ਪੈਦਾਇਸ਼ 41:42
ਫ਼ੇਰ ਫ਼ਿਰਊਨ ਨੇ ਆਪਣੀ ਖਾਸ ਮੁੰਦਰੀ ਯੂਸੁਫ਼ ਨੂੰ ਦਿੱਤੀ। ਇਸ ਮੁੰਦਰੀ ਉੱਤੇ ਸ਼ਾਹੀ ਮੁਹਰ ਸੀ। ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਲਿਨਨ ਦਾ ਚੋਲਾ ਵੀ ਦਿੱਤਾ ਅਤੇ ਉਸ ਦੇ ਗਲੇ ਦੁਆਲੇ ਸੁਨਿਹਰੀ ਹਾਰ ਵੀ ਪਾਇਆ।
And Pharaoh | וַיָּ֨סַר | wayyāsar | va-YA-sahr |
took off | פַּרְעֹ֤ה | parʿō | pahr-OH |
אֶת | ʾet | et | |
his ring | טַבַּעְתּוֹ֙ | ṭabbaʿtô | ta-ba-TOH |
from | מֵעַ֣ל | mēʿal | may-AL |
hand, his | יָד֔וֹ | yādô | ya-DOH |
and put | וַיִּתֵּ֥ן | wayyittēn | va-yee-TANE |
it upon | אֹתָ֖הּ | ʾōtāh | oh-TA |
Joseph's | עַל | ʿal | al |
hand, | יַ֣ד | yad | yahd |
arrayed and | יוֹסֵ֑ף | yôsēp | yoh-SAFE |
him in vestures | וַיַּלְבֵּ֤שׁ | wayyalbēš | va-yahl-BAYSH |
of fine linen, | אֹתוֹ֙ | ʾōtô | oh-TOH |
put and | בִּגְדֵי | bigdê | beeɡ-DAY |
a gold | שֵׁ֔שׁ | šēš | shaysh |
chain | וַיָּ֛שֶׂם | wayyāśem | va-YA-sem |
about | רְבִ֥ד | rĕbid | reh-VEED |
his neck; | הַזָּהָ֖ב | hazzāhāb | ha-za-HAHV |
עַל | ʿal | al | |
צַוָּארֽוֹ׃ | ṣawwāʾrô | tsa-wa-ROH |
Cross Reference
ਦਾਨੀ ਐਲ 5:29
ਫ਼ੇਰ ਬੇਲਸ਼ੱਸਰ ਨੇ ਹੁਕਮ ਦਿੱਤਾ ਕਿ ਦਾਨੀਏਲ ਨੂੰ ਕਿਰਮਚੀ ਦੇ ਵਸਤਰ ਪਹਿਨਾੇ ਜਾਣ। ਇਹ ਸੋਨੇ ਦਾ ਹਾਰ ਉਸ ਦੇ ਗਲੇ ਵਿੱਚ ਪਾਇਆ ਗਿਅ, ਅਤੇ ਉਸ ਨੂੰ ਰਾਜ ਦਾ ਤੀਸਰਾ ਸਰਵੁਚ੍ਚ ਹਾਕਮ ਐਲਾਨਿਆ ਗਿਆ।
ਦਾਨੀ ਐਲ 5:7
ਰਾਜੇ ਨੇ ਜਾਦੂਗਰਾਂ ਨੂੰ ਅਤੇ ਕਸਦੀਆਂ ਨੂੰ ਬੁਲਾਵਾ ਭੇਜਿਆ। ਉਸ ਨੇ ਸਿਆਣਿਆ ਨੂੰ ਆਖਿਆ, “ਜੋ ਕੋਈ ਇਸ ਲਿਖਤ ਨੂੰ ਪੜ੍ਹ ਸੱਕੇਗਾ ਅਤੇ ਮੈਨੂੰ ਇਸਦਾ ਅਰਬ ਸਮਝਾ ਸੱਕੇਗਾ ਮੈਂ ਉਸ ਨੂੰ ਇਨਾਮ ਦਿਆਂਗਾ। ਮੈਂ ਉਸ ਬੰਦੇ ਨੂੰ ਕਿਰਮਚੀ ਵਸਤਰ ਦੇਵਾਂਗਾ। ਮੈਂ ਉਸ ਦੇ ਗਲੇ ਵਿੱਚ ਸੋਨੇ ਦਾ ਹਾਰ ਪਾਵਾਂਗਾ। ਅਤੇ ਆਪਣੇ ਰਾਜ ਵਿੱਚ ਤੀਸਰਾ ਸਭ ਤੋਂ ਉੱਚਾ ਹਾਕਮ ਬਣਾ ਦਿਆਂਗਾ।”
ਆ ਸਤਰ 3:10
ਇਸ ਲਈ ਪਾਤਸ਼ਾਹ ਨੇ ਆਪਣੀ ਸਰਕਾਰੀ ਮੋਹਰ ਵਾਲੀ ਮੁੰਦਰੀ ਆਪਣੇ ਹੱਥੋਂ ਲਾਹੀ ਅਤੇ ਯਹੂਦੀਆਂ ਦੇ ਵੈਰੀ, ਅਗਾਗੀ ਹਮਦਾਬਾ ਦੇ ਪੁੱਤਰ ਹਾਮਾਨ ਨੂੰ ਦੇ ਦਿੱਤੀ।
ਦਾਨੀ ਐਲ 5:16
ਮੈਂ ਤੇਰੇ ਬਾਰੇ ਸੁਣਿਆ ਹੈ। ਮੈਂ ਸੁਣਿਆ ਹੈ ਕਿ ਤੂੰ ਗੱਲਾਂ ਦੇ ਅਰਬ ਸਮਝਾ ਸੱਕਦਾ ਹੈਂ ਅਤੇ ਤੂੰ ਬਹੁਤ ਔਖੇ ਮਸਲੇ ਹੱਲ ਕਰ ਸੱਕਦਾ ਹੈਂ। ਜੇ ਤੂੰ ਕੰਧ ਉੱਤੇ ਲਿਖੀ ਹੋਈ ਇਸ ਲਿਖਤ ਨੂੰ ਪੜ੍ਹ ਸੱਕੇਁ, ਅਤੇ ਮੈਨੂੰ ਇਸਦਾ ਅਰਬ ਸਮਝਾ ਸੱਕੇਁ, ਤਾਂ ਮੈਂ ਤੇਰੇ ਲਈ ਇਹ ਕੁਝ ਕਰਾਂਗਾ: ਮੈਂ ਤੈਨੂੰ ਕਿਰਮਚੀ ਵਸਤਰ ਦਿਆਂਗਾ ਅਤੇ ਤੇਰੇ ਗਲ ਵਿੱਚ ਸੋਨੇ ਦਾ ਹਾਰ ਪਾਵਾਂਗਾ। ਫ਼ੇਰ ਤੂੰ ਰਾਜ ਦਾ ਤੀਸਰਾ ਸਭ ਤੋਂ ਉੱਚਾ ਹਾਕਮ ਬਣ ਜਾਵੇਂਗਾ।”
ਆ ਸਤਰ 8:2
ਪਾਤਸ਼ਾਹ ਨੇ ਆਪਣੀ ਮੋਹਰ ਵਾਲੀ ਮੁੰਦਰੀ ਲਈ ਜਿਹੜੀ ਉਸ ਨੇ ਹਾਮਾਨ ਨੂੰ ਦਿੱਤੀ ਸੀ ਅਤੇ ਇਸ ਨੂੰ ਮਾਰਦਕਈ ਨੂੰ ਦੇ ਦਿੱਤਾ। ਫੇਰ ਅਸਤਰ ਨੇ ਹਾਮਾਨ ਦੀ ਸਾਰੀ ਮਲਕੀਅਤ ਦਾ ਸਰਪ੍ਰਸਤ ਮਾਰਦਕਈ ਨੂੰ ਬਣਾ ਦਿੱਤਾ।
ਆ ਸਤਰ 8:8
ਰਾਜੇ ਦੇ ਅਧਿਕਾਰ ਨਾਲ ਯਹੂਦੀਆਂ ਨਾਲ ਸੰਬੰਧਿਤ ਇੱਕ ਹੋਰ ਹੁਕਮ ਲਿਖੋ। ਤੁਸੀਂ ਜੋ ਵੀ ਸਮਝੋਁ ਕਿ ਜਿਸ ਨਾਲ ਯਹੂਦੀਆਂ ਦਾ ਭਲਾ ਹੋਵੇਗਾ, ਇਸ ਨੂੰ ਲਿਖੋ ਅਤੇ ਇਸ ਉੱਤੇ ਰਾਜੇ ਦੀ ਮੋਹਰ ਲਾ ਦਿਓ। ਕਿਉਂ ਕਿ ਜੋ ਕੁਝ ਵੀ ਪਾਤਸ਼ਾਹ ਦੇ ਨਾਉਂ ਤੇ ਲਿਖਿਆ ਜਾਵੇਗਾ ਅਤੇ ਜੇਕਰ ਉਸ ਉੱਪਰ ਪਾਤਸ਼ਾਹ ਦੀ ਮੋਹਰ ਲੱਗ ਜਾਵੇ ਤਾਂ ਉਸ ਨੂੰ ਕੋਈ ਵੀ ਰੱਦ ਨਹੀਂ ਕਰ ਸੱਕਦਾ।”
ਆ ਸਤਰ 8:10
ਮਾਰਦਕਈ ਨੇ ਰਾਜੇ ਦੇ ਅਧਿਕਾਰ ਮੁਤਾਬਿਕ ਆਦੇਸ਼ ਨੂੰ ਲਿਖਿਆ ਅਤੇ ਪਾਤਸ਼ਾਹ ਦੀ ਮੋਹਰ ਨਾਲ ਚਿੱਠੀਆਂ ਨੂੰ ਬੰਦ ਕੀਤਾ ਫੇਰ ਉਸ ਨੇ ਉਨ੍ਹਾਂ ਪੱਤਰਾਂ ਨੂੰ ਘੋੜਿਆਂ ਤੇ ਸੰਦੇਸ਼ਵਾਹਕਾਂ ਰਾਹੀਂ ਭੇਜ ਦਿੱਤਾ। ਉਹ ਤੇਜ ਘੋਢ਼ਿਆਂ ਉੱਤੇ ਸਵਾਰ ਹੋ ਗਏ ਤਾਂ ਕਿ ਉਹ ਚਿੱਠੀਆਂ ਨੂੰ ਜਲਦ ਤੋਂ ਜਲਦ ਪਹੁੰਚਾ ਸੱਕਣ। ਉਨ੍ਹਾਂ ਚਿੱਠੀਆਂ ਵਿੱਚ ਪਾਤਸ਼ਾਹ ਦਾ ਹੁਕਮ ਇਉਂ ਸੀ:
ਆ ਸਤਰ 8:15
ਮਾਰਦਕਈ ਪਾਤਸ਼ਾਹ ਦੇ ਮਹਿਲ ਚੋ ਨਿਕਲਿਆ। ਉਸ ਨੇ ਨੀਲੀ ਚਿੱਟੀ ਸ਼ਾਹੀ ਪੁਸ਼ਾਕ ਅਤੇ ਸੋਨੇ ਦਾ ਇੱਕ ਵੱਡਾ ਮੁਕਟ ਅਤੇ ਕਤਾਨੀ ਤੇ ਬੈਂਗਣੀ ਰੰਗ ਦਾ ਚੋਗਾ ਪਾਇਆ ਹੋਇਆ ਸੀ। ਇਹ ਵਸਤਰ ਧਾਰਕੇ ਉਹ ਪਾਤਸ਼ਾਹ ਦੇ ਮਹਿਲੋਁ ਬਾਹਰ ਨਿਕਲਿਆ ਤੇ ਸ਼ੂਸ਼ਨ ਸ਼ਹਿਰ ਵਿੱਚ ਇਸ ਖਾਸ ਜਸ਼ਨ ਨੂੰ ਬੜੇ ਉਮਾਹ ਨਾਲ ਮਨਾਇਆ ਗਿਆ ਅਤੇ ਲੋਕ ਵੀ ਬੜੇ ਖੁਸ਼ ਹੋਏ।
ਲੋਕਾ 19:16
ਪਹਿਲਾ ਨੋਕਰ ਆਇਆ ਤੇ ਆਖਿਆ, ‘ਮਾਲਕ! ਜੋ ਧਨ ਤੁਸੀਂ ਮੈਨੂੰ ਦੇ ਗਏ ਸੀ, ਉਸ ਨੂੰ ਲਗਾ ਕੇ ਮੈਂ ਦਸ ਗੁਣਾ ਕਰ ਲਿਆ ਹੈ।’
ਲੋਕਾ 15:22
“ਪਰ ਪਿਤਾ ਨੇ ਆਪਣੇ ਨੋਕਰਾਂ ਨੂੰ ਕਿਹਾ, ‘ਛੇਤੀ ਨਾਲ ਸਭ ਤੋਂ ਵੱਧੀਆ ਕੱਪੜੇ ਲਿਆਓ ਅਤੇ ਉਸ ਨੂੰ ਪੁਆਓ। ਉਸਦੀ ਉਂਗਲ ਚ ਛਾਪ ਪਾਓ ਅਤੇ ਉਸ ਦੇ ਪੈਰਾਂ ਵਿੱਚ ਜੁੱਤੀ ਪੁਆਵੋ।
ਦਾਨੀ ਐਲ 2:46
ਫ਼ੇਰ ਰਾਜੇ ਨਬੂਕਦਨੱਸਰ ਦੇ ਦਾਨੀਏਲ ਦੇ ਅੱਗੇ ਝੁਕ ਕੇ ਸਿਜਦਾ ਕੀਤਾ। ਰਾਜੇ ਨੇ ਦਾਨੀਏਲ ਦੀ ਤਾਰੀਫ਼ ਕੀਤੀ। ਰਾਜੇ ਨੇ ਹੁਕਮ ਦਿੱਤਾ ਕਿ ਦਾਨੀਏਲ ਦੇ ਮਾਣ ਵਿੱਚ ਇੱਕ ਚੜ੍ਹਾਵਾ ਚੜ੍ਹਾਇਆ ਜਾਵੇ ਅਤੇ ਧੂਫ਼ ਦਿੱਤੀ ਜਾਵੇ।
ਆ ਸਤਰ 6:7
ਤਾਂ ਹਾਮਾਨ ਨੇ ਪਾਤਸ਼ਾਹ ਨੂੰ ਕਿਹਾ, “ਜਿਸ ਨੂੰ ਪਾਤਸ਼ਾਹ ਦੀ ਨਦਰ ਹੋਵੇ ਉਸ ਮਨੁੱਖ ਦੇ ਸਂਮਾਨ ਲਈ ਪਾਤਸ਼ਾਹ ਨੂੰ ਇਉਂ ਕਰਨਾ ਚਾਹੀਦਾ ਹੈ।
ਆ ਸਤਰ 10:3
ਯਹੂਦੀ ਮਾਰਦਕਈ ਅਹਸ਼ਵੇਰੋਸ਼ ਪਾਤਸ਼ਾਹ ਤੋਂ ਦੂਜੇ ਰੁਤਬੇ ਉੱਤੇ ਸੀ ਅਤੇ ਯਹੂਦੀਆਂ ਵਿੱਚ ਮਹੱਤਵਪੂਰਣ ਹਸਤੀ ਸੀ ਅਤੇ ਉਸ ਦੇ ਯਹੂਦੀ ਸਾਥੀਆਂ ਨੇ ਉਸ ਨੂੰ ਆਦਰ-ਮਾਣ ਦੇ ਕੇ ਰੱਖਿਆ। ਉਹ ਉਸ ਦੀ ਇੱਜ਼ਤ ਅਤੇ ਉਸਤਤ ਇਸ ਲਈ ਕਰਦੇ ਸਨ ਕਿਉਂ ਕਿ ਉਸ ਨੇ ਆਪਣੇ ਲੋਕਾਂ ਦੀ ਭਲਾਈ ਲਈ ਬਹੁਤ ਕੰਮ ਕੀਤੇ ਅਤੇ ਜੋ ਸਾਰੇ ਯਹੂਦੀਆਂ ਲਈ ਸ਼ਾਂਤੀ ਲਿਆਇਆਂ।
ਅਮਸਾਲ 1:9
ਕਿਉਂ ਕਿ ਜੋ ਕੁਝ ਵੀ ਤੁਹਾਡੇ ਮਾਪੇ ਤੁਹਾਨੂੰ ਸਿੱਖਾਉਂਦੇ ਹਨ, ਤੁਹਾਡੇ ਸਿਰ ਤੇ ਹਾਰ ਵਾਂਗ ਜਾਂ ਤੁਹਾਡੀ ਗਰਦਨ ਦੀ ਸ਼ੋਭਾ ਵੱਧਾਉਣ ਲਈ ਖੂਬਸੂਰਤ ਹਾਰ ਵਾਂਗ ਹੁੰਦਾ ਹੈ।
ਅਮਸਾਲ 31:22
ਉਹ ਚਾਦਰਾਂ ਬਣਾਉਂਦੀ ਹੈ ਅਤੇ ਪਲੰਘਾਂ ਤੇ ਵਿਛਾਉਂਦੀ ਹੈ ਅਤੇ ਉਹ ਖੁਦ ਮਲ-ਮਲ ਦੇ ਅਤੇ ਜਾਮਨੀ ਕੱਪੜੇ ਪਹਿਨਦੀ ਹੈ।
ਅਮਸਾਲ 31:24
ਉਹ ਬਹੁਤ ਚੰਗੀ ਵਪਾਰਨ ਹੈ। ਉਹ ਕੱਪੜੇ ਅਤੇ ਗਾਤਰੇ ਬਣਾਉਂਦੀ ਹੈ ਅਤੇ ਵਪਾਰੀਆਂ ਨੂੰ ਵੇਚਦੀ ਹੈ।
ਗ਼ਜ਼ਲ ਅਲਗ਼ਜ਼ਲਾਤ 1:10
ਤੇਰੀਆਂ ਗੱਲ੍ਹਾਂ ਗਹਿਣਿਆਂ ਅਤੇ ਝੁਮਕਿਆਂ ਨਾਲ ਸੋਹਣੀਆਂ ਹਨ, ਤੇਰੀ ਗਰਦਨ ਮਣਕਿਆਂ ਦੀਆਂ ਡੋਰੀਆਂ ਨਾਲ ਖੂਬਸੂਰਤ ਹੈ।
ਹਿਜ਼ ਕੀ ਐਲ 16:10
ਮੈਂ ਤੈਨੂੰ ਸੁੰਦਰ ਪੁਸ਼ਾਕ ਦਿੱਤੀ ਅਤੇ ਨਰਮ ਚਮੜੇ ਦੀ ਜੁੱਤੀ ਦਿੱਤੀ। ਮੈਂ ਤੈਨੂੰ ਕਸੀਦੇ ਦਾ ਪਟਕਾ ਅਤੇ ਰੇਸ਼ਮੀ ਸੱਕਾਰਫ਼ ਦਿੱਤਾ।
ਹਿਜ਼ ਕੀ ਐਲ 27:7
ਤੇਰੀ ਪਾਲ ਲਈ ਵਰਤੀ ਸੀ ਉਨ੍ਹਾਂ ਨੇ ਮਿਸਰ ਵਿੱਚ ਬਣੀ ਰੰਗਦਾਰ ਕਤਾਨੀ। ਤੁਹਾਡੀ ਪਾਲ ਸੀ ਝੰਡਾ ਤੁਹਾਡਾ। ਤੁਹਾਡੇ ਕੇਬਿਨ ਦੇ ਕੱਜਣ ਸਨ ਨੀਲੇ ਅਤੇ ਬੈਁਗਨੀ। ਲਿਆਂਦੇ ਸਨ ਓਹ ਕਿਰਮਤੀ ਦੇ ਕੰਢੇ ਤੋਂ।
ਆ ਸਤਰ 3:12
ਤਾਂ ਪਾਤਸ਼ਾਹ ਦੇ ਸੱਕੱਤਰ ਪਹਿਲੇ ਮਹੀਨੇ ਦੀ ਤੇਰ੍ਹਵੀਂ ਤਾਰੀਖ ਨੂੰ ਬੁਲਾਏ ਗਏ। ਉਨ੍ਹਾਂ ਨੇ ਹਰ ਸੂਬੇ ਦੀ ਬੋਲੀ ਵਿੱਚ ਹਾਮਾਨ ਦੇ ਆਦੇਸ਼ ਨੂੰ ਲਿਖਿਆ। ਉਨ੍ਹਾਂ ਨੇ ਸਾਰੇ ਲੋਕਾਂ ਦੀ ਬੋਲੀ ਵਿੱਚ ਉਨ੍ਹਾਂ ਆਦੇਸ਼ਾਂ ਨੂੰ ਲਿਖਿਆ। ਉਨ੍ਹਾਂ ਨੇ ਪਾਤਸ਼ਾਹ ਦੇ ਆਗੂਆਂ, ਸੂਬਿਆਂ ਦੇ ਰਾਜਪਾਲਾਂ ਅਤੇ ਲੋਕਾਂ ਦੇ ਵੱਖ-ਵੱਖ ਟੋਲਿਆਂ ਦੇ ਆਗੂਆਂ ਨੂੰ ਵੀ ਲਿਖਿਆ। ਉਨ੍ਹਾਂ ਨੇ ਇਹ ਪਾਤਸ਼ਾਹ ਦੇ ਅਧਿਕਾਰ ਨਾਲ ਲਿਖਿਆ ਅਤੇ ਇਸ ਉੱਤੇ ਪਾਤਸ਼ਾਹ ਦੀ ਮੋਹਰ ਵਾਲੀ ਮੁੰਦਰੀ ਦੀ ਛਾਪ ਲਾ ਦਿੱਤੀ।