Ezekiel 9:1
God’s Messengers Punish Jerusalem ਫ਼ੇਰ ਪਰਮੇਸ਼ੁਰ ਨੇ ਸ਼ਹਿਰ ਨੂੰ ਸਜ਼ਾ ਦੇਣ ਵਾਲੇ ਇੰਚਾਰਜ ਆਗੂਆਂ ਨੂੰ ਉੱਚੀ ਆਵਾਜ਼ ਵਿੱਚ ਪੁਕਾਰਿਆ। ਹਰ ਆਗੂ ਦੇ ਹੱਥ ਵਿੱਚ ਆਪਣਾ ਵਿਨਾਸ਼ਕਾਰੀ ਹਬਿਆਰ ਸੀ।
Ezekiel 9:1 in Other Translations
King James Version (KJV)
He cried also in mine ears with a loud voice, saying, Cause them that have charge over the city to draw near, even every man with his destroying weapon in his hand.
American Standard Version (ASV)
Then he cried in mine ears with a loud voice, saying, Cause ye them that have charge over the city to draw near, every man with his destroying weapon in his hand.
Bible in Basic English (BBE)
Then crying out in my hearing in a loud voice, he said, Let the overseers of the town come near, every man armed.
Darby English Bible (DBY)
And he cried in mine ears with a loud voice, saying, Draw near, ye that have charge of the city, and every man [with] his destroying weapon in his hand.
World English Bible (WEB)
Then he cried in my ears with a loud voice, saying, Cause you them that have charge over the city to draw near, every man with his destroying weapon in his hand.
Young's Literal Translation (YLT)
And He crieth in mine ears -- a loud voice -- saying, `Drawn near have inspectors of the city, and each his destroying weapon in his hand.'
| He cried | וַיִּקְרָ֣א | wayyiqrāʾ | va-yeek-RA |
| also in mine ears | בְאָזְנַ֗י | bĕʾoznay | veh-oze-NAI |
| loud a with | ק֤וֹל | qôl | kole |
| voice, | גָּדוֹל֙ | gādôl | ɡa-DOLE |
| saying, | לֵאמֹ֔ר | lēʾmōr | lay-MORE |
| Cause them that have charge | קָרְב֖וּ | qorbû | kore-VOO |
| city the over | פְּקֻדּ֣וֹת | pĕquddôt | peh-KOO-dote |
| to draw near, | הָעִ֑יר | hāʿîr | ha-EER |
| even every man | וְאִ֛ישׁ | wĕʾîš | veh-EESH |
| destroying his with | כְּלִ֥י | kĕlî | keh-LEE |
| weapon | מַשְׁחֵת֖וֹ | mašḥētô | mahsh-hay-TOH |
| in his hand. | בְּיָדֽוֹ׃ | bĕyādô | beh-ya-DOH |
Cross Reference
ਯਸਈਆਹ 6:8
ਫ਼ੇਰ ਮੈਂ ਆਪਣੇ ਯਹੋਵਾਹ ਦੀ ਆਵਾਜ਼ ਸੁਣੀ। ਯਹੋਵਾਹ ਨੇ ਆਖਿਆ, “ਕਿਸਨੂੰ ਭੇਜ ਸੱਕਦੇ ਹਾਂ ਅਸੀਂ? ਸਾਡੇ ਲਈ ਕੌਣ ਜਾਵੇਗਾ?” ਇਸ ਲਈ ਮੈਂ ਆਖਿਆ, “ਮੈਂ ਇੱਥੇ ਹਾਂ। ਮੈਨੂੰ ਭੇਜੋ!”
ਖ਼ਰੋਜ 12:23
ਉਸ ਵੇਲੇ ਜਦੋਂ ਯਹੋਵਾਹ ਮਿਸਰ ਵਿੱਚੋਂ ਪਲੋਠੀ ਸੰਤਾਨ ਨੂੰ ਮਾਰਨ ਲਈ ਲੰਘੇਗਾ, ਤਾਂ ਯਹੋਵਾਹ ਤੁਹਾਡੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਉੱਪਰਲੇ ਪਾਸੇ ਅਤੇ ਪਾਸਿਆਂ ਉੱਤੇ ਖੂਨ ਦੇਖ ਲਵੇਗਾ। ਫ਼ੇਰ ਯਹੋਵਾਹ ਉਸ ਘਰ ਨੂੰ ਬਚਾਵੇਗਾ। ਯਹੋਵਾਹ ਤਬਾਹ ਕਰਨ ਵਾਲੇ ਨੂੰ ਤੁਹਾਡੇ ਘਰਾਂ ਵਿੱਚ ਆਉਣ ਅਤੇ ਤੁਹਾਨੂੰ ਨੁਕਸਾਨ ਪਹੁੰਚਾਉਣ ਨਹੀਂ ਦੇਵੇਗਾ।
੨ ਸਲਾਤੀਨ 10:24
ਤਾਂ ਬਆਲ ਦੇ ਉਪਾਸਕ ਬਲੀਆਂ ਅਤੇ ਹੋਮ ਦੀਆਂ ਭੇਟਾਂ ਚੜ੍ਹਾਉਣ ਲਈ ਮੰਦਰ ਅੰਦਰ ਗਏ। ਪਰ ਬਾਹਰ ਯੇਹੂ ਦੇ 80 ਆਦਮੀ ਇੰਤਜ਼ਾਰ ਕਰ ਰਹੇ ਸਨ। ਯੇਹੂ ਨੇ ਉਨ੍ਹਾਂ ਨੂੰ ਆਖਿਆ ਹੋਇਆ ਸੀ, “ਜੋ ਕੋਈ ਇਨ੍ਹਾਂ ਵਿੱਚੋਂ ਕਿਸੇ ਨੂੰ ਬਚਕੇ ਜਾਣ ਦੇਵੇਗਾ ਆਪਣੀ ਖੁਦ ਦੀ ਜਾਨ ਗੁਆ ਲਵੇਗਾ।”
੧ ਤਵਾਰੀਖ਼ 21:15
ਪਰਮੇਸ਼ੁਰ ਨੇ ਯਰੂਸ਼ਲਮ ਨੂੰ ਨਸ਼ਟ ਕਰਨ ਲਈ ਦੂਤ ਨੂੰ ਭੇਜਿਆ ਪਰ ਜਦ ਹੀ ਦੂਤ ਨੇ ਯਰੂਸ਼ਲਮ ਨੂੰ ਨਾਸ ਕਰਨਾ ਸ਼ੁਰੂ ਕੀਤਾ ਤਾਂ ਯਹੋਵਾਹ ਇਸ ਨਾਸ ਨੂੰ ਵੇਖਕੇ ਪਛਤਾਇਆ। ਤਾਂ ਯਹੋਵਾਹ ਨੇ ਉਸ ਦੂਤ ਨੂੰ ਜੋ ਨਾਸ ਕਰ ਰਿਹਾ ਸੀ ਆਖਿਆ, “ਰੁਕ ਜਾ! ਬਸ ਬਹੁਤ ਹੋ ਗਿਆ!” ਉਸ ਵਕਤ ਯਹੋਵਾਹ ਦਾ ਦੂਤ ਅਜੇ ਯਬੂਸੀ ਆਰਨਾਨ ਦੇ ਪਿੜ ਕੋਲ ਖੜੋਤਾ ਸੀ।
ਯਸਈਆਹ 10:6
ਮੈਂ ਅੱਸ਼ੂਰ ਨੂੰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਭੇਜਾਂਗਾ ਜਿਹੜੇ ਮੰਦੇ ਕੰਮ ਕਰਦੇ ਹਨ। ਮੈਂ ਉਨ੍ਹਾਂ ਲੋਕਾਂ ਨਾਲ ਨਾਰਾਜ਼ ਹਾਂ, ਮੈਂ ਅੱਸ਼ੂਰ ਨੂੰ ਆਦੇਸ਼ ਦੇਵਾਂਗਾ ਕਿ ਉਨ੍ਹਾਂ ਦੇ ਖਿਲਾਫ਼ ਲੜਨ। ਅੱਸ਼ੂਰ ਉਨ੍ਹਾਂ ਨੂੰ ਹਰਾ ਦੇਵੇਗਾ ਅਤੇ ਅੱਸ਼ੂਰ ਉਨ੍ਹਾਂ ਪਾਸੋਂ ਉਨ੍ਹਾਂ ਦੀ ਦੌਲਤ ਖੋਹ ਲਵੇਗਾ। ਇਸਰਾਏਲ ਖਾਕ ਵਾਂਗ ਹੋ ਜਾਵੇਗਾ ਅਤੇ ਅੱਸ਼ੂਰ ਉਸ ਨੂੰ ਪੈਰਾਂ ਹੇਠਾਂ ਲਿਤਾੜੇਗਾ।
ਹਿਜ਼ ਕੀ ਐਲ 43:6
ਮੈਂ ਸੁਣਿਆ ਕਿ ਮੰਦਰ ਵਿੱਚੋਂ ਕੋਈ ਮੈਨੂੰ ਬੁਲਾ ਰਿਹਾ ਸੀ। ਆਦਮੀ ਹਾਲੇ ਵੀ ਮੇਰੇ ਕੋਲ ਖੜ੍ਹਾ ਸੀ।
ਆਮੋਸ 3:7
ਪ੍ਰਭੂ ਮੇਰਾ ਯਹੋਵਾਹ ਭਾਵੇਂ ਕੋਈ ਫ਼ੈਸਲਾ ਲੈ ਲਵੇ ਪਰ ਕੁਝ ਵੀ ਕਰਨ ਤੋਂ ਪਹਿਲਾਂ ਉਹ ਆਪਣੀ ਯੋਜਨਾ ਆਪਣੇ ਸੇਵਕਾਂ, ਨਬੀਆਂ ਨੂੰ ਜ਼ਰੂਰ ਪ੍ਰਗਟਾਵੇਗਾ।
ਪਰਕਾਸ਼ ਦੀ ਪੋਥੀ 1:10
ਪ੍ਰਭੂ ਦੇ ਦਿਨ ਆਤਮਾ ਨੇ ਮੇਰੇ ਉੱਪਰ ਅਧਿਕਾਰ ਕਰ ਲਿਆ। ਮੈਂ ਆਪਣੇ ਪਿੱਛੇ ਉੱਚੀ ਅਵਾਜ਼ ਸੁਣੀ। ਇਹ ਅਵਾਜ਼ ਬਿਗੁਲ ਵਰਗੀ ਸੀ।
ਪਰਕਾਸ਼ ਦੀ ਪੋਥੀ 14:7
ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਪਰਮੇਸ਼ੁਰ ਤੋਂ ਡਰੋ ਅਤੇ ਉਸ ਨੂੰ ਮਹਿਮਾ ਦਿਉ। ਪਰਮੇਸ਼ੁਰ ਲਈ ਨਿਆਂ ਦੇਣ ਦਾ ਸਮਾਂ ਆ ਗਿਆ ਹੈ। ਉਸਦੀ ਉਪਾਸਨਾ ਕਰੋ। ਉਸ ਨੇ ਸਵਰਗ, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮੇ ਬਣਾਏ ਹਨ।”