Isaiah 14:22
ਸਰਬ ਸ਼ਕਤੀਮਾਨ ਯਹੋਵਾਹ ਨੇ ਆਖਿਆ, “ਮੈਂ ਖਲੋਵਾਂਗਾ ਤੇ ਉਨ੍ਹਾਂ ਲੋਕਾਂ ਵਿਰੁੱਧ ਲੜਾਂਗਾ। ਮੈਂ ਬਾਬਲ ਦੇ ਮਸ਼ਹੂਰ ਸ਼ਹਿਰ ਨੂੰ ਤਬਾਹ ਕਰ ਦਿਆਂਗਾ। ਮੈਂ ਬਾਬਲ ਦੇ ਸਾਰੇ ਲੋਕਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਦੇ ਪੁੱਤ ਪੋਤਿਆਂ ਅਤੇ ਪੜਪੋਤਿਆਂ ਨੂੰ ਤਬਾਹ ਕਰ ਦਿਆਂਗਾ।” ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।
Isaiah 14:22 in Other Translations
King James Version (KJV)
For I will rise up against them, saith the LORD of hosts, and cut off from Babylon the name, and remnant, and son, and nephew, saith the LORD.
American Standard Version (ASV)
And I will rise up against them, saith Jehovah of hosts, and cut off from Babylon name and remnant, and son and son's son, saith Jehovah.
Bible in Basic English (BBE)
For I will come up against them, says the Lord of armies, cutting off from Babylon name and offspring, son and son's son, says the Lord.
Darby English Bible (DBY)
For I will rise up against them, saith Jehovah of hosts, and cut off from Babylon name and remnant, and scion and descendant, saith Jehovah.
World English Bible (WEB)
I will rise up against them, says Yahweh of Hosts, and cut off from Babylon name and remnant, and son and son's son, says Yahweh.
Young's Literal Translation (YLT)
And I have risen up against them, (The affirmation of Jehovah of Hosts,) And have cut off, in reference to Babylon, Name and remnant, and continuator and successor, The affirmation of Jehovah.
| For I will rise up | וְקַמְתִּ֣י | wĕqamtî | veh-kahm-TEE |
| against | עֲלֵיהֶ֔ם | ʿălêhem | uh-lay-HEM |
| saith them, | נְאֻ֖ם | nĕʾum | neh-OOM |
| the Lord | יְהוָ֣ה | yĕhwâ | yeh-VA |
| of hosts, | צְבָא֑וֹת | ṣĕbāʾôt | tseh-va-OTE |
| off cut and | וְהִכְרַתִּ֨י | wĕhikrattî | veh-heek-ra-TEE |
| from Babylon | לְבָבֶ֜ל | lĕbābel | leh-va-VEL |
| the name, | שֵׁ֥ם | šēm | shame |
| and remnant, | וּשְׁאָ֛ר | ûšĕʾār | oo-sheh-AR |
| son, and | וְנִ֥ין | wĕnîn | veh-NEEN |
| and nephew, | וָנֶ֖כֶד | wāneked | va-NEH-hed |
| saith | נְאֻם | nĕʾum | neh-OOM |
| the Lord. | יְהוָֽה׃ | yĕhwâ | yeh-VA |
Cross Reference
ਅਮਸਾਲ 10:7
ਇੱਕ ਧਰਮੀ ਵਿਅਕਤੀ ਹਮੇਸ਼ਾ ਪ੍ਰਸੰਨਤਾ ਨਾਲ ਯਾਦ ਕੀਤਾ ਜਾਵੇਗਾ ਪਰ ਇੱਕ ਦੁਸ਼ਟ ਵਿਅਕਤੀ ਦੇ ਨਾਮ ਦਾ ਜ਼ਿਕਰ ਕਰਨਾ ਸਿਰਫ਼ ਦੁਰਗੰਧ ਹੀ ਛੱਡੇਗਾ।
੧ ਸਲਾਤੀਨ 14:10
ਇਸ ਲਈ, ਯਾਰਾਬੁਆਮ, ਮੈਂ ਤੇਰੇ ਪਰਿਵਾਰ ਉੱਤੇ ਸੰਕਟ ਲਿਆਵਾਂਗਾ ਅਤੇ ਤੇਰੇ ਪਰਿਵਾਰ ਦੇ ਸਾਰੇ ਆਦਮੀਆਂ ਨੂੰ ਮਾਰ ਸੁੱਟਾਂਗਾ। ਮੈਂ ਪੂਰੀ ਤਰ੍ਹਾਂ ਤੇਰਾ ਪਰਿਵਾਰ ਨਸ਼ਟ ਕਰ ਦੇਵਾਂਗਾ ਜਿਵੇਂ ਅੱਗ ਵਿੱਚ ਗੋਹਾ ਸੜਦਾ ਹੈ।
ਯਰਮਿਆਹ 51:62
ਫ਼ਿਰ ਆਖੀਂ, ‘ਯਹੋਵਾਹ ਨੂੰ ਆਖਿਆ ਹੈ ਕਿ ਤੂੰ ਇਸ ਸਥਾਨ, ਬਾਬਲ ਨੂੰ ਤਬਾਹ ਕਰ ਦੇਵੇਂਗਾ। ਤੂੰ ਇਸ ਨੂੰ ਇਸ ਤਰ੍ਹਾਂ ਤਬਾਹ ਕਰੇਂਗਾ ਕਿ ਕੋਈ ਵੀ ਆਦਮੀ ਜਾਂ ਜਾਨਵਰ ਇੱਥੇ ਨਹੀਂ ਰਹੇਗਾ। ਇਹ ਥਾਂ ਹਮੇਸ਼ਾ ਸੱਖਣੀ ਤੇ ਉਜਾੜ ਰਹੇਗਾ।’
ਯਰਮਿਆਹ 51:56
ਇੱਕ ਫ਼ੌਜ ਆਵੇਗੀ ਅਤੇ ਬਾਬਲ ਨੂੰ ਤਬਾਹ ਕਰ ਦੇਵੇਗੀ। ਬਾਬਲ ਦੇ ਫ਼ੌਜੀ ਫ਼ੜੇ ਜਾਣਗੇ। ਉਨ੍ਹਾਂ ਦੀਆਂ ਕਮਾਨਾਂ ਟੁੱਟ ਜਾਣਗੀਆਂ। ਕਿਉਂ ਯਹੋਵਾਹ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਅਮਲਾਂ ਦੀ ਸਜ਼ਾ ਦਿੰਦਾ ਹੈ। ਯਹੋਵਾਹ ਉਨ੍ਹਾਂ ਨੂੰ ਪੂਰੀ ਸਜ਼ਾ ਦਿੰਦਾ ਹੈ, ਜਿਸਦੇ ਉਹ ਅਧਿਕਾਰੀ ਹਨ।
ਯਰਮਿਆਹ 51:3
ਬਾਬਲ ਦੇ ਫ਼ੌਜੀ ਆਪਣੇ ਤੀਰ-ਕਮਾਨਾਂ ਦਾ ਇਸਤੇਮਾਲ ਨਹੀਂ ਕਰਨਗੇ। ਉਹ ਫ਼ੌਜੀ, ਆਪਣਾ ਜ਼ਰਾਬਕਤਰ ਵੀ ਨਹੀਂ ਪਾਉਣਗੇ। ਬਾਬਲ ਦੇ ਗੱਭਰੂਆਂ ਬਾਰੇ ਗ਼ਮ ਨਾ ਕਰੋ। ਉਸਦੀ ਫ਼ੌਜ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ।
ਯਰਮਿਆਹ 50:29
ਉਨ੍ਹਾਂ ਬੰਦਿਆਂ ਨੂੰ ਬੁਲਾ ਲਵੋ, ਜੋ ਤੀਰ ਚਲਾਉਂਦੇ ਨੇ। ਉਨ੍ਹਾਂ ਨੂੰ ਬਾਬਲ ਉੱਤੇ ਹਮਲਾ ਕਰਨ ਲਈ ਆਖੋ। ਉਨ੍ਹਾਂ ਲੋਕਾਂ ਨੂੰ ਸ਼ਹਿਰ ਦੁਆਲੇ ਘੇਰਾ ਪਾਉਣ ਲਈ ਆਖੋ। ਕਿਸੇ ਨੂੰ ਵੀ ਬਚਕੇ ਨਾ ਜਾਣ ਦਿਓ। ਉਸ ਨੂੰ ਉਸ ਦੇ ਮੰਦੇ ਕਾਰਿਆਂ ਦਾ ਬਦਲਾ ਦਿਓ। ਉਸ ਨਾਲ ਓਹੀ ਕਰੋ ਜੋ ਉਸ ਨੇ ਹੋਰਨਾਂ ਕੌਮਾਂ ਨਾਲ ਕੀਤਾ ਹੈ। ਬਾਬਲ ਨੇ ਯਹੋਵਾਹ ਦਾ ਆਦਰ ਨਹੀਂ ਕੀਤਾ ਸੀ। ਬਾਬਲ ਦਾ ਇਸਰਾਏਲ ਦੇ ਪਵਿੱਤਰ ਪੁਰੱਖ ਬਾਰੇ ਬੜਾ ਰੁੱਖਾ ਵਿਹਾਰ ਸੀ। ਇਸ ਲਈ ਬਾਬਲ ਨੂੰ ਸਜ਼ਾ ਦਿਓ।
ਯਰਮਿਆਹ 50:26
ਦੂਰ-ਦੂਰ ਤੋਂ ਬਾਬਲ ਦੇ ਖਿਲਾਫ਼ ਆਓ। ਮਾਲ-ਖਾਨੇ ਤੋੜ ਦਿਓ, ਜਿੱਥੇ ਉਸ ਨੇ ਅਨਾਜ ਰੱਖੇ ਨੇ। ਬਾਬਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਓ। ਕਿਸੇ ਨੂੰ ਵੀ ਜਿਉਂਦਿਆਂ ਨਾ ਛੱਡੋ। ਅਨਾਜ ਦੀਆਂ ਵੱਡੀਆਂ ਬੋਰੀਆਂ ਦੇ ਵੱਡੇ ਢੇਰਾਂ ਵਾਂਗਰ ਲਾਸ਼ਾਂ ਦੀ ਢੇਰੀ ਲਾ ਦਿਓ।
ਯਸਈਆਹ 47:9
ਇਹ ਦੋ ਗੱਲਾਂ ਤੇਰੇ ਨਾਲ ਅਚਾਨਕ ਵਾਪਰਨਗੀਆਂ: ਪਹਿਲਾਂ, ਤੂੰ ਆਪਣੇ ਬੱਚੇ ਗੁਆ ਲਵੇਂਗੀ। ਤੇ ਫ਼ੇਰ ਤੂੰ ਆਪਣਾ ਪਤੀ ਗੁਆ ਲਵੇਂਗੀ। ਹਾਂ, ਇਹ ਗੱਲਾਂ ਸੱਚਮੁੱਚ ਤੇਰੇ ਨਾਲ ਵਾਪਰਨਗੀਆਂ। ਅਤੇ ਤੇਰਾ ਸਾਰਾ ਹੀ ਜਾਦੂ ਅਤੇ ਤੇਰੇ ਸਾਰੇ ਹੀ ਸ਼ਕਤੀਸ਼ਾਲੀ ਕਰਤੱਬ ਤੈਨੂੰ ਨਹੀਂ ਬਚਾਉਣਗੇ।
ਯਸਈਆਹ 43:14
ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ, ਤੁਹਾਨੂੰ ਬਚਾਉਂਦਾ ਹੈ। ਅਤੇ ਯਹੋਵਾਹ ਆਖਦਾ ਹੈ, “ਮੈਂ ਤੁਹਾਡੇ ਲਈ ਬਾਬਲ ਨੂੰ ਫ਼ੌਜਾਂ ਘੱਲਾਂਗਾ। ਬਹੁਤ ਸਾਰੇ ਲੋਕ ਫ਼ੜ ਲੇ ਜਾਣਗੇ। ਉਨ੍ਹਾਂ ਲੋਕਾਂ, ਕਸਦੀਆਂ ਨੂੰ ਆਪਣੀਆਂ ਹੀ ਕਿਸ਼ਤੀਆਂ ਵਿੱਚ ਲਿਜਾਇਆ ਜਾਵੇਗਾ। ਕਸਦੀਆਂ ਉਨ੍ਹਾਂ ਕਿਸ਼ਤੀਆਂ ਦਾ ਬਹੁਤ ਗੁਮਾਨ ਕਰਦੇ ਹਨ।
ਯਸਈਆਹ 21:9
ਦੇਖੋ! ਉਹ ਆ ਰਹੇ ਹਨ! ਮੈਂ ਲੋਕਾਂ ਅਤੇ ਘੋੜਸਵਾਰਾਂ ਦੀਆਂ ਕਤਾਰਾਂ ਦੇਖਦਾ ਹਾਂ।” ਫ਼ੇਰ ਇੱਕ ਸੰਦੇਸ਼ਵਾਹਕ ਨੇ ਆਖਿਆ, “ਬਾਬਲ ਹਰਾ ਦਿੱਤਾ ਗਿਆ ਹੈ। ਬਾਬਲ ਧਰਤੀ ਉੱਤੇ ਢਹਿ ਢੇਰੀ ਹੋ ਗਿਆ ਹੈ। ਉਸ ਦੇ ਝੂਠੇ ਦੇਵਤਿਆਂ ਦੇ ਸਾਰੇ ਬੁੱਤ ਧਰਤੀ ਉੱਤੇ ਸੁੱਟ ਦਿੱਤੇ ਗਏ ਹਨ ਅਤੇ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ ਗਏ ਹਨ।”
ਯਸਈਆਹ 13:5
ਯਹੋਵਾਹ ਅਤੇ ਓਸਦੀ ਫ਼ੌਜ ਦੂਰ ਦੁਰਾਡੇ ਦੇਸ਼ ਵੱਲੋਂ ਆ ਰਹੇ ਹਨ। ਉਹ ਦੁਮੇਲੋ ਪਾਰ ਤੋਂ ਆ ਰਹੇ ਹਨ। ਯਹੋਵਾਹ ਕਹਿਰ ਆਪਣਾ ਦਰਸਾਉਣ ਲਈ ਆਪਣੀ ਫ਼ੌਜ ਨੂੰ ਹਬਿਆਰ ਵਾਂਗ ਵਰਤੇਗਾ। ਇਹ ਫ਼ੌਜ ਸਾਰੇ ਦੇਸ਼ ਨੂੰ ਤਬਾਹ ਕਰ ਦੇਵੇਗੀ।”
ਅੱਯੂਬ 18:16
ਹੇਠਾਂ, ਉਸ ਦੀਆਂ ਜਢ਼ਾਂ ਸੁੱਕ ਜਾਣਗੀਆਂ ਤੇ ਉੱਪਰ, ਉਸ ਦੀਆਂ ਟਾਹਣੀਆਂ ਮਰ ਜਾਣਗੀਆਂ