Isaiah 33:24
ਇੱਥੇ ਰਹਿਣ ਵਾਲਾ ਕੋਈ ਬੰਦਾ ਵੀ ਇਹ ਨਹੀਂ ਆਖੇਗਾ, “ਮੈਂ ਬਿਮਾਰ ਹਾਂ।” ਇੱਥੇ ਰਹਿਣ ਵਾਲੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਪਾਪ ਬਖਸ਼ੇ ਗਏ ਹਨ।
Isaiah 33:24 in Other Translations
King James Version (KJV)
And the inhabitant shall not say, I am sick: the people that dwell therein shall be forgiven their iniquity.
American Standard Version (ASV)
And the inhabitant shall not say, I am sick: the people that dwell therein shall be forgiven their iniquity.
Bible in Basic English (BBE)
And the men of Zion will not say, I am ill: for its people will have forgiveness for their sin.
Darby English Bible (DBY)
And the inhabitant shall not say, I am sick: the people that dwell therein shall be forgiven [their] iniquity.
World English Bible (WEB)
The inhabitant shall not say, I am sick: the people who dwell therein shall be forgiven their iniquity.
Young's Literal Translation (YLT)
Nor doth an inhabitant say, `I was sick,' The people that is dwelling in it, is forgiven of iniquity!
| And the inhabitant | וּבַל | ûbal | oo-VAHL |
| shall not | יֹאמַ֥ר | yōʾmar | yoh-MAHR |
| say, | שָׁכֵ֖ן | šākēn | sha-HANE |
| I am sick: | חָלִ֑יתִי | ḥālîtî | ha-LEE-tee |
| people the | הָעָ֛ם | hāʿām | ha-AM |
| that dwell | הַיֹּשֵׁ֥ב | hayyōšēb | ha-yoh-SHAVE |
| therein shall be forgiven | בָּ֖הּ | bāh | ba |
| their iniquity. | נְשֻׂ֥א | nĕśuʾ | neh-SOO |
| עָוֹֽן׃ | ʿāwōn | ah-ONE |
Cross Reference
ਯਰਮਿਆਹ 50:20
ਯਹੋਵਾਹ ਆਖਦਾ ਹੈ, “ਓਸ ਵੇਲੇ ਬਹੁਤ ਲੋਕ ਇਸਰਾਏਲ ਦਾ ਗੁਨਾਹ ਲੱਭਣ ਲਈ ਕੋਸ਼ਿਸ਼ ਕਰਨਗੇ। ਪਰ ਓੱਥੇ ਕੋਈ ਪਾਪ ਨਹੀਂ ਹੋਵੇਗਾ। ਲੋਕ ਯਹੂਦਾਹ ਦੇ ਪਾਪ ਲੱਭਣ ਦੀ ਕੋਸ਼ਿਸ਼ ਕਰਨਗੇ ਪਰ ਉਨ੍ਹਾਂ ਨੂੰ ਕੋਈ ਵੀ ਨਹੀਂ ਮਿਲ ਸੱਕੇਗਾ। ਕਿਉਂ ਕਿ ਮੈਂ ਇਸਰਾਏਲ ਅਤੇ ਯਹੂਦਾਹ ਦੇ ਕੁਝ ਬਚੇ ਹੋਏ ਲੋਕਾਂ ਨੂੰ ਬਚਾ ਰਿਹਾ ਹਾਂ। ਅਤੇ ਮੈਂ ਉਨ੍ਹਾਂ ਦੇ ਸਾਰੇ ਪਾਪ ਬਖਸ਼ ਰਿਹਾ ਹਾਂ।”
੧ ਯੂਹੰਨਾ 1:7
ਪਰਮੇਸ਼ੁਰ ਰੌਸ਼ਨੀ ਹੈ। ਸਾਨੂੰ ਵੀ ਰੌਸ਼ਨੀ ਵਿੱਚ ਰਹਿਣਾ ਚਾਹੀਦਾ ਹੈ। ਜੇ ਅਸੀਂ ਰੌਸ਼ਨੀ ਵਿੱਚ ਰਹਾਂਗੇ, ਤਾਂ ਅਸੀਂ ਇੱਕ ਦੂਸਰੇ ਨਾਲ ਸੰਗਤ ਰੱਖਦੇ ਹਾਂ, ਜੇ ਅਸੀਂ ਰੌਸ਼ਨੀ ਵਿੱਚ ਰਹਿੰਦੇ ਹਾਂ। ਯਿਸੂ ਦਾ ਖੂਨ ਸਾਨੂੰ ਹਰ ਪਾਪ ਤੋਂ ਪਾਕ ਕਰਦਾ ਹੈ।
ਮੀਕਾਹ 7:18
ਯਹੋਵਾਹ ਦੀ ਉਸਤਤ ਤੇਰੇ ਜਿਹਾ ਹੋਰ ਕੋਈ ਪਰਮੇਸ਼ੁਰ ਨਹੀਂ ਜੋ ਸਭ ਦੇ ਦੋਖ ਬਖਸ਼ ਦੇਵੇ। ਪਰਮੇਸ਼ੁਰ ਆਪਣੇ ਬਚੇ ਲੋਕਾਂ ਦੀ ਬਦੀ ਖਿਮਾ ਕਰਦਾ ਹੈ ਬਹੁਤੀ ਦੇਰ ਉਹ ਕਰੋਧ ਨੂੰ ਚਿਤ੍ਤ ’ਚ ਨਹੀਂ ਧਰਦਾ। ਕਿਉਂ ਕਿ ਉਸਦਾ ਸੁਭਾਅ ਕਿਰਪਾਲੂ ਹੈ।
ਯਸਈਆਹ 58:8
ਜੇ ਤੁਸੀਂ ਇਹ ਗੱਲਾਂ ਕਰੋਗੇ, ਤੁਹਾਡੀ ਰੌਸ਼ਨੀ ਚਮਕਣ ਲੱਗ ਪਵੇਗੀ ਜਿਵੇਂ ਸਵੇਰੇ ਦੀ ਲੋਅ ਚਮਕਣ ਲਗਦੀ ਹੈ। ਫ਼ੇਰ ਤੁਹਾਡੇ ਜ਼ਖਮ ਭਰ ਜਾਣਗੇ। ਤੁਹਾਡੀ ਨੇਕੀ (ਪਰਮੇਸ਼ੁਰ) ਤੁਹਾਡੇ ਅੱਗੇ-ਅੱਗੇ ਤੁਰੇਗੀ ਅਤੇ ਯਹੋਵਾਹ ਦੀ ਸ਼ਾਨ ਤੁਹਾਡੇ ਪਿੱਛੇ-ਪਿੱਛੇ ਆਵੇਗੀ।
ਯਸਈਆਹ 44:22
ਤੁਹਾਡੇ ਪਾਪ ਵੱਡੇ ਬੱਦਲ ਵਰਗੇ ਸਨ। ਪਰ ਮੈਂ ਉਹ ਪਾਪ ਮਿਟਾ ਦਿੱਤੇ। ਤੁਹਾਡੇ ਪਾਪ ਧੁੰਦ ਵਾਗ ਗਾਇਬ ਹੋ ਗਏ ਨੇ। ਮੈਂ ਬਚਾਇਆ ਅਤੇ ਮੈਂ ਤੇਰੀ ਰਾਖੀ ਕੀਤੀ, ਇਸ ਲਈ ਮੇਰੇ ਕੋਲ ਵਾਪਸ ਆ ਜਾ!”
ਪਰਕਾਸ਼ ਦੀ ਪੋਥੀ 22:2
ਇਹ ਸ਼ਹਿਰ ਦੀ ਗਲੀ ਦੇ ਵਿੱਚਕਾਰ ਵੱਗਦੀ ਹੈ। ਨਦੀ ਦੇ ਦੋਹਾਂ ਕੰਢਿਆਂ ਉੱਪਰ ਜੀਵਨ ਦਾ ਰੁੱਖ ਸੀ। ਜੀਵਨ ਦਾ ਰੁੱਖ ਸਾਲ ਵਿੱਚ ਬਾਰ੍ਹਾਂ ਵਾਰੀਂ ਫ਼ਲ ਦਿੰਦਾ ਹੈ। ਇਹ ਹਰ ਮਹੀਨੇ ਫ਼ਲ ਦਿੰਦਾ ਹੈ। ਰੁੱਖ ਦੇ ਪੱਤਿਆਂ ਦੀ ਵਰਤੋਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੰਗਾ ਕਰਨ ਲਈ ਕੀਤੀ ਜਾਂਦੀ ਹੈ।
ਪਰਕਾਸ਼ ਦੀ ਪੋਥੀ 21:4
ਪਰਮੇਸ਼ੁਰ ਉਨ੍ਹਾਂ ਦੀਆਂ ਅੱਖਾਂ ਵਿੱਚਲਾ ਹਰ ਅੱਥਰੂ ਪੂੰਝ ਦੇਵੇਗਾ। ਹੁਣ ਕਦੀ ਵੀ ਮੌਤ, ਉਦਾਸੀ, ਰੋਣਾ ਜਾਂ ਦੁੱਖ ਦਰਦ ਨਹੀਂ ਹੋਵੇਗਾ। ਸਾਰੇ ਪੁਰਾਣੇ ਰਾਹ ਗੁਜ਼ਰ ਗਏ ਹਨ।”
ਯਾਕੂਬ 5:14
ਜੇ ਤੁਹਾਡੇ ਵਿੱਚੋਂ ਕੋਈ ਬਿਮਾਰ ਹੈ ਤਾਂ ਉਸ ਨੂੰ ਕਲੀਸਿਯਾ ਦੇ ਬਜ਼ੁਰਗਾਂ ਨੂੰ ਬੁਲਾਉਣਾ ਚਾਹੀਦਾ ਹੈ। ਅਤੇ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਭੂ ਦੇ ਨਾਮ ਤੇ ਉਸ ਉੱਪਰ ਤੇਲ ਮਲਣ ਅਤੇ ਉਸ ਲਈ ਪ੍ਰਾਰਥਨਾ ਕਰਨ।
ਯਰਮਿਆਹ 33:6
“ਪਰ ਫ਼ੇਰ ਮੈਂ ਉਸ ਸ਼ਹਿਰ ਦੇ ਲੋਕਾਂ ਨੂੰ ਬਖਸ਼ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਨਾਲ ਰਹਿਣ ਦਿਆਂਗਾ।
ਯਸਈਆਹ 30:26
ਉਸ ਸਮੇਂ, ਚਂਦਰਮਾਂ ਦੀ ਰੌਸ਼ਨੀ ਸੂਰਜ ਵਰਗੀ ਚਮਕੀਲੀ ਹੋਵੇਗੀ। ਸੂਰਜ ਦੀ ਰੌਸ਼ਨੀ ਹੁਣ ਨਾਲੋਂ ਸੱਤ ਗੁਣਾ ਵੱਧ ਚਮਕਦਾਰ ਹੋਵੇਗੀ। ਸੂਰਜ ਦੀ ਇੱਕ ਦਿਨ ਦੀ ਰੌਸ਼ਨੀ ਸੱਤਾਂ ਦਿਨਾਂ ਦੇ ਬਰਾਬਰ ਹੋਵੇਗੀ। ਇਹ ਸਭ ਕੁਝ ਉਦੋਂ ਵਾਪਰੇਗਾ ਜਦੋਂ ਯਹੋਵਾਹ ਆਪਣੇ ਫ਼ੱਟੜ ਹੋਏ ਲੋਕਾਂ ਦੀਆਂ ਪਟ੍ਟੀਆਂ ਕਰੇਗਾ ਅਤੇ ਉਨ੍ਹਾਂ ਦੇ ਜ਼ਖਮਾਂ ਨੂੰ ਰਾਜ਼ੀ ਕਰੇਗਾ।
੨ ਤਵਾਰੀਖ਼ 30:20
ਯਹੋਵਾਹ ਨੇ ਹਿਜ਼ਕੀਯਾਹ ਪਾਤਸ਼ਾਹ ਦੀ ਪ੍ਰਾਰਥਨਾ ਸੁਣ ਲਈ ਅਤੇ ਉਨ੍ਹਾਂ ਲੋਕਾਂ ਨੂੰ ਖਿਮਾਂ ਕਰ ਦਿੱਤਾ।
ਅਸਤਸਨਾ 28:27
“ਯਹੋਵਾਹ ਤੁਹਾਨੂੰ ਫ਼ੋੜਿਆ ਨਾਲ ਸਜ਼ਾ ਦੇਵੇਗਾ ਜਿਵੇਂ ਉਸ ਨੇ ਮਿਸਰੀਆਂ ਨੂੰ ਦਿੱਤੀ ਸੀ। ਉਹ ਤੁਹਾਨੂੰ ਰਸੌਲੀਆਂ, ਰਿਸਣ ਵਾਲੇ ਜ਼ਖਮਾ ਅਤੇ ਲਾਇਲਾਜ ਖੁਜਲੀ ਨਾਲ ਸਜ਼ਾ ਦੇਵੇਗਾ।
ਅਸਤਸਨਾ 7:15
ਅਤੇ ਯਹੋਵਾਹ ਤੁਹਾਡੀ ਹਰ ਬਿਮਾਰੀ ਦੂਰ ਕਰ ਦੇਵੇਗਾ। ਯਹੋਵਾਹ ਤੁਹਾਨੂੰ ਉਨ੍ਹਾਂ ਭਿਆਨਕ ਬਿਮਾਰੀਆਂ ਤੋਂ ਬਚਾਵੇਗਾ ਜਿਹੜੀਆਂ ਤੁਹਾਨੂੰ ਮਿਸਰ ਵਿੱਚ ਰਹਿਂਦਿਆਂ ਲੱਗੀਆਂ ਸਨ। ਪਰ ਯਹੋਵਾਹ ਤੁਹਾਡੇ ਦੁਸ਼ਮਣਾ ਨੂੰ ਇਹ ਬਿਮਾਰੀਆਂ ਲਾ ਦੇਵੇਗਾ।
ਖ਼ਰੋਜ 15:26
ਯਹੋਵਾਹ ਨੇ ਆਖਿਆ, “ਤੁਹਾਨੂੰ ਆਪਣੇ ਯਹੋਵਾਹ ਪਰਮੇਸ਼ੁਰ ਦਾ ਹੁਕਮ ਜ਼ਰੂਰ ਮੰਨਣਾ ਚਾਹੀਦਾ ਹੈ। ਤੁਹਾਨੂੰ ਉਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਉਹ ਸਹੀ ਕਹਿੰਦਾ ਹੈ, ਜੇ ਤੁਸੀਂ ਯਹੋਵਾਹ ਦੇ ਸਾਰੇ ਹੁਕਮ ਤੇ ਕਾਨੂਨ ਮੰਨੋਗੇ ਤਾਂ ਤੁਸੀਂ ਮਿਸਰੀਆਂ ਦੀ ਤਰ੍ਹਾਂ ਬਿਮਾਰ ਨਹੀਂ ਹੋਵੋਂਗੇ। ਮੈਂ, ਯਹੋਵਾਹ, ਤੁਹਾਨੂੰ ਅਜਿਹੀ ਕੋਈ ਬਿਮਾਰੀ ਨਹੀਂ ਦਿਆਂਗਾ ਜਿਹੜੀ ਮੈਂ ਮਿਸਰੀਆਂ ਨੂੰ ਦਿੱਤੀ ਸੀ। ਮੈਂ ਯਹੋਵਾਹ ਹਾਂ। ਮੈਂ ਹੀ ਹਾਂ ਜਿਹੜਾ ਤੁਹਾਨੂੰ ਰਾਜ਼ੀ ਕਰਦਾ ਹੈ।”