Job 31:34
ਮੈਂ ਇਸ ਗੱਲੋ ਕਦੇ ਵੀ ਨਹੀਂ ਡਰਿਆ ਸਾਂ ਕਿ ਲੋਕ ਕੀ ਆਖਣਗੇ। ਉਸ ਡਰ ਨੇ ਮੈਨੂੰ ਕਦੇ ਵੀ ਚੁੱਪ ਨਹੀਂ ਰਹਿਣ ਦਿੱਤਾ। ਇਸ ਨੇ ਕਦੇ ਵੀ ਮੈਨੂੰ ਬਾਹਰ ਜਾਣੋ ਨਹੀਂ ਵਰਜਿਆ। ਮੈਂ ਲੋਕਾਂ ਦੀ ਨਫ਼ਰਤ ਤੋਂ ਨਹੀਂ ਡਰਦਾ ਹਾਂ।
Job 31:34 in Other Translations
King James Version (KJV)
Did I fear a great multitude, or did the contempt of families terrify me, that I kept silence, and went not out of the door?
American Standard Version (ASV)
Because I feared the great multitude, And the contempt of families terrified me, So that I kept silence, and went not out of the door-
Bible in Basic English (BBE)
For fear of the great body of people, or for fear that families might make sport of me, so that I kept quiet, and did not go out of my door;
Darby English Bible (DBY)
Because I feared the great multitude, and the contempt of families terrified me, so that I kept silence, and went not out of the door, ...
Webster's Bible (WBT)
Did I fear a great multitude, or did the contempt of families terrify me, that I kept silence, and went not out of the door?
World English Bible (WEB)
Because I feared the great multitude, And the contempt of families terrified me, So that I kept silence, and didn't go out of the door--
Young's Literal Translation (YLT)
Because I fear a great multitude, And the contempt of families doth affright me, Then I am silent, I go not out of the opening.
| Did I fear | כִּ֤י | kî | kee |
| a great | אֶֽעֱר֨וֹץ׀ | ʾeʿĕrôṣ | eh-ay-ROHTS |
| multitude, | הָ֘מ֤וֹן | hāmôn | HA-MONE |
| contempt the did or | רַבָּ֗ה | rabbâ | ra-BA |
| of families | וּבוּז | ûbûz | oo-VOOZ |
| terrify | מִשְׁפָּח֥וֹת | mišpāḥôt | meesh-pa-HOTE |
| silence, kept I that me, | יְחִתֵּ֑נִי | yĕḥittēnî | yeh-hee-TAY-nee |
| out not went and | וָ֝אֶדֹּ֗ם | wāʾeddōm | VA-eh-DOME |
| לֹא | lōʾ | loh | |
| of the door? | אֵ֥צֵא | ʾēṣēʾ | A-tsay |
| פָֽתַח׃ | pātaḥ | FA-tahk |
Cross Reference
ਖ਼ਰੋਜ 23:2
“ਕੁਝ ਵੀ ਗਲਤ ਕਰਨ ਵਾਲੇ ਲੋਕਾਂ ਦੇ ਟੋਲਿਆਂ ਦਾ ਅਨੁਸਰਣ ਨਾ ਕਰੋ। ਜੇਕਰ ਤੁਸੀਂ ਅਦਾਲਤ ਵਿੱਚ ਗਵਾਹ ਹੋ, ਤਾਂ ਉਨ੍ਹਾਂ ਬੰਦਿਆਂ ਦੀ ਖਾਤਰ ਆਪਣੀ ਗਵਾਹੀ ਨਾ ਬਦਲੋ ਜੋ ਗਲਤ ਹਨ। ਉਹੀ ਕਰੋ ਜੋ ਸਹੀ ਅਤੇ ਬੇਲਾਗ ਹੈ।
੨ ਕੁਰਿੰਥੀਆਂ 5:16
ਹੁਣ ਤੋਂ ਅਸੀਂ ਕਿਸੇ ਵਿਅਕਤੀ ਬਾਰੇ ਉਸ ਤਰ੍ਹਾਂ ਨਹੀਂ ਸੋਚਦੇ ਜਿਵੇਂ ਦੁਨੀਆਂ ਦੇ ਲੋਕ ਸੋਚਦੇ ਹਨ। ਇਹ ਸੱਚ ਹੈ ਕਿ ਪਿੱਛਲੇ ਸਮੇਂ ਅਸੀਂ ਮਸੀਹ ਬਾਰੇ ਦੁਨੀਆਂ ਦੇ ਲੋਕਾਂ ਵਾਂਗ ਹੀ ਸੋਚਿਆ ਸੀ। ਪਰ ਹੁਣ ਅਸੀਂ ਉਸ ਤਰ੍ਹਾਂ ਨਹੀਂ ਸੋਚਦੇ।
ਮੱਤੀ 27:20
ਪਰ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਲੋਕਾਂ ਨੂੰ ਬਰੱਬਾਸ ਨੂੰ ਰਿਹਾ ਕਰਨ ਦੀ ਬੇਨਤੀ ਕਰਨ ਲਈ ਮਨਵਾਇਆ ਅਤੇ ਯਿਸੂ ਨੂੰ ਮਾਰੇ ਜਾਣ ਲਈ।
ਮੀਕਾਹ 7:3
ਲੋਕ ਦੋਨਾਂ ਹੱਥਾਂ ਨਾਲ ਬੁਰਿਆਈਆਂ ਕਰਨ ’ਚ ਲੱਗੇ ਹੋਏ ਹਨ। ਸਰਦਾਰ ਵੱਢੀ ਮੰਗਦੇ ਹਨ, ਨਿਆਂਕਾਰ ਅਦਾਲਤ ਵਿੱਚ ਆਪਣਾ ਫੈਸਲਾ ਬਦਲਣ ਲਈ ਧਨ ਖਾਂਦੇ ਹਨ। “ਪ੍ਰਮੁੱਖ ਆਗੂ” ਦਿਆਨਤਕਦਾਰ ਫ਼ੈਸਲੇ ਨਹੀਂ ਦਿੰਦੇ ਸਗੋਂ ਆਪਣੀ ਮਨਮਰਜ਼ੀ ਕਰਦੇ ਹਨ।
ਆਮੋਸ 5:11
ਤੁਸੀਂ ਗਰੀਬਾਂ ਤੋਂ ਨਾਜਾਇਜ਼ ਕਰ ਲੈਂਦੇ ਅਤੇ ਉਨ੍ਹਾਂ ਤੋਂ ਵਾਧੂ ਕਣਕ ਲੈਂਦੇ ਅਤੇ ਆਪਣੇ ਘਰਾਂ ਨੂੰ ਕੀਮਤੀ ਪੱਥਰ ਨਾਲ ਸਜਾਉਂਦੇ ਤੇ ਘੜਦੇ ਪਰ ਤੁਸੀਂ ਉਨ੍ਹਾਂ ਘਰਾਂ ਵਿੱਚ ਰਹਿ ਨਾ ਪਾਵੋਂਗੇ ਤੁਸੀਂ ਅੱਤ ਸੁੰਦਰ ਅੰਗੂਰਾਂ ਦੇ ਬਾਗ਼ ਲਗਵਾਏ ਪਰ ਤੁਸੀਂ ਉਨ੍ਹਾਂ ਦੀ ਮੈਅ ਨਾ ਪੀ ਸੱਕੇਂਗੇ।
ਯਰਮਿਆਹ 38:19
ਪਰ ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨੂੰ ਆਖਿਆ, “ਪਰ ਮੈਂ ਤਾਂ ਯਹੂਦਾਹ ਦੇ ਉਨ੍ਹਾਂ ਬੰਦਿਆਂ ਕੋਲੋਂ ਭੈਭੀਤ ਹਾਂ ਜਿਹੜੇ ਪਹਿਲਾਂ ਹੀ ਬਾਬਲ ਦੀ ਫ਼ੌਜ ਵੱਲ ਹੋ ਚੁੱਕੇ ਨੇ। ਮੈਨੂੰ ਡਰ ਹੈ ਕਿ ਫ਼ੌਜੀ ਮੈਨੂੰ ਯਹੂਦਾਹ ਦੇ ਉਨ੍ਹਾਂ ਲੋਕਾਂ ਦੇ ਹਵਾਲੇ ਕਰ ਦੇਣਗੇ ਅਤੇ ਉਹ ਮੇਰੇ ਨਾਲ ਭੈੜਾ ਸਲੂਕ ਕਰਨਗੇ ਅਤੇ ਮੈਨੂੰ ਦੁੱਖ ਪਹੁੰਚਾਣਗੇ।”
ਯਰਮਿਆਹ 38:16
ਪਰ ਰਾਜੇ ਸਿਦਕੀਯਾਹ ਨੇ ਗੁਪਤ ਰੂਪ ਵਿੱਚ ਸੌਂਹ ਚੁਕੱਦਿਆਂ ਯਿਰਮਿਯਾਹ ਨੂੰ ਆਖਿਆ ਸਿਦਕੀਯਾਹ ਨੇ ਆਖਿਆ, “ਯਹੋਵਾਹ ਸਾਨੂੰ ਜੀਵਨ ਅਤੇ ਸੁਆਸ ਦਿੰਦਾ ਹੈ। ਜਿਵੇਂ ਕਿ ਯਹੋਵਾਹ ਸਾਖੀ ਹੈ, ਮੈਂ ਤੈਨੂੰ ਨਹੀਂ ਮਾਰਾਂਗਾ, ਯਿਰਮਿਯਾਹ। ਅਤੇ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਉਨ੍ਹਾਂ ਅਧਿਕਾਰੀਆਂ ਦੇ ਹਵਾਲੇ ਨਹੀਂ ਕਰਾਂਗਾ ਜਿਹੜੇ ਤੈਨੂੰ ਮਾਰ ਮੁਕਾਉਣਾ ਚਾਹੁੰਦੇ ਹਨ।”
ਯਰਮਿਆਹ 38:4
ਫ਼ੇਰ ਉਹ ਸ਼ਾਹੀ ਅਧਿਕਾਰੀ ਜਿਨ੍ਹਾਂ ਨੇ ਉਹ ਗੱਲਾਂ ਸੁਣੀਆਂ ਜਿਹੜੀਆਂ ਯਿਰਮਿਯਾਹ ਲੋਕਾਂ ਨੂੰ ਆਖ ਰਿਹਾ ਸੀ, ਰਾਜੇ ਸਿਦਕੀਯਾਹ ਕੋਲ ਗਏ। ਉਨ੍ਹਾਂ ਨੇ ਰਾਜੇ ਨੂੰ ਆਖਿਆ, “ਯਿਰਮਿਯਾਹ ਨੂੰ ਅਵੱਸ਼ ਹੀ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਹ ਉਨ੍ਹਾਂ ਫ਼ੌਜੀਆਂ ਦਾ ਹੌਸਲਾ ਢਾਹ ਰਿਹਾ ਹੈ ਜਿਹੜੇ ਹਾਲੇ ਤੱਕ ਸ਼ਹਿਰ ਵਿੱਚ ਹਨ। ਯਿਰਮਿਯਾਹ ਹਰ ਬੰਦੇ ਦਾ, ਆਪਣੀਆਂ ਗੱਲਾਂ ਰਾਹੀਂ ਹੌਸਲਾ ਢਾਹ ਰਿਹਾ ਹੈ। ਯਿਰਮਿਯਾਹ ਨਹੀਂ ਚਾਹੁੰਦਾ ਕਿ ਸਾਡੇ ਨਾਲ ਚੰਗਾ ਵਾਪਰੇ। ਉਹ ਯਰੂਸ਼ਲਮ ਦੇ ਲੋਕਾਂ ਨੂੰ ਬਰਬਾਦ ਕਰਨਾ ਚਾਹੁੰਦਾ ਹੈ।”
ਅਮਸਾਲ 29:25
ਡਰ ਇਨਸਾਨ ਲਈ ਇੱਕ ਫ਼ੰਧੇ ਵਾਂਗ ਬਣ ਸੱਕਦਾ ਹੈ। ਪਰ ਜਿਹੜਾ ਇਨਸਾਨ ਯਹੋਵਾਹ ਵਿੱਚ ਭਰੋਸਾ ਰੱਖਦਾ ਸੁਰੱਖਿਅਤ ਰਹੇਗਾ।
ਅਮਸਾਲ 24:11
-25- ਜੇਕਰ ਕੋਈ ਕਿਸੇ ਵਿਅਕਤੀ ਨੂੰ ਮਾਰ ਦੇਣ ਦੀ ਯੋਜਨਾ ਬਣਾ ਰਿਹਾ ਹੋਵੇ, ਤਾਂ ਤੁਹਾਨੂੰ ਉਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਅੱਯੂਬ 34:19
ਪਰਮੇਸ਼ੁਰ ਆਗੂਆਂ ਨੂੰ ਹੋਰਨਾਂ ਲੋਕਾਂ ਨਾਲੋਂ ਵੱਧੇਰੇ ਪਿਆਰ ਨਹੀਂ ਕਰਦਾ। ਅਤੇ ਪਰਮੇਸ਼ੁਰ ਅਮੀਰ ਲੋਕਾਂ ਨੂੰ ਗਰੀਬ ਲੋਕਾਂ ਨਾਲੋਂ ਵੱਧੇਰੇ ਪਿਆਰ ਨਹੀਂ ਕਰਦਾ ਕਿਉਂ ਕਿ ਪਰਮੇਸ਼ੁਰ ਨੇ ਉਨ੍ਹਾਂ ਸਭ ਨੂੰ ਸਾਜਿਆ।
ਅੱਯੂਬ 22:8
ਅੱਯੂਬ ਤੇਰੇ ਕੋਲ ਵਾਹੀ ਵਾਲੀ ਜ਼ਮੀਨ ਬਹੁਤ ਹੈ। ਤੇ ਲੋਕੀ ਤੇਰੀ ਇੱਜ਼ਤ ਕਰਦੇ ਨੇ।
ਆ ਸਤਰ 4:14
ਪਰ ਜੇਕਰ ਤੂੰ ਹੁਣ ਚੁੱਪ ਕਰ ਰਹੀ, ਤੇ ਕੋਈ ਯਤਨ ਨਾ ਕੀਤਾ ਤਾਂ ਇਹ ਨਾ ਸੋਚ ਕਿ ਯਹੂਦੀਆਂ ਨੂੰ ਕਿਸੇ ਹੋਰ ਤੋਂ ਕੋਈ ਮਦਦ ਜਾਂ ਆਜ਼ਾਦੀ ਨਹੀਂ ਮਿਲੇਗੀ। ਪਰ ਤੂੰ ਅਤੇ ਤੇਰੇ ਪਿਤਾ ਦੇ ਪਰਿਵਾਰ ਦਾ ਨਾਸ ਹੋ ਜਾਵੇਗਾ ਅਤੇ ਕੀ ਪਤਾ ਕਿ ਤੂੰ ਅਜਿਹੇ ਵਕਤ ਲਈ ਹੀ ਪਾਤਸ਼ਾਹ ਤੀਕ ਪਹੁੰਚੀ ਹੋਵੇਂ?”
ਆ ਸਤਰ 4:11
“ਮਾਰਦਕਈ ਪਾਤਸ਼ਾਹ ਦੇ ਸਾਰੇ ਆਗੂਆਂ ਅਤੇ ਉਸ ਦੇ ਸੂਬੇ ਦੇ ਸਭ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੋ ਕੋਈ ਵੀ ਪਾਤਸ਼ਾਹ ਦੇ ਅੰਦਰਲੇ ਵਿਹੜੇ ਦੇ ਸਿੰਘਾਸਣ ਦੇ ਕੋਲ ਬਿਨ-ਬੁਲਾਇਆਂ ਜਾਵੇ, ਭਾਵੇਂ ਉਹ ਮਰਦ ਹੋਵੇ ਭਾਵੇਂ ਔਰਤ ਉਨ੍ਹਾਂ ਲਈ ਇੱਕੋ ਹੀ ਹੁਕਮ ਹੈ ਕਿ ਉਸ ਵਿਅਕਤੀ ਨੂੰ ਜਾਨੋ ਮਾਰ ਦਿੱਤਾ ਜਾਵੇ। ਪਰ ਉਸ ਵਿਅਕਤੀ ਲਈ ਜਿਸ ਖਾਤਰ ਪਾਤਸ਼ਾਹ ਆਪਣਾ ਸੁਨਿਹਰੀ ਰਾਜ-ਦੰਡ ਫੈਲਾਵੇ-ਉਸ ਵਿਅਕਤੀ ਦੀ ਜਾਨ ਬਚ ਜਾਵੇਗੀ। 30 ਦਿਨ ਹੋ ਗਏ ਹਨ ਅਤੇ ਮੈਨੂੰ ਅੰਦਰ ਰਾਜੇ ਦੇ ਕੋਲ ਹੋਣ ਲਈ ਨਹੀਂ ਸੱਦਿਆ ਗਿਆ ਹੈ”
ਨਹਮਿਆਹ 13:28
ਪਰਧਾਨ ਜਾਜਕ ਅਲਯਾਸ਼ੀਬ ਦਾ ਪੁੱਤਰ ਯੋਯਾਦਆ ਸੀ। ਯੋਯਾਦਆ ਦੇ ਪੁੱਤਰਾਂ ਵਿੱਚੋਂ ਇੱਕ ਹੋਰੋਨੀ ਦੇ ਸਨਬੱਲਟ ਦਾ ਜਵਾਈ ਸੀ। ਮੈਂ ਉਸ ਆਦਮੀ ਨੂੰ ਇੱਥੋਂ ਭਜਾਅ ਦਿੱਤਾ। ਇਸ ਥਾਂ ਤੋਂ ਮੈਂ ਉਸ ਨੂੰ ਬਾਹਰ ਕੱਢ ਦਿੱਤਾ।
ਨਹਮਿਆਹ 13:4
ਪਰ ਇਸਤੋਂ ਪਹਿਲਾਂ, ਟੋਬੀਯਾਹ ਦੇ ਨਜ਼ਦੀਕੀ ਮਿੱਤਰ ਅਲਯਾਸ਼ੀਬ ਜਾਜਕ ਨੇ ਜੋ ਕਿ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਗੋਦਾਮਾਂ ਦਾ ਇੰਚਾਰਜ ਸੀ, ਉਸ ਲਈ ਇੱਕ ਵੱਡਾ ਕਮਰਾ ਬਣਵਾਇਆ। ਇਸ ਕਮਰੇ ਨੂੰ ਭੇਟਾ ਦੀ ਸਮੱਗ੍ਰਰੀ ਰੱਖਣ ਲਈ ਵਰਤਿਆ ਜਾਂਦਾ ਸੀ, ਜਿਸ ਵਿੱਚ ਅਨਾਜ ਦੀ ਭੇਟ, ਧੂਫ਼, ਭਾਂਡੇ, ਅਨਾਜ ਦਾ ਦਸਵੰਧ, ਨਵੀਂ ਮੈਅ ਅਤੇ ਤੇਲ ਜੋ ਕਿ ਬਿਧੀ ਦੇ ਮੁਤਾਬਕ ਲੇਵੀਆਂ, ਗਵਈਆਂ ਅਤੇ ਦਰਬਾਨਾਂ ਦਾ ਸੀ, ਅਤੇ ਉਨ੍ਹਾਂ ਨੇ ਜਾਜਕਾਂ ਦੀਆਂ ਭੇਂਟਾ ਵੀ ਉਸ ਕਮਰੇ ਵਿੱਚ ਰੱਖੀਆਂ, ਪਰ ਅਲਯਾਸ਼ੀਬ ਨੇ ਉਹ ਕਮਰਾ ਟੋਬੀਯਾਹ ਨੂੰ ਦੇ ਦਿੱਤਾ।
ਨਹਮਿਆਹ 5:7
ਪਹਿਲਾਂ ਮੈਂ ਆਪਣੇ-ਆਪ ਤੇ ਕਾਬੂ ਪਾਇਆ ਅਤੇ ਫਿਰ ਮੈਂ ਸੱਜਣਾ ਅਤੇ ਹਾਕਮਾਂ ਦੇ ਖਿਲਾਫ਼ ਦੋਸ਼ ਲਗਾਏ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਆਪਣੇ ਹੀ ਲੋਕਾਂ ਨੂੰ ਕਰਜ਼ਾ ਦੇ ਕੇ ਉਨ੍ਹਾਂ ਨੂੰ ਵਿਆਜ ਦੇਣ ਲਈ ਮਜਬੂਰ ਕਰ ਰਹੇ ਹੋ।” ਫਿਰ ਮੈਂ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਖਿਲਾਫ਼ ਇੱਕ ਸਭਾ ਲਈ ਇਕੱਠਿਆਂ ਕੀਤਾ।
ਗਿਣਤੀ 25:14
ਉਸ ਇਸਰਾਏਲੀ ਆਦਮੀ ਦਾ ਨਾਮ, ਸਾਲੂ ਦਾ ਪੁੱਤਰ ਜ਼ਿਮਰੀ ਸੀ, ਜਿਹੜਾ ਮਿਦਯਾਨੀ ਔਰਤ ਨਾਲ ਮਾਰਿਆ ਗਿਆ ਸੀ। ਉਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਇੱਕ ਪਰਿਵਾਰ ਦਾ ਆਗੂ ਸੀ।
ਖ਼ਰੋਜ 32:27
ਫ਼ੇਰ ਮੂਸਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਦੱਸਾਂਗਾ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਕੀ ਆਖਦਾ ਹੈ; ‘ਹਰੇਕ ਆਦਮੀ ਨੂੰ ਆਪਣੀ ਤਲਵਾਰ ਫ਼ੜ ਲੈਣੀ ਚਾਹੀਦੀ ਹੈ ਅਤੇ ਡੇਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਾਣਾ ਚਾਹੀਦਾ ਹੈ। ਤੁਹਾਨੂੰ ਇਨ੍ਹਾਂ ਲੋਕਾਂ ਨੂੰ ਜ਼ਰੂਰ ਸਜ਼ਾ ਦੇਣੀ ਚਾਹੀਦੀ ਹੈ, ਭਾਵੇਂ ਹਰ ਬੰਦੇ ਨੂੰ ਆਪਣਾ ਭਰਾ ਆਪਣੇ ਦੋਸਤਾਂ ਅਤੇ ਗੁਆਂਢੀਆਂ ਨੂੰ ਕਤਲ ਕਰਨਾ ਪਵੇ।’”