ਯਸਈਆਹ 5:1 in Punjabi

ਪੰਜਾਬੀ ਪੰਜਾਬੀ ਬਾਈਬਲ ਯਸਈਆਹ ਯਸਈਆਹ 5 ਯਸਈਆਹ 5:1

Isaiah 5:1
ਇਸਰਾਏਲ, ਪਰਮੇਸ਼ੁਰ ਦਾ ਖਾਸ ਬਾਗ਼ ਹੁਣ, ਮੈਂ ਆਪਣੇ ਮਿੱਤਰ (ਪਰਮੇਸ਼ੁਰ) ਵਾਸਤੇ ਇੱਕ ਗੀਤ ਗਾਵਾਂਗਾ। ਇਹ ਗੀਤ ਉਸ ਪਿਆਰ ਲਈ ਹੈ ਜਿਹੜਾ ਮੇਰਾ ਮਿੱਤਰ ਆਪਣੇ ਅੰਗੂਰਾਂ ਦੇ ਬਾਗ਼ (ਇਸਰਾਏਲ) ਲਈ ਰੱਖਦਾ ਹੈ। ਬਹੁਤ ਉਪਜਾਉ ਖੇਤ ਅੰਦਰ ਮੇਰੇ ਮਿੱਤਰ ਦਾ ਇੱਕ ਅੰਗੂਰਾਂ ਦਾ ਬਾਗ਼ ਹੈ।

Isaiah 5Isaiah 5:2

Isaiah 5:1 in Other Translations

King James Version (KJV)
Now will I sing to my wellbeloved a song of my beloved touching his vineyard. My wellbeloved hath a vineyard in a very fruitful hill:

American Standard Version (ASV)
Let me sing for my wellbeloved a song of my beloved touching his vineyard. My wellbeloved had a vineyard in a very fruitful hill:

Bible in Basic English (BBE)
Let me make a song about my loved one, a song of love for his vine-garden. My loved one had a vine-garden on a fertile hill:

Darby English Bible (DBY)
I will sing to my well-beloved a song of my beloved touching his vineyard: My well-beloved had a vineyard upon a fruitful hill.

World English Bible (WEB)
Let me sing for my well beloved a song of my beloved about his vineyard. My beloved had a vineyard on a very fruitful hill.

Young's Literal Translation (YLT)
Let me sing, I pray you, for my beloved, A song of my beloved as to his vineyard: My beloved hath a vineyard in a fruitful hill,

Now
אָשִׁ֤ירָהʾāšîrâah-SHEE-ra
will
I
sing
נָּא֙nāʾna
wellbeloved
my
to
לִֽידִידִ֔יlîdîdîlee-dee-DEE
a
song
שִׁירַ֥תšîratshee-RAHT
of
my
beloved
דּוֹדִ֖יdôdîdoh-DEE
vineyard.
his
touching
לְכַרְמ֑וֹlĕkarmôleh-hahr-MOH
My
wellbeloved
כֶּ֛רֶםkeremKEH-rem
hath
הָיָ֥הhāyâha-YA
a
vineyard
לִֽידִידִ֖יlîdîdîlee-dee-DEE
fruitful
very
a
in
בְּקֶ֥רֶןbĕqerenbeh-KEH-ren

בֶּןbenben
hill:
שָֽׁמֶן׃šāmenSHA-men

Cross Reference

ਜ਼ਬੂਰ 80:8
ਅਤੀਤ ਵਿੱਚ ਤੁਸੀਂ ਸਾਡੇ ਨਾਲ ਬਹੁਤ ਮਹੱਤਵਪੂਰਣ ਬੂਟੇ ਵਰਗਾ ਵਿਹਾਰ ਕੀਤਾ ਸੀ। ਤੁਸੀਂ ਆਪਣੀ “ਵੇਲ” ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ। ਤੁਸੀਂ ਹੋਰਾਂ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ। ਅਤੇ ਆਪਣੀ “ਵੇਲ” ਨੂੰ ਇੱਥੇ ਬੀਜ ਦਿੱਤਾ ਸੀ।

ਲੋਕਾ 20:9
ਪਰਮੇਸ਼ੁਰ ਆਪਣਾ ਪੁੱਤਰ ਭੇਜਦਾ ਫਿਰ ਯਿਸੂ ਨੇ ਲੋਕਾਂ ਨੂੰ ਇਹ ਉਦਾਹਰਣ ਦਿੱਤੀ: “ਇੱਕ ਆਦਮੀ ਨੇ ਅੰਗੂਰਾਂ ਦਾ ਬਾਗ ਲਾਇਆ ਅਤੇ ਕੁਝ ਕਿਸਾਨਾਂ ਨੂੰ ਠੇਕੇ ਤੇ ਦੇ ਦਿੱਤਾ, ਅਤੇ ਲੰਬੇ ਸਮੇਂ ਲਈ ਕਿਸੇ ਦੂਰ ਦੇਸ਼ ਨੂੰ ਚੱਲਿਆ ਗਿਆ।

ਮਰਕੁਸ 12:1
ਪਰਮੇਸ਼ੁਰ ਆਪਣਾ ਪੁੱਤਰ ਭੇਜਦਾ ਹੈ ਯਿਸੂ ਲੋਕਾਂ ਨੂੰ ਦ੍ਰਿਸ਼ਟਾਤਾਂ ਵਿੱਚ ਸਮਝਾਉਣ ਲੱਗਾ ਅਤੇ ਆਖਿਆ, “ਇੱਕ ਆਦਮੀ ਨੇ ਅੰਗੂਰਾਂ ਦਾ ਬਾਗ ਲਗਾਇਆ। ਉਸ ਨੇ ਬਾਗ ਦੇ ਆਲੇ-ਦੁਆਲੇ ਬਾੜ ਕੀਤੀ, ਅਤੇ ਰਸ ਪ੍ਰਾਪਤ ਕਰਨ ਲਈ ਇੱਕ ਚੁਬੱਚਾ ਕੱਢਿਆ ਅਤੇ ਇੱਕ ਬੁਰਜ ਉਸਾਰਿਆ। ਉਹ ਆਦਮੀ ਇਹ ਬਾਗ ਕਿਰਾਏ ਤੇ ਕਿਸਾਨਾਂ ਦੇ ਹੱਥ ਸੌਂਪਕੇ ਖੁਦ ਯਾਤਰਾ ਤੇ ਚੱਲਾ ਗਿਆ।

ਮੱਤੀ 21:33
ਪਰਮੇਸ਼ੁਰ ਆਪਣਾ ਪੁੱਤਰ ਭੇਜਦਾ ਹੈ “ਇੱਕ ਹੋਰ ਦ੍ਰਿਸ਼ਟਾਂਤ ਸੁਣੋ: ਇੱਕ ਜ਼ਿਮੀਦਾਰ ਸੀ। ਉਸ ਨੇ ਇੱਕ ਅੰਗੂਰਾਂ ਦਾ ਬਾਗ ਲਾਇਆ। ਉਸ ਨੇ ਖੇਤ ਦੇ ਚੁਫ਼ੇਰੇ ਵਾੜ ਕਰ ਦਿੱਤੀ ਅਤੇ ਉਸ ਨੇ ਰਸ ਵਾਸਤੇ ਇੱਕ ਚੁਬੱਚਾ ਕੱਢਿਆ। ਫ਼ਿਰ ਉਸ ਆਦਮੀ ਨੇ ਉੱਥੇ ਇੱਕ ਬੁਰਜ ਉਸਾਰਿਆ ਅਤੇ ਉਸ ਨੂੰ ਕਿਸਾਨਾਂ ਦੇ ਹੱਥ ਸੌਂਪਕੇ ਖੁਦ ਪਰਦੇਸ ਚੱਲਿਆ ਗਿਆ।

ਯੂਹੰਨਾ 15:1
ਯਿਸੂ ਅੰਗੂਰਾਂ ਦੀ ਵੇਲ ਹੈ ਯਿਸੂ ਨੇ ਆਖਿਆ, “ਮੈਂ ਅੰਗੂਰ ਦੀ ਸੱਚੀ ਵੇਲ ਹਾਂ, ਮੇਰਾ ਪਿਤਾ ਬਾਗਵਾਨ ਹੈ।

ਯਰਮਿਆਹ 2:21
ਯਹੂਦਾਹ, ਮੈਂ ਤੈਨੂੰ ਖਾਸ ਅੰਗੂਰੀ ਵੇਲ ਵਾਂਗ ਬੀਜਿਆ ਸੀ। ਤੁਸੀਂ ਸਾਰੇ ਹੀ ਚੰਗੇ ਬੀਜ ਵਰਗੇ ਸੀ। ਤੁਸੀਂ ਵੱਖਰੀ ਵੇਲ ਕਿਵੇਂ ਬਣ ਗਏ ਜਿਹੜੀ ਮੰਦੇ ਫ਼ਲ ਉਗਾਉਂਦੀ ਹੈ?

ਯਸਈਆਹ 27:2
ਉਸ ਸਮੇਂ, ਲੋਕ ਖੁਸ਼ਗਵਾਰ ਅੰਗੂਰੀ ਬਾਗ਼ ਦੇ ਗੀਤ ਗਾਉਣਗੇ।

ਗ਼ਜ਼ਲ ਅਲਗ਼ਜ਼ਲਾਤ 8:11
ਉਹ ਬੋਲਦਾ ਹੈ ਬਆਲ-ਹਮੋਨ ਵਿੱਚ ਅੰਗੂਰਾਂ ਦਾ ਇੱਕ ਬਾਗ਼ ਸੀ ਜੋ ਸੁਲੇਮਾਨ ਦਾ ਸੀ। ਉਸ ਨੇ ਬਾਗ਼ ਨੂੰ ਰਾਖਿਆਂ ਨੂੰ ਕਿਰਾਏ ਤੇ ਦੇ ਦਿੱਤਾ। ਅਤੇ ਹਰ ਆਦਮੀ ਨੇ ਇਸਦੇ ਫ਼ਲ ਲਈ 1,000 ਚਾਂਦੀ ਦੇ ਸਿੱਕੇ ਲਿਆਉਣੇ ਸੀ।

ਗ਼ਜ਼ਲ ਅਲਗ਼ਜ਼ਲਾਤ 6:3
ਮੈਂ ਹਾਂ ਪ੍ਰੀਤਮ ਆਪਣੇ ਦੀ, ਤੇ ਮੇਰਾ ਪ੍ਰੀਤਮ ਮੇਰਾ ਹੈ। ਉਹ ਚੰਬੇਲੀਆਂ ਦਰਮਿਆਨ ਚਰਦਾ। ਉਹ ਉਸ ਨਾਲ ਗੱਲ ਕਰਦਾ ਹੈ

ਗ਼ਜ਼ਲ ਅਲਗ਼ਜ਼ਲਾਤ 5:16
ਉਸ ਦਾ ਮੂੰਹ ਸਭ ਤੋਂ ਮਿੱਠਾ ਹੈ ਉਹ ਹਰ ਤਰ੍ਹਾਂ ਇੱਛਾ ਯੋਗ ਹੈ, ਇਹ ਮੇਰਾ ਪ੍ਰੀਤਮ, ਇਹ ਮੇਰਾ ਪ੍ਰੇਮੀ ਹੈ।

ਗ਼ਜ਼ਲ ਅਲਗ਼ਜ਼ਲਾਤ 5:2
ਉਹ ਬੋਲਦੀ ਹੈ ਸੁਤ੍ਤੀ ਹੋਈ ਹਾਂ ਮੈਂ ਪਰ ਦਿਲ ਮੇਰਾ ਹੈ ਜਾਗਦਾ। ਸੁਣ ਰਹੀ ਹੈ ਦਸਤਕ ਮੈਨੂੰ ਆਪਣੇ ਪ੍ਰਤੀਮ ਦੀ। “ਖੋਹਲ ਦਰਵਾਜ਼ਾ ਮੇਰੀ ਭੈਣੇ ਮੇਰੀ ਪ੍ਰੀਤਮੇ ਮੇਰੀ ਘੁੱਗੀਏ, ਮੇਰਾ ਸਿਰ ਤ੍ਰੇਲ ਨਾਲ ਭਿਜਿਆ ਹੋਇਆ ਹੈ।”

ਗ਼ਜ਼ਲ ਅਲਗ਼ਜ਼ਲਾਤ 2:16
ਮੇਰਾ ਪ੍ਰੀਤਮ ਮੇਰਾ ਹੈ, ਤੇ ਮੈਂ ਉਸਦੀ ਹਾਂ! ਮੇਰਾ ਪ੍ਰੀਤਮ ਚੰਬੇਲੀਆਂ ਦਰਮਿਆਨ ਚਰ ਰਿਹਾ ਹੈ।

ਜ਼ਬੂਰ 101:1
ਦਾਊਦ ਦਾ ਇੱਕ ਗੀਤ। ਮੈਂ ਪਿਆਰ ਅਤੇ ਨਿਰਪੱਖਤਾ ਦੇ ਗੀਤ ਗਾਵਾਂਗਾ। ਯਹੋਵਾਹ, ਮੈਂ ਤੁਹਾਨੂੰ ਗੀਤ ਸੁਣਾਵਾਂਗਾ।

ਜ਼ਬੂਰ 45:1
ਨਿਰਦੇਸ਼ਕ ਲਈ: “ਸੋਸਨ ਦੀ ਧੁਨ।” ਕੋਰਹ ਪਰਿਵਾਰ ਦਾ ਇੱਕ ਭੱਗਤੀ ਗੀਤ। ਇੱਕ ਪਿਆਰਾ ਗੀਤ। ਮੇਰਾ ਮਨ ਸੁਹਣੇ ਸ਼ਬਦਾਂ ਨਾਲ ਭਰਿਆ ਹੈ ਜਦੋਂ ਮੈਂ ਇਹ ਗੱਲਾਂ ਆਪਣੇ ਰਾਜੇ ਲਈ, ਲਿਖ ਰਿਹਾ ਹਾਂ। ਮੇਰੀ ਜ਼ੁਬਾਨ ਵਿੱਚੋਂ ਸ਼ਬਦ ਇਉਂ ਨਿਕਲਦੇ ਹਨ ਜਿਵੇਂ ਸ਼ਬਦ ਕਿਸੇ ਕੁਸ਼ਲ ਲਿਖਾਰੀ ਦੀ ਕਲਮ ਵਿੱਚੋਂ ਨਿਕਲਦੇ ਹਨ।

ਕਜ਼ਾૃ 5:1
ਦਬੋਰਾਹ ਦਾ ਗੀਤ ਉਸ ਦਿਨ, ਜਦੋਂ ਇਸਰਾਏਲ ਦੇ ਲੋਕਾਂ ਨੇ ਸੀਸਰਾ ਨੂੰ ਹਰਾਇਆ, ਦਬੋਰਾਹ ਅਤੇ ਅਬੀਨੋਅਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ:

ਅਸਤਸਨਾ 31:19
“ਇਸ ਲਈ ਇਹ ਗੀਤ ਲਿਖ ਲੈ ਅਤੇ ਇਸ ਨੂੰ ਇਸਰਾਏਲ ਦੇ ਲੋਕਾਂ ਨੂੰ ਸਿੱਖਾ। ਇਹ ਗੀਤ ਇਸਰਾਏਲ ਦੇ ਲੋਕਾਂ ਦੇ ਖਿਲਾਫ਼ ਮੇਰਾ ਗਵਾਹ ਹੋਵੇਗਾ।