Jeremiah 41:1
ਸੱਤਵੇਂ ਮਹੀਨੇ ਵਿੱਚ ਨਬਨਯਾਹ ਦਾ ਪੁੱਤਰ ਇਸ਼ਮਾਏਲ (ਜੋ ਕਿ ਅਲੀਸ਼ਾਮਾ ਦਾ ਪੋਤਰਾ ਸੀ) ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਇਆ। ਇਸ਼ਮਾਏਲ ਆਪਣੇ ਦਸ ਬੰਦਿਆਂ ਨਾਲ ਆਇਆ। ਉਹ ਬੰਦੇ ਮਿਸਪਾਹ ਕਸਬੇ ਅੰਦਰ ਆਏ। ਇਸ਼ਮਾਏਲ ਰਾਜੇ ਦੇ ਪਰਿਵਾਰ ਦਾ ਮੈਂਬਰ ਸੀ। ਉਹ ਯਹੂਦਾਹ ਦੇ ਰਾਜੇ ਦਾ ਇੱਕ ਅਧਿਕਾਰੀ ਰਹਿ ਚੁੱਕਿਆ ਸੀ। ਇਸ਼ਮਾਏਲ ਅਤੇ ਉਸ ਦੇ ਆਦਮੀਆਂ ਨੇ ਗਦਲਯਾਹ ਨਾਲ ਭੋਜਨ ਕੀਤਾ।
Jeremiah 41:1 in Other Translations
King James Version (KJV)
Now it came to pass in the seventh month, that Ishmael the son of Nethaniah the son of Elishama, of the seed royal, and the princes of the king, even ten men with him, came unto Gedaliah the son of Ahikam to Mizpah; and there they did eat bread together in Mizpah.
American Standard Version (ASV)
Now it came to pass in the seventh month, that Ishmael the son of Nethaniah, the son of Elishama, of the seed royal and `one of' the chief officers of the king, and ten men with him, came unto Gedaliah the son of Ahikam to Mizpah; and there they did eat bread together in Mizpah.
Bible in Basic English (BBE)
Now it came about in the seventh month that Ishmael, the son of Nethaniah, the son of Elishama, of the king's seed, having with him ten men, came to Gedaliah, the son of Ahikam, in Mizpah; and they had a meal together in Mizpah.
Darby English Bible (DBY)
And it came to pass in the seventh month, that Ishmael the son of Nethaniah the son of Elishama, of the royal seed, and [one] of the king's chief men, and ten men with him, came to Gedaliah the son of Ahikam unto Mizpah, and there they ate bread together, in Mizpah.
World English Bible (WEB)
Now it happened in the seventh month, that Ishmael the son of Nethaniah, the son of Elishama, of the seed royal and [one of] the chief officers of the king, and ten men with him, came to Gedaliah the son of Ahikam to Mizpah; and there they ate bread together in Mizpah.
Young's Literal Translation (YLT)
And it cometh to pass, in the seventh month, come hath Ishmael son of Nethaniah, son of Elishama, of the seed royal, and of the chiefs of the king, and ten men with him, unto Gedaliah son of Ahikam, to Mizpah, and they eat there bread together in Mizpah.
| Now it came to pass | וַיְהִ֣י׀ | wayhî | vai-HEE |
| seventh the in | בַּחֹ֣דֶשׁ | baḥōdeš | ba-HOH-desh |
| month, | הַשְּׁבִיעִ֗י | haššĕbîʿî | ha-sheh-vee-EE |
| that Ishmael | בָּ֣א | bāʾ | ba |
| the son | יִשְׁמָעֵ֣אל | yišmāʿēl | yeesh-ma-ALE |
| Nethaniah of | בֶּן | ben | ben |
| the son | נְתַנְיָ֣ה | nĕtanyâ | neh-tahn-YA |
| of Elishama, | בֶן | ben | ven |
| seed the of | אֱלִישָׁמָ֣ע | ʾĕlîšāmāʿ | ay-lee-sha-MA |
| royal, | מִזֶּ֣רַע | mizzeraʿ | mee-ZEH-ra |
| and the princes | הַ֠מְּלוּכָה | hammĕlûkâ | HA-meh-loo-ha |
| king, the of | וְרַבֵּ֨י | wĕrabbê | veh-ra-BAY |
| even ten | הַמֶּ֜לֶךְ | hammelek | ha-MEH-lek |
| men | וַעֲשָׂרָ֨ה | waʿăśārâ | va-uh-sa-RA |
| with | אֲנָשִׁ֥ים | ʾănāšîm | uh-na-SHEEM |
| came him, | אִתּ֛וֹ | ʾittô | EE-toh |
| unto | אֶל | ʾel | el |
| Gedaliah | גְּדַלְיָ֥הוּ | gĕdalyāhû | ɡeh-dahl-YA-hoo |
| the son | בֶן | ben | ven |
| Ahikam of | אֲחִיקָ֖ם | ʾăḥîqām | uh-hee-KAHM |
| to Mizpah; | הַמִּצְפָּ֑תָה | hammiṣpātâ | ha-meets-PA-ta |
| and there | וַיֹּ֨אכְלוּ | wayyōʾkĕlû | va-YOH-heh-loo |
| eat did they | שָׁ֥ם | šām | shahm |
| bread | לֶ֛חֶם | leḥem | LEH-hem |
| together | יַחְדָּ֖ו | yaḥdāw | yahk-DAHV |
| in Mizpah. | בַּמִּצְפָּֽה׃ | bammiṣpâ | ba-meets-PA |
Cross Reference
ਯਰਮਿਆਹ 40:8
ਇਸ ਲਈ ਉਹ ਸਿਪਾਹੀ ਗਦਲਯਾਹ ਕੋਲ ਮਿਸਪਾਹ ਆ ਗਏ। ਉਹ ਸਨ: ਨਬਨਯਾਹ ਦਾ ਪੁੱਤਰ ਇਸ਼ਮਾਏਲ, ਕਰੇਅਹ ਦੇ ਪੁੱਤਰ ਯੋਹਾਨਾਨ ਅਤੇ ਯਹੋਨਾਥਾਨ, ਤਨਹੁਮਬ ਦਾ ਪੁੱਤਰ ਸਰਾਯਾਹ ਨਟੋਫ਼ਾਬ ਦੇ ਏਫ਼ਈ ਦੇ ਪੁੱਤਰ ਅਤੇ ਮਆਕਾਬੀ ਦਾ ਪੁੱਤਰ ਯਜ਼ਨਯਾਹ ਅਤੇ ਉਸ ਦੇ ਨਾਲ ਦੇ ਆਦਮੀ।
ਯਰਮਿਆਹ 40:6
ਇਸ ਲਈ ਯਿਰਮਿਯਾਹ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਮਿਸਪਾਹ ਚੱਲਾ ਗਿਆ। ਯਿਰਮਿਯਾਹ ਗਦਲਯਾਹ ਦੇ ਨਾਲ ਉਨ੍ਹਾਂ ਲੋਕਾਂ ਦਰਮਿਆਨ ਟਿਕ ਗਿਆ ਜਿਹੜੇ ਯਹੂਦਾਹ ਦੀ ਧਰਤੀ ਉੱਤੇ ਪਿੱਛੇ ਰਹਿ ਗਏ ਸਨ।
ਜ਼ਬੂਰ 41:9
ਮੇਰੇ ਸਭ ਤੋਂ ਚੰਗੇ ਦੋਸਤ ਨੇ ਮੇਰੇ ਨਾਲ ਭੋਜਨ ਕੀਤਾ। ਮੈਂ ਉਸ ਉੱਤੇ ਭਰੋਸਾ ਕੀਤਾ। ਪਰ ਹੁਣ ਉਹ ਵੀ ਮੇਰੇ ਖਿਲਾਫ਼ ਹੋ ਗਿਆ ਹੈ।
ਯਰਮਿਆਹ 40:14
ਯੋਹਾਨਾਨ ਅਤੇ ਉਸ ਦੇ ਨਾਲ ਦੇ ਹੋਰਨਾਂ ਅਧਿਕਾਰੀਆਂ ਨੇ ਗਦਲਯਾਹ ਨੂੰ ਆਖਿਆ, “ਕੀ ਤੁਸੀਂ ਜਾਣਦੇ ਹੋ ਕਿ ਅੰਮੋਨੀ ਲੋਕਾਂ ਦਾ ਰਾਜਾ ਬਅਲੀਸ ਤੁਹਾਨੂੰ ਮਾਰਨਾ ਚਾਹੁੰਦਾ ਹੈ? ਉਸ ਨੇ ਨਬਨਯਾਹ ਦੇ ਪੁੱਤਰ ਇਸ਼ਮਾਏਲ ਨੂੰ ਤੁਹਾਨੂੰ ਮਾਰਨ ਲਈ ਘਲਿਆ ਹੈ।” ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਨ੍ਹਾਂ ਉੱਤੇ ਇਤਬਾਰ ਨਹੀਂ ਕੀਤਾ।
ਹਿਜ਼ ਕੀ ਐਲ 17:13
ਫ਼ੇਰ ਨਬੂਕਦਨੱਸਰ ਨੇ ਰਾਜੇ ਦੇ ਘਰਾਣੇ ਦੇ ਇੱਕ ਸਦੱਸ਼ ਨਾਲ ਇਕਰਾਰਨਾਮਾ ਕੀਤਾ। ਨਬੂਕਦਨੱਸਰ ਨੇ ਉਸ ਨੂੰ ਇੱਕ ਇਕਰਾਰ ਕਰਨ ਲਈ ਮਜ਼ਬੂਰ ਕਰ ਦਿੱਤਾ। ਇਸ ਲਈ ਉਸ ਬੰਦੇ ਨੇ ਨਬੂਕਦਨੱਸਰ ਨਾਲ ਵਫ਼ਾਦਾਰੀ ਦਾ ਇਕਰਾਰ ਕੀਤਾ। ਨਬੂਕਦਨੱਸਰ ਨੇ ਇਸ ਨੂੰ ਯਹੂਦਾਹ ਦਾ ਨਵਾਂ ਰਾਜਾ ਬਣਾ ਦਿੱਤਾ। ਫ਼ੇਰ ਉਹ ਸਾਰੇ ਤਾਕਤਵਰ ਲੋਕਾਂ ਨੂੰ ਯਹੂਦਾਹ ਤੋਂ ਬਾਹਰ ਲੈ ਗਿਆ।
ਦਾਨੀ ਐਲ 11:26
ਉਹ ਲੋਕ, ਜਿਨ੍ਹਾਂ ਕੋਲੋਂ ਦੱਖਣੀ ਰਾਜੇ ਦੇ ਚੰਗੇ ਮਿੱਤਰ ਹੋਣ ਦੀ ਆਸ ਸੀ, ਉਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨਗੇ। ਉਸਦੀ ਫ਼ੌਜ ਹਾਰ ਜਾਵੇਗੀ ਉਸ ਦੇ ਬਹੁਤ ਸਾਰੇ ਸਿਪਾਹੀ ਜੰਗ ਵਿੱਚ ਮਾਰੇ ਜਾਣਗੇ।
ਲੋਕਾ 22:47
ਯਿਸੂ ਦਾ ਗਿਰਫ਼ਤਾਰ ਹੋਣਾ ਜਦੋਂ ਯਿਸੂ ਬੋਲ ਰਿਹਾ ਸੀ ਤਾਂ ਲੋਕਾਂ ਦਾ ਇੱਕ ਸਮੂਹ ਉਸ ਕੋਲ ਆਇਆ, ਉਨ੍ਹਾਂ ਵਿੱਚੋਂ ਇੱਕ ਰਸੂਲ ਯਹੂਦਾ, ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਯਹੂਦਾ ਯਿਸੂ ਦੇ ਕੋਲ ਆਇਆ ਤਾਂ ਜੋ ਉਹ ਯਿਸੂ ਨੂੰ ਚੁੰਮ ਸੱਕੇ।
ਯੂਹੰਨਾ 13:18
“ਮੈਂ ਤੁਹਾਡੇ ਸਾਰਿਆਂ ਬਾਰੇ ਨਹੀਂ ਆਖਦਾ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਮੈਂ ਚੁਣਿਆ ਹੈ। ਪਰ ਜੋ ਪੋਥੀ ਵਿੱਚ ਲਿਖਿਆ ਗਿਆ ਹੈ, ਪੂਰਨ ਹੋਣਾ ਚਾਹੀਦਾ ਹੈ: ‘ਉਹ ਇੱਕ ਜਿਸਨੇ ਮੇਰੇ ਨਾਲ ਖਾਧਾ ਮੇਰੇ ਵਿਰੁੱਧ ਹੋ ਗਿਆ ਹੈ।’
ਯਾਕੂਬ 4:1
ਆਪਣੇ ਆਪ ਨੂੰ ਪਰਮੇਸੁਰ ਨੂੰ ਸੌਂਪ ਦਿਓ ਤੁਹਾਡੇ ਆਪਣੇ ਵਿੱਚਕਾਰ, ਲੜਾਈਆਂ ਅਤੇ ਝਗੜ੍ਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਹ ਗੱਲਾਂ ਕਿੱਥੋਂ ਆਉਂਦੀਆਂ ਹਨ? ਇਹ ਉਨ੍ਹਾਂ ਖੁਦਗਰਜ਼ ਇੱਛਾਵਾਂ ਤੋਂ ਆਉਂਦੀਆਂ ਹਨ ਜਿਹੜੀਆਂ ਤੁਹਾਡੇ ਅੰਦਰ ਲੜਦੀਆਂ ਹਨ।
ਯਰਮਿਆਹ 36:20
ਫ਼ੇਰ ਸ਼ਾਹੀ ਅਧਿਕਾਰੀਆਂ ਨੇ ਪੱਤਰੀ ਲਿਖਾਰੀ ਅਲੀਸ਼ਾਮਾ ਦੇ ਕਮਰੇ ਵਿੱਚ ਰੱਖ ਦਿੱਤੀ। ਉਹ ਰਾਜੇ ਯਹੋਯਾਕੀਮ ਕੋਲ ਗਏ ਅਤੇ ਉਸ ਨੂੰ ਪੱਤਰੀ ਬਾਰੇ ਸਾਰਾ ਕੁਝ ਦੱਸ ਦਿੱਤਾ।
ਯਰਮਿਆਹ 36:12
ਜਦੋਂ ਮੀਕਾਯਾਹ ਨੇ ਪੱਤਰੀ ਦੇ ਸੰਦੇਸ਼ਾਂ ਨੂੰ ਸੁਣਿਆ ਤਾਂ ਉਹ ਰਾਜੇ ਦੇ ਮਹਿਲ ਵਿੱਚ ਸੱਕੱਤਰ ਦੇ ਕਮਰੇ ਵਿੱਚ ਚੱਲਾ ਗਿਆ। ਸਾਰੇ ਸ਼ਾਹੀ ਅਧਿਕਾਰੀ ਰਾਜੇ ਦੇ ਮਹਿਲ ਵਿੱਚ ਓੱਥੇ ਬੈਠੇ ਹੋਏ ਸਨ। ਉਨ੍ਹਾਂ ਅਧਿਕਾਰੀਆਂ ਦੇ ਨਾਮ ਇਹ ਹਨ: ਅਲੀਸ਼ਾਮਾ ਲਿਖਾਰੀ, ਸੱਕੱਤਰ, ਸ਼ਮਅਯਾਹ ਦਾ ਪੁੱਤਰ ਦਲਾਯਾਹ, ਅਕਬੋਰ ਦਾ ਪੁੱਤਰ ਅਲ-ਨਾਥਾਨ, ਸ਼ਾਫ਼ਾਨ ਦਾ ਪੁੱਤਰ ਗਮਰਯਾਹ, ਹਨਨਯਾਹ ਦਾ ਪੁੱਤਰ ਸਿਦਕੀਯਾਹ ਅਤੇ ਹੋਰ ਸਾਰੇ ਸ਼ਾਹੀ ਅਧਿਕਾਰੀ ਵੀ ਓੱਥੇ ਸਨ।
੨ ਸਮੋਈਲ 20:9
ਯੋਆਬ ਨੇ ਅਮਾਸਾ ਨੂੰ ਕਿਹਾ, “ਹੇ ਮੇਰੇ ਭਾਈ! ਤੂੰ ਸੁੱਖ-ਸਾਂਦ ਨਾਲ ਹੈਂ?” ਤਾਂ ਯੋਆਬ ਨੇ ਅਮਾਸਾ ਦੀ ਦਾਹੜੀ ਆਪਣੇ ਸੱਜੇ ਹੱਥ ਨਾਲ ਫ਼ੜ ਲਈ ਤਾਂ ਜੋ ਉਸ ਨੂੰ ਚੁੰਮ ਕੇ ਵੇਖੋ ਆਖ ਸੱਕੇ।
੨ ਸਲਾਤੀਨ 11:1
ਯਹੂਦਾਹ ’ਚ ਅਥਲਯਾਹ ਵੱਲੋਂ ਰਾਜੇ ਦੇ ਪੁੱਤਰਾਂ ਦੀ ਹੱਤਿਆ ਅਥਲਯਾਹ, ਅਹਜ਼ਯਾਹ ਦੀ ਮਾਤਾ ਨੇ ਵੇਖਿਆ ਕਿ ਉਸਦਾ ਪੁੱਤਰ ਮਰ ਗਿਆ ਹੈ, ਤਾਂ ਉਹ ਉੱਠੀ ਅਤੇ ਸਾਰੇ ਸ਼ਾਹੀ ਘਰਾਣੇ ਨੂੰ ਮਾਰ ਦਿੱਤਾ।
੨ ਸਲਾਤੀਨ 25:25
ਨਥਨਯਾਹ ਦਾ ਪੁੱਤਰ, ਅਲੀਸ਼ਾਮਾ ਦਾ ਪੋਤਰਾ ਇਸ਼ਮਾਏਲ ਪਾਤਸ਼ਾਹ ਦੇ ਘਰਾਣੇ ਵਿੱਚੋਂ ਸੀ। 7ਵੇਂ ਮਹੀਨੇ ਵਿੱਚ, ਇਸ਼ਮਾਏਲ ਆਪਣੇ ਦਸਾਂ ਆਦਮੀਆਂ ਨਾਲ ਆਇਆ ਅਤੇ ਗਦਲਯਾਹ ਉੱਤੇ ਹਮਲਾ ਕਰਕੇ ਯਹੂਦਾਹ ਦੇ ਸਾਰੇ ਆਦਮੀਆਂ ਅਤੇ ਬਾਬਲ ਦੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ ਜੋ ਕਿ ਉਸ ਨਾਲ ਮਿਸਪਾਹ ਵਿੱਚ ਸਨ।
੨ ਤਵਾਰੀਖ਼ 22:10
ਅਥਲਯਾਹ ਰਾਣੀ ਅਥਲਯਾਹ ਅਹਜ਼ਆਹ ਦੀ ਮਾਂ ਸੀ। ਜਦੋਂ ਉਸ ਨੇ ਆਪਣੇ ਪੁੱਤਰ ਨੂੰ ਮਰਿਆਂ ਵੇਖਿਆ ਤਾਂ ਉਸ ਨੇ ਯਹੂਦਾਹ ਘਰਾਣੇ ਦੇ ਸਾਰੇ ਵੰਸ਼ ਨੂੰ ਖਤਮ ਕਰ ਦਿੱਤਾ।
ਜ਼ਬੂਰ 109:5
ਮੈਂ ਉਨ੍ਹਾਂ ਲੋਕਾਂ ਨਾਲ ਨੇਕੀ ਕੀਤੀ ਸੀ, ਪਰ ਉਹ ਮੇਰੇ ਨਾਲ ਬੁਰਾ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਪਿਆਰ ਕੀਤਾ ਸੀ, ਪਰ ਉਨ੍ਹਾਂ ਨੇ ਮੈਨੂੰ ਨਫ਼ਰਤ ਕੀਤੀ।
ਅਮਸਾਲ 13:10
ਘਮੰਡ ਸਿਰਫ਼ ਝਗੜਿਆਂ ਵੱਲ ਹੀ ਅਗਵਾਈ ਕਰਦਾ ਹੈ, ਪਰ ਜਿਹੜਾ ਵਿਅਕਤੀ ਚੰਗੀ ਸਲਾਹ ਨੂੰ ਸੁਣਦਾ ਹੈ, ਸਿਆਣਾ ਵਿਅਕਤੀ ਹੈ।
ਅਮਸਾਲ 26:23
ਬਦ ਆਦਮੀ ਦੀ ਸੁਵਕਤਤਾ ਬਿਲਕੁਲ, ਮਿੱਟੀ ਦੇ ਭਾਂਡੇ ਨੂੰ ਚਾਂਦੀ ਨਾਲ ਢੱਕਣ, ਵਾਂਗ ਹੈ।
ਅਮਸਾਲ 27:4
ਗੁੱਸਾ ਜਾਲਮ ਹੁੰਦਾ ਹੈ ਅਤੇ ਕ੍ਰੋਧ ਹੜ੍ਹ ਵਾਂਗ ਹੁੰਦਾ ਹੈ, ਪਰ ਈਰਖਾ ਅੱਗੇ ਕੌਣ ਖਲੋ ਸੱਕਦਾ ਹੈ।
੨ ਸਮੋਈਲ 3:27
ਜਦੋਂ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਹੌਲੀ ਜਿਹੀ ਇੱਕ ਗੱਲ ਕਰਨ ਲਈ ਉਸ ਨੂੰ ਡਿਓੜੀ ਦੀ ਇੱਕ ਨੁਕਰ ਵਿੱਚ ਇੱਕ ਪਾਸੇ ਵੱਲ ਲੈ ਗਿਆ ਅਤੇ ਉੱਥੇ ਉਸਦੀ ਪੰਜਵੀਂ ਪਸਲੀ ਦੇ ਹੇਠ, ਆਪਣੇ ਭਰਾ ਅਸਾਹੇਲ ਦੇ ਖੂਨ ਦੇ ਬਦਲੇ ਅਜਿਹਾ ਮਾਰਿਆ ਕਿ ਉਹ ਉੱਥੇ ਹੀ ਮਰ ਗਿਆ। ਇਉਂ ਯੋਆਬ ਨੇ ਅਬਨੇਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।