Jeremiah 48:42
ਮੋਆਬ ਦੀ ਕੌਮ ਤਬਾਹ ਹੋ ਜਾਵੇਗੀ। ਕਿਉਂ? ਕਿਉਂ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਯਹੋਵਾਹ ਨਾਲੋਂ ਵੱਧੇਰੇ ਮਹੱਤਵਪੂਰਣ ਹਨ।”
Jeremiah 48:42 in Other Translations
King James Version (KJV)
And Moab shall be destroyed from being a people, because he hath magnified himself against the LORD.
American Standard Version (ASV)
And Moab shall be destroyed from being a people, because he hath magnified himself against Jehovah.
Bible in Basic English (BBE)
And Moab will come to an end as a people, because he has been lifting himself up against the Lord.
Darby English Bible (DBY)
And Moab shall be destroyed from being a people, because he hath magnified himself against Jehovah.
World English Bible (WEB)
Moab shall be destroyed from being a people, because he has magnified himself against Yahweh.
Young's Literal Translation (YLT)
And Moab hath been destroyed from `being' a people, For against Jehovah he exerted himself.
| And Moab | וְנִשְׁמַ֥ד | wĕnišmad | veh-neesh-MAHD |
| shall be destroyed | מוֹאָ֖ב | môʾāb | moh-AV |
| people, a being from | מֵעָ֑ם | mēʿām | may-AM |
| because | כִּ֥י | kî | kee |
| magnified hath he | עַל | ʿal | al |
| himself against | יְהוָ֖ה | yĕhwâ | yeh-VA |
| the Lord. | הִגְדִּֽיל׃ | higdîl | heeɡ-DEEL |
Cross Reference
ਯਰਮਿਆਹ 48:2
ਫ਼ੇਰ ਕਦੇ ਮੋਆਬ ਦੀ ਵਿਡਆਈ ਨਹੀਂ ਹੋਵੇਗੀ। ਹਸ਼ਬੋਨ ਦੇ ਲੋਕ ਮੋਆਬ ਦੀ ਹਾਰ ਦੀਆਂ ਵਿਉਂਤਾਂ ਬਨਾਉਣਗੇ। ਉਹ ਆਖਣਗੇ, ‘ਆਓ ਉਸ ਕੌਮ ਦਾ ਖਾਤਮਾ ਕਰੀਏ।’ ਮਦਮੇਨ, ਤੈਨੂੰ ਵੀ ਖਾਮੋਸ਼ ਕਰ ਦਿੱਤਾ ਜਾਵੇਗਾ, ਤਲਵਾਰ ਤੇਰਾ ਪਿੱਛਾ ਕਰੇਗੀ।
ਯਸਈਆਹ 37:23
ਪਰ ਤੂੰ ਕਿਸਦੀ ਬੇਅਦਬੀ ਕੀਤੀ ਅਤੇ ਕਿਸਦਾ ਮਜ਼ਾਕ ਉਡਾਇਆ ਸੀ? ਤੂੰ ਕਿਸਦੇ ਖਿਲਾਫ਼ ਬੋਲਿਆ ਸੀ? ਤੂੰ ਇਸਰਾਏਲ ਦੇ ਪਵਿੱਤਰ ਪੁਰੱਖ ਦੇ ਵਿਰੁੱਧ ਸੀ! ਤੂੰ ਉਸ ਤੋਂ ਬਿਹਤਰ ਹੋਣ ਦਾ ਵਿਖਾਵਾ ਕੀਤਾ ਸੀ।
ਯਸਈਆਹ 7:8
ਜਿੰਨਾ ਚਿਰ ਤੱਕ ਰਸੀਨ ਦਂਮਿਸ਼ਕ ਦਾ ਹਾਕਮ ਹੈ ਇਹ ਗੱਲ ਨਹੀਂ ਵਾਪਰੇਗੀ। ਇਫ਼ਰਾਈਮ (ਇਸਰਾਏਲ) ਹੁਣ ਇੱਕ ਕੌਮ ਹੈ ਪਰ ਆਉਣ ਵਾਲੇ 65 ਵਰ੍ਹਿਆਂ ਵਿੱਚ ਇਫ਼ਰਾਈਮ ਇੱਕ ਕੌਮ ਨਹੀਂ ਹੋਵੇਗੀ।
ਪਰਕਾਸ਼ ਦੀ ਪੋਥੀ 13:6
ਜਾਨਵਰ ਨੇ ਪਰਮੇਸ਼ੁਰ ਦੀ ਬੇਇੱਜ਼ਤੀ ਕਰਨ ਲਈ ਆਪਣਾ ਮੂੰਹ ਖੋਲ੍ਹਿਆ। ਜਾਨਵਰ ਨੇ ਪਰਮੇਸ਼ੁਰ ਦੇ ਨਾਂ ਅਤੇ ਉਸ ਜਗ਼੍ਹਾ ਦੀ ਜਿੱਥੇ ਪਰਮੇਸ਼ੁਰ ਵੱਸਦਾ ਹੈ ਅਤੇ ਲੋਕਾਂ ਦੀ ਜੋ ਸਵਰਗ ਵਿੱਚ ਵੱਸਦੇ ਹਨ ਬੇਇੱਜ਼ਤੀ ਕੀਤੀ।
੨ ਥੱਸਲੁਨੀਕੀਆਂ 2:4
ਕੁਧਰਮੀ ਪਰਮੇਸ਼ੁਰ ਨਾਮੀਂ ਹਰ ਚੀਜ਼ ਦਾ ਜਾਂ ਕੋਈ ਵੀ ਚੀਜ਼ ਜਿਸਦੀ ਲੋਕ ਉਪਾਸਨਾ ਕਰਦੇ ਹਨ ਵਿਰੋਧੀ ਹੈ। ਅਤੇ ਉਸ ਕੁਧਰਮੀ ਨੇ ਆਪਣੇ ਆਪ ਨੂੰ ਹਰ ਉਸ ਚੀਜ਼ ਨਾਲੋਂ; ਜਿਸ ਨੂੰ ਪਰਮੇਸ਼ੁਰ ਆਖਦੇ ਹਨ ਜਾਂ ਜਿਸਦੀ ਲੋਕ ਉਪਾਸਨਾ ਕਰਦੇ ਹਨ, ਆਪਣੇ ਆਪ ਨੂੰ ਉੱਚਾ ਬਣਾਇਆ ਹੈ ਅਤੇ ਬਦੀ ਦਾ ਉਹ ਮਾਨਵ ਪਰਮੇਸ਼ੁਰ ਦੇ ਮੰਦਰ ਵਿੱਚ ਵੀ ਜਾਂਦਾ ਹੈ ਅਤੇ ਉੱਥੇ ਬੈਠਦਾ ਹੈ ਫ਼ੇਰ ਉਹ ਆਖਦਾ ਹੈ ਕਿ ਉਹ ਪਰਮੇਸ਼ੁਰ ਹੈ।
ਮੱਤੀ 7:2
ਜੇਕਰ ਤੁਸੀਂ ਦੂਸਰਿਆਂ ਦਾ ਨਿਰਨਾ ਕਰਦੇ ਹੋ ਤਾਂ ਉਸੇ ਤਰ੍ਹਾਂ ਹੀ ਤੁਹਾਡਾ ਵੀ ਨਿਰਨਾ ਕੀਤਾ ਜਾਵੇਗਾ। ਅਤੇ ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਿਣਦੇ ਹੋ, ਉਸੇ ਨਾਲ ਤੁਹਾਨੂੰ ਵੀ ਮਿਣਿਆ ਜਾਵੇਗਾ।
ਦਾਨੀ ਐਲ 11:36
ਜਿਹੜਾ ਪਾਤਸ਼ਾਹ ਖੁਦ ਦੀ ਪ੍ਰਸੰਸਾ ਕਰਦਾ “‘ਉੱਤਰੀ ਰਾਜਾ ਮਨ ਚਾਹੀਆਂ ਗੱਲਾਂ ਕਰੇਗਾ। ਉਹ ਆਪਣੇ-ਆਪ ਬਾਰੇ ਫ਼ਢ਼ਾਂ ਮਾਰੇਗਾ। ਉਹ ਆਪਣੀ ਤਾਰੀਫ਼ ਕਰੇਗਾ ਅਤੇ ਇਹ ਸੋਚੇਗਾ ਕਿ ਉਹ ਇੱਕ ਦੇਵਤੇ ਨਾਲੋਂ ਵੀ ਬਿਹਤਰ ਹੈ। ਉਹ ਅਜਿਹੀਆਂ ਗੱਲਾਂ ਆਖੇਗਾ ਜਿਹੜੀਆਂ ਕਿਸੇ ਨੇ ਵੀ ਕਦੀ ਨਹੀਂ ਸੁਣੀਆਂ। ਉਹ ਇਹ ਗੱਲਾਂ ਦੇਵਤਿਆਂ ਦੇ ਪਰਮੇਸ਼ੁਰ ਬਾਰੇ ਆਖੇਗਾ। ਉਹ ਅਜਿਹੇ ਸਮੇਂ ਤੱਕ ਸਫ਼ਲ ਹੋਵੇਗਾ ਜਦੋਂ ਤੱਕ ਉਸ ਦੇ ਖਿਲਾਫ਼ ਕਰੋਧ ਪੂਰੀ ਤਰ੍ਹਾਂ ਪੂਰਾ ਨਹੀਂ ਹੁੰਦਾ। ਜਿਸਦੀ ਯੋਜਨਾ ਪਰਮੇਸ਼ੁਰ ਨੇ ਬਣਾਈ ਹੈ, ਉਹ ਵਾਪਰੇਗੀ।
ਯਰਮਿਆਹ 48:26
“ਮੋਆਬ ਨੇ ਸੋਚਿਆ ਸੀ ਕਿ ਉਹ ਯਹੋਵਾਹ ਨਾਲੋਂ ਵੱਧੇਰੇ ਮਹੱਤਵਪੂਰਣ ਹੈ। ਇਸ ਲਈ ਮੋਆਬ ਨੂੰ ਸਜ਼ਾ ਦੇਵੋ ਜਦੋਂ ਤੀਕ ਉਹ ਇੱਕ ਸ਼ਰਾਬੀ ਬੰਦੇ ਵਾਂਗ ਨਹੀਂ ਲੜਖੜ੍ਹਾਂਦਾ। ਉਹ ਡਿੱਗ ਪਵੇਗਾ ਅਤੇ ਮੋਆਬ ਆਪਣੀ ਹੀ ਉਲਟੀ ਵਿੱਚ ਲਿਟੇਗਾ। ਲੋਕ ਮੋਆਬ ਦਾ ਮਜ਼ਾਕ ਉਡਾਉਣਗੇ।
ਯਰਮਿਆਹ 30:11
ਇਸਰਾਏਲ ਅਤੇ ਯਹੂਦਾਹ ਦੇ ਲੋਕੋ, ਮੈਂ ਤੁਹਾਡੇ ਨਾਲ ਹਾਂ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਅਤੇ ਮੈਂ ਤੁਹਾਨੂੰ ਬਚਾਵਾਂਗਾ। ਮੈਂ ਤੁਹਾਨੂੰ ਉਨ੍ਹਾਂ ਕੌਮਾਂ ਕੋਲ ਭੇਜਿਆ ਸੀ। ਪਰ ਮੈਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ। ਇਹ ਠੀਕ ਹੈ, ਮੈਂ ਉਨ੍ਹਾਂ ਕੌਮਾਂ ਨੂੰ ਤਬਾਹ ਕਰ ਦਿਆਂਗਾ। ਪਰ ਮੈਂ ਤੁਹਾਨੂੰ ਤਬਾਹ ਨਹੀਂ ਕਰਾਂਗਾ। ਤੁਹਾਨੂੰ ਤੁਹਾਡੇ ਮੰਦੇ ਅਮਲਾਂ ਲਈ ਅਵੱਸ਼ ਸਜ਼ਾ ਮਿਲੇਗੀ। ਪਰ ਮੈਂ ਤੁਹਾਨੂੰ ਨਿਰਪੱਖ ਹੋਕੇ ਸਬਕ ਸਿੱਖਾਵਾਂਗਾ।”
ਅਮਸਾਲ 16:18
ਘਮੰਡ ਤਬਾਹੀ ਵੱਲ ਪਹਿਲ ਕਰਦਾ ਹੈ ਅਤੇ ਮਗਰੂਰ ਰਵੱਈਆਂ ਪਤਨ ਵੱਲ ਪਹਿਲ ਕਰਦਾ ਹੈ।
ਜ਼ਬੂਰ 83:4
ਵੈਰੀ ਆਖ ਰਹੇ ਹਨ, “ਆਓ ਇਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਦੇਈਏ। ਕੋਈ ਵੀ ਬੰਦਾ ਫ਼ੇਰ ਇਸਰਾਏਲ ਦਾ ਨਾਮ ਚੇਤੇ ਨਹੀਂ ਕਰੇਗਾ।”
ਆ ਸਤਰ 3:8
ਤਦ ਹਾਮਾਨ ਨੇ ਅਹਸ਼ਵੇਰੋਸ਼ ਪਾਤਸ਼ਾਹ ਕੋਲ ਆ ਕੇ ਆਖਿਆ, “ਹੇ ਪਾਤਸਾਹ ਅਹਸ਼ਵੇਰੋਸ਼, ਤੇਰੇ ਰਾਜ ਦੇ ਸਾਰੇ ਸੂਬਿਆਂ ਵਿੱਚ, ਇੱਕ ਉੱਮਤ ਸਾਰੇ ਲੋਕਾਂ ਵਿੱਚ ਖਿਲਰੀ ਅਤੇ ਫੈਲੀ ਹੋਈ ਹੈ। ਉਨ੍ਹਾਂ ਲੋਕਾਂ ਦੀਆਂ ਰੀਤਾਂ ਬਾਕੀ ਲੋਕਾਂ ਨਾਲੋਂ ਵੱਖਰੀਆਂ ਹਨ। ਇਹ ਲੋਕ ਰਾਜੇ ਦੇ ਕਨੂੰਨਾਂ ਨੂੰ ਵੀ ਨਹੀਂ ਮੰਨਦੇ ਸੋ ਇਹ ਪਾਤਸ਼ਾਹ ਲਈ ਲਾਭਵਂਦ ਨਹੀਂ ਕਿ ਅਜਿਹੇ ਲੋਕ ਤੁਹਾਡੇ ਰਾਜ ਵਿੱਚ ਨਿਵਾਸ ਕਰਨ।