਟਦਾ ਹਾਂ, ਮੈਂ ਸੋਚਦਾ ਹਾਂ, ‘ਉੱਠਣ ਤੋਂ ਪਹਿਲਾਂ ਦਾ ਕਿੰਨਾ ਸਮਾਂ ਹੋਰ ਹੈ?’ ਰਾਤ ਚਮਕਦੀ ਜਾਂਦੀ ਹੈ। ਸੂਰਜ ਚਢ਼ਨ ਤੀਕ ਮੈਂ ਉਸਲ ਵੱਟੇ ਲੈਂਦਾ ਹਾਂ।
When | אִם | ʾim | eem |
I lie down, | שָׁכַ֗בְתִּי | šākabtî | sha-HAHV-tee |
I say, | וְאָמַ֗רְתִּי | wĕʾāmartî | veh-ah-MAHR-tee |
When | מָתַ֣י | mātay | ma-TAI |
arise, I shall | אָ֭קוּם | ʾāqûm | AH-koom |
and the night | וּמִדַּד | ûmiddad | oo-mee-DAHD |
be gone? | עָ֑רֶב | ʿāreb | AH-rev |
full am I and | וְשָׂבַ֖עְתִּי | wĕśābaʿtî | veh-sa-VA-tee |
fro and to tossings of | נְדֻדִ֣ים | nĕdudîm | neh-doo-DEEM |
unto | עֲדֵי | ʿădê | uh-DAY |
the dawning of the day. | נָֽשֶׁף׃ | nāšep | NA-shef |
Cross Reference
ਅਸਤਸਨਾ 28:67
ਸਵੇਰ ਵੇਲੇ ਤੁਸੀਂ ਆਖੋਂਗੇ, ‘ਕਾਸ਼ ਕਿ ਇਹ ਸ਼ਾਮ ਹੁੰਦੀ।’ ਅਤੇ ਸ਼ਾਮ ਵੇਲੇ ਤੁਸੀਂ ਆਖੋਂਗੇ, ‘ਕਾਸ਼ ਕਿ ਇਹ ਸਵੇਰ ਹੁੰਦੀ।’ ਉਸ ਡਰ ਕਾਰਣ ਜਿਹੜਾ ਤੁਹਾਡੇ ਦਿਲ ਵਿੱਚ ਹੋਵੇਗਾ, ਅਤੇ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਜਿਨ੍ਹਾਂ ਨੂੰ ਤੁਸੀਂ ਦੇਖੋਂਗੇ।
ਅੱਯੂਬ 7:13
ਮੇਰੇ ਪਲੰਘ ਨੂੰ ਮੈਨੂੰ ਆਰਾਮ ਦੇਣਾ ਚਾਹੀਦਾ ਹੈ। ਮੇਰੀ ਚੌਂਕੀ ਨੂੰ ਚਾਹੀਦਾ ਹੈ ਕਿ ਮੈਨੂੰ ਆਰਾਮ ਅਤੇ ਸਹਾਰਾ ਦੇਵੇ।
ਅੱਯੂਬ 17:12
ਪਰ ਉਹ ਰਾਤ ਨੂੰ ਦਿਨ ’ਚ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਉਹ ਹਨੇਰੇ ਦੇ ਚਿਹਰੇ ਵਿੱਚ ਘੋਸ਼ਿਤ ਕਰਦੇ ਹਨ: ਰੌਸ਼ਨੀ ਸਿਰਫ਼ ਕੋਨਿਆਂ ਦੇ ਦੁਆਲੇ ਹੈ।
ਅੱਯੂਬ 30:17
ਰਾਤ ਨੂੰ ਮੇਰੀਆਂ ਸਾਰੀਆਂ ਹੱਡੀਆਂ ਦੁੱਖਦੀਆਂ ਨੇ। ਦਰਦ ਕਦੇ ਵੀ ਮੇਰਾ ਖਹਿੜਾ ਨਹੀਂ ਛੱਡਦਾ।
ਜ਼ਬੂਰ 6:6
ਯਹੋਵਾਹ, ਮੈਂ ਸਾਰੀ ਰਾਤ ਤੁਹਾਨੂੰ ਪ੍ਰਾਰਥਨਾ ਕੀਤੀ ਅਤੇ ਮੇਰੇ ਹੰਝੂਆਂ ਨਾਲ ਮੇਰਾ ਬਿਸਤਰਾ ਭਿੱਜ ਗਿਆ ਹੈ। ਮੇਰੇ ਹੰਝੂ ਬਿਸਤਰੇ ਵਿੱਚੋਂ ਚੋਅ ਰਹੇ ਹਨ। ਮੈਂ ਤੇਰੇ ਅੱਗੇ ਰੋ ਰਿਹਾ ਸਾਂ ਅਤੇ ਇਸ ਲਈ ਮੈਂ ਕਮਜ਼ੋਰ ਹੋ ਗਿਆ।
ਜ਼ਬੂਰ 77:4
ਤੁਸੀਂ ਮੈਨੂੰ ਸੌਣ ਨਹੀਂ ਦਿੰਦੇ ਹੋ। ਮੈਂ ਕੁਝ ਆਖਣ ਦੀ ਕੋਸ਼ਿਸ਼ ਵੀ ਕੀਤੀ, ਪਰ ਮੈਂ ਬਹੁਤ ਪਰੇਸ਼ਾਨ ਸਾਂ।
ਜ਼ਬੂਰ 109:23
ਮੈਨੂੰ ਲੱਗਦਾ ਹੈ ਜਿਵੇਂ ਮੇਰੀ ਜ਼ਿੰਦਗੀ ਮੁੱਕ ਗਈ ਹੈ, ਜਿਵੇਂ ਸ਼ਾਮ ਵੇਲੇ ਪਰਛਾਵੇਂ ਹੁੰਦੇ ਹਨ। ਮੈਂ ਉਸ ਪਿੱਸੂ ਵਰਗਾ ਮਹਿਸੂਸ ਕਰਦਾ ਹਾਂ ਜਿਸ ਨੂੰ ਕਿਸੇ ਨੇ ਝਾੜਕੇ ਸੁੱਟ ਦਿੱਤਾ ਹੋਵੇ।
ਜ਼ਬੂਰ 130:6
ਮੈਂ ਆਪਣੇ ਮਾਲਕ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਂ ਉਨ੍ਹਾਂ ਚੌਕੀਦਾਰਾ ਵਰਗਾ ਹਾਂ। ਜਿਹੜੇ ਸਵੇਰ ਹੋਣ ਦਾ ਇੰਤਜ਼ਾਰ ਹੀ ਇੰਤਜ਼ਾਰ ਕਰਦੇ ਰਹਿੰਦੇ ਹਨ।
ਯਸਈਆਹ 54:11
“ਤੂੰ, ਹੇ ਗਰੀਬ ਨਗਰੀੇ! ਦੁਸ਼ਮਣਾਂ ਤੇਰੇ ਉੱਤੇ ਤੂਫ਼ਾਨ ਵਾਂਗ ਧਾਵਾ ਕੀਤਾ ਸੀ। ਪਰ ਕਿਸੇ ਨੇ ਵੀ ਤੈਨੂੰ ਸੱਕੂਨ ਨਹੀਂ ਪਹੁੰਚਾਇਆ। ਪਰ ਮੈਂ ਤੈਨੂੰ ਫ਼ੇਰ ਉਸਾਰਾਂਗਾ। ਮੈਂ ਤੇਰੀਆਂ ਕੰਧਾਂ ਦੀ ਬੁਨਿਆਦ ਰੱਖਣ ਲਈ ਖੂਬਸੂਰਤ ਮਸਾਲਾ ਵਰਤਾਂਗਾ। ਮੈਂ ਕੀਮਤੀ ਪੱਥਰ ਦਾ ਇਸਤੇਮਾਲ ਕਰਾਂਗਾ, ਜਦੋਂ ਮੈਂ ਤੇਰੀ ਬੁਨਿਆਦ ਰੱਖਾਂਗਾ।